ਕੈਟੇਗਰੀ

ਤੁਹਾਡੀ ਰਾਇ



ਤਰਲੋਚਨ ਸਿੰਘ ਦੁਪਾਲਪੁਰ
ਭਾਜਪਾਈਓ, ਅਕਾਲੀ ਭਾਈਆਂ ਨੂੰ ਵੀ ਕੁਝ ਸਿਖਾਈਓ !
ਭਾਜਪਾਈਓ, ਅਕਾਲੀ ਭਾਈਆਂ ਨੂੰ ਵੀ ਕੁਝ ਸਿਖਾਈਓ !
Page Visitors: 2732

ਭਾਜਪਾਈਓ, ਅਕਾਲੀ ਭਾਈਆਂ ਨੂੰ ਵੀ ਕੁਝ ਸਿਖਾਈਓ !
- ਤਰਲੋਚਨ ਸਿੰਘ ਦੁਪਾਲਪੁਰ
#ਸੰਪਰਕ : 001-408-915-1268
tdupalpuri@yahoo.com
ਬੜਾ ਪ੍ਰਚੱਲਤ ਨੀਤੀ-ਵਾਕ ਹੈ ਕਿ ਮੂਰਖ ਦੋਸਤ ਨਾਲੋਂ ਦਾਨਾ ਦੁਸ਼ਮਣ ਚੰਗਾ ਹੁੰਦਾ ਹੈਮੱਤ-ਹੀਣ ਦੀ ਮਿੱਤਰਤਾ ਵਿੱਚ ਬੇਵਕੂਫੀ ਦਾ ਅੰਸ਼ ਜ਼ਰੂਰ ਨਜ਼ਰ ਆਵੇਗਾ, ਜਦੋਂ ਕਿ ਦਾਨਾ ਦੁਸ਼ਮਣ ਬੇਸ਼ੱਕ ਅਣਹੋਈ ਬਾਤਵੀ ਕਰੇ, ਪਰ ਉਸ ਵਿੱਚ ਵੀ ਕਿਤੇ ਨਾ ਕਿਤੇ ਦਾਨਾਈ ਦੇ ਜ਼ਰੂਰ ਦਰਸ਼ਨ ਹੋਣਗੇਦਾਨੇ ਦੁਸ਼ਮਣ ਨਾਲ ਸੌ ਵਾਰ ਲੜਾਈ-ਭਿੜਾਈ ਹੁੰਦੀ ਰਹੇ, ਪਰ ਉਸ ਦੀ ਰੰਚਕ-ਮਾਤਰ ਦਾਨਾਈ ਕਾਰਨ ਕਦੇ ਨਾ ਕਦੇ ਸੁਲਾਹ-ਸਫ਼ਾਈ ਹੋ ਜਾਣ ਦੀ ਸੰਭਾਵਨਾ ਨਹੀਂ ਮਰਦੀਅਜਿਹੀ ਸੋਚ ਤੋਂ ਹੀ ਕਿਸੇ ਸਿਆਣੇ ਨੇ ਇਹ ਕਥਨ ਕਥਿਆ ਹੋਇਆ ਲੱਗਦਾ ਹੈ ਕਿ ਬੁੱਧੀਮਾਨ ਅਤੇ ਮੂਰਖ ਵਿੱਚ ਸਭ ਤੋਂ ਵੱਡਾ ਫ਼ਰਕ ਇਹੋ ਹੁੰਦਾ ਹੈ, ਕਿ ਬੁੱਧੀਮਾਨ ਤਾਂ ਮੂਰਖ ਤੋਂ ਕੋਈ ਨਾ ਕੋਈ ਸਿੱਖਿਆ ਲੈ ਸਕਦਾ ਹੈ, ਪਰ ਮੂਰਖ ਬੁੱਧੀਮਾਨਾਂ ਦੀ ਸੰਗਤ ਤੋਂ ਵੀ ਕੋਈ ਅਕਲ ਨਹੀਂ ਲੈ ਸਕਦਾ
ਇਸਲਾਮੀ ਦਾਰਸ਼ਨਿਕ ਸ਼ੇਖ ਸਾਅਦੀ ਨੇ ਇੱਕ ਥਾਂ ਲਿਖਿਆ ਹੈ ਕਿ ਕਿਸੇ ਨੇ ਲੁਕਮਾਨ ਨੂੰ ਪੁੱਛਿਆ, ‘‘ਐ ਮੁਦੱਬਰ, ਤੂੰ ਏਨੀ ਅਕਲ ਕਿੱਥੋਂ ਲਈ?’’ ਕਹਿੰਦੇ ਲੁਕਮਾਨ ਦਾ ਜਵਾਬ ਸੀ, ‘‘ਅੰਨਿਆਂ ਤੋਂ’’ ਸਵਾਲ ਪੁੱਛਣ ਵਾਲੇ ਦੀ ਹੈਰਾਨੀ ਦੂਰ ਕਰਦਿਆਂ ਲੁਕਮਾਨ ਨੇ ਆਖਿਆ ਕਿ ਅੱਖਾਂ ਤੋਂ ਹੀਣ ਵਿਅਕਤੀ ਅੱਗਾ ਟੋਹੇ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਪੁੱਟਦਾਹੈ ਨਾ ਅਜੀਬ ਗੱਲ! ਤਮਾਮ ਦੁਨੀਆ ਅੰਨਿਆਂ ਨੂੰ ਗਏ-ਗੁਜ਼ਰੇ ਸਮਝਦੀ ਹੈ, ਪਰ ਲੁਕਮਾਨ ਨੇ ਉਨਾਂ ਤੋਂ ਵੀ ਗੁਣ ਸਿੱਖ ਲਿਆ
ਉਮੀਦ ਹੈ ਕਿ ਏਨੀਆਂ ਕੁ ਦਲੀਲਾਂ ਪੜ ਕੇ ਸਿਰਲੇਖ ਵਿੱਚ ਕੀਤੀ ਗਈ ਪੁੱਠੀ ਜਿਹੀਮੰਗ ਨਾਲ ਸਭ ਦੀ ਸਹਿਮਤੀ ਹੋ ਗਈ ਹੋਵੇਗੀਵੈਸੇ ਬਹੁਤਿਆਂ ਨੇ ਜ਼ਰੂਰ ਨੱਕ-ਬੁੱਲਵੱਟੇ ਹੋਣਗੇ ਕਿ ਹਿੰਦੂ-ਹਿੰਦੀ-ਹਿੰਦੁਸਤਾਨਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਕਹੀ ਜਾਂਦੀ ਇੱਕ ਫ਼ਿਰਕੂ ਪਾਰਟੀ ਨੂੰ ਸਿੱਖਾਂ ਨੂੰ ਸਿੱਖਿਆ ਦੇਣ ਲਈ ਕਿਉਂ ਕਿਹਾ ਜਾ ਰਿਹਾ ਹੈ? ਸਿੱਖ ਸਕਾਲਰ ਆਪਣੇ ਧਰਮ-ਫਲਸਫੇ ਦੀ ਦੂਸਰੇ ਧਰਮਾਂ-ਮਜ਼੍ਹਬਾਂ, ਖ਼ਾਸ ਕਰ ਕੇ ਬ੍ਰਾਹਮਣਵਾਦ ਨਾਲ ਤੁਲਨਾ ਕਰਦਿਆਂ ਸਿੱਖ ਧਰਮ ਨੂੰ ਸਰਵੋਤਮ ਦਰਸਾਉਂਦੇ ਹਨਤੁਲਨਾਤਮਿਕ ਅਧਿਐਨ ਮੁਤਾਬਕ ਇਹ ਧਾਰਨਾ ਸੌ ਫ਼ੀਸਦੀ ਸੱਚ ਵੀ ਹੋ ਨਿੱਬੜਦੀ ਹੈਫਿਰ ਹੁਣ ਭਲਾ ਮੈਂ ਬਿਪਰਵਾਦ ਦੀ ਠੋਕ-ਵਜਾ ਕੇ ਪ੍ਰਤੀਨਿਧਤਾ ਕਰਨ ਵਾਲੀ ਸਿਆਸੀ ਪਾਰਟੀ ਨੂੰ ਇਹ ਕਿਉਂ ਕਹਿ ਰਿਹਾ ਹਾਂ ਕਿ ਭਰਾਵੋ, ਸਾਡੀ ਸਿੱਖ ਪਾਰਟੀ ਨੂੰ ਵੀ ਸਿਖਾਈਓ
ਬਾਬੇ ਫਰੀਦ ਜੀ ਦੇ ਬੋਲ : ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖਦੀ ਪਾਲਣਾ ਕਰਦਿਆਂ ਮੈਨੂੰ ਸਮਾਂ ਯਾਦ ਆਉਂਦਾ ਹੈ, ਅਕਾਲੀ ਦਲ ਵੱਲੋਂ ਲਗਾਏ ਧਰਮ-ਯੁੱਧ ਮੋਰਚੇ ਦਾਅਕਾਲੀ ਵਰਕਰਾਂ ਨਾਲ ਸਾਰੀਆਂ ਜੇਲਾਂ ਨੱਕੋ-ਨੱਕ ਭਰੀਆਂ ਪਈਆਂ ਸਨਕੇਂਦਰੀ ਤੇ ਪੰਜਾਬ ਦੀਆਂ ਸਰਕਾਰਾਂ ਹੰਭੀਆਂ ਪਈਆਂ ਸਨਅਕਾਲੀ ਦਲ ਦਾ ਹੱਥ ਉੱਪਰ ਹੋ ਰਿਹਾ ਸਪੱਸ਼ਟ ਨਜ਼ਰ ਆ ਰਿਹਾ ਸੀਉਨੀਂ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਚਾਰੇ ਪਾਸੇ ਗੂੰਜਾਂ ਪੈ ਰਹੀਆਂ ਸਨਲੌਂਗੋਵਾਲੀਏ ਸੰਤ ਸਮੇਤ ਸਾਰੇ ਤੱਤੇ-ਠੰਢੇ ਆਗੂ ਹਿੱਕਾਂ ਥਾਪੜ-ਥਾਪੜ ਕੇ ਪੰਜਾਬੀਆਂ ਨਾਲ ਵਾਅਦੇ ਕਰ ਰਹੇ ਸਨ ਕਿ ਅਸੀਂ ਅਨੰਦਪੁਰ ਦੇ ਮਤੇ ਤੋਂ ਰੀਣ ਭਰ ਵੀ ਐਧਰ-ਉੱਧਰ ਨਹੀਂ ਹੋਵਾਂਗੇਕਰੋ ਜਾਂ ਮਰੋਦਾ ਨਾਹਰਾ ਲਾਉਂਦਿਆਂ ਉਹ ਹਰ ਸਟੇਜ ਤੇ, ਰੇਡੀਉ/ਟੀ ਵੀ ਤੇ ਬੋਲਦਿਆਂ ਇਹੋ ਆਖਦੇ ਕਿ ਐਤਕੀਂ ਆਰ ਜਾਂ ਪਾਰ, ਵਿੱਚ-ਵਿਚਾਲਾ ਕੋਈ ਨਹੀਂਬੱਸ, ਮਤਾ ਅਨੰਦਪੁਰ ਦਾ...ਪੰਜਾਬ ਸਮੱਸਿਆ ਦਾ ਇੱਕੋ ਇੱਕ ਹੱਲ!
ਉਸ ਵੇਲੇ ਦੇ ਹਾਲਾਤ ਨੂੰ ਨੇੜਿਉਂ ਦੇਖਣ ਵਾਲੇ ਜਾਣਦੇ ਹੋਣਗੇ ਕਿ ਅਕਾਲੀ ਆਗੂਆਂ ਦੀ ਸੁਰੀਲੀ ਤੇ ਅਣਖੀਲੀਆਵਾਜ਼ ਇਹ ਯਕੀਨ ਬੰਨਾਉਣ ਦਾ ਕੰਮ ਕਰ ਰਹੀ ਸੀ ਕਿ ਐਤਕੀਂ ਸੱਚਮੁੱਚ ਉਹ ਅਨੰਦਪੁਰ ਦਾ ਮਤਾ ਲਾਗੂ ਕਰਵਾ ਹੀ ਲੈਣਗੇਮੈਂ ਉਦੋਂ ਭਰ ਜਵਾਨੀ ਵਿੱਚ ਸਾਂਮੇਰੇ ਵਰਗਿਆਂ ਨੂੰ ਉਦੋਂ ਅਕਾਲੀ ਆਗੂਆਂ ਦੇ ਦਾਅਵੇ ਪੱਥਰ ਤੇ ਲੀਕ ਜਾਪਦੇ ਹੁੰਦੇ ਸਨਉਨਾਂ ਦੇ ਭਰੋਸਿਆਂ ਉੱਪਰ ਸ਼ੱਕਕਰਨ ਵਾਲਿਆਂ ਦੇ ਮੇਰੇ ਵਰਗੇ ਤੱਤ-ਭੜੱਤੇ ਗਲ਼ ਪੈਣ ਤੱਕ ਚਲੇ ਜਾਂਦੇ
ਇਨਾਂ ਦਿਨਾਂ ਦੌਰਾਨ ਮੈਂ ਤੇ ਮੇਰੇ ਕੁਝ ਦੋਸਤ ਜਾਡਲੇ ਸ਼ੇਖੂਪੁਰੀਆਂ ਦੇ ਹੋਟਲ ਵਿੱਚ ਚਾਹ ਪੀ ਰਹੇ ਸਾਂਸਾਹਮਣੇ ਬੈਂਚ ਤੇ ਪਈ ਸੀ ਜੱਗਬਾਣੀਅਖ਼ਬਾਰਕੁਦਰਤੀ ਸੰਪਾਦਕੀ ਪੰਨਾ ਹੀ ਉੱਪਰ ਪਿਆ ਸੀਸੰਪਾਦਕੀ ਨੋਟ ਦੀਆਂ ਕੁਝ ਸਤਰਾਂ ਪੜ ਕੇ ਮੈਂ ਅਚਾਨਕ ਠਹਾਕਾ ਮਾਰ ਕੇ ਹੱਸ ਪਿਆਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆਮੈਂ ਖਿੱਲੀ ਉਡਾਉਣ ਦੀ ਤਰਜ਼ ਤੇ ਹੱਸਦਿਆਂ ਹੋਇਆਂ ਦੋਸਤਾਂ ਨੂੰ ਸੰਪਾਦਕੀ ਨੋਟ ਦੀਆਂ ਕੁਝ ਸਤਰਾਂ ਪੜ ਕੇ ਸੁਣਾਈਆਂਸੁਣ ਕੇ ਮੇਰੇ ਨਾਲ ਦੇ ਵੀ ਸਾਰੇ ਖਿੜ-ਖਿੜਾ ਕੇ ਹੱਸ ਪਏ, ‘‘ਲਾਲੇ ਦਾ ਦਿਮਾਗ ਖ਼ਰਾਬ ਹੋਇਆ ਹੋਇਐ’’
ਉਸ ਦਿਨ ਲਾਲਾ ਜਗਤ ਨਰਾਇਣ ਨੇ ਆਪਣੇ ਸੰਪਾਦਕੀ ਵਿੱਚ ਪੰਜਾਬ ਸਮੱਸਿਆ ਦਾ ਲੰਮਾ-ਚੌੜਾ ਵਿਸ਼ਲੇਸ਼ਣ ਕਰਦਿਆਂ ਅਖੀਰ ਵਿੱਚ ਭਵਿੱਖਬਾਣੀ ਵਜੋਂ ਲਿਖਿਆ ਹੋਇਆ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਇੱਕ ਭੁੱਲੀ ਵਿਸਰੀ ਯਾਦਬਣ ਕੇ ਰਹਿ ਜਾਏਗਾਇਸੇ ਪ੍ਰਸੰਗ ਅਧੀਨ ਅੱਗੇ ਚੱਲ ਕੇ ਉਨਾ ਮਿਸਾਲ ਵਜੋਂ ਇੱਕ ਹੋਰ ਪੇਸ਼ੀਨ-ਗੋਈ ਕੀਤੀ ਹੋਈ ਸੀ ਕਿ ਕਿਸੇ ਦਿਨ ਪੰਜਾਬ ਦੀਆਂ ਸੜਕਾਂ ਤੋਂ ਪੰਜਾਬ ਰੋਡਵੇਜ਼ਦੀਆਂ ਬੱਸਾਂ (ਭਾਵ ਸਰਕਾਰੀ ਬੱਸਾਂ) ਅਲੋਪ ਹੋ ਜਾਣਗੀਆਂਹੋਟਲ ਤੇ ਚਾਹ ਦੀਆਂ ਚੁਸਕੀਆਂ ਭਰਦਿਆਂ ਅਸੀਂ ਉਸ ਦਿਨ ਉਸ ਅਖ਼ਬਾਰ ਵਿਰੁੱਧ ਰੱਜ ਕੇ ਭੜਾਸ ਕੱਢੀ ਸੀ ਅਤੇ ਲਾਲਾ ਜੀ ਹੁਰਾਂ ਦੀਆਂ ਭਵਿੱਖਬਾਣੀਆਂ ਦਾ ਜੀਅ ਭਰ ਕੇ ਮਖੌਲ ਉਡਾਇਆ ਸੀ
ਅੱਜ ਕਈ ਦਹਾਕੇ ਬੀਤ ਜਾਣ ਬਾਅਦ ਉਕਤ ਘੜੀਆਂ ਯਾਦ ਕਰ ਕੇ ਸਵੈ-ਫਿਟਕਾਰ ਪੱਲੇ ਚ ਪਾ ਰਿਹਾ ਹਾਂਸ੍ਰੀ ਅੰਮ੍ਰਿਤਸਰ ਦੇ ਇਤਿਹਾਸਕ ਅਸਥਾਨ ਮੰਜੀ ਸਾਹਿਬ ਵਿਖੇ ਅਕਾਲੀ ਆਗੂਆਂ ਦੇ ਤਿੱਖੇ ਤੀਰਾਂ ਵਾਂਗ ਸ਼ੂਕਦੇ ਭਰੋਸੇ ਬੰਨਾਉਂਦੇ ਬਿਆਨ ਅਤੇ ਉਕਤ ਭਵਿੱਖਬਾਣੀਆਂ ਬਾਰੇ ਸੋਚ ਕੇ ਕੀ ਕਿਹਾ ਜਾਵੇ ਤੇ ਕੀ ਲਿਖਿਆ ਜਾਵੇ? ਇੱਕ ਪਾਸੇ ਕੌਮੀ ਆਗੂਆਂ ਦੇ ਦਾਅਵੇ ਅਤੇ ਵਾਅਦੇ, ਦੂਜੇ ਪਾਸੇ ਇੱਕ ਅਖ਼ਬਾਰੀ ਸੰਪਾਦਕ ਦੀਆਂ ਪੇਸ਼ੀਨ-ਗੋਈਆਂਪਤਾ ਨਹੀਂ ਅਸੀਂ ਇਹ ਸਤਰਾਂ ਕਿਸ ਹੌਸਲੇ ਨਾਲ ਗਾਈ ਚਲੇ ਆ ਰਹੇ ਹਾਂ:
"ਸ਼ਾਹ ਮੁਹੰਮਦਾਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ"
ਹੁਣ ਗੱਲ ਕਰੀਏ ਭਾਜਪਾਕੋਲੋਂ ਸਿੱਖਣ-ਸਿਖਾਉਣ ਦੀ ਬੀਤੇ ਦਿਨੀਂ ਭਾਜਪਾ ਵਿੱਚ ਉੱਪਰੋਥਲੀ ਕਈ ਘਟਨਾਵਾਂ ਘਟੀਆਂਗੋਆ ਸੰਮੇਲਨ ਵਿੱਚ ਸ੍ਰੀ ਅਡਵਾਨੀ ਜਿਹੇ ਸਭ ਤੋਂ ਸੀਨੀਅਰ ਆਗੂ ਦੀ ਗ਼ੈਰ-ਹਾਜ਼ਰੀ ਵਿੱਚ ਹੀ ਬਹੁਤ ਵੱਡਾ ਫ਼ੈਸਲਾ ਲੈ ਕੇ ਮੋਦੀ ਜਿਹੇ ਵਿਵਾਦਤ ਆਗੂ ਨੂੰ ਚੋਣ ਪ੍ਰਚਾਰ ਦਾ ਚੇਅਰਮੈਨ ਥਾਪ ਦਿੱਤਾ ਗਿਆਕੀ ਅੱਜ ਸਿੱਖਾਂ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ (ਬਾਦਲ) ਬਾਰੇ ਅਜਿਹਾ ਸੋਚਿਆ ਜਾ ਸਕਦਾ ਹੈ? ਇੱਕ ਬਿਪਰਵਾਦੀ ਸਿਆਸੀ ਜਮਾਤ ਆਪਣੇ ਉੱਚ ਆਗੂ ਤੋਂ ਬਿਨਾਂ ਇੱਕ ਜੁਰਅੱਤ ਭਰਿਆ ਨੀਤੀਗਤ ਫ਼ੈਸਲਾ ਲੈ ਸਕਦੀ ਹੈ, ਪਰ ਸਾਡੇ ਇੱਧਰ ਹਰੇਕ ਮੌਕੇ ਤੇ ਸਾਰੇ ਅਧਿਕਾਰਾਂ ਦਾ ਬੋਰਾਭਰ ਕੇ ਪ੍ਰਧਾਨ ਸਾਹਿਬ ਨੂੰ ਸੌਂਪਣ ਦੀ ਰਘੂ ਕੁਲ ਰੀਤਬਣਾ ਦਿੱਤੀ ਗਈ ਹੈ
ਦੂਜੀ ਗੱਲ ਮੀਡੀਏ ਚ ਆਈਆਂ ਖ਼ਬਰਾਂ ਅਨੁਸਾਰ ਸ੍ਰੀ ਅਡਵਾਨੀ ਨੇ ਜਦੋਂ ਰੋਸ ਵਜੋਂ ਅਸਤੀਫ਼ਾ ਦਿੱਤਾ ਤਾਂ ਆਰ ਐੱਸ ਐੱਸ ਨੇ ਐਸੀ ਘੂਰੀ ਵੱਟੀ ਕਿ ਉਨਾ ਨੇ ਦੂਜੇ ਦਿਨ ਹੀ ਅਸਤੀਫਾ ਵਾਪਸ ਲੈ ਲਿਆਸਮਝੋ ਬੀ ਜੇ ਪੀ ਹਾਥੀ ਰੂਪੀ ਪਾਰਟੀ ਉੱਪਰ ਵੀ ਆਰ ਐੱਸ ਐੱਸ ਮਹਾਵਤਕੁੰਡਾ ਲੈ ਕੇ ਬੈਠਾ ਹੈਨਾਗਪੁਰ ਤੋਂ ਆਇਆ ਹਰ ਫ਼ਰਮਾਨ ਭਾਜਪਾਈਆਂ ਲਈ ਇਲਾਹੀ ਹੁਕਮਦੇ ਬਰਾਬਰ ਹੁੰਦਾ ਹੈਮੋਦੀ ਦੀ ਚੋਣ ਪਿੱਛੇ ਵੀ ਨਾਗਪੁਰੀ ਇਸ਼ਾਰੇ ਹੀ ਸੁਣੀਂਦੇ ਹਨ
ਮੋਹਨ ਭਾਗਵਤ ਅਡਵਾਨੀ ਜਿਹੇ ਬਜ਼ੁਰਗ ਆਗੂ ਨੂੰ ਘੂਰੀ ਵੱਟ ਕੇ ਆਖਾ ਮਨਾ ਸਕਦਾ ਹੈ, ਪਰ ਆਪਣੇ ਇੱਧਰ ਝਾਤੀ ਮਾਰ ਕੇ ਦੇਖੋਹੈ ਕਿਸੇ ਕੋਲ ਮਾਲਕਾਂਨੂੰ ਘੂਰੀ ਵੱਟਣ ਦੀ ਤਾਕਤ? ਘੂਰੀ ਵੱਟਣਾ ਤਾਂ ਬਹੁਤ ਵੱਡੀ ਗੱਲ ਹੈ, ਇੱਧਰ ਤਾਂ ਕਿਸੇ ਨੂੰ ਮਾੜੀ-ਮੋਟੀ ਚੂੰ-ਚਰਾਂ ਕਰਨ ਦਾ ਅਧਿਕਾਰ ਵੀ ਨਹੀਂਬਕੌਲ ਗੁਰਭਜਨ ਸਿੰਘ ਗਿੱਲਇੱਥੇ ਤਾਂ ਆਹ ਕੁਝ ਹੋ ਰਿਹਾ ਹੈ :
ਗਾਨੀ ਵਾਲੇ ਤੋਤੇ ਉਹ ਦੁਹਰਾਈ ਜਾਵਣ, ਜੋ ਕੁਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ
ਹਾਲਾਂਕਿ ਭਾਜਪਾਈਆਂ ਨੇ ਕਦੇ ਵੀ ਕਿਸੇ ਵੀ ਮੰਚ ਤੋਂ ਇਹ ਨਹੀਂ ਕਿਹਾ ਕਿ ਆਰ ਐੱਸ ਐੱਸ ਸਾਡੇ ਲਈ ਸਰਬ ਉੱਚ ਹੈ, ਪਰ ਉਹ ਉਸ ਦਾ ਅਥਾਰਟੀ ਨੂੰ ਕਦੇ ਚੈਲਿੰਜ ਨਹੀਂ ਕਰਦੇਨਾ ਹੀ ਕਦੇ ਇਹ ਸੁਣਿਆ ਹੈ ਕਿ ਭਾਜਪਾ ਵਾਲਿਆਂ ਨੇ ਸੰਘ ਪਰਵਾਰਦੇ ਅਹੁਦੇਦਾਰਾਂ ਦੀ ਚੋਣ ਕਰਨ ਵਿੱਚ ਕੋਈ ਭੂਮਿਕਾ ਨਿਭਾਈ ਹੋਵੇ, ਪ੍ਰੰਤੂ ਭਾਜਪਾ ਨਾਲ ਪਤੀ-ਪਤਨੀਵਾਲਾ ਰਿਸ਼ਤਾ ਬਣਾਈ ਬੈਠੇ ਅਕਾਲੀ ਦਲੀਏ ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬ ਉੱਚਕਹੀ ਜਾਂਦੇ ਹਨਨਾਲ ਦੀ ਨਾਲ ਇਹ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪ੍ਰਧਾਨ ਸਾਹਿਬਫਲਾਣੇ ਸਿੰਘ ਸਾਹਿਬ ਤੋਂ ਖਫ਼ਾ ਹੋਏ ਪਏ ਹਨ ਤੇ ਹੁਣ ਉਸ ਦੀ ਜਗਾ ਢਿਮਕੇ ਸਿੰਘ ਨੂੰ ਜਥੇਦਾਰਬਣਾਇਆ ਜਾ ਰਿਹਾ ਹੈਰਾਗਣੀ ਗਾਈ ਜਾਣੀ ਸ੍ਰੀ ਅਕਾਲ ਤਖ਼ਤ ਮਹਾਨ ਹੈਦੀ, ਪਰ ਉਥੋਂ ਦੇ ਜਥੇਦਾਰ ਨੂੰ ਇਹ ਆਦੇਸ਼ ਦੇਣਾ ਕਿ ਪਹਿਲੇ ਅਸਤੀਫ਼ਾ, ਪਾਛੇ ਇਸ਼ਨਾਨ
ਪੰਜਾਬ ਦੇ ਇਤਿਹਾਸ ਦੀ ਮਾੜੀ-ਮੋਟੀ ਜਾਣਕਾਰੀ ਰੱਖਣ ਵਾਲੇ ਵੀ ਜਾਣਦੇ ਹੋਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋ ਜਾਣ ਤੋਂ ਬਾਅਦ ਅਕਾਲੀ ਦਲ ਦੀ ਕਾਇਮੀ ਹੋਈ ਸੀ, ਤਾਂ ਕਿ ਸ਼੍ਰੋਮਣੀ ਕਮੇਟੀ ਧਾਰਮਿਕ ਫਰਜ਼ ਨਿਭਾਵੇ ਤੇ ਅਕਾਲੀ ਦਲ ਸਿਆਸੀਕੁਝ ਕੁ ਵਰੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਕੁੰਡਾ ਰਿਹਾ, ਪਰ ਹੌਲੀ-ਹੌਲੀ ਹਾਲਾਤ ਇਹ ਬਣ ਗਏ ਕਿ ਸਾਰਾ ਕੁਝ ਸਿਆਸਤ ਦੀ ਭੇਂਟ ਚੜ ਗਿਆਅੱਜ ਕੱਲ ਜੋ ਹੋ ਰਿਹਾ ਹੈ, ਸਭ ਨੂੰ ਚਿੱਟੇ ਦਿਨ ਵਾਂਗ ਪਤਾ ਹੈਸੰਘ ਪਰਵਾਰ ਦੀਆਂ ਵੱਟੀਆਂ ਘੂਰੀਆਂ ਨਾਲ ਭਾਜਪਾ ਦਾ ਸਟੇਅਰਿੰਗਮੁੜਦਾ ਦੇਖ ਕੇ ਸ਼੍ਰੋਮਣੀ ਕਮੇਟੀ ਦੇ ਮੇਰੇ ਜਿਹੇ  ਨਿਮਾਣੇ ਸਾਬਕਾ ਮੈਂਬਰ ਦੇ ਮਨ ਵਿੱਚ ਵੀ ਉਮੰਗ ਉੱਠ ਪਈ ਕਿ ਰਾਮ ਰਾਜਲੈ ਆਉਣ ਵਾਲਿਆਂ ਨੂੰ ਅਰਜ਼ ਕਰੀਏ ਕਿ ਭਾਜਪਾਈਓ, ਆਪਣੇ ਸਥਾਈ ਸਾਥੀ’, ਭਾਵ ਸਾਡੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.