ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਾਕਿਸਤਾਨੀ ਸੂਬੇ ਪਿਸ਼ਾਵਰ ਦੇ ਸਿੱਖ ਡਰਾਈਵਰਾਂ ਨੂੰ ਮਿਲੀ ਹੈਲਮੈਟ ਤੋਂ ਛੋਟ
ਪਾਕਿਸਤਾਨੀ ਸੂਬੇ ਪਿਸ਼ਾਵਰ ਦੇ ਸਿੱਖ ਡਰਾਈਵਰਾਂ ਨੂੰ ਮਿਲੀ ਹੈਲਮੈਟ ਤੋਂ ਛੋਟ
Page Visitors: 2401

ਪਾਕਿਸਤਾਨੀ ਸੂਬੇ ਪਿਸ਼ਾਵਰ ਦੇ ਸਿੱਖ ਡਰਾਈਵਰਾਂ ਨੂੰ ਮਿਲੀ ਹੈਲਮੈਟ ਤੋਂ ਛੋਟਪਾਕਿਸਤਾਨੀ ਸੂਬੇ ਪਿਸ਼ਾਵਰ ਦੇ ਸਿੱਖ ਡਰਾਈਵਰਾਂ ਨੂੰ ਮਿਲੀ ਹੈਲਮੈਟ ਤੋਂ ਛੋਟ

October 26
14:31 2018

ਪਿਸ਼ਾਵਰ, 26 ਅਕਤੂਬਰ (ਪੰਜਾਬ ਮੇਲ)-ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ‘ਚ ਦੋਪਹੀਆ ਵਾਹਨ ਚਾਲਕ ਦਸਤਾਰਧਾਰੀ ਸਿੱਖਾਂ ਨੂੰ ਹੈਲਮੈਟ ਪਹਿਨਣ ਤੋਂ ਛੋਟ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਮੁੱਦਾ ਇਕ ਘੱਟ-ਗਿਣਤੀ ਮੈਂਬਰ ਵੱਲੋਂ ਖ਼ੈਬਰ ਪਖ਼ਤੂਨਖ਼ਵਾ ਵਿਧਾਨ ਸਭਾ ‘ਚ ਉਠਾਇਆ ਗਿਆ ਸੀ। ਇਹ ਛੋਟ ਘੱਟ-ਗਿਣਤੀਆਂ ਨਾਲ ਸਬੰਧਤ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਹੋਵੇਗੀ, ਜਿਨ੍ਹਾਂ ਨੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਦਸਤਾਰ ਧਾਰਨ ਕੀਤੀ ਹੋਵੇਗੀ। ਖ਼ੈਬਰ ਪਖ਼ਤੂਨਖ਼ਵਾ ਸੂਬੇ ‘ਚ 60,000 ਤੋਂ ਵੱਧ ਸਿੱਖ ਰਹਿੰਦੇ ਤੇ ਉਨ੍ਹਾਂ ‘ਚੋਂ 15,000 ਦੇ ਲਗਭਗ ਇਕੱਲੇ ਪਿਸ਼ਾਵਰ ‘ਚ ਹੀ ਰਹਿ ਰਹੇ ਹਨ। ਪਿਸ਼ਾਵਰ ਦੇ ਐੱਸ.ਐੱਸ.ਪੀ. (ਆਵਾਜਾਈ) ਕਾਸ਼ਿਫ਼ ਜ਼ੁਲਫ਼ਿਕਾਰ ਨੇ ਘੱਟ-ਗਿਣਤੀਆਂ ਨੂੰ ਮੁਕੰਮਲ ਸਹਿਯੋਗ ਦਾ ਭਰੋਸਾ ਦਿਵਾਇਆ ਹੈ।
ਉੱਧਰ ਲਾਹੌਰ ‘ਚ ਅੱਜਕਲ ਹੈਲਮੈਟ ਨਾ ਪਹਿਨਣ ਵਾਲੇ ਦੋਪਹੀਆ ਵਾਹਨ ਚਾਲਕਾਂ ‘ਤੇ ਬਹੁਤ ਸਖ਼ਤੀ ਕੀਤੀ ਜਾ ਰਹੀ ਹੈ। ਉੱਥੇ ਇਕੱਲੇ ਸਤੰਬਰ ਮਹੀਨੇ ਦੌਰਾਨ ਬਿਨਾਂ ਹੈਲਮੈਟ ਸਕੂਟਰ ਤੇ ਮੋਟਰਸਾਈਕਲ ਚਲਾਉਣ ਵਾਲਿਆਂ ਦੇ ਕੁੱਲ 58,066 ਚਲਾਨ ਕੱਟੇ ਗਏ ਸਨ। ਇਸੇ ਲਈ ਹੁਣ ਤੱਕ ਜਿਹੜੀ ਹੈਲਮੈਟ 400 ਰੁਪਏ ਤੋਂ ਲੈ ਕੇ 500 ਰੁਪਏ ‘ਚ ਵਿਕ ਰਹੀ ਸੀ, ਉਹ ਹੁਣ ਬਾਜ਼ਾਰ ‘ਚ 1,000 ਤੋਂ 1,500 ਰੁਪਏ ‘ਚ ਵਿਕ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.