ਕੈਟੇਗਰੀ

ਤੁਹਾਡੀ ਰਾਇ

New Directory Entries


ਜਸਵੰਤ ਸਿੰਘ ਅਜੀਤ
Introduction: ਚੰਗਾ ਹੋਵੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਗੁਰਪੁਰਬਾਂ ਦੇ ਨਾਂ ਤੇ ਵਰਤੇ ਜਾਂਦੇ ਚਲੇ ਆ ਰਹੇ ਅਕਾਲ ਤਖਤ ਦੇ ਚੈਪਟਰ ਨੂੰ ਬੰਦ ਕਰ ਦੇਣ, ਕਿਉਂਕਿ ਜੇ ਦਿੱਲੀ ਦੇ ਸਿੱਖਾਂ ਸਾਹਮਣੇ ਇਹ ਭੇਤ ਖੁਲ੍ਹ ਗਿਆ ਕਿ ਇਸ ਮੁੱਦੇ ਨੂੰ ਨਿਜੀ ਸੁਆਰਥ ਅਧੀਨ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸ. ਸਰਨਾ ਵਿਰੁਧ ਉਭਾਰ, ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਹੈ, ਨਹੀਂ ਤਾਂ ਇਸ ਹਮਾਮ ਵਿੱਚ ਉਹ ਆਪ ਵੀ ਨੰਗੇ ਹਨ। ਤਾਂ ਉਨ੍ਹਾਂ ਨੂੰ ਆਪਣੇ ਫੈਸਲੇ ਪੁਰ ਪਛਤਾਵਾ ਹੋਣ ਲਗੇਗਾ।
Introduction: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਦਾ ਮੁੱਦਾ : ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਨੂੰ ਲੈ ਕੇ ਜੋ ਚਰਚਾ ਲਗਾਤਾਰ ਹੁੰਦੀ ਚਲੀ ਆ ਰਹੀ ਹੈ। ਇਸਦਾ ਕਾਰਣ ਇਹ ਹੈ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਵਾਉਣ ਲਈ ਸੁਪ੍ਰੀਮ ਕੋਰਟ ਵਿਚ ਇਸ ਆਧਾਰ ਤੇ ਅਪੀਲ ਕੀਤੀ ਗਈ ਹੋਈ ਹੈ, ਕਿ ਉਸਦੇ ਮੁਖੀਆਂ ਨੇ ਮੁਖ ਚੋਣ-ਕਮਿਸ਼ਨ ਪਾਸ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜੋ ਵਿਧਾਨ ਜਮ੍ਹਾਂ ਕਰਵਾ ਕੇ, ਲੋਕਸਭਾ ਅਤੇ ਵਿਧਾਨ ਸਭਾ ਆਦਿ ਲੋਕਤਾਂਤ੍ਰਿਕ ਰਾਜਨੈਤਿਕ ਸੰਸਥਾਵਾਂ ਦੀਆਂ ਚੋਣਾਂ ਲੜਨ ਲਈ ਮਾਨਤਾ ਪ੍ਰਾਪਤ ਕੀਤੀ ਹੋਈ ਹੈ, ਉਸ ਵਿਚ ਦਲ ਦੇ ਧਰਮ ਨਿਰਪੱਖ ਹੋਣ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਜਦਕਿ ਧਾਰਮਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਦੀਆਂ ਚੋਣਾਂ ਲੜਨ ਦੀ ਮਾਨਤਾ ਪ੍ਰਾਪਤ ਕਰਨ ਵਾਸਤੇ ਉਨ੍ਹਾਂ ਨੇ ਗੁਰਦੁਆਰਾ ਚੋਣ ਕਮਿਸ਼ਨ ਪਾਸ ਜਮ੍ਹਾ ਕਰਵਾਏ ਗਏ ਹੋਏ ਵਿਧਾਨ ਵਿਚ ਸਿਂਖਾਂ (ਇਕ ਫਿਰਕੇ) ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕੀਤਾ ਹੋਇਆ ਹੈ। ਦੇਸ਼ ਦੇ ਕਾਨੂੰਨ ਅਤੇ ਮੁਖ ਚੋਣ ਕਮਿਸ਼ਨ ਵਲੋਂ ਨਿਸ਼ਚਿਤ ਮਾਪਦੰਡਾਂ ਅਤੇ ਭਾਰਤੀ ਸੰਵਿਧਾਨ ਦੀਆਂ ਮਾਨਤਾਵਾਂ ਦੇ ਆਧਾਰ ਤੇ ਦੋਹਰੇ ਵਿਧਾਨ ਵਾਲੀ ਕੋਈ ਵੀ ਪਾਰਟੀ ਲੋਕਸਭਾ, ਵਿਧਾਨ ਸਭਾ ਆਦਿ ਰਾਜਨੈਤਿਕ ਲੋਕਤਾਂਤ੍ਰਿਕ ਸੰਸਥਾਵਾਂ ਦੀਆਂ ਚੋਣਾਂ ਨਹੀਂ ਲੜ ਸਕਦੀ। ਦੂਜੇ ਪਾਸੇ ਗੁਰਦੁਆਰਾ ਚੋਣ ਕਮਿਸ਼ਨ ਪਾਸ ਵੀ ਇਸੇ ਆਧਾਰ ਤੇ ਉਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਅਯੋਗ ਕਰਾਰ ਦੁਆਉਣ ਦੇ ਲਈ ਅਪੀਲ ਕੀਤੀ ਗਈ ਹੋਈ ਹੈ।


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.