ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
188 ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਸਮੁੰਦਰ ‘ਚ ਡਿੱਗਿਆ
188 ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਸਮੁੰਦਰ ‘ਚ ਡਿੱਗਿਆ
Page Visitors: 2358

188 ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਸਮੁੰਦਰ ‘ਚ ਡਿੱਗਿਆ188 ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਸਮੁੰਦਰ ‘ਚ ਡਿੱਗਿਆ

October 29
06:17 2018

ਘਟਨਾ ਵਿੱਚ ਕਿਸੇ ਦੇ ਬਚਣ ਦੀ ਉਮੀਦ ਬੇਹੱਦ ਘੱਟ
ਜਕਾਰਤਾ, 29 ਅਕਤੂਬਰ (ਪੰਜਾਬ ਮੇਲ)- ਇੰਡੋਨੇਸ਼ੀਆ ਦੇ ਲੌਇਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਉਡਾਨ ਭਰਨ ਦੇ ਕੁਝ ਹੀ ਸਮੇਂ ਬਾਅਦ ਸਮੁੰਦਰ ਵਿੱਚ ਡਿੱਗ ਗਿਆ। ਜਹਾਜ਼ ਵਿੱਚ ਦੋ ਛੋਟੇ ਬੱਚਿਆਂ ਤੇ ਚਾਲਕਾਂ ਸਮੇਤ ਕੁੱਲ 188 ਲੋਕ ਸਵਾਰ ਸਨ। ਇਹ ਪੁਸ਼ਟੀ ਹੋ ਚੁੱਕੀ ਹੈ ਕਿ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ, ਪਰ ਹਾਲੇ ਤਕ ਦੁਰਘਟਨਾ ਸਥਾਨ ਅਤੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਜਹਾਜ਼ ਸਵਾਰ ਸਾਰੇ ਲੋਕ ਹਾਲੇ ਲਾਪਤਾ ਹਨ ਪਰ ਘਟਨਾ ਵਿੱਚ ਕਿਸੇ ਦੇ ਬਚਣ ਦੀ ਉਮੀਦ ਬੇਹੱਦ ਘੱਟ ਹੈ।
ਜਕਾਰਤਾ ਪੋਸਟ ਮੁਤਾਬਕ ਲੌਇਨ ਏਅਰ 610 ਨੇ ਸਵੇਰੇ 6:20 ਵਜੇ ਜਕਾਰਤਾ ਤੋਂ ਪੰਗਕਲ ਪਿਨਾਂਗ ਲਈ ਉਡਾਣ ਭਰੀ ਸੀ ਤੇ ਸਿਰਫ਼ 13 ਮਿੰਟਾਂ ਬਾਅਦ ਹੀ ਜ਼ਮੀਨ ਤੋਂ ਇਸ ਦਾ ਸੰਪਰਕ ਟੁੱਟ ਗਿਆ। ਸੰਪਰਕ ਟੁੱਟਣ ਸਮੇਂ ਇਹ ਜਹਾਜ਼ ਸਮੁੰਦਰ ਦੇ ਉੱਪਰ ਉੱਡ ਰਿਹਾ ਸੀ।
ਸਵੇਰੇ 6:45 ‘ਤੇ ਮਾਲ ਢੋਣ ਵਾਲੇ ਪਾਣੀ ਵਾਲੇ ਬੇੜੇ ਦੇ ਅਧਿਕਾਰੀਆਂ ਨੂੰ ਇੱਕ ਹਵਾਈ ਜਹਾਜ਼ ਦਾ ਮਲਬਾ ਵਿਖਾਈ ਦਿੱਤਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸੇ ਜਹਾਜ਼ ਦਾ ਮਲਬਾ ਹੈ। ਸਵੇਰੇ ਨੌ ਵਜੇ ਤੋਂ ਮੁਸਾਫਰਾਂ, ਜਹਾਜ਼ ਤੇ ਇਸ ਦੇ ਅਮਲੇ ਦੀ ਕੋਈ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਲੌਇਨ ਏਅਰ ਦੋ ਜਹਾਜ਼ ਅਜਿਹੇ ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲ 2013 ਵਿੱਚ ਬਾਲੀ ਨੇੜੇ ਸਮੁੰਦਰ ‘ਚ ਡਿੱਗਦੇ ਜਹਾਜ਼ ਨੂੰ ਪਾਇਲਟ ਨੇ ਬੜੀ ਹਿੰਮਤ ਨਾਲ ਹੇਠਾਂ ਉਤਾਰ ਲਿਆ ਤੇ ਸਾਰੇ 108 ਮੁਸਾਫ਼ਰ ਸੁਰੱਖਿਅਤ ਬਚਾ ਲਏ। ਇਸ ਤੋਂ ਪਹਿਲਾਂ ਸਾਲ 2004 ਵਿੱਚ ਸੋਲੋ ਸਿਟੀ ਵਿੱਚ ਉੱਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.