ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
- = ਜਿਨਾ ਸੁਣਿ ਸਿਖਾ ਗੁਰੁ ਮੰਨਿਆ = -
- = ਜਿਨਾ ਸੁਣਿ ਸਿਖਾ ਗੁਰੁ ਮੰਨਿਆ = -
Page Visitors: 2755

 - = ਜਿਨਾ ਸੁਣਿ ਸਿਖਾ ਗੁਰੁ ਮੰਨਿਆ = -
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸੁਨੇਹਾ॥
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ
॥17॥
ਹੇ ਭਾਈ! ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਜੇਹੜਾ ਪਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ। ਮੈਂ ਤਾਂ ਗੁਰੂ ਨੂੰ, ਉਸ ਦੇ (ਪਵਿਤਰ) ਸਰੀਰ ਨੂੰ ਵੇਖ-ਵੇਖ ਕੇ ਖੁਸ਼ ਹੁੰਦਾ ਹਾਂ।17।
 ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ॥
 ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ
॥18॥ (ਪੰਨਾ 726)
ਹੇ ਭਾਈ ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਬੋਲਦੀ ਹੈ, ਹਰੀ-ਨਾਮ ਉੱਚਾਰਨ ਕਰ ਕੇ ਸੋਹਣੀ ਲੱਗਦੀ ਹੈ। ਜਿੰਨਾਂ ਵੀ ਸਿੱਖਾਂ ਨ ੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਦ ੇ ਉਪਦੇਸ਼ ਤੇ ਯਕੀਨ ਕੀਤਾ ਉਨ੍ਹਾਂ ਦੀ ਮਾਇਆ ਦੀ ਸਾਰੀ ਭੁਖ ਦੂਰ ਹੋ ਗਈ ਹੈ।18। (ਪੰਨਾ 726)
ਵਿਆਖਿਆ:- ਗੁਰਬਾਣੀ ਦਾ ਪ੍ਰਵਾਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਗਾਤਾਰ ਚਲਦਾ ਰਹਿੰਦਾ ਹੈ।
ਇਲੈਕਟ੍ਰੋਨਕ ਮੀਡੀਆ (Electronic Media) ਰਾਹੀਂ ਦਰਬਾਰ ਸਾਹਿਬ ਤੋਂ ਦੂਰ ਦਰਾਡੇ, ਦੇਸ਼ ਵਿਦੇਸ਼ ਵਿੱਚ ਗੁਰਬਾਣੀ ਦਾ ਕੀਰਤਨ ਸੁਣਿਆ ਜਾ ਸਕਦਾ ਹੈ। ਦਰਬਾਰ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰਿਆਂ ਤੋਂ ਵੀ ਗੁਰਬਾਣੀ ਦਾ ਗਾਇਨ ਹੁੰਦਾ ਰਹਿੰਦਾ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਹਰ ਰੋਜ਼ ਮੱਥਾ ਟੇਕਨ ਵਾਲਿਆਂ ਦੀ ਗਿਣਤੀ ਲੱਖ ਤੋਂ ਉਪਰ ਹੈ। ਗੁਰਬਾਣੀ ਕੀਰਤਨ ਰਾਹੀਂ ਪਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਗੁਰਬਾਣੀ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਬੋਲਦੀ ਹੈ। ਮੰਜੀ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੀ ਕਥਾ-ਵਿਆਖਿਆ ਦੁਆਰਾ ਗੁਰੂ ਦਾ ਉਪਦੇਸ਼ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਬਹੁਤ ਘੱਟ ਸਿੱਖ ਗੁਰੂ ਦੇ ਇਸ ਉਪਦੇਸ਼ ਤੇ ਅਮਲ ਕਰਦੇ ਹਨ। ਇਹ ਹੈ ਇੱਕ ਕਾਰਣ ਸਿੱਖਾਂ ’ਚ ਨਿਘਾਰ ਆਉਣ ਦਾ।
ਉਹ ਅਦਾਰੇ ਜਿੰਨਾਂ ਨ ੇ ਸਿੱਖ ਵਾੜੀ ਲਈ ਵਾੜ ਦਾ ਕੰਮ ਕਰਨਾ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੈਂਪਸ (Campus) ਵਿੱਚ ਹੀ ਮੌਜੂਦ ਹਨ। ਪਰ ਇਹ ਸਿੱਖ ਵਾੜੀ ਦੀ ਰਾਖੀ ਕਰਨ ਦੀ ਬਜਾਏ ਖ਼ੁਦ ਹੀ ਵਾੜੀ ਖਾਈ ਜਾ ਰਹੇ ਹਨ। ਇਨ੍ਹਾਂ ਅਦਾਰਿਆਂ ਤੇ ਕਾਬਜ਼ ਬੰਦੇ
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ
ਆਪਣਿਆਂ ਕੰਨਾਂ ਵਿੱਚ ਪੈਣ ਹੀ ਨਹੀਂ ਦੇਂਦੇ। ਇਨ੍ਹਾਂ ਆਪਣੇ ਹਾਜ਼ਮੇ ਤਗੜੇ ਕਰ ਰੱਖੇ ਹਨ ਕਿ ਖਾ-ਖਾ ਕੇ ਰੱਜਦੇ ਹੀ ਨਹੀਂ। ਆਪਣੇ ਆਪ ਨੂੰ ਨਸ਼ਰ ਕਰਨ ਲਈ ਸਿੱਖ ਕੌਮ ਦੇ ਇਹ ਕਥਿਤ ਰੱਖਵਾਲੇ ‘ਫ਼ਖ਼ਰੇ ਕੌਮ’ਅਤੇ ‘ਸ਼੍ਰੋਮਣੀ ਸੇਵਕ’ ਬਣ ਬੈਠੇ ਹਨ। ਸਿੱਖਾਂ ’ਚ ਨਿਘਾਰ ਆਉਣ ਦਾ ਇਹ ਵੀ ਇੱਕ ਕਾਰਣ ਹੈ।
ਸਮੇਂ ਦੀ ਮੰਗ ਹੈ ਕਿ ਸੁਹਿਰਦ ਸਿੱਖ ਕੌਮ ਦੀ ਅਗਵਾਈ ਕਰਨ। ਜੇ ਸੁਹਿਰਦ ਸਿੱਖ ‘ਸਿੰਘ ਸਭਾ ਲਹਿਰ’ਦੀ ਤਰ੍ਹਾਂ ਸਿੱਖ ਕੌਮ ਦੀ ਹਸਤੀ ਬਰਕਰਾਰ ਰੱਖਣ ਲਈ ਅੱਗੇ ਨਹੀਂ ਆਉਂਦੇ ਤਾਂ ਸਿੱਖ ਕੌਮ ਦੀ ਅਧੋਗਤੀ ਨੂੰ ਠੱਲ ਕੌਣ ਪਾਏਗਾ?

ਸੁਰਜਨ ਸਿੰਘ--
-+919041409041 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.