ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਪਉੜੀ ਨੰ: 2, ਸਿਰੀ ਰਾਗੁ ਕੀ ਵਾਰ ਮ:4
ਪਉੜੀ ਨੰ: 2, ਸਿਰੀ ਰਾਗੁ ਕੀ ਵਾਰ ਮ:4
Page Visitors: 2784

ਪਉੜੀ ਨੰ: 2, ਸਿਰੀ ਰਾਗੁ ਕੀ ਵਾਰ ਮ:4
ਪਉੜੀ॥
 ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
 ਕਾਰਜੁ ਦੇਇ ਸਵਾਰਿ ਸਤਗੁਰਿ ਸਚੁ ਸਾਖੀਐ॥
 ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ॥
 ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ॥
 ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ
॥20॥
ਅਰਥ:- ਜਿਹੜਾ ਕੰਮ ਸਿਰੇ ਚਾੜ੍ਹਣ ਦੀ ਇੱਛਾ ਹੋਵੇ ਉਹ ਪਰਮੇਸ਼ਰ ਜੀ ਨੂੰ ਆਖੀਏ। ਪ੍ਰਭੂ ਉਹ ਕਾਰਜ ਸਵਾਰ ਦੇਵੇਗਾ ਸਤਿਗੁਰ ਦੀ ਸਾਖੀ ਰਾਹੀਂ। ਸੰਤਾਂ ਦਾ ਸੰਗ ਸਭ ਦਾਤਾਂ ਦਾ ਖਜ਼ਾਨਾ ਹੈ, ਉਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਵੀ ਚੱਖ ਲਈਦਾ ਹੈ। ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਭੈ ਦੂਰ ਕਰਨ ਵਾਲੇ ਮਿਹਰਵਾਨ ਪ੍ਰਭੂ ! ਦਾਸ ਦੀ ਪੈਜ ਰੱਖੋ। ਪ੍ਰਭੂ ਦੀ ਸਿਫ਼ਤਿ ਸਾਲਾਹ ਕਰਦਿਆਂ ਅਲਖੁ ਪ੍ਰਭੂ ਨੂੰ ਲੱਖ ਲਈਦਾ ਹੈ।
ਵਿਆਖਿਆ:-ਇਸ ਪਉੜੀ ਤੋਂ ਪਹਿਲੇ ਸਲੋਕ ਵਿਚ ਆਇਆ ਹੈ “ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ”। ਵਾਹਿਗੁਰੂ ਦੀ ਮੇਹਰ ਲਈ ਜੋ ਕਾਗੋਂ ਹੰਸ ਕਰਦਾ ਹੈ, ਕੁਝ ਅਸਾਂ ਵੀ  ਕਰਨਾ ਹੈ ? ਕੀ ਕਰਨਾ ਹੈ, ਉਹ ਗੁਰੂ ਜੀ ਇਸ ਪਉੜੀ ਵਿਚ ਸਮਝਾਉਂਦੇ ਹਨ ਕਿ ਅਰਦਾਸ ਕਰੋ ਤੇ ਸਤਿਸੰਗ ਦੀ ਟੇਕ ਲੌ। ਪਉੜੀ ਵਿਚ ਇਹ ਗੱਲਾਂ ਦਸੀਆਂ ਹਨ:-
1. ਆਪਣੀ ਲੋੜ ਵਾਹਿਗੁਰੂ ਅੱਗੇ ਰੱਖ ਦਿਉ, ਉਸ ਦੀ ਟੇਕ ਲੌ।
2. ਗੁਰੂ ਨੂੰ ਸਾਖੀ ਬਣਾਉ (ਅੱਗ ਆਦਿ, ਜੋਤਾਂ ਜਾਂ ਹੋਰ ਕਿਸੇ ਦੇਵੀ ਦੇਵਤੇ, ਅਖੌਤੀ ਸਾਧਾਂ/ਸੰਤਾ ਨੂੰ ਸਾਖੀ ਬਣਾਉਣ ਦੀ ਲੋੜ ਨਹੀਂ ਹੈ)।
3. ਸਤਿਸੰਗ ਦੀ ਓਟ ਲੌ, ਉਥੋਂ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਵੀ ਲਭੇਗਾ।
4. ਅਰਦਾਸ ਕਰੋ ਕਿ ਹੈ ਪ੍ਰਭੂ ! ਮੇਰੀ ਲਾਜ ਰੱਖ ਲੌ।
5. ਨਾਲ ਨਾਲ ਹਰੀ ਗੁਣ ਗਾਉ। ਜੇ ਕਾਰਜਾਂ ਦੀ ਸਿੱਧੀ  ਪ੍ਰਭੂ ਅਰਾਧਨਾ ਤੇ ਪ੍ਰਭੂ ਗੁਣ ਗਾ-ਗਾ ਕੇ ਕਰੋਗੇ ਤਾਂ ਅਲਖੁ ਪ੍ਰਭੂ ਲੱਖਤਾ ਵਿਚ ਆ ਜਾਏਗਾ। ਮਨ ਹਰ ਗੱਲੇ ਪ੍ਰਭੂ ਦੀ ਛੁਹ ਵਿਚ ਆਏਗਾ, ਪ੍ਰਭੂ ਦੀ ਛੁਹ ਆਪੇ ਅਪਣੀ ਲੱਖਤਾ ਦਾ ਅਸਰ ਕਰੇਗੀ।
“ਮਾਂਗਉ ਰਾਮ ਤੇ ਸਭਿ ਥੋਕ॥
 ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ
॥” -ਪੰਨਾ 682॥
 ਸਤਿਸੰਗ ਨੂੰ ਪ੍ਰਾਪਤ ਪੁਰਖ ਜੇ ਕਾਰਜ ਸਿੱਧੀ ਲਈ ਅਰਦਾਸ ਕਰੇਗਾ ਤਾਂ ਵਾਹਿਗੁਰੂ ਨੂੰ ਕਰੇਗਾ, ਇਉਂ ਮਨ ਵਾਹਿਗੁਰੂ ਨਾਲ ਲੱਗੇਗਾ। ਕਾਰਜ ਸਿੱਧੀ ਮੰਗਦਿਆਂ ਉਸ ਦਾਤੇ ਦੀ ਮੁਕਤੀਦਾਇਕ ਛੁਹ ਆਪਣਾ ਅਸਰ ਆਪੇ ਕਰੇਗੀ, ਜਿਵੇਂ ਕਿ ਛਾਂ ਲਈ ਚੰਦਨ ਬ੍ਰਿਛ ਹੇਠ ਬੈਠਿਆਂ ਸੁਗੰਧੀ ਆਪੇ ਆਉਂਦੀ ਹੈ।
ਸੁਰਜਨ ਸਿੰਘ--
-+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.