ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੌਮਾਂਤਰੀ ਸਰਹੱਦ ਤੋਂ 13 ਕਰੋੜ ਦੀ ਹੈਰੋਇਨ ਬਰਾਮਦ
ਕੌਮਾਂਤਰੀ ਸਰਹੱਦ ਤੋਂ 13 ਕਰੋੜ ਦੀ ਹੈਰੋਇਨ ਬਰਾਮਦ
Page Visitors: 2399

ਕੌਮਾਂਤਰੀ ਸਰਹੱਦ ਤੋਂ 13 ਕਰੋੜ ਦੀ ਹੈਰੋਇਨ ਬਰਾਮਦ
By : ਬਾਬੂਸ਼ਾਹੀ ਬਿਊਰੋ
Sunday, May 27, 2018 08:44 PM

ਕੌਮਾਂਤਰੀ ਸਰਹੱਦ ਤੋਂ 13 ਕਰੋੜ ਦੀ ਹੈਰੋਇਨ ਬਰਾਮਦ

ਫ਼ਿਰੋਜ਼ਪੁਰ 27 ਮਈ (ਗੁਰਿੰਦਰ ਸਿੰਘ) ਹਿੰਦ ਪਾਕਿ ਕੌਮਾਂਤਰੀ ਸਰਹੱਦ 'ਤੇ ਵਰਤੀ ਜਾਂਦੀ ਚੌਕਸੀ ਵਜੋਂ ਸੀਮਾ ਸੁਰੱਖਿਆ ਬਲ ਨੇ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਜਗਦੀਸ਼ ਚੌਂਕੀ ਨੇੜਿਓ ਤਿੰਨ ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸਦਾ ਕੁੱਲ ਵਜਨ 2 ਕਿਲੋ 560 ਗਰਾਮ ਅਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 13 ਕਰੋੜ ਰੁਪਏ ਦੱਸੀ ਗਈ ਹੈ।
ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਬੀ.ਐੋਸ.ਐੱਫ ਦੀ 29 ਬਟਾਲੀਅਨ ਦੇ ਜਵਾਨ ਜਦੋਂ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਜਗਦੀਸ਼ ਚੌਂਕੀ ਏਰੀਆ ਵਿੱਚ ਕੌਮਾਂਤਰੀ ਸਰਹੱਦ ਨੇੜੇ ਸਰਚ ਅਭਿਆਨ ਚਲਾ ਰਹੇ ਸਨ ਤਾਂ ਇੱਕ ਦਰਖਤ ਦੇ ਹੇਠਾਂ ਸ਼ੱਕ ਪੈਣ 'ਤੇ ਕੀਤੀ ਤਲਾਸ਼ੀ ਦੌਰਾਨ ਪੀਲੇ ਰੰਗ ਦੇ ਪਲਾਸਟਿਕ ਲਿਫਾਫਿਆਂ ਵਿੱਚ ਲਪੇਟ ਕੇ ਜ਼ਮੀਨ ਵਿੱਚ ਦੱਬੀ ਹੋਈ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ ਜਿਹਨਾਂ ਦਾ ਵਜ਼ਨ ਕਰਨ 'ਤੇ ਦੋ ਕਿਲੋ 560 ਗਰਾਮ ਨਿਕਲਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.