ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸਿੱਖ ਮਿਸ਼ਨਰੀ ਕਾਲਜ !
ਸਿੱਖ ਮਿਸ਼ਨਰੀ ਕਾਲਜ !
Page Visitors: 3133

ਸਿੱਖ ਮਿਸ਼ਨਰੀ ਕਾਲਜ !
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਭ ਤੋਂ ਪੁਰਾਣਾ ਸਿੱਖ ਮਿਸ਼ਨਰੀ ਕਾਲਜ ਹੈ। ਇਹ 1927 ਵਿੱਚ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਉੋਪਲਬਧੀਆਂ ਬਾਅਦ ਹੋਂਦ ਵਿੱਚ ਆਇਆ ਸੀ ਇਨ੍ਹਾਂ ਲਹਿਰਾਂ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਸਿੱਖਾਂ ਨੂੰ ਸਿੱਖੀ ਦੀ ਮੂਲ਼ ਧਾਰਾ ਨਾਲ ਜੋੜੀ ਰਖਣ ਲਈ ਸਿੱਖੀ ਪ੍ਰਚਾਰ ਦੀ ਸਖ਼ਤ ਜ਼ਰੂਰਤ ਹੈ। ਮਹਿਸੂਸ ਕੀਤਾ ਗਿਆ ਕਿ ਸਿੱਖੀ ਨੂੰ ਬ੍ਰਾਹਮਣਸਮਾਜੀਆਂ, ਆਰਯਾਸਮਾਜੀਆਂ, ਈਸਾਈਆਂ ਦੇ ਘਾਤਕ ਹਮਲਿਆਂ ਤੋਂ ਬਚਾਉਂਣ ਵਾਸਤੇ ਸਿੱਖ ਪ੍ਰਚਾਰਕ ਪੈਦਾ ਕਰਨੇ ਜ਼ਰੂਰੀ ਹਨ। ਈਸਾਈ ਮਿਸ਼ਨਰੀਆਂ ਅਤੇ ਆਰਯਾਸਮਾਜੀ ਪ੍ਰਚਾਰਕਾਂ ਨੂੰ ਆਪਣੇ ਧਰਮ ਨੂੰ ਵੱਧੀਆ ਦਸਣ ਲਈ ਅਤੇ ਦੂਜੇ ਧਰਮਾਂ ਦੀ ਨਿਖੇਧੀ ਕਰਨ ਲਈ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਮਿਸ਼ਨਰੀ ਲਫ਼ਜ਼ ਵੀ ਅੰਗਰੇਜ਼ੀ ਦਾ ਲਫ਼ਜ਼ ਹੈ। ਜੋ ਵਿਅਕਤੀ ਈਸਾਈ ਧਰਮ ਦੇ ਪ੍ਰਚਾਰ ਦੀ ਸਿਖਲਾਈ ਲੈ ਕੇ ਈਸਾਈ ਧਰਮ ਦਾ ਪ੍ਰਚਾਰ ਕਰਦਾ ਹੈ, ਉਸ ਨੂੰ ਅੰਗਰੇਜ਼ੀ ਵਿੱਚ ਮਿਸ਼ਨਰੀ ਆਖਿਆ ਜਾਂਦਾ ਹੈ।
 ਵਿਚਾਰ ਕਰਨ ਦੀ ਲੋੜ ਹੈ ਕਿ ਕੀ ਸਿੱਖ ਮਿਸ਼ਨਰੀ ਕਾਲਜ ਉਹ ਮਕਸਦ ਪੂਰਾ ਕਰ ਰਹੇ ਹਨ ਜਿਸ ਮਕਸਦ ਨਾਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਖੋਲਿਆ ਗਿਆ ਸੀ ? ਕੀ ਇਹ ਕਾਲਜ ਅਜਿਹੇ ਪ੍ਰਚਾਰਕ ਪੈਦਾ ਕਰਨ ਵਿੱਚ ਕਾਮਯਾਬ ਹੋਏ ਹਨ ਜੋ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਉਪਲਭਧੀਆਂ ਨੂੰ ਸੁਰੱਖਿਅਤ ਰੱਖ ਸਕਣ ? ਕੁਝ ਸਿੱਖ ਮਿਸ਼ਨਰੀ ਕਾਲਜਾਂ ਤੇ ਉਂਗਲੀਆਂ ਹੀ ਉਠਦੀਆਂ ਰਹਿੰਦੀਆ ਹਨ ਕਿ ਇਹ ਆਪਣੇ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰ ਸਿੱਖਿਆ ਨਹੀਂ ਦੇਂਦੇ। ਧਰਮ ਨੂੰ ਪਤਨ ਤੋਂ ਬਚਾਉਂਣ ਲਈ ਮਿਸ਼ਨਰੀਆਂ ਦਾ ਅਹਿਮ ਰੋਲ ਹੁੰਦਾ ਹੈ। ਕੁਝ ਸਿੱਖ ਮਿਸ਼ਨਰੀ ਕਾਲਜ ਆਪਣੇ ਵਿਦਿਆਰਥੀਆਂ ਨੂੰ ਮਾਕੂਲ ਸਿੱਖਿਆ ਤਾਂ ਦੇ ਰਹੇ ਹਨ, ਪਰ ਕੀ ਇਨ੍ਹਾਂ ਕਾਲਜਾਂ ਚੋਂ ਨਿਕਲੇ ਪ੍ਰਚਾਰਕ ਸਿੱਖੀ ਨੂੰ ਹਰ ਤਰ੍ਹਾਂ ਦੀ ਢਾਹ ਤੋਂ ਬਚਾਉਂਣ ਦੇ ਸਮਰਥ ਹਨ ? ਇਹ ਵੀ ਸੱਚ ਹੈ ਕਿ ਜਦ ਪ੍ਰਚਾਰਕ ਕਾਲਜ ਤੋਂ ਬਾਹਰ ਆਕੇ ਭਿੰਨ-ਭਿੰਨ ਡਿਯੂਟੀ ਤੇ ਨਿਯੁਕਤ ਕੀਤੇ ਜਾਂਦੇ ਹਨ ਤਾਂ ਇਨ੍ਹਾਂ ਕੋਲ ਪੂਰੀ ਖੁਲ ਨਹੀਂ ਹੁੰਦੀ ਕਾਲਜ ਵਿੱਚ ਲਈ ਸਿੱਖਿਆ ਅਨੁਸਾਰ ਕੰਮ ਕਰਨ ਦੀ। ਗੁਰਦੁਆਰੇ ਦਿਆਂ ਪ੍ਰਬੰਧਕਾਂ ਨੂੰ ਸਮਝਣ ਦੀ ਲੋੜ ਹੈ ਕਿ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਨ ਲਈ ਹਨ ਨਾ ਕਿ ਉਨ੍ਹਾਂ ਦੀ ਸੋਚ ਨੂੰ ਟੋ (Toe) ਕਰਨ ਵਾਸਤੇ।
  ਤਨਖਾਹ ਵੀ ਗ੍ਰੰਥੀਆਂ ਅਤੇ ਕੀਰਤਨੀਆਂ ਨੂੰ ਵਾਜਿਬ ਨਹੀਂ ਮਿਲਦੀ ਭਾਵੇਂ ਗੁਰਦੁਆਰਿਆਂ ਕੋਲ ਪੈਸੇ ਦੀ ਕੋਈ ਘਾਟ ਨਹੀਂ। ਪ੍ਰਚਾਰਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇ ਉਨ੍ਹਾਂ ਨੂੰ ਵਾਜਿਬ ਤਨਖਾਹ ਮਿਲਦੀ ਹੈ ਤਾਂ ਤ੍ਰਿਸਨਾ ਵਸ ਹੋ ਕੇ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਸਿੱਖੀ ਲਈ ਹਾਨੀਕਾਰਕ ਹੈ। ਕਈ ਪ੍ਰਚਾਰਕ ਤ੍ਰਿਸਨਾ ਵਸ ਹੋ ਕੇ ਮਿਸ਼ਨਰੀ ਦੀ ਨੈਤਿਕਤਾ ਤੋਂ ਦੂਰ ਚਲੇ ਜਾਂਦੇ ਹਨ।  ਕਈਆਂ ਨੂੰ ਵਿਦੇਸਾਂ ਵਿੱਚ ਜਾ ਕੇ ਡਾਲਰ ਕਮਾਉਣ ਦੀ ਲਤ ਲੱਗ ਜਾਂਦੀ ਹੈ। ਉਨ੍ਹਾਂ ਦਾ ਮੁੱਖ ਕੰਮ ਡਾਲਰ ਕਮਾੳਂਣਾ ਹੈ ਅਤੇ ਸਿੱਖੀ ਦਾ ਪ੍ਰਚਾਰ ਉਨ੍ਹਾਂ ਲਈ ਗੌਣ ਕੰਮ ਹੈ। ਜਿਹੜੇ ਵਿਦੇਸਾਂ ਵਿੱਚ ਨਹੀ ਵੀ ਜਾਂਦੇ ਉਨ੍ਹਾਂ
ਚੋਂ ਵੀ ਕਈ ਸਿੱਖੀ ਨੂੰ ਪਤਨ ਤੋਂ ਰੋਕਣ ਦਾ ਕੰਮ ਕਰਨ ਦੀ ਬਜਾਏ ਕਿਸੇ ਲਾਲਚ ਵਸ ਹੋਕੇ ਕਿਸੇ ਗੌਣ ਕੰਮ ਵਿੱਚ ਪੈ ਜਾਂਦੇ ਹਨ ਪ੍ਰਚਾਰਕਾਂ ਦੀਆਂ ਇਹੋ ਜਿਹੀਆਂ ਰੁਚੀਆਂ ਤੇ ਰੋਕ ਲਾਉਂਣੀ ਦਰਕਾਰ ਹੈ।
  ਸਿੱਖ ਵੈਬ ਸਾਈਟਾਂ ਤੇ ਸਿੱਖ ਮਿਸ਼ਨਰੀਆਂ ਦੇ ਲਿਖੇ ਲੇਖ ਮੈਂ ਅਕਸਰ ਪੜ੍ਹਦਾ ਰਹਿੰਦਾ ਹਾਂ। ਇੱਕ ਵੈਬ ਸਾਈਟ ਤੇ ਇੱਕ ਮਿਸ਼ਨਰੀ ਸਾਹਿਬ ਵਲੋਂ ਛਾਪੀ ਜਾ ਰਹੀ ਜਪੁਜੀ ਸਟੀਕ ਤੇ ਮੇਰੀ ਨਜ਼ਰ ਪਈ ਹੈ। ਉਨ੍ਹਾਂ ਜੋ ਕੁਝ ਲਿਖਿਆ ਹੈ
,
ਮੈਂ ਹੂ-ਬ-ਹੂ ਥੱਲੇ ਕੋਟ ਕੀਤਾ  ਹੈ:-
ਫੇਰਿ, ਕਿ ਅਗੈ ਰਖੀਐ? ਜਿਤੁ ਦਿਸੈ ਦਰਬਾਰੁ॥
(
ਮਾਲਕ ਵੱਲੋਂ ਪ੍ਰਾਪਤ ਕੀਤੀਆਂ ਦੁਨਿਆਵੀ ਦਾਤਾਂ ਤੋਂ ਬਿਨਾ, ਉਸ ਨੂੰ ਪ੍ਰਸੰਨ ਕਰਨ ਲਈ) ਫਿਰ (ਹੋਰ) ਕਿਹੜੀ ਭੇਟਾ ਉਸ ਦੇ ਸਨਮੁਖ ਰੱਖਣੀ ਚਾਹੀਦੀ ਹੈ? ਜਿਸ ਰਾਹੀਂ ਉਸ ਦੇ ਦਰਬਾਰ (ਸਚਿਆਰ, ‘‘ਵਿਗਸੈ ਵੇਪਰਵਾਹ॥’’ ਅਵਸਥਾ) ਦਾ ਦਰਸ਼ਨ (ਮਿਲਾਪ) ਹੋ ਜਾਵੇ।
ਮੁਹੌ, ਕਿ ਬੋਲਣੁ ਬੋਲੀਐ? ਜਿਤੁ ਸੁਣਿ, ਧਰੇ ਪਿਆਰੁ॥                            ਉ: ਸੇਧ:-ਮੁਹੌਂ।
ਮੂੰਹ ਤੋਂ ਕਿਹੜਾ ਬਚਨ ਬੋਲਣਾ ਚਾਹੀਦਾ ਹੈ? ਜਿਸ ਨੂੰ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪ੍ਰੇਮ ਪਾ ਸਕੇ, ਪ੍ਰਸੰਨ ਹੋ ਸਕੇ।
ਅੰਮਿ੍ਰਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥
ਉੱਤਰ:-(ਸੁਭ੍ਹਾ-ਸ਼ਾਮ) ਅੰਮਿ੍ਰਤ ਵੇਲਾ (ਇਕਾਂਤਮਈ ਸਮਾ ਹੋਵੇ)
,
ਸਥਿਰ (ਸ਼ਾਂਤਮਈ, ਅਡੋਲ ਮਾਲਕ ਦਾ) ਨਾਮ (ਵਡੱਪਣ) ਅਤੇ ਸਿਫ਼ਤ-ਸਲਾਹ ਦੀ ਵੀਚਾਰ ਕੀਤੀ ਜਾਵੇ।
ਮਿਸ਼ਨਰੀ ਸਾਹਿਬ
ਅੰਮ੍ਰਿਤ ਨੂੰ ਅੰਮ੍‍ਰਿਤ ਕਰਕੇ ਲਿਖਦੇ ਹਨ। ਕੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਲਿਖੇ ਹਿੱਜੇ (Spellings) ਬਦਲਣ ਦੇ ਤੁਲ ਨਹੀਂ?
ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ    ਰਾਮਕਲੀ ਅਨੰਦ (ਮ:੩/੯੨੨)  ''ਵਿਸੁ' ਸ਼ਬਦ ਨੂੰ ਲੱਗਾ ਅੰਤ ਔਕੁੜ '' ਅੱਖਰ ਦਾ ਸੰਕੇਤ ਦੇਂਦਾ ਹੈ ਜਿਸ ਤੋਂ 'ਵਿਸਵ' ਸ਼ਬਦ ਬਣਿਆ, ਇਸ ਲਈ 'ਮਾਤਾ ਧਰਤਿ ਮਹਤੁ' ਵਾਕ 'ਚ ਵੀ 'ਮਾਤਾ ਧਰਤਿ ਮਹੱਤਵ' ਸ਼ਬਦ ਦਾ ਸੰਕੇਤ ਹੈ ਭਾਵ ਧਰਤੀ ਹੀ ਅਸਲ 'ਚ ਵੱਡੀ ਮਾਤਾ ਹੈ
  ਇੱਥੇ ਵੀ ਮਾਤਾ ਧਰਤਿ ਮਹਤੁ ਨੂੰ ਮਿਸ਼ਨਰੀ ਸਾਹਿਬ ਨੇ ਮਾਤਾ ਧਰਤਿ ਮਹੱਤਵ ਕਰਕੇ ਲਿਖਿਆ ਹੈ। ਜੇ ਮਿਸ਼ਨਰੀ ਜੀ ਸਿਰਫ ਇਹ ਹੀ ਲਿਖਦੇ ਕਿ ਮਹਤੁ ਦੇ ਅਰਥ ਮਹੱਤਵ ਹਨ ਤਾਂ ਮਾਤਾ ਧਰਤਿ ਮਹੱਤਵ ਲਿਖਣ ਨਾਲ ਜੋ ਗੁਰਬਾਣੀ ਦੀ ਤੁਕ ਬਦਲਣ ਵਲ ਇਸ਼ਾਰਾ ਜਾਂਦਾ ਹੈ, ਉਸ ਤੋਂ ਬਚਿਆ ਜਾ ਸਕਦਾ ਸੀ।
ਇੱਕ ਹੋਰ ਮਿਸ਼ਨਰੀ ਸਾਹਿਬ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਨੂੰ ਸਮਝਾਓਣ ਵਾਸਤੇ ਆਪਣੇ ਵਲੋਂ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਵਾਧੂ ਚਿੰਨ੍ਹ ਲਾਉਣ ਦੇ ਹੱਕ ਵਿੱਚ ਹਨ। ਉਹ ਆਖਦੇ ਹਨ ਕਿ ਉਨ੍ਹਾਂ ਆਸਟ੍ਰੇਲੀਆ ਦੇ ਸਿੱਖਾਂ ਦੀ ਮੱਦਦ ਨਾਲ ਇੱਕ ਟੀ. ਵੀ. ਚੈਨਲ ਚਾਲੂ ਕੀਤਾ ਹੋਇਆ ਹੈ ਜਿਸ ਤੇ ਉਨ੍ਹਾਂ ਦੀ ਸੋਚ ਦਾ ਪ੍ਰਸਾਰਣ ਹੁੰਦਾ ਹੈ ਅਤੇ ਇਸ ਸੋਚ ਨੂੰ ਹਜ਼ਾਰਾਂ ਲੋਕ ਹਰ ਰੋਜ਼ ਵੇਖਦੇ ਹਨ। ਇਨ੍ਹਾਂ ਵੇਖਣ ਵਾਲਿਆਂ ਵਿੱਚ ਕਿੰਨੇ ਕੁ ਸਿੱਖੀ ਸਰੂਪ ਤਿਆਗ ਚੁਕੇ  ਲੋਕ ਹਨ ?  ਕਿੰਨੇ ਕੁ ਇਹ ਚੈਨਲ ਵੇਖਣ ਕਰਕੇ ਸਿੱਖੀ ਸਰੂਪ ਵਿੱਚ ਵਾਪਸ ਆ ਗਏ ਹਨ ? ਮਿਸ਼ਨਰੀ ਸਾਹਿਬ ਕੋਲ ਇਹ ਆਂਕੜੇ ਜ਼ਰੂਰ ਹੋਣਗੇ। ਪਰ ਮੇਰੇ ਮੰਗਣ ਤੇ ਵੀ ਇਹ ਆਂਕੜੇ ਉਨ੍ਹਾਂ ਨੇ ਮੈਨੂੰ ਨਹੀਂ ਦਿੱਤੇ। ਕਿਸੇ ਵੈਬ ਸਾਈਟ ਨੂੰ ਜਾਂ ਕਿਸੇ ਟੀ. ਵੀ. ਚੈਨਲ ਨੂੰ ਹਜ਼ਾਰਾਂ ਲੋਕਾਂ ਦਾ ਵੇਖਣਾ ਇਹ ਪ੍ਰਮਾਣਿਤ ਨਹੀਂ ਕਰਦਾ ਕਿ ਜੋ ਕੁਝ ਉਥੇ ਵੇਖਾਇਆ ਜਾ ਰਿਹਾ ਹੈ ਉਹ ਸਭ ਕੁਝ ਠੀਕ ਹੈ। ਹਾਲ ਵਿੱਚ ਹੀ ਵੇਖਣ ਵਿੱਚ ਆਇਆ ਹੈ ਕਿ ਮੋਦੀ ਦੀਆਂ ਧੂੰਆਂ ਧਾਰ ਰੈਲੀਆਂ ਵਿੱਚ ਭੀੜ ਤਾਂ ਬਹੁਤ ਸੀ ਪਰ ਬੀ. ਜੇ. ਪੀ. ਨੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 3 ਹੀ ਜਿੱਤੀਆਂ ਹਨ। ਇਸ ਤੋਂ ਜਾਹਰ ਹੈ ਕਿ ਇਹ ਜ਼ਰੂਰੀ ਨਹੀਂ ਕਿ ਜੋ ਕੁਝ ਵੈਬ ਸਾਈਟ ਅਤੇ ਟੀ. ਵੀ. ਚੈਨਲ ਤੇ ਵੇਖਾਇਆ ਜਾਂਦਾ ਹੈ ਉਸ ਨਾਲ ਸਾਰੇ ਵੇਖਣ ਵਾਲੇ ਸਹਿਮਤ ਹੋਣ। 
 ਸਿੱਖ ਜਗਤ ਦੇ ਮੌਜੂਦਾ ਹਾਲਾਤ ਕੋਈ ਚੰਗੇ ਨਹੀਂ ਹਨ। ਸਾਡੇ ਵਿੱਚ ਮੋਨਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਇਸ ਤੇ ਡੱਕਾ ਲਾਓਣ  ਵਾਸਤੇ ਅਤੇ ਸਿੰਘ ਸਭਾਂ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਉਪਲਬਧੀਆਂ ਨੂੰ ਕਾਇਮ ਰੱਖਣ ਲਈ ਹਰ ਸਿੱਖ ਅਤੇ ਹਰ ਸਿੱਖ ਪ੍ਰਚਾਰਕ ਦਾ ਕਰਤੱਵ ਬਣਦਾ ਹੈ ਕਿ ਉਹ ਸਿੱਖੀ ਨੂੰ ਪਤਨ ਵਲ ਜਾਣ ਤੋਂ ਬਚਾਉਂਣ ਦੇ ਹਰ ਸੰਭਵ ਉਪਰਾਲੇ ਨੂੰ ਪ੍ਰਾਥਮਿਕਤਾ ਦੇਵੇ। ਸਿੱਖ ਮਿਸ਼ਨਰੀ ਕਾਲੇਜ ਖੋਲੇ ਹੀ ਇਸ ਮਕਸਦ ਨਾਲ ਗਏ ਹਨ।
ਸੁਰਜਨ ਸਿੰਘ--+919041409041, ਮੋਹਾਲੀ

     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.