ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕਾਲਜ ਤੋਂ ਘਰ ਪਰਤ ਰਹੀ ਲੜਕੀ ‘ਤੇ ਦੋ ਨੌਜਵਾਨਾ ਨੇ ਸੁੱਟਿਆ ਤੇਜ਼ਾਬ
ਕਾਲਜ ਤੋਂ ਘਰ ਪਰਤ ਰਹੀ ਲੜਕੀ ‘ਤੇ ਦੋ ਨੌਜਵਾਨਾ ਨੇ ਸੁੱਟਿਆ ਤੇਜ਼ਾਬ
Page Visitors: 2400

ਕਾਲਜ ਤੋਂ ਘਰ ਪਰਤ ਰਹੀ ਲੜਕੀ ‘ਤੇ ਦੋ ਨੌਜਵਾਨਾ ਨੇ ਸੁੱਟਿਆ ਤੇਜ਼ਾਬ
By : ਬਾਬੂਸ਼ਾਹੀ ਬਿਊਰੋ
Friday, Sep 14, 2018 09:56 PM

ਅਜਨਾਲਾ, 14 ਸਤੰਬਰ 2018 -
ਅਜਨਾਲਾ ਦੇ ਪਿੰਡ ਮਲਕਪੁਰ ਦੀ ਰਹਿਣ ਵਾਲੀ ਲੜਕੀ 'ਤੇ ਦੋ ਨੌਜਵਾਨਾਂ ਵੱਲੋਂ ਤੇਜ਼ਾਬ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਆਪਣੇ ਕਾਲਜ ਤੋਂ ਘਰ ਪਰਤ ਰਹੀ ਸੀ ਤੇ ਜਦੋਂ ਉਸ 'ਤੇ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਨਾਲ ਲੜਕੀ ਦੇ ਮੂੰਹ ਦਾ ਸੱਜਾ ਪਾਸਾ ਅਤੇ ਗਰਦਨ ਝੁਲਸਣ ਦੀ ਖਬਰ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਪੀੜਤ ਲੜਕੀ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਅਰੰਭ ਦਿੱਤੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.