ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਾਕਿਸਤਾਨ ਦੀ ਸਿੱਖ ਕੁੜੀ ਨੇ ਮਾਰਿਆ ਮਾਅਰਕਾ, ਮੈਟ੍ਰਿਕ ‘ਚੋਂ ਲਏ ਰਿਕਾਰਡ ਮਾਰਕਸ
ਪਾਕਿਸਤਾਨ ਦੀ ਸਿੱਖ ਕੁੜੀ ਨੇ ਮਾਰਿਆ ਮਾਅਰਕਾ, ਮੈਟ੍ਰਿਕ ‘ਚੋਂ ਲਏ ਰਿਕਾਰਡ ਮਾਰਕਸ
Page Visitors: 38

ਪਾਕਿਸਤਾਨ ਦੀ ਸਿੱਖ ਕੁੜੀ ਨੇ ਮਾਰਿਆ ਮਾਅਰਕਾ, ਮੈਟ੍ਰਿਕ ‘ਚੋਂ ਲਏ ਰਿਕਾਰਡ ਮਾਰਕਸ
By : ਬਾਬੂਸ਼ਾਹੀ ਬਿਊਰੋ
Saturday, Jul 21, 2018 10:54 PM

ਜੋਗਿੰਦਰ ਕੌਰ , ਨਨਕਾਣਾ ਸਾਹਿਬ ਪਾਕਿਸਤਾਨ
ਪਾਕਿਸਤਾਨ ਦੀ ਸਿੱਖ ਕੁੜੀ ਨੇ ਮਾਰਿਆ ਮਾਅਰਕਾ  , ਦਸਵੀਂ 'ਚੋਂ ਲਏ ਰਿਕਾਰਡ ਮਾਰਕਸ
ਨਨਕਾਣਾ ਸਾਹਿਬ ( ਪਾਕਿਸਤਾਨ ) , 21 ਜੁਲਾਈ , 2018 : ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਇੱਕ ਸਿੱਖ ਪਰਿਵਾਰ ਦੀ ਧੀ ਨੇ ਸਕੂਲੀ ਪੜ੍ਹਾਈ ਵਿਚ ਮਾਰਕਾ ਮਾਰਿਆ ਹੈ . ਜੋਗਿੰਦਰ ਕੌਰ ਨਾਮੀ ਇਸ ਲੜਕੀ ਨੇ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੇ ਮੈਟ੍ਰਿਕ ਦੇ ਇਮਤਿਹਾਨ ਵਿਚੋਂ 96 % ਨੰਬਰ ਹਾਸਲ ਕੀਤੇ ਹਨ . ਉਸੇ ਕੁਲ 1056 ਅੰਕ ਹਾਸਲ ਕਰਕੇ ਏ ਗਰੇਡ ਪ੍ਰਾਪਤ ਕੀਤਾ।  ਇਹ ਨੰਬਰ ਪਾਕਿਸਤਾਨ ਦੇ ਵਾਸੀ ਸਿੱਖ ਪਰਿਵਾਰਾਂ ਦੀ ਕਿਸੇ ਲੜਕੀ ਵੱਲੋਂ ਹਾਸਲ ਕੀਤੇ ਅੰਕਾਂ ਤੋਂ ਵੱਧ ਹਨ .ਇਸ ਤੋਂ ਪਹਿਲਾਂ ਮੈਟ੍ਰਿਕ ਵਿਚੋਂ ਵੱਧ ਅੰਕ ਲੈਣ ਦਾ ਰਿਕਾਰਡ ਮਨਬੀਰ ਕੌਰ ਦਾ ਸੀ ਜਿਸ ਨੇ ਕੁੱਲ 1035 ਨੰਬਰ ਲਏ ਸਨ .  ਜੋਗਿੰਦਰ ਕੌਰ ਗੁਰੂ ਨਾਨਕ ਪਬਲਿਕ ਮਾਡਲ ਹਾਈ ਸਕੂਲ ਨਨਕਾਣਾ ਸਾਹਿਬ ਦੀ ਸਟੂਡੈਂਟ ਹੈ .
ਜ਼ਿਕਰ ਕਰਨਾ ਬਣਦਾ ਹੈ ਕਿ ਜੋਗਿੰਦਰ ਕੌਰ ਦੇ ਪਿਤਾ ਕਰਤਾਰ ਸਿੰਘ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ .ਇਸ ਤੋਂ ਬਾਅਦ ਉਹਦੀ ਮਾਂ ਸ੍ਰੀਮਤੀ ਦਵਿੰਦਰ ਕੌਰ ਨੇ ਸਿਦਕ ਅਤੇ ਹਿੰਮਤ ਨਾਲ ਆਪਣੇ ਬੱਚਿਆਂ ਦੀ ਪੜਾਈ ਜਾਰੀ ਰੱਖੀ . ਜੋਗਿੰਦਰ ਕੌਰ ਦੀ ਇੱਕ ਭੈਣ ਅਤੇ ਦੋ ਭਰਾ ਹਨ . 

  •  

  •  

  •  

  •  

  •  

  •  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.