ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
Page Visitors: 2408

ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
Print This Article
Share it With Friends
ਤਰਨਤਾਰਨ, 5 ਅਗਸਤ (ਪੰਜਾਬ ਮੇਲ)- ਏਜੰਟ ਦੀ ਠੱਗੀ ਸ਼ਿਕਾਰ ਹੋਏ ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ।
ਇਹ ਨੌਜਵਾਨ ਤਰਨਤਾਰਨ ਦੇ ਨਜ਼ਦੀਕੀ ਪਿੰਡਾਂ ਦੇ ਰਹਿਣ ਵਾਲੇ ਹਨ, ਜੋ ਸਰਬਜੀਤ ਸਿੰਘ ਸੰਘਾ ਨਾਮ ਦੇ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਕੇ ਦੁਬਈ ਗਏ ਸਨ, ਜਿੱਥੇ ਇਹ ਫਸ ਗਏ ਅਤੇ ਕੰਮ ਧੰਦਾ ਨਾ ਮਿਲਣ ਕਾਰਨ ਭੁੱਖੇ ਭਾਣੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾ ਰਹੇ ਹਨ।
ਉਧਰ ਪਰਿਵਾਰਕ ਮੈਂਬਰਾਂ ਨੇ ਵੀਡੀਓ ਦੇਖਣ ਤੋਂ ਬਾਅਦ ਜਦੋਂ ਟਰੈਵਲ ਏਜੰਟ ਦੀ ਭਾਲ ਕੀਤੀ ਤਾਂ ਉਦੋਂ ਤੱਕ ਉਹ ਆਪਣੇ ਬੋਹੜੀ ਚੌਕ ਸਥਿਤ ਬਣੇ ਦਫਤਰ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਚੁੱਕਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਨੌਜਵਾਨਾਂ ਦੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ ਕੋਈ ਪਹਿਲੀ ਨਹੀਂ, ਨਾ ਜਾਣੇ ਕਿੰਨੇ ਹੀ ਪੰਜਾਬ ਦੇ ਨੌਜਵਾਨ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ‘ਚ ਫਸੇ ਹੋਏ ਹਨ ਅਤੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.