ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਸਿੱਖਾਂ ਵਿਚ ਦਸਮ ਗ੍ਰੰਥ ਦਾ ਪਰ ਚਾਰ ਕਿਉਂ ਸ਼ੁਰੂ ਕੀਤਾ ਗਿਆ? (ਭਾਗ ਦੂਜਾ )
ਸਿੱਖਾਂ ਵਿਚ ਦਸਮ ਗ੍ਰੰਥ ਦਾ ਪਰ ਚਾਰ ਕਿਉਂ ਸ਼ੁਰੂ ਕੀਤਾ ਗਿਆ? (ਭਾਗ ਦੂਜਾ )
Page Visitors: 2881

     ਸਿੱਖਾਂ ਵਿਚ ਦਸਮ ਗ੍ਰੰਥ ਦਾ ਪਰਚਾਰ ਕਿਉਂ ਸ਼ੁਰੂ ਕੀਤਾ ਗਿਆ?  (ਭਾਗ ਦੂਜਾ) 
ਡਾਕਟਰ ਹਰਜਿੰਦਰ ਸਿੰਘ ਦਿਲਗੀਰ
ਦਸਮਗ੍ਰੰਥ ਦਾ ਅਸਰ ਕੀ ਹੋਵੇਗਾ?
ਥਰਡ ਏਜੰਸੀ ਦੀ ਪਲਾਨ ਸੀ ਕਿ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਮਗਰੋਂ ਹੌਲੀ-ਹੌਲੀ ਸਿੱਖਾਂ ਵਿਚ ਹਿੰਦੂ ਦੇਵੀ ਦੇਵਤਿਆਂ ਵਾਸਤੇ ਸ਼ਰਧਾ ਆਪਣੇ-ਆਪ ਬਣਦੀ ਜਾਵੇਗੀ ਅਤੇ 10-20 ਸਾਲ ਤਕ ਕੁਝ ਗੁਰਦੁਆਰਿਆਂ ਵਿਚ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਕਾਇਮ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ (ਇਸ ਦੀ ਸ਼ੁਰੂਆਤ ਮਨੀਕਰਨ, ਲਛਮਣਚੇਲਾ ਰਾਮ ਦੇ ਡੇਰੇ ਅਤੇ ਚਮਨ ਲਾਲ ਦੇ ਡੇਰੇ ਤੋਂ ਕਰ ਦਿੱਤੀ ਗਈ ਹੈ)। ਇਸ ਦਾ ਬਹਾਨਾ ਇਹ ਬਣਾਇਆ ਜਾਵੇਗਾ ਕਿ “ਵੇਖੋ ਜੀ ਦਸਮਗ੍ਰੰਥ ਵਿਚ ਇਨ੍ਹਾਂ ਦੇਵੀ ਦੇਵਤਿਆਂ ਦਾ ਜ਼ਿਕਰ ਹੈ।” ਨਿਰਮਲਾ ਡੇਰਿਆਂ ਦੀ ਰਹਿਰਾਸ ਵਿਚ ਤਾਂ ਪਹਿਲਾਂ ਹੀ ਇਨ੍ਹਾਂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਦਾ ‘ਪਾਠ’ ਹੋਣਾ ਸ਼ੁਰੂ ਹੋ ਚੁਕਾ ਹੈ, ਮਿਸਾਲ ਵਜੋਂ:
ਰਾਮ ਵਾਸਤੇ:  
ਦੋਹਰਾ: ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ॥ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥1॥
ਚੌਪੲ:॥ ਜੋ ਇਹ ਕਥਾ ਸੁਨੈ ਅਰੁ ਗਾਵੈ॥ ਦੂਖ ਪਾਪ ਤਿਹ ਨਿਕਟ ਨਾ ਆਵੈ॥
ਵਿਸ਼ਨੂ ਵਾਸਤੇ:
ਬਿਸਨ ਭਗਤ ਕੀ ਏ ਫਲ ਹੋਈ॥ ਆਧਿ ਬਯਾਧਿ ਛ੍ਵੈ ਸਕੈ ਨ ਕੋਈ॥
ਤ੍ਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥ ਭੁਲ ਪਰੀ ਲਹੁ ਲੇਹੁ ਸੁਧਾਰਾ॥2॥
ਦੋਹਰਾ: ਨੇਤ੍ਰ ਤੁੰਗ ਕੇ ਚਰਨ ਤਰ ਸਤੁਦ੍ਰਵ ਤੀਰ ਤਰੰਗ॥
ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ॥3 (ਰਾਮ ਅਵਤਾਰ, ਬੰਦ 858-862)
ਮਾਤਾ (ਸ਼ਿਵ ਦੀ ਵਹੁਟੀ ਪਾਰਬਤੀ) ਵਾਸਤੇ:
ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖੀਅਨ ਕੋ ਛੈ ਕਰਤਾ॥26॥
ਸ੍ਰੀ ਅਸਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਲਾ॥
ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ 27॥ (ਚਰਿਤਰੋਪਾਖਯਾਨ, ਚਰਿਤ੍ਰ 405, ਬੰਦ 26-27)
ਇੰਞ ਅਖੌਤੀ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਸਿੱਖਾਂ ਤੇ ਹਿੰਦੂਆਂ ਵਿਚਲਾ ਫ਼ਰਕ ਹੌਲੀ-ਹੌਲੀ ਮਿਟ ਜਾਵੇਗਾ ਅਤੇ ਸਿੱਖਾਂ ਵਿਚ ਨਿਆਰਾਪਣ ਅਤੇ ਖ਼ੁਦਮੁਖ਼ਤਿਆਰੀ, ਖਾਲਿਸਤਾਨ, ਵਖਰਾ ਮੁਲਕ, ਵਖਰੀ ਕੌਮ ਦਾ ਨਾਂ ਨਿਸ਼ਾਨ ਮਿਟ ਜਾਵੇਗਾ ਕਿਉਂਕਿ ਜਦ ਦੇਵੀ ਦੇਵਤੇ ਇਕ ਹਨ ਤਾਂ ਫ਼ਰਕ ਕਾਹਦਾ? ਇਹ ਸੂਖਮ ਹਥਿਆਰ ਕਾਮਯਾਬ ਹੋਇਆ ਅਤੇ ਥਰਡ ਏਜੰਸੀ ਨੇ ਆਪਣੇ ਏਜੰਟਾਂ ਰਾਹੀਂ ਦਸਮਗ੍ਰੰਥ ਨੂੰ ਸਿੱਖਾਂ ਵਿਚ ਕਾਇਮ ਕੀਤਾ ਹੈ। ਇਹ ਨਹੀਂ ਕਿ ਦਸਮਗ੍ਰੰਥ ਦੇ ਸਾਰੇ ਪ੍ਰਚਾਰਕ ਥਰਡ ਏਜੰਸੀ ਦੇ ਤਨਖ਼ਾਹਦਾਰ ਹਨ, ਕੁਝ ਬੇਸਮਝ ਤੇ ਮੂਰਖ ਵੀ ਹਨ ਜਿਨ੍ਹਾਂ ਦੇ ‘ਬਰੇਨਵਾਸ਼’ ਕਰ ਕੇ ਉਨ੍ਹਾਂ ਨੂੰ ਨੀਮ ਹਿੰਦੂ ਸੋਚ ਵੱਲ ਟੋਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਉਹ ਕਿਵੇਂ ਸਿੱਖ ਦੁਸ਼ਮਣ ਏਜੰਸੀਆਂ ਦੀ ਚਾਲ ਵਿਚ ਫਸ ਕੇ ਸਿੱਖੀ ਨੂੰ ਖ਼ਤਮ ਕਰ ਕੇ ਹਿੰਦੂ ਮੁਖਧਾਰਾ ਦਾ ਹਿੱਸਾ ਬਣ ਰਹੇ ਹਨ।
ਥਰਡ ਏਜੰਸੀਆਂ ਦੀਆਂ ਕੁਝ ਕਾਮਯਾਬੀਆਂ
ਥਰਡ ਏਜੰਸੀ ਦਾ ਸਭ ਤੋਂ ਵੱਡਾ ਹਾਸਿਲ (ਕਾਮਯਾਬੀ) ਇਹ ਹੈ ਕਿ ਦਸਸਮਗ੍ਰੰਥੀ ਟੋਲਾ ਖਾਲਿਸਤਾਨ ਦੀ ਗੱਲ ਕਰਨੋਂ ਤਕਰੀਬਨ ਹਟ ਹੀ ਗਿਆ ਹੈ। ਉਨ੍ਹਾਂ ਦੀ 99% ਤਾਕਤ ਦਸਮਗ੍ਰੰਥ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਜਾਂ ਗੁਰੂ ਗਰੰਥ ਸਾਹਿਬ ਦੇ ਹਿਮਾਇਤੀਆਂ (ਯਾਨਿ ਦਸਮਗ੍ਰੰਥ ਦੇ ਵਿਰੋਧੀਆਂ) ਦੇ ਖ਼ਿਲਾਫ਼ ਪ੍ਰਚਾਰ ਕਰਨ ਵਾਸਤੇ ਲਗਦੀ ਹੈ ਅਤੇ ਐਵੇਂ ਦਿਖਾਵੇ ਵਾਸਤੇ ਜ਼ਰਾ ਮਾਸਾ ਖਾਲਿਸਤਾਨ ਦਾ ਨਾਂ ਲੈ ਲੈਂਦੇ ਹਨ; ਕਈ ਤਾਂ ਖਾਲਿਸਤਾਨ ਦਾ ਜ਼ਰਾ-ਮਾਸਾ ਨਾਂ ਵੀ ਬਿਲਕੁਲ ਹੀ ਨਹੀਂ ਲੈਂਦੇ।
ਦੂਜਾ ਇਹ ਲੋਕ ਸਿੱਖੀ ਦੇ ਅਸਲੇ, ਸਿੱਖ ਜੀਵਨ ਜਾਚ, ਸਿੱਲ਼ੀ ਦੇ ਲਾਸਾਨੀਪਣ ਦੀ ਤਾਂ ਬਿਲਕੁਲ ਗੱਲ ਹੀ ਨਹੀਂ ਕਰਦੇ। ਉਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਬ੍ਰਾਹਮਣੀ ਤੇ ਕਰਮ ਕਾਂਡੀ ਹੋ ਚੁਕੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਨੂੰ ‘ਸਿੱਖ ਮੰਦਰ’ ਬਣ ਲਿਆ ਹੈ ਤੇ ਉਥੇ ਜੋਤਾਂ ਜਗਦੀਆਂ ਹਨ, ‘ਖੰਡ ਪਾਠ’ ਹੁੰਦੇ ਹਨ, 90 ਤਰ੍ਹਾਂ ਦੇ ਲੰਗਰ ਲਗਦੇ ਹਨ, ਨਗਰ ਕੀਰਤਨ ਦੇ ਨਾਂ ‘ਤੇ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਹਨ, ਵੱਡੇ ਵੱਡੇ ਕੀਰਤਨ ਦਰਬਾਰ ਤੇ ਅਖੌਤੀ-ਸੰਤ ਸਮਾਗਮ ਹੁੰਦੇ ਹਨ; ਇਸ ਦਿਖਾਵੇ ਅਤੇ ਡਰਾਮੇ ਵਿਚ ਕੌਮ ਦਾ ਸਾਰਾ ਪੈਸਾ ਤੇ ਤਾਕਤ ਖ਼ਤਮ ਕੀਤੀ ਜਾ ਰਹੀ ਹੈ ਤੇ ਸਿੱਖ ਨੂੰ ਉਲਝਾ ਕੇ, ਭੁਚਲਾ ਕੇ, ਗੁਮਾ ਕੇ ਕਰ ਕੇ ਸਿੱਖਾਂ ਨੂੰ ਅਸਲ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ ਹੈ। ਇਨ੍ਹਾਂ ਚੌਧਰੀਆਂ ਨੇ ਆਪਣੇ ਇੰਤਜ਼ਾਮ ਹੇਠਲੇ ਗੁਰਦੁਆਰੇ ਇਕ ਕਿਸਮ ਦੀਆਂ ਮਾਫ਼ੀਆ ਕਮੇਟੀਆਂ ਦੀਆਂ ਧਾਰਮਿਕ ਕਲੱਬਾਂ ਬਣਾ ਦਿੱਤੇ ਹਨ।
ਥਰਡ ਏਜੰਸੀ ਦੀ ਤੀਜੀ ਵੱਡੀ ਕਾਮਯਾਬੀ ਸਿੱਖਾਂ ਵਿਚ ਸੰਗਰਾਂਦਾ, ਮੱਸਿਆ ਅਤੇ ਪੂਰਨਮਾਸੀਆਂ ਨੂੰ “ਸਿੱਖ ਧਾਰਮਿਕ ਦਿਹਾੜੇ” ਵਜੋਂ ਕਾਇਮ ਕਰਨ ਦੀ ਹੋਈ ਹੈ। 2003 ਵਿਚ ਇਕ ਕੈਲੰਡਰ ਰਾਹੀਂ ਚਾਲਾਕੀ ਨਾਲ ‘ਸਿੱਖਾਂ ਦੀਆਂ ਸੰਗਰਾਂਦਾਂ’ ਕਾਇਮ ਕਰ ਦਿੱਤੀਆਂ ਗਈਆਂ ਅਤੇ ਇਨ੍ਹਾਂ ਸੰਗਰਾਂਦਾ ਵਗ਼ੈਰਾ ਨੂੰ ਸਿੱਖ ਪੁਰਬ ਗਰਦਾਨ ਕੇ ਅਕਾਲ ਤਖ਼ਤ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਬਲਕਿ ਕੁਝ ਮਿਸ਼ਨਰੀ ਕਾਲਜਾਂ ਅਤੇ ਆਪਣੇ ਆਪ ਨੂੰ ਲਾਸਾਨੀ ਸਿੱਖੀ ਦੇ ਅਲੰਬਰਦਾਰ ਅਖਵਾਉਣ ਵਾਲਿਆਂ ਦੀ ਮਨਜ਼ੂਰੀ ਵੀ ਦਿਵਾ ਦਿੱਤੀ ਗਈ ਸੀ। ਉਸ ਨਾਲ ਇਕ ਨਵਾਂ ਬਿਕਰਮੀ ਸੰਮਤ ਦਾ ਭਾਈ ਕਾਇਮ ਕਰ ਦਿੱਤਾ ਗਿਆ ਸੀ (ਹੁਣ ਉਸ ਨੂੰ ਤਕਰੀਬਨ ਖ਼ਤਮ ਕਰ ਕੇ ਪੁਰਾਣਾ ਸ਼ੁਰੂ ਕਰ ਦਿੱਤਾ ਗਿਆ ਹੈ)।
ਦਸਮਗ੍ਰੰਥ ਨੇ ਸਚਮੁਚ ਜੀਵਨ ਬਦਲਿਆ
ਇਸ ਦਸਮਗ੍ਰੰਥ ਦੀ ਇਕ ਸਿਫ਼ਤ ਤਾਂ ਮੰਨਣੀ ਪਵੇਗੀ ਕਿ ਇਸ ਦਾ ਅਸਰ ਬਹੁਤ ਜ਼ਬਰਦਸਤ ਹੈ; ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਪੜ੍ਹਨ ਜਾਂ ਮੰਨਣ ਵਾਲਿਆਂ ਜ਼ਿੰਦਗੀ ਵਿਚ ਬੜੀ ਵੱਡੀ ਤਬਦੀਲੀ ਆਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਵਿਚ ਨਾਮ, ਭਗਤੀ, ਪਿਆਰ, ਮਿਠਾਸ, ਨਿਮਰਤਾ ਦੀਆਂ ਗੱਲਾਂ ਹਨ ਉਥੇ ਅਖੌਤੀ ਦਸਮਗ੍ਰੰਥ ਵਿਚ ਨਫ਼ਰਤ, ਗੁੱਸਾ, ਸਾਜ਼ਸ਼ਾਂ, ਠੱਗੀ, ਬੇਈਮਾਨੀ, ਹਮਲੇ, ਲੜਾਈਆਂ, ਗੁੰਡਾਗਰਦੀ, ਕਾਮ ਤੇ ਵਿਭਚਾਰ ਤੇ ਕੰਜਰਪੁਣਾ, ਪਾਪ, ਕੂੜ ਦੀਆਂ ਗੱਲਾਂ ਹਨ; ਅਤੇ, ਅਖੌਤੀ ਦਸਮਗ੍ਰੰਥ ਨੂੰ ਮੰਨਣ ਵਾਲਿਆਂ ਦੇ ਜੀਵਨ ਵਿਚ ਇਹ ਸਾਰਾ ਕੁਝ ਪੂਰੀ ਤਰ੍ਹਾਂ ਸਮਾ ਗਿਆ ਹੈ; ਉਹ ਧਮਕੀਆਂ, ਹਮਲੇ, ਨਫ਼ਰਤ ਦੀ ਬੋਲੀ, ਸਾਜ਼ਸ਼ਾਂ, ਬੇਈਮਾਨੀਆਂ ਵਿਚ ਸੜ-ਗਲ ਰਹੇ ਹਨ।
ਕਿਤੇ ਡਾ ਦਿਲਗੀਰ ਨੂੰ ਕਤਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਧਮਕਾਇਆ ਜਾ ਰਿਹਾ ਹੈ, ਕਿਤੇ ਕਾਲਾ ਅਫ਼ਗ਼ਾਨਾ, ਜਿਊਣਵਾਲਾ, ਦਰਸ਼ਨ ਸਿੰਘ ਰਾਗੀ ਤੇ ਸਰਬਜੀਤ ਸਿੰਘ ਧੂੰਦਾ ਦੇ ਖ਼ਿਲਾਫ਼ ਜੰਗ ਛੇੜੀ ਹੋਈ ਹੈ; ਅਤੇ, ਇੰਦਰ ਸਿੰਘ ਘੱਗਾ ਤਾਂ ਇਨ੍ਹਾਂ ਦੇ ਗੁੰਡਿਆਂ ਹੱਥੋਂ ਦੋ ਵਾਰ ਨੱਕ ਭੰਨਾ ਚੁਕਾ ਹੈ। ਇੰਞ ਹੀ ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਕਿਤੇ (ਧਨਵੰਤ ਸਿੰਘ ਪੱਲੀ ਝਿੱਕੀ, ਅਮਰ ਸਿੰਘ ਬੜੂੰਦੀ, ਦਲਜੀਤ ਸਿੰਘ ਸ਼ਿਕਾਗੋ, ਮਾਨ ਸਿੰਘ ਪਿਹੋਵਾ) ਰੇਪ ਅਤੇ ਉਧਾਲੇ ਦੇ ਕੇਸਾਂ ਤੇ ਦੋਸ਼ਾਂ ਵਿਚ ਫਸੇ ਹੋਏ ਹਨ, ਕਿਤੇ ਜ਼ਮੀਨ ਨੂੰ ਹੜਪਣ ਦੇ, ਕਿਤੇ ਕਤਲ ਦੀ ਸਾਜ਼ਸ਼ ਦੇ; ਯਾਨਿ ਇਸ ਅਖੌਤੀ ਦਸਮਗ੍ਰੰਥ ਨੂੰ ਪੜ੍ਹਨ ਵਾਲੇ ਚਰਿਤਰੋਪਾਖਯਾਨ ਵਰਗਾ ਜੀਵਨ ਜੀਅ ਰਹੇ ਹਨ। ਸੋ, ਅਖੌਤੀ ਦਸਮਗ੍ਰੰਥ ਨੇ ਕਮਾਲ ਦੀ ਦੇਣ ਦਿੱਤੀ ਹੈ।
ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਵੀ ਧਮਕੀਆਂ, ਗੁੰਡਾਗਰਦੀ, ਸਾਜ਼ਸ਼ਾਂ ਕਰਦੇ ਹਨ? ਨਹੀਂ, ਇਕ ਵੀ ਘਟਨਾ ਅਜਿਹੀ ਨਹੀਂ –- ਇਹ ਸਭ ਅਖੌਤੀ ਦਸਮਗ੍ਰੰਥ ਦੀ ਹੀ ‘ਮਹਾਨ’ ਦੇਣ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.