ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
Page Visitors: 2373

ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ

 

ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
December 14
16:40 2017
ਔਕਲੈਂਡ, 14 ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਵਿਖੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਪਹੁੰਚੇ ਹੋਏ ਇਕ ਹੋਰ ਪੰਜਾਬੀ ਨੌਜਵਾਨ ਦਾ ਜੀਵਨ ਸਫਰ ਅੱਜ ਇਕ ਦੁਰਘਟਨਾ ਬਾਅਦ ਸਦਾ ਲਈ ਬੰਦ ਹੋ ਗਿਆ। 25-26 ਸਾਲਾ ਕਮਲ ਸਿੰਘ ਨਾਂਅ ਦਾ ਨੌਜਵਾਨ ਕੂੜਾਦਾਨ (ਰੱਬਿਸ਼ ਬਿਨ) ਚੁੱਕਣ ਵਾਲਾ ਟਰੱਕ ਚਲਾਉਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ 12.30 ਵਜੇ ਟੂਆਕਾਊ ਨਗਰ ਜੋ ਕਿ ਆਕਲੈਂਡ ਤੋਂ 60 ਕੁ ਕਿਲੋਮੀਟਰ ਦੀ ਦੂਰੀ ਉਤੇ ਹੈ, ਵਿਖੇ ਇਹ ਨੌਜਵਾਨ ਟਰੱਕ ਤੋਂ ਡਿਗ ਕੇ ਉਸੇ ਟਰੱਕ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸਦੀ ਜਾਨ ਚਲੇ ਗਈ।
ਇਸ ਨੌਜਵਾਨ ਮੁੰਡੇ ਦੀ ਭੈਣ ਨਿਊਜ਼ੀਲੈਂਡ ਹੋਣ ਦਾ ਪਤਾ ਲੱਗਾ ਹੈ। ਪਰਿਵਾਰ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਜਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਇਹ ਨੌਜਵਾਨ ਬਹੁਤ ਹੀ ਧਾਰਮਿਕ ਵਿਚਾਰਾਂ ਦਾ ਸੀ ਅਤੇ ਅਕਸਰ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੇਵਾ ਕਰਿਆ ਕਰਦਾ ਸੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.