ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਮਾਮਲਾ ਸਿਰਸੇ ਵਾਲੇ ਸਾਧ ਨੂੰ ਮੁਆਫੀ ਦਾ !
ਮਾਮਲਾ ਸਿਰਸੇ ਵਾਲੇ ਸਾਧ ਨੂੰ ਮੁਆਫੀ ਦਾ !
Page Visitors: 2799

ਮਾਮਲਾ ਸਿਰਸੇ ਵਾਲੇ ਸਾਧ ਨੂੰ ਮੁਆਫੀ ਦਾ !
ਸਿਰਸੇ ਵਾਲੇ ਸਾਧ ਨਾਲ ਨਾਂ ਮਿਲਵਰਤਨ ਦਾ ਹੁਕਮਨਾਮਾ 2007 ਵਿੱਚ ਸ੍ਰੀ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਸੀ। ਆਪਣੇ ਆਪ ਨੂੰ ਪੈਗੰਬਰ (Messenger of God) ਘੋਸ਼ਿਤ ਕਰਨ ਵਾਲਾ ਇਹ ਸਿਰਸੇ ਵਾਲਾ 2007 ਤੋਂ ਲੈ ਕੇ 2015 ਤਕ ਨਾਂ ਹੀ ਸ੍ਰੀ ਅਕਾਲ ਤਖਤ ਪੇਸ਼ ਹੋਇਆ ਹੈ ਅਤੇ ਨਾਂ ਹੀ ਇਸ ਨੇ ਕੋਈ ਸਪਸ਼ਟੀਕਰਨ ਦਿੱਤਾ ਹੈ। ਫਿਰ ਅਚਨਚੇਤ (All of a sudden)  2007 ਵਾਲੇ ਹੁਕਮਨਾਮੇ ਦੀ ਨਜ਼ਰਸਾਨੀ (Reconsideraiton) ਦੀ ਕੀ ਲੋੜ ਪੈ ਗਈ ? ਉਤੱਰ ਸਾਰਾ ਸਿੱਖ ਜਗਤ ਜਾਣਦਾ ਹੈ--ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾ। ਇਹ ਚੋਣਾ ਜਿੱਤਣ ਦੀ ਹਵਸ ਕਿਸ ਨੂੰ ਸਭ ਤੋਂ ਜ਼ਿਆਦਾ ਹੈ ? ਸਭ ਜਾਣਦੇ ਹਨ--- ਸੁਖਬੀਰ ਬਾਦਲ ਨੂੰ। ਪੰਜਾਬ ਦੀ ਮੌਜੂਦਾ ਸਰਕਾਰ ਅਕਾਲੀ ਦਲ ਬਾਦਲ ਅਤੇ ਬੀ. ਜੇ. ਪੀ. ਦੇ ਗੱਠਜੋੜ ਦੀ ਹੈ। ਸਰਕਾਰੀ ਤਾਕਤ ਦਾ ਆਸਰਾ ਲੈਕੇ, ਕੁਰਸੀ  ਬਚਾਉਣ ਲਈ, ਇਹ ਗੱਠਜੋੜ ਜਾਇਜ਼ ਨਾਜਾਇਜ਼ ਕੁਝ ਵੀ ਕਰ ਸਕਦਾ ਹੈ। ਸਿਰਸਾ ਸਾਧ ਨੇ ਨਾਂ ਮੁਆਫੀ ਮੰਗੀ ਹੈ ਅਤੇ ਨਾਂ ਹੀ ਗ਼ਲਤੀ ਸਵੀਕਾਰ ਕੀਤੀ ਹੈ, ਬਲਕਿ ਉਹ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ ਕਿ ਸਿੱਖਾਂ ਨੂੰ ਗ਼ਲਤਫਹਮੀ ਹੋ ਗਈ ਹੈ, ਉਸ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ। ਫਿਰ ਤਖਤਾਂ ਦੇ ਜੱਥੇਦਾਰ ਧਿਙਾਣੇ ਹੀ ਸਿਰਸਾ ਸਾਧ ਨੂੰ ਮੁਆਫੀ ਕਿਉਂ ਦੇਈ ਜਾ ਰਹੇ ਹਨ ਜਦ ਕਿ ਉਹ ਮੁਆਫੀ ਮੰਗ ਹੀ ਨਹੀਂ ਰਿਹਾ ? ਇਸ ਦਾ ਕਾਰਣ ਇੱਕ ਹੀ ਹੈ--- ਸਿਰਸਾ ਸਾਧ ਦਾ ਵੋਟ ਬੈਂਕ। ਕਾਹਦੇ ਜੱਥੇਦਾਰ ? ਜੋ ਸਿਆਸੀ ਲੋਕਾਂ ਦੇ ਦਬਾ ਵਿੱਚ ਹਨ।  ਜੱਥੇਦਾਰ ਸਨ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਦੀ ਉੱਚਤਾ ਕਾਇਮ ਰੱਖੀ। ਜੱਥੇਦਾਰ ਸਨ ਅਕਾਲੀ ਫੂਲਾ ਸਿੰਘ ਜੀ ਜਿਹੜੇ ਮਹਾਰਾਜਿਆਂ ਤੇ ਵੀ ਅੰਕੁਸ਼ ਰੱਖਦੇ ਸਨ। ਮੌਜੂਦਾ ਜੱਥੇਦਾਰਾਂ ਨੇ ਤਾਂ ਸ੍ਰੀ ਅਕਾਲ ਤਖਤ ਦੀ ਉੱਚਤਾ ਨੂੰ ਖੋਰਾ ਹੀ ਲਾਇਆ ਹੈ।
ਇਹ ਵੀ ਸੁਣਾਈ ਦੇ ਰਿਹਾ ਹੈ ਕਿ ਸਿਰਸਾ ਵਾਲੇ ਨੂੰ ਮੁਆਫੀ ਦੇਣ ਵਾਲੇ ਹੁਕਨਾਮੇ ਨੂੰ ਰੀਵਿਉ ( Review) ਕਰਨ ਲਈ ਇੱਕ ਕਮੇਟੀ ਬਣਾਈ ਜਾਏਗੀ। ਕਮੇਟੀ ਬਨਾਉਂਣ ਦੀ ਗੱਲ ਉਹੀ ਕਰ ਸਕਦਾ ਹੈ ਜਿਸ ਨੂੰ ਗੁਰਮਤਿ ਦੀ ਕੋਈ ਸੋਝੀ ਨਹੀਂ ਹੈ । ਲੋੜ ਪੈਣ ਤੇ ਸ੍ਰੀ ਅਕਾਲ ਤਖਤ ਨੇ ਕਮੇਟੀਆਂ ਦੇ ਫੈਸਲੇ ਰੀਵਿਉ ਕਰਨੇ ਹਨ ਕਿ ਕਮੇਟੀਆਂ ਨੇ ਸ੍ਰੀ ਅਕਾਲ ਤਖਤ ਦੇ ਫੈਸਲੇ ? ਗ਼ਲਤੀ ਨੂੰ ਸੁਧਾਰਨ ਲਈ ਇੱਕ ਹੋਰ ਗ਼ਲਤੀ ਨਹੀਂ ਕਰਨੀ ਚਾਹੀਦੀ।(Two wrongs don't make a right)  ਅਗੇ ਤੋਂ ਗ਼ਲਤੀ ਨਾਂ ਹੋਵੇ, ਇਸ ਦਾ ਇੱਕੋ ਇੱਕ ਹੱਲ ਹੈ ਕਿ ਸ੍ਰੀ ਅਕਾਲ ਤਖਤ ਨੂੰ ਸਿਆਸੀ ਲੋਕਾਂ ਦੇ ਗ਼ਲਬੇ ’ਚੋਂ ਕੱਢਿਆ ਜਾਏ।
ਸੁਰਜਨ ਸਿੰਘ--
+919041409041

       

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.