ਕੈਟੇਗਰੀ

ਤੁਹਾਡੀ ਰਾਇ



ਸਤਿਨਾਮ ਸਿੰਘ ਮੌਂਟਰੀਆਲ
ਕੀ ਫਰਕ ਹੈ ਬੋਦੀ ਵਾਲੇ ਪਾਂਡੇ ਤੇ ਪੱਗ ਵਾਲੇ ਪਾਂਡੇ ਵਿੱਚ ??
ਕੀ ਫਰਕ ਹੈ ਬੋਦੀ ਵਾਲੇ ਪਾਂਡੇ ਤੇ ਪੱਗ ਵਾਲੇ ਪਾਂਡੇ ਵਿੱਚ ??
Page Visitors: 2678

ਕੀ ਫਰਕ ਹੈ ਬੋਦੀ ਵਾਲੇ ਪਾਂਡੇ ਤੇ ਪੱਗ ਵਾਲੇ ਪਾਂਡੇ ਵਿੱਚ ??  
ਦੇਖੋ ਧੂਤੇ ਆਪਣੀਆਂ ਗੱਲਾਂ ਨੂੰ ਆਪੇ ਰੱਦ ਕਰੀ ਜਾਂਦੇ ਹਨ !!!
ਕਹਿੰਦੇ ਪੰਜ ਸੌ ਸਾਲ ਤੋਂ ਇਸ ਪਾਣੀ ਵਿੱਚ ਬਾਣੀ ਪੜ੍ਹ ਹੋ ਰਹੀ ਹੈ, ਪਾਣੀ ਅੰਮ੍ਰਿਤ ਬਣ ਗਿਆ ਹੈ, ਧੂਤਿਆਂ ਨੂੰ ਇਹ ਨਹੀਂ ਪਤਾ ਕਿ ਕਿੰਨੀ ਬਾਰ ਇਸ ਦਾ ਪਾਣੀ ਕੱਡ ਕੇ ਗੰਦਗੀ ਸਾਫ਼ ਕੀਤੀ ਜਾ ਚੁੱਕੀ ਹੈ। ਆਪੇ ਮੰਨੀ ਜਾਂਦੇ ਹਨ ਕਿ ਸਰੋਵਰ ਵਿੱਚ ਬਾਣੀ ਪੜ੍ਹਨ ਨਾਲ ਸ਼ਕਤੀ ਆਈ ਹੈ ,ਆਪੇ ਮੰਨੀ ਜਾਂਦੇ ਹਨ ਕਿ ਰਜਨੀ ਦਾ ਪਤੀ ਛੱਪੜੀ ਵੱਚ ਨਹਾ ਕੇ ਠੀਕ ਹੋ ਗਿਆ ਸੀ।
ਹੋਰ ਸੁਣੋ ਇੱਕ ਧੂਤਾ ਕਹਿੰਦਾ ਕਿ ਕਾਰਜ ਸਿੰਘ ਥਾਂਦੇ ਦੀ ਅੱਖ ਵਿੱਚ ਛੱਰਲਾ ਬੱਜ ਗਿਆ ਸੀ, ਸਰੋਵਰ ਵਿੱਚ ਨਹਾ ਕੇ ਠੀਕ ਹੋ ਗਿਆ, ਕੀ ਧੂਤੇ ਨੂੰ ਇਹ ਨਹੀਂ ਪਤਾ ਕਿ ਜੂਨ 1984 ਨੂੰ ਉਸੇ ਸਰੋਵਰ ਵਿੱਚ ਫੱਟੜ ਲੋਕੀ ਛਾਲਾਂ ਮਾਰ-ਮਾਰ ਕੇ ਮਰੇ ਹਨ, ਜਿਨ੍ਹਾਂ ਵਿੱਚ ਛੇ-ਛੇ ਮਹੀਨੇ ਦੇ ਬੱਚੇ ਵੀ ਸਨ, ਸਰੋਵਰ ਨੇ ਕਿਸੇ ਦੀ ਵੀ ਜਾਨ ਨਹੀਂ ਬਖਸ਼ੀ, ਉਦੋਂ ਸਰੋਵਰ ਦੀ ਸ਼ਕਤੀ ਕਿੱਥੇ ਸੀ? ਲਾਸ਼ਾਂ ਨਾਲ ਪਾਣੀ ਵੀ ਮੁਸ਼ਕ ਮਾਰਨ ਲੱਗ ਪਿਆ ਸੀ।
ਕਦੇ ਕਹਿੰਦੇ ਹਨ ਬਾਣੀ ਅੰਮ੍ਰਿਤ ਹੈ, ਕਦੇ ਕਹਿੰਦੇ ਹਨ ਪਾਣੀ ਅੰਮ੍ਰਿਤ ਹੈ, ਕਦੇ ਕਹਿੰਦੇ ਹਨ ਸਰੋਵਰ ਅੰਮ੍ਰਿਤ ਹੈ, ਕਦੇ ਕਹਿੰਦੇ ਹਨ ਖੰਡੇ ਬਾਟੇ ਦਾ ਅੰਮ੍ਰਿਤ ਹੈ, ਕਦੇ ਕਹਿੰਦੇ ਹਨ ਜਪੁਜੀ ਸਾਹਿਬ ਚੁਰਾਸ੍ਹੀ ਕੱਟਦਾ ਹੈ, ਕਦੇ ਕਹਿੰਦੇ ਹਨ ਬਉਲ਼ੀ ਚੁਰਾਸ੍ਹੀ ਕੱਟਦੀ ਹੈ, ਕੋਈ ਕਹੀ ਜਾਂਦਾ ਸੰਪਟ ਪਾਠ ਦੁੱਖ ਕੱਟਦਾ ਹੈ, ਕੋਈ ਕਹੀ ਜਾਂਦਾ ਬੇਰੀ ਦੁੱਖ ਕੱਟਦੀ ਹੈ।
ਮੁਫਤ ਦੇ ਟੁੱਕੜ ਖਾ-ਖਾ ਕੇ ਧੂਤਿਆਂ ਦੇ ਦਿਮਾਗ਼ ਹਿਲੇ ਪਏ ਹਨ, ਗੁਰਬਾਣੀ ਦੇ ਵੀ ਅਰਥਾਂ ਦੇ ਅਨੱਰਥ ਕਰੀ ਜਾ ਰਹੇ ਹਨ...
ਇਹੀ ਕੁੱਝ ਬਿਪਰ ਪੁਜਾਰੀਆਂ ਨੇ ਕੀਤਾ ਸੀ, ਲੋਕਾਂ ਨੂੰ ਦਰੱਖਤਾਂ ਨਾਲ, ਸੱਪਾਂ ਨਾਲ, ਚੂਹਿਆਂ ਨਾਲ, ਪਾਣੀਆਂ (ਤੀਰਥਾਂ) ਨਾਲ, ਮੂਰਤੀਆਂ ਨਾਲ ਜੋੜੀ ਰੱਖਿਆ ਤਾਂ ਕਿ ਲੋਕਾਂ ਨੂੰ ਅਕਲ ਨਾ ਆ ਜਾਵੇ।
ਇਹੀ ਕੁੱਝ ਆਹ ਪੱਗਾਂ ਵਾਲੇ ਪਾਂਡੇ ਕਰ ਰਹੇ ਹਨ ਲੋਕਾਂ ਨੂੰ ਸਰੋਵਰਾਂ ਨਾਲ, ਬੇਰੀਆਂ ਨਾਲ, ਬਉਲ਼ੀਆਂ ਨਾਲ ਫੋਟੋਆਂ ਨਾਲ ਖੂੰਡੀਆਂ ਨਾਲ ਬਿਲਡਿੰਗਾਂ ਨਾਲ ਜੋੜੀ ਜਾ ਰਹੇ ਹਨ, ਤਾਂ ਕਿ ਲੋਕਾਂ ਨੂੰ ਗੁਰਬਾਣੀ ਦਾ ਗਿਆਨ ਨਾ ਆ ਸਕੇ ਨਹੀਂ ਤਾਂ ਇਹਨਾਂ ਦੀ ਧਰਮ ਦੇ ਨਾਂ 'ਤੇ ਚਲਦੀ ਰੋਜ਼ੀ ਰੋਟੀ ਬੰਦ ਹੁੰਦੀ ਹੈ, ਕੀ ਫਰਕ ਹੈ ਬੋਦੀ ਵਾਲੇ ਪਾਂਡੇ ਤੇ ਪੱਗ ਵਾਲੇ ਪਾਂਡੇ ਵਿੱਚ ??
ਤਰਸ ਆਉਂਦਾ ਉਹਨਾਂ ਸਿੱਖਾਂ 'ਤੇ ਜਿਹੜੇ ਵਿਚਾਰੇ "ਸਿੱਖ ਇੱਕ ਵੱਖਰੀ ਕੌਮ" ਲਈ ਆਪਣੀਆਂ ਜਾਨਾਂ ਵਾਰ ਗਏ।
ਸਤਿਨਾਮ ਸਿੰਘ ਮੌਂਟਰੀਆਲ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.