ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਬਣਿਆ
ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਬਣਿਆ
Page Visitors: 2379

ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਬਣਿਆ
ਪੰਜਵੇਂ ਦਿਨ ਪੰਜਾਬ ਨੇ 5 ਸੋਨ ਤਮਗਿਆਂ ਸਣੇ ਕੁੱਲ 9 ਤਮਗੇ ਜਿੱਤੇ
ਖੇਡ ਮੰਤਰੀ ਰਾਣਾ ਸੋਢੀ ਨੇ ਤਮਗਾ ਜੇਤੂਆਂ ਨੂੰ ਦਿੱਤੀ ਮੁਬਾਰਕਬਾਦ
By : ਬਾਬੂਸ਼ਾਹੀ ਬਿਊਰੋ
Monday, Jan 14, 2019 09:03 AM
ਚੰਡੀਗੜ੍ਹ, 14 ਜਨਵਰੀ 2019 - 
  ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਪੰਜਵੇਂ ਦਿਨ ਵੀ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ ਅਤੇ ਖਾਸ ਕਰ ਕੇ ਅਥਲੈਟਿਕਸ ਤੇ ਜੂਡੋ ਵਿੱਚ ਪੰਜਾਬ ਨੇ ਕਈ ਤਮਗੇ ਜਿੱਤੇ। ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਰਿਹਾ। ਜੂਡੋ ਦੇ ਅੰਡਰ 17 ਮੁਕਾਬਲਿਆਂ ਵਿੱਚ ਓਵਰ ਆਲ ਪੰਜਾਬ ਦੂਜੇ ਅਤੇ ਅੰਡਰ 21 ਵਿੱਚ ਤੀਜੇ ਸਥਾਨ ਉਤੇ ਰਿਹਾ। ਅੱਜ ਪੰਜਵੇਂ ਦਿਨ ਪੰਜਾਬ ਨੇ ਕੁੱਲ 9 ਤਮਗੇ ਜਿੱਤੇ ਜਿਨ•ਾਂ ਵਿੱਚ 5 ਸੋਨੇ, 2-2 ਚਾਂਦੀ ਤੇ ਕਾਂਸੀ ਦੇ ਤਮਗੇ ਸ਼ਾਮਲ ਸਨ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ•ਾਂ ਦੀ ਪ੍ਰਾਪਤੀ ਦਾ ਸਿਹਰਾ ਉਨ•ਾਂ ਦੇ ਕੋਚਾਂ ਅਤੇ ਮਾਪਿਆਂ ਸਿਰ ਬੰਨਿ•ਆ। ਉਨ•ਾਂ ਕਿਹਾ ਕਿ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਖਿਡਾਰੀਆਂ ਨੇ ਤਮਗਾ ਜਿੱਤ ਕੇ ਦੋਹਰੀ ਖੁਸ਼ੀ ਦਿੱਤੀ ਹੈ।
ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਅੰਡਰ 21 ਦੇ ਜੈਵਲਿਨ ਥਰੋਅ, ਅਮਨਦੀਪ ਸਿੰਘ ਨੇ ਅੰਡਰ 17 ਦੇ ਸ਼ਾਟਪੁੱਟ, ਗੁਰਕੀਰਤ ਸਿੰਘ ਨੇ ਅੰਡਰ 21 ਦੇ ਹੈਮਰ ਥਰੋਅ, ਜੋਬਨਦੀਪ ਸਿੰਘ ਨੇ ਅੰਡਰ 17 ਜੂਡੋ ਦੇ 100 ਕਿਲੋ ਵਰਗ ਅਤੇ ਹਰਸ਼ਦੀਪ ਸਿੰਘ ਬਰਾੜ ਨੇ ਅੰਡਰ 17 ਜੂਡੋ ਦੇ 81 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।
ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਅੰਡਰ 21 ਦੇ 400 ਮੀਟਰ ਹਰਡਲਜ਼ ਦੌੜ ਵਿੱਚ ਅਨਮੋਲ ਸਿੰਘ ਤੇ ਅੰਡਰ 21 ਜੂਡੋ ਦੇ 78 ਕਿਲੋ ਵਰਗ ਵਿੱਚ ਸਿਮਰਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ•ਾਂ ਅੰਡਰ 21 ਜੂਡੋ ਦੇ 70 ਕਿਲੋ ਵਰਗ ਵਿੱਚ ਸਿਮਰਨਜੀਤ ਕੌਰ ਤੇ ਅੰਡਰ 21 ਦੇ ਜਿਮਨਾਸਟਕ ਮੁਕਾਬਲਿਆਂ ਵਿੱਚ ਆਰੀਅਨ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ।

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.