ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ
Page Visitors: 6217

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ
(ਵਾਰ ਨੰ: 19, ਪਉੜੀ ਨੰ: 6, ਭਾਈ ਗੁਰਦਾਸ ਜੀ )
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।-----ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀਦੇ ਹਨ ( ਪਰ ਇਹ ਦੀਵੇ ਕੁਝ ਸਮੇਂ ਬਾਦ ਬੁਝ ਜਾਂਦੇ ਹਨ )।
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ।------ਰਾਤ ਨੂੰ ਵਡੇ ਛੋਟੇ ਤਾਰੇ ਆਕਾਸ਼ ਵਿਚ ਵਿਖਾਈ ਦੇਂਦੇ ਹਨ ( ਪਰ ਦਿਨ ਚੜ੍ਹੇ ਇਹ ਤਾਰੇ ਛਿਪ ਜਾਂਦੇ ਹਨ, ਭਾਵ ਵਿਖਾਈ ਨਹੀਂ ਦੇਂਦੇ )।
ਫੁ ਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ।----ਫੁਲਾਂ ਦੀਆਂ ਬਾਗੀਚਿਆਂ ਵਿਚ ਫੁਲ ਖਿੜਦੇ ਹਨ (ਪਰ ਇਹ ਝਟ ਹੀ ਤੋੜ ਲਏ ਜਾਂਦੇ ਹਨ)।
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ।----ਤੀਰਥਾਂ ਤੇ ਜਾਂਦੇ ਯਾਤਰੀਆਂ ਦੇ ਟੋਲੈ ਅੱਖਾਂ ਨਾਲ ਵੇਖੀਦੇ ਹਨ ( ਪਰ ਜਲਦ ਹੀ ਤੀਰਥਾਂ ਤੇ ਉਨ੍ਹਾਂ ਦਾ ਮੁਸਕ ਨਹੀਂ ਰਹਿੰਦਾ )।
ਹਰਿ ਚੰਦਉਰੀ ਝਾਤ ਵਸਾਇ ਉਚਾਲੀਅਨਿ
।---ਹਰਿ ਚੰਦਉੇਰੀ ਅਕਾਸ਼ ਵਿਚ ਵਿਖਾਈ ਦੇਂਦੀ ਹੈ ਤੇ ਫਿਰ ਨਸ਼ਟ ਹੋ ਜਾਂਦੀ ਹੈ
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ।--ਗੁਰਮੁਖਾਂ ਨੂੰ ਆਤਮ ਆਨੰਦ ਸੁਖ ਫਲ ਦੀ ਦਾਤ ਹੋਈ ਹੈ ਕਿਉਂਕਿ ਉਹ ਗੁਰੂ ਦੇ ਸ਼ਬਦ ਨੂੰ ਯਾਦ ਰੱਖਦੇ ਹਨ।
ਵਿਆਖਿਆ:- ਗੁਰਮੁ ਖ ਲੋਕ ਦੀਵਾਲੀ ਦੀ ਰਾਤ ਦੀ ਖੁਸ਼ੀ, ਤਾਰੇ ਫੁਲ ਅਤੇ ਤੀਰਥ ਯਾਤਰਾ ਦੀ ਖੁਸ਼ੀ ਥੋੜੇ ਸਮੇਂ ਦੀ ਖੁਸ਼ੀ ਮੰਨਦੇ ਹਨ। ਗੁਰਮੁ ਖ ਚਿਤ ਕਰਕੇ ਉਪਰਾਮ ਰਹਿੰਦੇ ਹਨ। “ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ”-ਪੰਨਾ 727- ਅਰਥ: ਇਹ ਜਗਤ ਇਕ ਜਾਦੂ ਜਿਹਾ ਹੈ, ਤਮਾਸ਼ਾ ਹੈ, ਹੱਥ-
ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ਜੇਹੜੇ ਬੰਦੇ ਕਾਰ ਵਿਹਾਰ ਕਰਦੇ ਗੁਰੂ ਨਾਲ, ਗੁਰੂ ਦੇ ਸ਼ਬਦ ਨਾਲ ਜੁੜੇ ਰਹਿੰਦੇ ਹਨ, ਸਵਾਸ-ਸਵਾਸ ਵਾਹਿਗੁਰੂ ਧਿਆਉਂਦੇ ਹਨ, ਉਹ ਹੀ ਇਸ ਦੁਨੀਆ ਵਿਚ ਆਤਮਕ ਜੀਵਨ ਅਤੇ ਆਤਮਕ ਆਨੰਦ ਮਾਣਦੇ ਹਨ।
ਹਰਿ ਚੰਦਉਰੀ:- ਇਸ ਤਰ੍ਹਾਂ ਲਗਦਾ ਹੈ ਕਿ ਆਕਾਸ਼ ਵਿਚ ਕੋਈ ਨਗਰ ਹੈ, ਇਹ ਨਗਰ ਮ੍ਰਿਗ ਤ੍ਰਿਸ਼ਨ (MIRAGE ) ਦੀ ਤਰ੍ਹਾਂ ਖਿਆਲੀ ਰਚਨਾ ਹੈ, ਧੁੰਦ ਵਿਚ ਖਾਸ ਕਰਕੇ ਸਰਦੀਆਂ ਵਿਚ ਆਕਾਸ਼ ਵਿਚ ਇਕ ਨਗਰ ਵਾਂਗ ਕੁਝ ਵਿਖਾਈ ਦੇਂਦਾ ਤੇ ਗਾਇਬ ਵੀ ਹੋ ਜਾਂਦਾ ਹੈ। ਹਿੰਦੂ ਮਿਥਿਹਾਸ (HINDU
MYTHOLOGY) ਹੈ ਕਿ ਰਾਜਾ ਹਰੀਸ਼ਚੰਦ੍ਰ ਦੀ ਘਾਲਣਾ ਤੇ ਖੁਸ਼ ਹੋ ਕੇ ਦੇਵਤੇ ਉਸ ਨੂੰ ਉਸ ਦੀ ਜੰਤਾ ਸਮੇਤ ਸਵਰਗ ਵਿਚ ਲੈ ਗਏ। ਹਰੀਸ਼ਚੰਦ੍ਰ ਕੋਲੋਂ ਉਥੇ ਕੋਈ ਗ਼ਲਤੀਿ ਹੋ ਗਈ ਤੇ ਉਸ ਨੂੰ ਉੇਸ ਦੀ ਜੰਤਾ ਸਮੇਤ ਸਵਰਗ ਵਿਚੋਂ ਧੱਕਾ ਮਾਰ ਕੇ ਥੱਲੇ ਵਲ ਨੂੰ ਸੁ ਟ ਦਿੱਤਾ ਗਿਆ। ਹਰੀਸ਼ਚੰਦ੍ਰ ਨੇ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਮੁਆਫੀ ਮੰਗ ਲਈ ਤੇ ਦੇਵਤਿਆਂ ਨੇ ਉਸ ਨੂੰ ਮੁਆਫ ਕਰਕੇ ਆਕਾਸ਼ ਅਤੇ ਧਰਤੀ ਦੇ ਦਰਮਿਆਨ ਜਿਸ ਜਗ੍ਹਾ ਉਸ ਨੇ ਮੁਆਫੀ ਮੰਗੀ ਸੀ ਉਥੇ ਹੀ ਉਸ ਦੀ ਨਗਰੀ ਟਿਕਾ ਦਿੱਤੀ। ਪਰ ਇਹ ਇਕ ਮ੍ਰਿਗ ਤ੍ਰਿਸ਼ਨਾ (MIRAGE) ਹੀ ਹੈ।
ਸੁਰਜਨ ਸਿੰਘ---+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.