ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਸਿੱਖਾਂ ਦਾ ਕੌਮੀ ਤਰਾਨਾ
ਸਿੱਖਾਂ ਦਾ ਕੌਮੀ ਤਰਾਨਾ
Page Visitors: 2798

 ਸਿੱਖਾਂ ਦਾ ਕੌਮੀ ਤਰਾਨਾ
ਕੌਮੀ ਤਰਾਨਾ (ਨੈਸ਼ਨਲ ਐਂਥਮ) ਉਸ ਗੀਤ/ਕਵਿਤਾ ਨੂੰ ਕਹਿੰਦੇ ਹਨ ਜੋ ਕੌਮ ਦੇ ਸਿਆਸੀ, ਮਾਲੀ ਤੇ ਕਲਚਰਲ ਨਿਸ਼ਾਨਿਆਂ ਦਾ ਇਜ਼ਹਾਰ ਕਰੇ। ਇਹ ਆਮ ਤੌਰ ਤੇ ਦੋ ਤੋਂ ਚਾਰ ਕੂ ਲਾਈਨਾਂ ਦਾ ਹੁੰਦਾ ਹੈ ਜਿਸ ਵਿਚ ਵਧੇਰੇ ਕਰ ਕੇ ਅਕਾਲ ਪੁਰਖ ਦਾ ਸ਼ੁਕਰੀਆ, ਕੌਮ ਦੀ ਖ਼ੁਦਮੁਖ਼ਤਿਆਰੀ ਦੇ ਅਧਾਰ, ਕੌਮੀ ਨਿਸ਼ਾਨਾ ਵਗ਼ੈਰਾ ਦਰਸਾਇਆ ਹੁੰਦਾ ਹੈ। ਇੰਗਲੈਂਡ ਵਿਚ ਗੌਡ ਸੇਵ ਦ ਕਿੰਗ’, ਕਨੇਡਾ ਵਿਚ ਓ ਕਨੇਡਾ…’ ਵਗ਼ੈਰਾ ਕੌਮੀ ਗੀਤ ਹਨ। 1914 ਵਿਚ ਜਦ ਭਾਰਤ ਵਿਚ ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਮ ਆਇਆ ਤਾਂ ਉਸ ਨੂੰ ਜੀ ਆਇਆਂਕਹਿਣ ਵਾਸਤੇ ਟੈਗੋਰ ਤੋਂ ਇਕ ਕਵਿਤਾ ਲਿਖਵਾਈ ਗਈ ਸੀ। ਇਸ ਕਵਿਤਾ ਜਨ ਗਣ ਮਨ…’ ਨੂੰ ਹੁਣ ਭਾਰਤ ਆਪਣਾ ਕੌਮੀ ਤਰਾਨਾ ਕਹਿੰਦਾ ਹੈ। ਇੰਞ ਹੀ ਬੰਦੇ ਮਾਤਰਮ…’ ਨੂੰ ਮੂਲਵਾਦੀ ਹਿੰਦੂ ਜਮਾਤਾਂ ਆਪਣਾ ਕੌਮੀ ਤਰਾਨਾ ਕਹਿ ਕੇ ਪੜ੍ਹਦੀਆਂ ਹਨ। 

ਕੁਝ ਲੋਕ ਦੇਹਿ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੌਂਨੂੰ ਸਿੱਖਾਂ ਦਾ ਕੌਮੀ ਤਰਾਨਾ/ਗੀਤ ਸਮਝਦੇ ਹਨ। ਉਹ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਮੰਨਣ ਦੀ ਗ਼ਲਤੀ ਵੀ ਕਰਦੇ ਹਨ। ਇਹ ਕਵਿਤਾ ਗੁਰੂ ਲਿਖਤ ਨਹੀਂ ਹੋ ਸਕਦੀ ਕਿਉਂਕਿ ਇਸ ਵਿਚ ਸ਼ਿਵਾਕੋਲੋਂ ਵਰਮੰਗਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਮਨੋਕਲਪਿਤ/ਮਿਥਹਾਸਕ ਸ਼ਿਵਜਾਂ ਉਸ ਦੀ ਸ਼ਿਵਾ’ (ਪਾਰਬਤੀ) ਕੋਲੋਂ ਹਰਗਿਜ਼ ਕੋਈ ਵਰਨਹੀਂ ਸਨ ਮੰਗ ਸਕਦੇ। ਇਸ ਨੂੰ ਗੁਰੂ ਲਿਖਤ ਕਹਿਣਾ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਹੈ। ਇਸ ਦੇ ਹਿਮਾਇਤੀ ਸ਼ਿਵਾਦਾ ਮਾਅਨਾ ਅਕਾਲ ਪੁਰਖਕਰਦੇ ਹਨ ਜੋ ਕਿ ਸਰਾਸਰ ਗ਼ਲਤ ਹੈ। ਹਿੰਦੂ ਮਿਥਹਾਸ ਦੀਆਂ ਕਿਤਾਬਾਂ ਅਤੇ ਉਨ੍ਹਾਂ ਦੇ ਤਰਜਮਿਆਂ ਵਿਚ ਸ਼ਿਵਾ’, ‘ਸ਼ਿਵਤੇ ਅਜਿਹੇ ਹੋਰ ਹਿੰਦੂ ਮਿਥਹਾਸਕ ਤੇ ਕਾਲਪਨਿਕ ਅਖੌਤੀ ਦੇਵੀ-ਦੇਵਤਿਆਂ ਦਾ ਜ਼ਿਕਰ ਬਹੁਤ ਜਗਹ ਮਿਲਦਾ ਹੈ। ਉੱਥੇ ਕਿਤੇ ਵੀ ਇਹ ਲਫ਼ਜ਼ ਰੱਬ ਵਾਸਤੇ ਨਹੀਂ ਵਰਤੇ ਗਏ। 
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕਵਿਤਾ ਵਿਚ ਸ਼ਿਵਾ ਦਾ ਨਾਂ ਨਾ ਹੋਵੇ ਤਾਂ ਇਸ ਵਿਚ ਬਹੁਤ ਚੰਗੀਆਂ ਗੱਲਾਂ ਵੀ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੁਝ ਚੰਗੇ ਲਫ਼ਜ਼ਹੋਣ ਕਾਰਨ ਇਕ ਗ਼ਲਤ ਕਵਿਤਾ ਨੂੰ ਸਿੱਖ ਆਪਣਾ ਕੌਮੀ ਤਰਾਨਾ ਮੰਨ/ਬਣਾ ਲੈਣ।  
ਦੇਹਿ ਸ਼ਿਵਾ…’ ਵਾਲਾ ਗੀਤ ਸਭ ਤੋਂ ਪਹਿਲਾਂ ਆਰ.ਐਸ.ਐਸ. ਦੀਆਂ ਸ਼ਾਖ਼ਾਵਾਂ ਵਿਚ ਪੜ੍ਹਿਆ ਜਾਣਾ ਸ਼ੁਰੂ ਹੋਇਆ ਸੀ, ਜਿਸ ਨੂੰ ਕੁਝ ਭੋਲੇ ਤੇ ਅਣਜਾਣ ਸਿੱਖਾਂ ਨੇ ਅਪਣਾ ਲਿਆ। ਹੁਣ ਇਹ ਬੀਮਾਰੀ ਕਈ ਜਗਹ ਵੇਖੀ ਜਾ ਸਕਦੀ ਹੈ। ਪਰ ਸੂਝਵਾਣ ਸਿੱਖ ਹੁਣ ਇਸ ਗੀਤ ਨੂੰ ਕੌਮੀ ਤਰਾਨਾਵਜੋਂ ਨਹੀਂ ਪੜ੍ਹਦੇ।
 
ਸਿੱਖਾਂ ਦਾ ਕੌਮੀ ਤਰਾਨਾ ਹੈ: ਦੇਗ਼-ਓ-ਤੇਗ਼-ਫ਼ਤਹਿ-ਓ- ਨੁਸਰਤ ਬੇਦਰੰਗ, ਯਾਫ਼ਤ ਅਜ਼ ਨਾਨਕ - ਗੁਰੂ ਗੋਬਿੰਦ ਸਿੰਘ (ਮਾਅਨਾ: ਕੌਮ ਨੂੰ ਮਾਲੀ, ਸਿਆਸੀ ਤਾਕਤ ਅਤੇ ਸਦੀਵੀ ਜਿੱਤ, ਸਿੱਖ ਕੌਮ ਨੂੰ, ਬਿਨਾਂ ਢਿੱਲ ਦੇ, ਗੁਰੂ ਨਾਨਕ - ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖ਼ਸ਼ਿਸ਼ ਸਦਕਾ ਮਿਲੀ ਹੈ)।  
ਕੌਮੀ ਤਰਾਨਾ "ਦੇਗ਼-ਓ-ਤੇਗ਼-ਓ-ਫ਼ਤਹਿ…" 1948 ਤਕ ਸਿੱਖ ਰਾਜਿਆਂ ਦੇ ਸਮਾਗਮਾਂ ਦੌਰਾਨ ਗਾਇਆ ਜਾਂਦਾ ਹੁੰਦਾ ਸੀ ਅਤੇ ਇਸ ਦੀ ਰਿਕਾਰਡਿੰਗ ਦਾ ਐਲ.ਪੀ. ਵੀ ਮੌਜੂਦ ਸਨ। (ਇਸ ਦਾ ਜ਼ਿਕਰ ਦੇਖੋ: ਮਹਾਨਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਸਫ਼ਾ 1165)
-
ਡਾ.ਹਰਜਿੰਦਰ ਸਿੰਘ ਦਿਲਗੀਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.