ਕੈਟੇਗਰੀ

ਤੁਹਾਡੀ ਰਾਇ



ਜੇ. ਪੀ. ਸਿੰਘ.
ਬੇਗਾਨੀ ਧਰਤੀ ਤੇ ਆਪਣਾ ਸਰਦਾਰ
ਬੇਗਾਨੀ ਧਰਤੀ ਤੇ ਆਪਣਾ ਸਰਦਾਰ
Page Visitors: 2797

                                                            ਬੇਗਾਨੀ ਧਰਤੀ ਤੇ ਆਪਣਾ ਸਰਦਾਰ

ਚਿੱਲੀ ਦੇਸ਼ ਅਰਜਨਟਾਈਨਾਂ ਦੇ ਨਾਲ ਪੈਂਦਾ ਹੈ । ਮਿਰਚ ਵਰਗਾ ਹੋਣ ਕਰਕੇ ਇਸ ਦਾ ਨਾਮ ਚਿੱਲੀ ਹੈ । ਇਸ ਦੇਸ਼ ਵਿੱਚ ਤਾਂਬੇ [1]ਦੀਆਂ ਖਾਣਾਂ ਹਨ ਤੇ ਦੇਸ਼ ਦੀ ਭਾਸ਼ਾ ਸਪੈਨਿਸ਼ ਹੈ । ਦੇਸ਼ ਦੀ ਕੁੱਲ ਆਬਾਦੀ 1.8 ਕਰੋੜ ਦੇ ਕਰੀਬ ਹੈ ।

ਗੂਗਲ ਤੋਂ ਖੋਜ ਕੀਤਿਆਂ ਪਤਾ ਲਗਦਾ ਹੈ ਕਿ ਵੀਹਵੀ ਸਦੀ ਦੇ ਸ਼ੁਰੂ ਵਿੱਚ ਸਮੁੰਦਰੀ ਜਹਾਜ ਵਿੱਚ ਕੁਝ ਸਿੱਖ ਚਿੱਲੀ ਵਿੱਚ ਪਹੁੰਚੇ ਸਨ ਜੋ ਕੇ ਓਥੇ ਹੀ ਰਹਿ ਗਏ ਤੇ ਓਹਨਾ ਦੀਆਂ ਅਗਲੀਆਂ ਪੀੜੀਆਂ ਓਸ ਦੇਸ਼ ਵਿੱਚ ਈ ਘੁਲ ਮਿਲ ਗਈਆਂ । ਓਹਨਾ ਪੀੜੀਆਂ ਵਿੱਚੋਂ Jorge Contesse Singh ਜੋ ਕੇ ਮਨੁੱਖੀ ਅਧਿਕਾਰ ਸੰਗਠਨ ਦੇ ਵਕੀਲ ਹਨ ਕੋਲੋਂ ਇਹ ਜਾਣਕਾਰੀ ਮਿਲੀ ।
ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਸਰਦਾਰ ਜੇ .ਪੀ .ਸਿੰਘ ਬਾਰੇ । ਜੋ ਕਿ ਚਿੱਲੀ ਦੇ ਉਘੇ ਕਾਰੋਬਾਰੀ ਹਨ ਤੇ ਓਥੇ 13 ਸਾਲ ਤੋਂ ਰਹਿ ਰਹੇ ਹਨ । ਅੱਜ ਕੱਲ ਪੂਰੇ ਦੇਸ਼ ਵਿੱਚ ਸਿਰਫ 4 ਪਗੜੀਧਾਰੀ ਸਿੱਖ ਹਨ ਜਿਹਨਾ ਵਿਚੋਂ JP SINGH ਸਿਰਫ ਇੱਕੋ ਇੱਕ ਖੁੱਲੀ ਦਾਹੜੀ ਵਾਲੇ ਸਿੱਖ ਹਨ ।
ਓਹਨਾ ਦੇ ਦੱਸਣ ਮੁਤਾਬਿਕ ਸਿਤੰਬਰ 2001 ਤੋਂ ਪਹਿਲਾਂ ਓਹਨਾ ਨੂੰ ਦਾਹੜੀ ਤੇ ਪਗੜੀ ਹੋਣ ਕਰਕੇ “ਟਾਇਗਰ ਆਫ ਮਲੇਸ਼ਿਆ ਸਨਦੋਕਾਨ “(ਕਬੀਰ ਬੇਦੀ ਦੀ ਫਿਲਮ ਕਰਕੇ ) ਕਿਹਾ ਜਾਂਦਾ ਸੀ । ਪਰ ਸਿਤੰਬਰ 2001 ਵਿੱਚ ਅਮਰੀਕਾ ਉੱਤੇ ਹੋਏ ਹਮਲੇ ਨੇ ਜਿੰਦਗੀ ਦਾ ਵਰਕਾ ਈ ਪਲਟ ਦਿੱਤਾ । ਲੋਕ ਓਹਨਾ ਨੂੰ ਮੁਸਲਮਾਨ ਸਮਝ ਕੇ ਤੰਗ ਕਰਨ ਲੱਗੇ ਤੇ ਓਹਨਾ ਉੱਪਰ ਜਿਸਮਾਨੀ ਹਮਲੇ ਹੋਣ ਲੱਗੇ । ਜਿਸ ਦੇ ਸਬੰਧ ਵਿੱਚ ਓਹਨਾ ਵਲੋਂ ਓਥੇ ਦੀ ਪੁਲੀਸ ,ਵਿਦੇਸ਼ ਮੰਤਰਾਲੇ ਤੇ ਭਾਰਤੀ ਸਫਾਰਤਖਾਨੇ ਨਾਲ ਸੰਪਰਕ ਕੀਤਾ ਗਿਆ । ਜਿਨਾ ਵਿਚੋਂ ਪੁਲੀਸ ਵਲੋਂ ਓਹਨਾ ਨੂ ਕਲੀਨ ਸ਼ੇਵ ਹੋ ਜਾਣ ਜਾਂ ਦੇਸ਼ ਛੱਡ ਕੇ ਚਲੇ ਜਾਣ ਦੀ ਸਲਾਹ ਦਿੱਤੀ ਗਈ । ਵਿਦੇਸ਼ ਮੰਤਰਾਲੇ ਨੇ ਜਵਾਬ ਵਜੋਂ ਲਿਖਿਆ ਕੇ ਓਹ ਓਹਨਾ ਨਾਲ ਹਮਦਰਦੀ ਰਖਦੇ ਹਨ ਪਰ ਇਸ ਮਾਮਲੇ ਵਿੱਚ ਕੁਝ ਨਹੀ ਕਰ ਸਕਦੇ ਤੇ ਭਾਰਤੀ ਸਫਾਰਤਖਾਨੇ ਵਲੋਂ ਕੋਈ ਜਵਾਬ ਨਹੀ ਆਇਆ । ਓਹਨਾ ਆਪਣੇ ਭਰਾ ਤੇ ਮਾਮੇ ਦੇ ਪੁੱਤਰ ਨੂੰ ਆਪਣੇ ਕੋਲ ਮੰਗਵਾ ਲਿਆ ਜੋ ਕੇ ਇਹਨਾ ਵਾਂਗ ਈ ਖੁੱਲੇ ਦਾਹੜਿਆਂ ਵਾਲੇ ਸਰਦਾਰ ਮੁੰਡੇ ਹਨ ।

 [2]ਹੁਣ ਇਹਨਾ ਤਿੰਨਾ ਉੱਪਰ ਵੀ ਹਮਲੇ ਹੋਣ ਲੱਗੇ , ਪਰ ਤਿੰਨੇ ਈ ਸਰੀਰਕ ਤੋਰ ਤੇ ਤਕੜੇ ਹੋਣ ਕਰਕੇ ਹਮਲਾਵਰਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਰਹੇ ਤੇ ਕਈਆਂ ਦੀ ਚੰਗੀ ਤਰਾਂ ਭੁਗਤ ਵੀ ਸਵਾਰੀ ।
2004 ਵਿੱਚ ਓਹਨਾ ਦੇ ਸਟੋਰ ਉੱਪਰ ਹੋਏ ਹਮਲੇ ਵਿੱਚ ਓਹਨਾ ਨੇ ਪੂਰੀ ਦਲੇਰੀ ਨਾਲ ਹਮਲਾਵਰ ਨੂੰ ਮੋਹਰੇ ਮੋਹਰੇ ਭਜਾਇਆ ਤੇ ਇਹਨਾ ਹਮਲਿਆਂ ਖਿਲਾਫ਼ ਜਨਤਕ ਤੋਰ ਤੇ ਆਵਾਜ਼ ਬੁਲੰਦ ਕਰਨ ਲਈ ਧਾਰ ਲਈ । ਓਥੋਂ ਦੀ ਇੱਕ ਅਖਬਾਰ ਨੇ ਓਹਨਾ ਤੇ ਹੋ ਰਹੇ ਹਮਲਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਤੇ ਮਗਰੋਂ ਟੀ.ਵੀ ਚੈਨਲਾਂ ਵਾਲਿਆਂ ਵਲੋਂ ਖਬਰ ਪ੍ਰਸਾਰਤ ਕਰਨ ਤੋਂ ਬਾਅਦ ਓਥੋਂ ਦੀ ਸਰਕਾਰ ਹਰਕਤ ਵਿੱਚ ਆਈ ਤੇ ਓਹਨਾ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ । ਮਾਪਿਆਂ ਵਲੋਂ ਦਬਾ ਪਾਏ ਜਾਣ ਕਰਕੇ ਇਹਨਾ ਨੇ ਆਪਣੇ ਭਰਾਵਾਂ ਨੂੰ ਚਿੱਲੀ ਵਿਚੋਂ ਭੇਜ ਦਿੱਤਾ ਤੇ ਆਪ ਚਿੱਲੀ ਵਿੱਚ ਰਹਿ ਕੇ ਲੋਕਾਂ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਦਾ ਫੈਸਲਾ ਕਰ ਲਿਆ ।

ਇਹਨਾ ਸਾਰੀਆਂ ਘਟਨਾਵਾਂ ਦੇ ਸਬੰਧ ਵਿੱਚ ਓਹਨਾ ਵਲੋ ਸ਼੍ਰੋਮਣੀ ਕਮੇਟੀ ਨਾਲ ਕਈ ਵਾਰੀ ਸੰਪਰਕ ਕੀਤਾ ਗਿਆ ਪਰ ਸ਼੍ਰੋਮਣੀ ਕਮੇਟੀ ਤੇ ਕੰਨ ਤੇ ਜੂੰ ਨੀ ਸਰਕੀ ਤੇ ਓਹਨਾ ਵਲੋਂ ਕੋਈ ਜਵਾਬ ਨੀ ਆਇਆ । ਇਸ ਤੋਂ ਬਾਅਦ ਓਹਨਾ ਨੇ ਆਪਣੇ ਸਟੋਰ ਤੇ ਆਉਣ ਵਾਲਿਆਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਤੇ ਹੋਲੀ ਹੋਲੀ ਲੋਕ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲੱਗੇ ।ਇਹਨਾ ਲੋਕਾਂ ਦੀ ਭਾਸ਼ਾ ਸ੍ਪੈਨਿਸ਼ ਹੋਣ ਕਰਕੇ ਜਾਣਕਾਰੀ ਇਕੱਠੀ ਕਰਨ ਵਿੱਚ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਪੈ ਰਿਹਾ ਹੈ ।
ਇਹਨਾ ਦੇ ਕਹਿਣ ਮੁਤਾਬਿਕ ਸ਼੍ਰੋਮਣੀ ਕਮੇਟੀ ਨੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਨੁਵਾਦ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਕਰਨਾ ਚਾਹੀਦਾ ਹੈ ਤਾਂਕਿ ਹਰ ਭਾਸ਼ਾ ਵਿੱਚ ਸਿੱਖੀ ਦਾ ਗਿਆਨ ਵੰਡਿਆ ਜਾ ਸਕੇ ਤੇ ਦੁਨੀਆਂ ਸਿੱਖ ਧਰਮ ਤੋਂ ਸੇਧ ਲੈ ਸਕੇ ।

ਇਹਨਾ ਦੇ ਦੱਸਣ ਮੁਤਾਬਿਕ ਇਹਨਾ ਤੋ 10-15 ਸਾਲ ਪਹਿਲਾਂ ਵੀ ਸਿੱਖ ਪਰਿਵਾਰਾਂ ਨਾਲ ਸਬੰਧਿਤ ਕੁਝ ਨੋਜਵਾਨ ਚਿੱਲੀ ਵਿੱਚ ਆਏ ਹਨ ਤੇ ਓਹ ਸਾਰੇ ਦੇ ਸਾਰੇ ਈ ਇੱਥੇ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਇਸਾਈ ਧਰਮ ਆਪਣਾ ਚੁੱਕੇ ਹਨ । ਇਹਨਾ ਦੇਸ਼ਾਂ ਵਿੱਚ ਇਸਾਈ ਧਰਮ ਦੇ ਪ੍ਰਚਾਰਕ ਬਹੁਤ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਕਰਦੇ ਹਨ । ਇੱਕੋ ਇੱਕ ਸਿੱਖ ਹੋਣ ਦੇ ਬਾਵਜੂਦ ਵੀ ਇਸਾਈ ਧਰਮ ਵਾਲੇ ਇਸਾਈ ਧਰਮ ਦੀਆਂ ਕਿਤਾਬਾ ਪੰਜਾਬੀ ਵਿੱਚ ਮੰਗਵਾ ਕੇ ਇਹਨਾ ਦੇ ਪਤੇ ਤੇ ਭੇਜ ਦਿੰਦੇ ਨੇ । ਇਹਨਾ ਨੂ ਇਸਾਈ ਧਰਮ ਵਿੱਚ ਲਿਜਾਣ ਵਾਸਤੇ ਇੱਥੇ ਰਹਿ ਰਹੀ ਸਿੱਖਾਂ ਦੀ ਇੱਕ ਕੁੜੀ( ਜੋ ਕੇ ਚਿਲੀਅਨ ਨਾਲ ਸ਼ਾਦੀ ਸ਼ੁਦਾ ਹੈ ਤੇ ਇਸਾਈ ਧਰਮ ਗ੍ਰਹਿਣ ਕਰ ਚੁੱਕੀ ਹੈ ) ਨੇ ਇੱਕ ਅਮਰੀਕਨ ਗੋਰੀ ਜੋ ਕੇ ਪੰਜਾਬੀ ਜਾਣਦੀ ਸੀ ਨਾਲ ਮਿਲ ਕੇ ਕਈ ਵਾਰ ਕੋਸ਼ਿਸ਼ ਕੀਤੀ ਪਰ ਓਹ ਆਪਣੇ ਮਕਸਦ ਵਿੱਚ ਸਫਲ ਨਹੀ ਹੋਈਆਂ ।
2010 ਵਿੱਚ ਇਹਨਾ ਦੇ ਮਿੱਤਰ ਜਗਮੀਤ ਸਿੰਘ ਸਮੁੰਦਰੀ ਵਲੋਂ ਸਿੱਖ ਇਤਿਹਾਸ ਤੇ ਬਣਾਈ ਫਿਲਮ “ਰਾਇਸ ਆਫ਼ ਦਾ ਖਾਲਸਾ ” ਦੇ ਸ੍ਪੈਨਿਸ਼ ਵਿੱਚ subtitle ਕਰਵਾਏ ਗਏ । ਜੋ ਫਿਲਹਾਲ ਕੁਝ ਕਰਨਾ ਕਰਕੇ ਚਿੱਲੀ ਵਿੱਚ ਅਜੇ ਤੱਕ ਵੰਡੀ ਨੀ ਜਾ ਸਕੀ ।

ਚਿੱਲੀ ਓਹਨਾ ਦੇਸ਼ਾਂ ਵਿਚੋਂ ਹੈ ਜਿੱਥੇ ਅਜੇ ਤੱਕ ਗੁਰੂਦਵਾਰਾ ਸਾਹਿਬ ਨਹੀਂ ਹੈ । ਇਸ ਬਾਬਤ ਵੀ ਓਹਨਾ ਸ਼੍ਰੋਮਣੀ ਕਮੇਟੀ ਨੂੰ ਕਈ ਚਿੱਠੀਆਂ ਲਿਖੀਆਂ ਸਨ ਪਰ ਕੋਈ ਜਵਾਬ ਨਹੀਂ ਆਇਆ ।
ਇੰਨੀਆ ਮੁਸ਼ਕਿਲਾਂ ਦੇ ਬਾਵਜੂਦ ਵੀ ਇਹੋ ਜਿਹੇ ਦੇਸ਼ ਵਿੱਚ ਰਹਿ ਕੇ ਆਪਣਾ ਸਿੱਖੀ ਸਰੂਪ ਕਾਇਮ ਰੱਖਣਾ ,ਸ਼ਾਕਾਹਾਰੀ ਰਹਿਣਾ ,ਹਰ ਕਿਸਮ ਦੇ ਨਸ਼ੇ ਤੋਂ ਦੂਰ ਰਹਿਣਾ , ਤੇ ਇੱਕ ਸਫਲ ਕਾਰੋਬਾਰ ਸਥਾਪਿਤ ਕਰਨ ਲਈ ਓਹ ਇਸ ਸਭ ਨੂੰ ਪ੍ਰਮਾਤਮਾ ਦੀ ਕਿਰਪਾ ਮੰਨਦੇ ਹਨ । ਓਹਨਾ ਕਿਹਾ ਕੇ ਦਿਲੋਂ ਸਿੱਖੀ ਸਰੂਪ ਵਿੱਚ ਰਹਿ ਕੇ ਜੋ ਅੰਦਰੂਨੀ ਸ਼ਕਤੀ ਮਿਲਦੀ ਹੈ ਓਹ ਹੋਰ ਕਿਤੋਂ ਵੀ ਨਹੀਂ ਮਿਲ ਸਕਦੀ ।

ਨੋਜਵਾਨਾ ਲਈ ਭੇਜੇ ਗਏ ਸੁਨੇਹੇ ਵਿੱਚ ਓਹਨਾ ਕਿਹਾ ਕਿ ਨਸ਼ੇ ਸਰੀਰ ਤੇ ਦਿਮਾਗ ਵਾਸਤੇ ਬਹੁਤ ਘਾਤਕ ਹਨ । ਕੋਈ ਵੀ ਇਨਸਾਨ ਪੜ੍ਹ ਲਿਖ ਕੇ ,ਇਮਾਨਦਾਰੀ ਨਾਲ ਮਿਹਨਤ ਕਰ ਕੇ ਕਿਤੇ ਵੀ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ । ਬੱਸ ਤੁਹਾਡੇ ਵਿੱਚ ਕੰਮ ਪ੍ਰਤੀ ਲਗਨ ,ਉਤਰਾ ਚੜ੍ਹਾ ਆਉਣ ਵੇਲੇ ਵਾਹਿਗੁਰੂ ਅਤੇ ਆਪਣੇ ਆਪ ਤੇ ਭਰੋਸਾ , ਸਹਿਨਸ਼ੀਲਤਾ ਤੇ ਜ਼ਮੀਰ ਦਾ ਜਾਗਦਾ ਹੋਣਾ ਬਹੁਤ ਜਰੂਰੀ ਹੈ । ਕੋਈ ਵੀ ਇਨਸਾਨ ਇੱਕ ਦਿਨ ਵਿੱਚ ਹੀ ਕਰੋੜਪਤੀ ਨਹੀ ਬਣ ਜਾਂਦਾ , ਇਸ ਵਾਸਤੇ ਇਮਾਨਦਾਰੀ ਨਾਲ ਮਿਹਨਤ ਤੇ ਸਮਾਂ ਚਾਹੀਦਾ ਹੈ ।ਇਮਾਨਦਾਰੀ ਨਾਲ ਪ੍ਰਾਪਤ ਕੀਤੀ ਸਫਲਤਾ ਵਿਚੋਂ ਇੱਕ ਅੰਦਰੂਨੀ ਸ਼ਾਂਤੀ ਮਿਲਦੀ ਹੈ ਜਿਸਨੂ ਬੇਈਮਾਨੀ ਦੇ ਅਰਬਾਂ ਖਰਬਾਂ ਡਾਲਰ ਵੀ ਨਹੀ ਖਰੀਦ ਸਕਦੇ ।

ਜੇ ਪੀ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.