ਕੈਟੇਗਰੀ

ਤੁਹਾਡੀ ਰਾਇ

New Directory Entries


ਖ਼ਬਰਾਂ
ਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਨੋਟਿਸ
ਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਨੋਟਿਸ
Page Visitors: 22

ਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਨੋਟਿਸਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਨੋਟਿਸ

September 11
11:46 2018

ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- ਰਾਜਧਾਨੀ ਦਿੱਲੀ ਦੀ ਆਮ ਆਦਮੀ ਪਾਰਟੀ ਨੂੰ ਮੰਗਲਵਾਰ ਨੂੰ ਵੱਡਾ ਝਟਕਾ ਲੱਗਾ ਹੈ। ਜੀ ਹਾਂ ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ‘ਚ ਪਾਰਟੀ ਦੇ ਇਨਕਮ ਟੈਕਸ ਵੇਰਵੇ ਅਤੇ ਕਮਿਸ਼ਨ ਨੂੰ ਦਿੱਤੇ ਗਏ ਦਸਤਾਵੇਜ਼ਾਂ ‘ਚ ਅੰਤਰ ਦੱਸਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਨੂੰ ਚੰਦੇ ‘ਚ ਮਿਲੀ ਰਕਮ ਦਾ ਹਿਸਾਬ ਵੱਖ-ਵੱਖ ਦੱਸਣ ਲਈ ਕਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ‘ਤੇ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ ਸਪਸ਼ਟੀਕਰਨ ਮੰਗਿਆ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੂੰ ਚੰਦੇ ਨੂੰ ਲੈ ਕੇ ਪਿਛਲੇ ਸਾਲ ਆਮਦਨ ਵਿਭਾਗ ਦਾ ਨੋਟਿਸ ਗਿਆ ਸੀ। ਜਿਸ ਦੇ ਬਾਅਦ ਆਈ.ਟੀ.ਨੇ ਇਸ ਮਾਮਲੇ ਨੂੰ ਚੋਣ ਕਮਿਸ਼ਨ ਦੇ ਕੋਲ ਵਧਾਇਆ ਗਿਆ ਸੀ।
...............................
ਟਿੱਪਣੀ:-   ਇਕ ਹੀ ਤਾਂ ਪਾਰਟੀ ਹੈ, ਜੋ ਇਨਕਮ-ਟੈਕਸ ਡਿਪਾਰਟਮੈਂਟ, ਇਲੈਕਸ਼ਨ-ਕਮਿਸ਼ਨ , ਐਲ-ਜੀ ਅਤੇ ਕੇਂਦਰੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ, ਬਾਕੀ ਸਾਰੀਆਂ ਪਾਰਟੀਆਂ ਤਾਂ ਚਲਾਕ ਲੂੰਬੜਾਂ ਵਾਙ ਬੜੇ ਸਾਊ ਢੰਗ ਨਾਲ ਕੰਮ ਕਰ ਰਹੀਆਂ ਹਨ।        ਅਮਰ ਜੀਤ ਸਿੰਘ ਚੰਦੀ
                                  

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.