ਕੈਟੇਗਰੀ

ਤੁਹਾਡੀ ਰਾਇ

New Directory Entries


ਖ਼ਬਰਾਂ
ਵਿਦੇਸ਼ੀ ਧਰਤੀ ਕੈਨੇਡਾ ਚ’ ਤਰਨਦੀਪ ਸਿੰਘ ਨੇ 97% ਨੰਬਰ ਲੈ ਕੇ ਭੁਲੱਥ ਦਾ ਨਾਂ ਰੌਸ਼ਨ ਕੀਤਾ
ਵਿਦੇਸ਼ੀ ਧਰਤੀ ਕੈਨੇਡਾ ਚ’ ਤਰਨਦੀਪ ਸਿੰਘ ਨੇ 97% ਨੰਬਰ ਲੈ ਕੇ ਭੁਲੱਥ ਦਾ ਨਾਂ ਰੌਸ਼ਨ ਕੀਤਾ
Page Visitors: 24

ਵਿਦੇਸ਼ੀ ਧਰਤੀ ਕੈਨੇਡਾ ਚ’ ਤਰਨਦੀਪ ਸਿੰਘ ਨੇ 97% ਨੰਬਰ ਲੈ ਕੇ ਭੁਲੱਥ ਦਾ ਨਾਂ ਰੌਸ਼ਨ ਕੀਤਾਵਿਦੇਸ਼ੀ ਧਰਤੀ ਕੈਨੇਡਾ ਚ’ ਤਰਨਦੀਪ ਸਿੰਘ ਨੇ 97% ਨੰਬਰ ਲੈ ਕੇ ਭੁਲੱਥ  ਦਾ ਨਾਂ ਰੌਸ਼ਨ ਕੀਤਾ

June 07
21:20 2018
ਨਿਊਯਾਰਕ / ਮਿਸੀਸਾਗਾ, 7 ਜੂਨ (ਰਾਜ ਗੋਗਨਾ/ਪੰਜਾਬ ਮੇਲ)-—ਸ਼ੈਰੀਡਨ ਕਾਲਜ, ਮਿਸੀਸਾਗਾ (ਕੈਨੇਡਾ) ਵਿਚ ਭੁਲੱਥ ਦੇ ਤਰਨਦੀਪ ਸਿੰਘ ਨੂੰ ਬਿਜ਼ਨਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ’ਤੇ ਡਿਗਰੀ ਮਿਲੀ। ਜਿਸ ਨੇ 97% ਪ੍ਰਤੀਸ਼ਤ ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਆਪਣੇ ਸ਼ਹਿਰ ਦਾ ਨਾਂ ਰੋਸਨ ਕੀਤਾ ਹੈ ।ਇਸ ਸੰਬੰਧੀ ਉਸ ਦੇ ਪਿਤਾ ਦਲਜੀਤ ਿਸੰਘ ਨੇ ਫ਼ੋਨ ਵਾਰਤਾ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਟੀ.ਵੀ ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬੜੀ ਬੇਸਬਰੀ ਨਾਲ ਆਪਣੇ ਪੁੱਤਰ ਦੀ ਮੰਚ ’ਤੇ ਆਉਣ ਦੀ ਉਡੀਕ ਸੀ ਤੇ ਉਸ ਦਾ ਨਾਂ ਸੁਣਨ ਲਈ ਬੜੇ ਉਤਾਵਲੇ ਸਾਂ। ਮੰਚ ਸੰਚਾਲਕਾ ਇਕ ਗੋਰੀ ਪ੍ਰੋਫੈਸਰ ਨੇ ਵਾਰੋ-ਵਾਰੀ ਬੱਚਿਆਂ ਦੇ ਨਾਂ ਬੋਲ ਰਹੀ ਸੀ ਤੇ ਬੱਚੇ ਡਿਗਰੀ ਲੈਂਦੇ ਜਾ ਰਹੇ ਸਨ। ਸਾਡੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਨਾਂ ਬੋਲਿਆ ‘ਤਰਨਦੀਪ ਸਿੰਘ, ਵਿਦ ਅੌਨਰ’ ਨੇ ਸਭ ਤੋਂ ਵੱਧ ਨੰਬਰ ਲੈ ਕੇ ਵਿਦੇਸ਼ੀ ਧਰਤੀ ਤੇ ਪਰਿਵਾਰ ਦਾ ਮਾਣ ਵਧਾਇਆ ਹੈ ।
ਇਹ ਪ੍ਰਮਾਤਮਾ ਦੀ ਬਖਸ਼ਿਸ ਹੈ, ਜਦੋਂ ਵਿਦੇਸ਼ੀ ਧਰਤੀ (ਕੈਨੇਡਾ) ’ਤੇ ਸਾਡੇ ਪੁੱਤਰ ਨੇ 93% ਨੰਬਰ ਲੈ ਕੇ ਡਿਗਰੀ ‘ਵਿਦ ਅੌਨਰ’ ਪ੍ਰਾਪਤ ਕੀਤੀ। ਸਾਰੇ ਪਰਿਵਾਰ ਨੂੰ ਉਸ ’ਤੇ ਬਹੁਤ ਮਾਣ ਹੈ। ਪ੍ਰਮਾਤਮਾ ਤਰਨਦੀਪ ਸਿੰਘ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਗੁਰਬਾਣੀ ਨਾਲ ਜੋੜੇ। ਉਸ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਤੇ ਸੁਹਾਵਣਾ ਹੋਵੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.