ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ ‘ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਜਵਾਲਾਮੁਖੀ ਫਟਿਆ, ਜ਼ਹਿਰੀਲੀਆਂ ਗੈਸਾਂ ਦਾ ਕਹਿਰ
ਅਮਰੀਕਾ ‘ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਜਵਾਲਾਮੁਖੀ ਫਟਿਆ, ਜ਼ਹਿਰੀਲੀਆਂ ਗੈਸਾਂ ਦਾ ਕਹਿਰ
Page Visitors: 2390

ਅਮਰੀਕਾ ‘ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਜਵਾਲਾਮੁਖੀ ਫਟਿਆ, ਜ਼ਹਿਰੀਲੀਆਂ ਗੈਸਾਂ ਦਾ ਕਹਿਰਅਮਰੀਕਾ ‘ਚ  ਭੂਚਾਲ ਦੇ ਝਟਕਿਆਂ ਤੋਂ ਬਾਅਦ ਜਵਾਲਾਮੁਖੀ ਫਟਿਆ, ਜ਼ਹਿਰੀਲੀਆਂ ਗੈਸਾਂ ਦਾ ਕਹਿਰ

May 06
11:39 2018

ਹਵਾਈ, 6 ਮਈ (ਪੰਜਾਬ ਮੇਲ)-ਅਮਰੀਕਾ ਦੇ ਹਵਾਈ ਵਿੱਚ 6.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਸਥਾਨਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਸੀਐਨਐਨ ਮੁਤਾਬਕ ਝਟਕੇ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਲੋਲਾਨੀ ਅਸਟੇਟ ਦੇ 16 ਕਿਲੋਮੀਟਰ ਦੱਖਣ-ਪੱਛਮ ਵਿੱਚ ਮਹਿਸੂਸ ਕੀਤੇ ਗਏ।
ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਕਿਲਾਉਏ ਦੇ ਫਟਣ ਪਿੱਛੋਂ ਦੇਸ਼ ਵਿੱਚ 110 ਤੋਂ ਵੱਧ ਭੂਚਾਲ ਆ ਚੁੱਕੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਵਿਗਿਆਨੀ ਜੈਨਾ ਪਰਸਲੇ ਨੇ ਕਿਹਾ ਕਿ ਬੀਤੇ ਵੀਰਵਾਰ ਦੀ ਦੁਪਹਿਰ ਤੋਂ ਇੱਥੇ 119 ਭੂਚਾਲ ਆ ਚੁੱਕੇ ਹਨ।
ਯੂਐਸਜੀਐਸ ਮੁਤਾਬਕ ਸ਼ੁੱਕਰਵਾਰ ਆਇਆ 6.9 ਤੀਬਰਤਾ ਵਾਲਾ ਭੂਚਾਲ 1975 ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਭੂਚਾਲ ਤੋਂ ਤੁਰੰਤ ਬਾਅਦ ਲਗਪਗ 14 ਘਰਾਂ ਦੀ ਬਿਜਲੀ ਠੱਪ ਹੋ ਗਈ ਸੀ।
ਜਨਤਕ ਸੁਰੱਖਿਆ ਪ੍ਰਸ਼ਾਸਕ (Public Safety Administrator) ਤਾਲਮੇਜ ਮਾਗਨੋ ਨੇ ਦੱਸਿਆ ਕਿ ਸਥਿਤੀ ਠੀਕ ਨਹੀਂ ਹੋ ਰਹੀ। ਸੀਐਨਐਨ ਨੇ ਮਾਗਨੋ ਦੇ ਹਵਾਲੇ ਨਾਲ ਦੱਸਿਆ ਕਿ ਸੁਰੱਖਿਆ ਤੇ ਬਚਾਅ ਕਾਰਜ ਅਜੇ ਜਾਰੀ ਹਨ।
ਅਧਿਕਾਰੀਆਂ ਮੁਤਾਬਕ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਪਰ ਕਈ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਵਾਈ ਕਾਊਂਟੀ ਦੇ ਮੇਅਰ ਹੈਰੀ ਕਿਮ ਨੇ ਕਿਹਾ ਕਿ ਸਰਕਾਰ ਸਾਰੇ ਨਾਗਰਿਕਾਂ ਦੀ ਮਦਦ ਕਰੇਗੀ ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਕੁਝ ਸਾਮਾਨ ਲੈਣ ਲਈ ਆਪਣੇ ਘਰ ਜਾਣਾ ਚਾਹੁੰਦੇ ਹਨ।
ਹਵਾਈ ਦੀ ਸਿਵਲ ਡਿਫੈਂਸ ਅਕੈਡਮੀ ਨੇ ਹਵਾ ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਿ ਸਲਫ਼ਰ ਡਾਇਆਕਸਾਈਡ ਦੀ ਮਾਤਰਾ ਵਧ ਜਾਣ ਕਾਰਨ ਖਤਰੇ ਦਾ ਨਿਸ਼ਾਨ ਦੱਸਦਿਆਂ ਲੋਕਾਂ ਨੂੰ ਜਿੰਨ੍ਹਾ ਛੇਤੀ ਹੇ ਸਕੇ ਉਥੋਂ ਜਾਣ ਲਈ ਕਿਹਾ। ਜ਼ਿਕਰਯੋਗ ਹੈ ਕਿ ਹਵਾਈ ਟਾਪੂ ਯੂਐਸ ਦੇ ਅੱਠ ਟਾਪੂਆਂ ਚੋਂ ਸਭ ਤੋਂ ਵੱਡਾ ਟਾਪੂ ਗਿਣਿਆ ਜਾਂਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.