ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੀ ਐਚ ਡੀ ਦੀ ਜਾਅਲੀ ਡਿਗਰੀ ਡੇਢ ਲਖ ਰੂਪਏ ਵਿਚ ਵੇਚੀ
ਪੀ ਐਚ ਡੀ ਦੀ ਜਾਅਲੀ ਡਿਗਰੀ ਡੇਢ ਲਖ ਰੂਪਏ ਵਿਚ ਵੇਚੀ
Page Visitors: 2474

ਪੀ ਐਚ ਡੀ ਦੀ ਜਾਅਲੀ ਡਿਗਰੀ ਡੇਢ ਲਖ ਰੂਪਏ ਵਿਚ ਵੇਚੀ
ਮਾਨਸਾ, 29 ਅਕਤੂਬਰ (ਪੋਸਟ ਬਿਊਰੋ)- ਬਰੇਟਾ ਵਿਖੇ ਇੱਕ ਅਕੈਡਮੀ ਚਲਾ ਰਹੇ ਵਿਅਕਤੀ ਨੇ ਮਾਨਸਾ ਦੇ ਬੁੱਕ ਸਟੋਰ ਮਾਲਕ ਦੀ ਲੈਕਚਰਾਰ ਪਤਨੀ ਨੂੰ ਡੇਢ ਲੱਖ ਰੁਪਏ ਵਿੱਚ ਪੀ ਐਚ ਡੀ ਦੀ ਜਾਅਲੀ ਡਿਗਰੀ ਵੇਚ ਦਿੱਤੀ। ਜਦ ਬੁੱਕ ਸਟੋਰ ਮਾਲਕ ਦੀ ਪਤਨੀ ਇਹ ਡਿਗਰੀ ਲੈ ਕੇ ਇੰਟਰਵਿਊ ਦੇਣ ਗਈ ਤਾਂ ਜਾਅਲੀ ਹੋਣ ਦਾ ਪਤਾ ਲੱਗਿਆ।
ਸਿਨੇਮਾ ਰੋਡ ਦੇ ਗਰਗ ਬੁੱਕ ਡਿਪੂ ਵਾਲੇ ਰਜਿੰਦਰ ਕੁਮਾਰ ਦਾ ਸੰਪਰਕ ਗੁਰੂ ਤੇਗ ਬਹਾਦਰ ਅਕੈਡਮੀ ਬਰੇਟਾ ਦੇ ਮਾਲਕ ਤਰਸੇਮ ਚੰਦ ਨਾਲ ਹੋਇਆ। ਤਰਸੇਮ ਚੰਦ ਨੇ ਉਸ ਦੀ ਪਤਨੀ ਨੂੰ ਡੇਢ ਲੱਖ ਰੁਪਏ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਪੀ ਐਚ ਡੀ ਦੀ ਡਿਗਰੀ ਅਤੇ ਇੱਕ ਹੋਰ ਰਿਸ਼ਤੇਦਾਰ ਲਈ ਬੀ ਏ ਦੀ ਡਿਗਰੀ ਲਿਆ ਕੇ ਦੇਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਤਰਸੇਮ ਚੰਦ ਨੇ ਸੀ ਐਮ ਜੇ ਯੂਨੀਵਰਸਿਟੀ ਦੇ ਨਾਂ ‘ਤੇ ਰਾਜਿੰਦਰ ਕੁਮਾਰ ਤੋਂ 70 ਹਜ਼ਾਰ ਰੁਪਏ ਚੈਕ ਰਾਹੀਂ ਵਸੂਲ ਕੀਤੇ ਅਤੇ ਬਾਅਦ ਵਿੱਚ 80 ਹਜ਼ਾਰ ਰੁਪਏ ਦੀ ਨਕਦੀ ਲੈ ਲਈ। ਜਦ ਇਹ ਡਿਗਰੀ ਜਾਅਲੀ ਨਿਕਲੀ ਤਾਂ ਰਜਿੰਦਰ ਕੁਮਾਰ ਨੇ ਤਰਸੇਮ ਚੰਦ ਤੋਂ ਪੈਸਿਆਂ ਦੀ ਮੰਗ ਕੀਤੀ। ਰਾਜਿੰਦਰ ਕੁਮਾਰ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਸਮਝੌਤੇ ਤੋਂ ਬਾਅਦ ਵੀ ਤਰਸੇਮ ਚੰਦ ਨੇ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਤੋਂ ਉਨ੍ਹਾਂ ਦੇ ਪੈਸੇ ਵਾਪਸ ਕਰਾਉਣ ਤੋਂ ਇਲਾਵਾ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.