ਕੈਟੇਗਰੀ

ਤੁਹਾਡੀ ਰਾਇ



ਕੀ ਤੁਸੀ ਜਾਣਦੇ ਹੋ(ਦੁਨਿਆਵੀ)
ਪੀਲੀਆ ਦੀ ਬੀਮਾਰੀ:- ਕਾਰਨ ਲੱਛਣ ਇਲਾਜ ਅਤੇ ਉਪਾਅ
ਪੀਲੀਆ ਦੀ ਬੀਮਾਰੀ:- ਕਾਰਨ ਲੱਛਣ ਇਲਾਜ ਅਤੇ ਉਪਾਅ
Page Visitors: 2756

ਪੀਲੀਆ ਦੀ ਬੀਮਾਰੀ:- ਕਾਰਨ ਲੱਛਣ ਇਲਾਜ ਅਤੇ ਉਪਾਅ
 ਅੱਖਾ ਚਮੜੀ ਅਤੇ  ਪਿਸ਼ਾਬ ਦੇ ਰੰਗ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ  ਜਾਂਦਾ ਹੈ I ਇਹ ਇੱਕ ਲੱਛਣ ਹੈI ਇਹ ਕੋਈ ਰੋਗ ਨਹੀਂ Iਅਜਕੱਲ ਖਾਣ ਪੀਣ ਦੀ ਅਫਰਾ ਤਫਰੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ,ਗੰਦੇ ਪਾਣੀ ਪੀਣ ਨਾਲ ਇਹ ਬਿਮਾਰੀ ਲਗਾਤਾਰ ਵਧ ਰਹੀ ਹੈ Iਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਹੋ ਰਹੇ ਹਨI ਪੱਛਮੀ ਦੇਸ਼ਾਂ ਦੀ ਤਰਜ਼ ਦਾ ਖਾਣ ਪੀਣ ਤੇ ਰਹਿਣ ਸਹਿਣ ਨੂੰ ਤੇਜ਼ੀ ਨਾਲ ਅਪਣਾਉਣ ਦਾ ਸਿੱਟਾ ਇਹ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈI ਦੁੱਖ ਦੀ ਗੱਲ ਹੈ ਕਿ ਸ਼ਰਾਬ ਵਰਤੋਂ ਨਵੀਂ ਪੀੜ੍ਹੀ ਕਰ ਰਹੀ ਹੈI, ਦੂਜੇ ਨਸ਼ਿਆਂ ਦਾ ਵੀ ਸ਼ਿਕਾਰ ਹੋ ਰਹੀ ਹੈI ਜਿਸ ਕਰਕੇ ਸਾਡਾ ਪੂਰਾ ਭਵਿੱਖ ਹੀ ਦਾਅ ਤੇ ਲੱਗ ਗਿਆ ਹੈI ਨੌਜਵਾਨਾਂ ਦੀ ਤਾਂ ਜ਼ਿੰਦਗੀ ਦਾ ਪੂਰਾ ਸਫਰ ਹੀ ਅਜੇ ਬਾਕੀ ਹੈI ਅਤੇ ਉਨ੍ਹਾਂ ਤੋਂ ਸਾਨੂੰ ਬਹੁਤ ਵੱਡੀਆਂ ਉਮੀਦਾਂ ਹਨI ਸਾਡੀਆਂ ਕਈ ਸ਼ਾਨਦਾਰ  ਰਵਾਇਤਾਂ ਨੀਤੀਆਂ ਅਤੇ ਖਾਸ ਗੁਣਾਂ ਨੂੰ ਛੱਡ ਕੇ ਅੱਜ ਦੇ ਬਹੁਤੇ ਨੌਜਵਾਨ ਭੱਦਾ ਕਿਰਦਾਰ ਨਿਭਾ ਰਹੇ ਹਨI ਜਿਸ ਦੇ ਅਨੇਕਾਂ ਮਾੜੇ ਸਿੱਟੇ ਸਾਹਮਣੇ ਆ ਰਹੇ ਹਨI ਸਾਡਾ ਭਵਿੱਖ ਸਰੀਰ ਅਤੇ ਸਿਹਤ ਹੈI ਇੱਕ ਮਾੜੇ ਆਚਰਣ ਦਾ ਘਾਤਕ ਸਿੱਟਾ ਪੀਲਿਆ ਹੈI
 ਮਨੁੱਖ ਦੇ ਸਰੀਰ ਅੰਦਰਲੇ ਅੰਗਾਂ ਵਿੱਚੋਂ ਇੱਕ ਬੇਹੱਦ ਅਹਿਮ ਅੰਗ ਲਿਵਰ ਹੁੰਦਾ ਹੈI ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਜਿਗਰ ਕਿਹਾ ਜਾਂਦਾ ਹੈI ਅਜਿਹੀ ਗੱਲ  ਅਸੀਂ  ਅਕਸਰ ਸੁਣਦੇ  ਹਾਂ ਕਿ ਕਿਸੇ  ਬੰਦੇ ਦਾ ਜਿਗਰ ਖ਼ਰਾਬ ਹੋ ਗਿਆ ਹੈI ਜਾਂ ਜਿਗਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ Iਜਿਸ ਲਈ ਉਸ ਦੀ ਪਾਚਨ ਪ੍ਰਣਾਲੀ ਖ਼ਰਾਬ ਹੋ ਗਈ ਹੈ ਜਾਂ ਉਸ ਵਿੱਚ ਕਮਜ਼ੋਰੀ ਆ ਗਈ ਹੈI  ਜਿਗਰ ਸਰੀਰ ਦਾ ਮਹੱਤਵਪੂਰਨ  ਹਿੱਸਾ ਹੈ ਕਿ ਉਸ ਦੀ ਕਾਰਜਸ਼ੀਲਤਾ ਚ ਕਮੀ ਜਾਂ ਗੜਬੜ ਕਈ ਸਰੀਰਕ ਸਮੱਸਿਆਵਾਂ ਪੈਦਾ ਕਰਨ ਦਾ ਕਾਰਨ ਬਣਦੀ ਹੈI ਜਿਗਰ ਸਰੀਰ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਗ੍ਰੰਥੀ ਹੈ Iਜੋ ਪੇਟ ਦੇ ਸੱਜੇ ਉਪਰਲੇ ਹਿੱਸੇ ਵਿੱਚ ਛਾਤੀ ਦੀਆਂ ਹੇਠਲੀਆਂ ਪੰਜ ਪਸਲੀਆਂ ਪਿੱਛੇ ਸਥਿਤ ਹੁੰਦੀ ਹੈI ਇਹ ਤਿੰਨਕਾਰ ਹਲਕੇ ਲਾਲ ਬੈਂਗਣੀ ਰੰਗ ਦਾ ਅਤੇ ਲੱਗਭਗ ਇੱਕ ਕਿਲੋ ਚਾਰ ਸੌ ਗ੍ਰਾਮ ਵਜ਼ਨ ਦਾ ਠੋਸ ਅੰਗ ਹੁੰਦਾ ਹੈI ਇਸ ਦੇ ਦੋ ਹਿੱਸੇ ਹੁੰਦੇ ਹਨ ਸੱਜਾ ਅਤੇ ਖੱਬਾI ਇਸ ਚ ਅਨੇਕਾਂ ਅਤਿ ਸੂਖਮ ਖੰਡ ਹੁੰਦੇ ਹਨI ਜਿਗਰ ਦੇ ਹੇਠਲੇ ਹਿੱਸੇ ਵਿੱਚ ਨਾਸ਼ਪਤੀ ਦੇ ਆਕਾਰ ਦੀ ਥੈਲੀ ਵਰਗੀ ਬਣਤਰ ਹੁੰਦੀ ਹੈ ਜਿਸ ਨੂੰ ਪਿੱਤਾ ਜਾਂ ਗਾਲਬਲੈਡਰ ਕਿਹਾ ਜਾਂਦਾ ਹੈI ਜਿਗਰ ਤੋਂ ਰਿਸਣ ਵਾਲਾ ਪਿੱਤ ਭਾਵ ਬਾਇਲ ਇਸ ਕਿੱਤੇ ਵਿੱਚ ਇਕੱਠਾ ਹੁੰਦਾ ਹੈI ਲਿਵਰ ਵਿੱਚ ਅਹਿਮ ਸਿਰਾ, ਧਮਨੀ ਤੇ  ਬਾਈਕ ਨਲਕਾ ਹੁੰਦੀ ਹੈI ਜਿਸ ਰਾਹੀਂ ਖੂਨ ਦਾ ਆਉਣਾ ਜਾਣਾ ਅਤੇ ਪਿੱਤ ਨੂੰ ਸਹੀ ਥਾਂ ਤੇ ਪੁਚਾਉਣ ਦਾ ਕੰਮ ਹੁੰਦਾ ਹੈI ਇਸ ਵਿੱਚ ਜਿਗਰ ਦੀ ਧਮਨਹੀ  ਜਿਗਰ ਦੀ ਸਿਰਾਂ ਤੇ ਬਾਈਲਡਕਟ ਮਹੱਤਵਪੂਰਨ ਹਨI ਜਿਗਰ  ਜੋ ਕੰਮ ਕਰਦਾ ਹੈ ਉਹ  ਸਰੀਰ  ਲਈ ਅਹਿਮ ਹੀ ਨਹੀਂ ਬਲਕਿ ਜ਼ਿੰਦਗੀ ਲਈ ਵੀ ਲਾਜ਼ਮੀ ਹੁੰਦਾ ਹੈI
 ਜਿਸ ਤਰ੍ਹਾਂ ਮਸ਼ੀਨ ਦੀ ਸਫ਼ਲ ਸੰਚਾਲਨ ਉਸ ਮਸ਼ੀਨ ਦੇ ਲੀਵਰ ਤੇ ਨਿਰਭਰ ਹੁੰਦੀ ਹੈ ਉਸੇ ਤਰ੍ਹਾਂ ਸਰੀਰ ਦੇ ਸਫਲ ਸੰਚਾਲਨ ਵਿੱਚ ਜਿਗਰ ਦਾ ਅਹਿਮ ਯੋਗਦਾਨ ਹੁੰਦਾ ਹੈI ਇਸ ਜਿਗਰ ਨੂੰ ਇੱਕ ਬਹੁਤ ਵੱਡਾ ਰਸਾਇਣਕ ਕਾਰਖ਼ਾਨਾ  ਵੀ ਕਹਿ ਸਕਦੇ ਹਾਂ Iਕਿਉਂਕਿ ਇਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਅਨੇਕਾਂ ਰਸਾਇਣਿਕ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨI ਅਸੀਂ ਭੋਜਨ ਰਾਹੀਂ ਜੋ ਪੌਸ਼ਟਿਕ ਤੱਤ ਲੈਂਦੇ ਹਾਂ ਉਹ ਜਿਗਰ ਦੇ ਅੰਦਰ ਚੱਲਣ ਵਾਲੀਆਂ ਕਿਰਿਆਵਾਂ ਭਾਵ ਪਾਚਨ ਕਿਰਿਆ ਰਾਹੀਂ ਹੀ ਸਰੀਰ ਲਈ ਫ਼ਾਇਦੇਮੰਦ ਹੋ ਸਕਦੇ ਹਨI ਜਿਗਰ  ਤਾਂ ਗਰਭ ਅਵਸਥਾ ਤੋਂ ਹੀ ਅਹਿਮ ਰੂਪ ਵਿੱਚ ਕਿਰਿਆਸ਼ੀਲ ਹੁੰਦਾ ਹੈI ਗਰਭ ਅਵਸਥਾ ਦੌਰਾਨ ਇਸ ਗਰਭ ਸ਼ਿਸ਼ੂ ਚ ਲਾਲ ਰਕਤ ਕਣਾਂ ਦਾ ਨਿਰਮਾਣ ਵੀ ਹੁੰਦਾ ਹੈI  ਜਨਮ ਪਿੱਛੋਂ ਖ਼ੂਨ ਬਣਾਉਣ ਦਾ ਇਹ ਕੰਮ ਬੋਨਮੈਰੋ ਵਿੱਚ ਸ਼ਿਫਟ ਹੋ ਜਾਂਦਾ ਹੈI ਅਤੇ ਜਿਗਰ ਪੁਰਾਣੇ ਤੇ ਦੂਸ਼ਿਤ ਲਾਲ ਰਕਤ ਕਣਾਂ ਨੂੰ ਨਸ਼ਟ ਕਰਨ ਦਾ ਕੰਮ ਵੀ ਕਰਦਾ ਹੈI ਜਿਗਰ ਖੂਨ ਸੰਚਿਤ ਕਰਨ ਦੀ ਥਾਂ ਵੀ ਹੈ ਇਹ ਖੂਨ ਦਾ ਇੱਕ ਤਿਹਾਈ ਹਿੱਸਾ ਸੰਚਿਤ ਕਰਦਾ ਹੈI ਖੂਨ ਦੇ ਸਵਰੂਪ ਨੂੰ ਨਿਯਮਤ ਰੱਖਣ ਦਾ ਕੰਮ ਵੀ ਜਿਗਰ ਕਰਦਾ ਹੈI ਇੱਕ ਪਾਸੇ ਜਿਗਰ ਉਹ   ਤੱਤ ਬਣਾਉਂਦਾ ਹੈ ਜੋ ਖੂਨ ਦੀਆਂ ਨਾਲੀਆਂ ਚ ਵਹਿੰਦੇ ਖੂਨ ਅੰਦਰ ਥੱਕੇ ਬਣਨ ਤੋਂ ਰੋਕਦਾ ਹੈI ਤਾਂ ਦੂਜੇ ਪਾਸੇ ਜਿਗਰ ਦੋ ਅਜਿਹੇ ਹੋਰ ਤੱਤ ਵੀ ਬਣਾਉਂਦਾ ਹੈ ਜੋ ਸਰੀਰ ਤੋਂ ਬਾਹਰ ਚੱਲਦੇ ਖੂਨ ਨੂੰ ਧੱਕਾ ਬਣਾ ਕੇ ਰੋਕਣ ਵਿੱਚ ਸਹਾਈ ਹੁੰਦੇ ਹਨI ਇੰਨਾ ਹੀ ਨਹੀਂ ਲਿਵਰ  ਖੂਨ ਵਧਾਉਣ ਵਾਲੇ ਤੱਤਾਂ ਦਾ ਨਿਰਮਾਣ ਵੀ ਕਰਦਾ ਹੈI ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਬੀ, ਫੋਲਿਕਐਸਿਡ, ਪਲਾਜਮਾ ਪ੍ਰੋਟੀਨ, ਐਲਬਿਊਮਿਨ ,ਲੋਹ ਤੇ ਤਾਂਬੇ ਆਦਿ ਨੂੰ ਸੰਚਿਤ ਵੀ ਕਰਦਾ ਹੈ ਜਾਂ ਇਉਂ ਕਹਿ ਲਵੋ ਕਿ ਇਹ ਇਨ੍ਹਾਂ ਦਾ ਸਟੋਰ ਹੈ ਲੋੜ ਪੈਣ ਤੇ ਇਨ੍ਹਾਂ ਨੂੰ ਬੋਨਮੈਰੋ ਚ ਪਹੁੰਚਾ ਕੇ ਖ਼ੂਨ ਬਣਾਉਣ ਚ ਮਦਦ ਕਰਦਾ ਹੈI
 ਜਿਗਰ ਵਿੱਚ ਲਗਾਤਾਰ ਬਾਇਲ ਜਿਸ ਨੂੰ ਪਿੱਤ ਜੂਸ ਵੀ ਕਹਿੰਦੇ ਹਨ ਬੰਦਾ ਰਹਿੰਦਾ ਹੈ Iਕਲੈਸਟਰੋਲ ਬਿੱਲੀਰੂਬਿਨ ਤੇ ਬਿੱਲੀਵਾਰਡਨ ਵੀ ਜਿਗਰ ਵਿੱਚ ਹੀ ਬਣਦੇ ਹਨI ਇਹ ਸਰੀਰ ਦੀ ਪਾਚਣ ਕਿਰਿਆ ਵਿੱਚ ਹਿੱਸਾ ਲੈ ਕੇ ਭੋਜਨ ਦੇ ਸਾਰ ਅਤੇ ਮੱਲ  ਭਾਗ ਨੂੰ ਵੱਖ ਕਰਕੇ  ਇਸ ਗੰਦੇ ਭਾਗ ਨੂੰ ਕੁਦਰਤੀ ਰੰਗ ਦੇ ਕੇ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈI ਯੂਰੀਆ ਅਤੇ ਯੂਰਿਕ ਐਸਿਡ ਵੀ ਖ਼ੂਨ ਵਿੱਚ ਹੀ ਬਣਦੇ ਹਨ Iਅਮਾਈਨੋ ਏਸਿਡ(ਪ੍ਰੋਟੀਨ) ਤੋਂ ਨਾਈਟਰੋਜਨ ਨੂੰ ਵੱਖ ਕਰਕੇ ਅਮੋਨੀਆ  ਬਣਨਾI ਸਰੀਰ ਦੇ ਸੈੱਲਾਂ ਚ ਟੁੱਟ ਭੱਜ ਹੋਣ ਕਰਕੇ ਯੂਰੀਆ ਦਾ ਬਣਨਾI  ਪ੍ਰੋਟੀਨ ਕਾਰਬੋਹਾਈਡ੍ਰੇਟਸ ਤੇ ਚਰਬੀ ਆਦਿ ਅਨੇਕਾਂ ਦੇ ਰਸਾਇਣਿਕ  ਕਿਰਿਆਵਾਂ ਜਿਗਰ ਰਾਹੀਂ ਹੀ ਹੁੰਦੀਆਂ ਹਨI ਜਿਗਰ ਰਸਾਇਣਾਂ ਅਤੇ ਜੀਵਾਣੂਆਂ ਨਾਲ ਪੈਦਾ ਅਨੇਕਾਂ ਜ਼ਹਿਰੀਲੇ ਤੱਤਾਂ ਨੂੰ ਨਸ਼ਟ ਕਰਕੇ ਜ਼ਹਿਰੀਲੀ ਪਦਾਰਥ ਤੇ ਕੁਝ ਬੇਲੋੜੇ ਅਮਾਈਨੋ ਏਸਿਡ ਨੂੰ ਪੇਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਦਾ ਹੈI
 ਸਰੀਰ ਅੰਦਰ ਪਹੁੰਚੇ ਵਾਧੂ ਗੁਲੂਕੋਜ਼ ਨੂੰ ਗਲਾਈਕੋਜਨ ਵਿੱਚ ਤਬਦੀਲ ਕਰਕੇ ਜਿਗਰ ਦੇ ਸੈਲਾਂ ਵਿੱਚ ਇਕੱਠਾ ਰੱਖਣਾ ਅਤੇ ਜਦੋਂ ਸਰੀਰ ਦੀਆਂ ਪੇਸ਼ੀਆਂ ਨੂੰ ਲੋੜ ਪਵੇ ਤਾਂ ਉਦੋਂ ਫਿਰ ਗੁਲੂਕੋਜ਼ ਵਿੱਚ ਤਬਦੀਲ ਕਰਕੇ ਲੋੜੀਂਦੀ ਥਾਂ ਤੇ ਲੈਕੇ ਜਾਣ ਅਤੇ ਪੈਨਕਰੀਆਜ਼ ਦੇ ਇਨਸੂਲੀਨ ਹਾਰਮੋਨ ਮਿਲ ਕੇ ਖੂਨ ਚ ਗਲੂਕੋਜ਼ ਦੀ ਮਾਤਰਾ ਨੂੰ ਸਹੀ ਬਣਾਈ ਰੱਖਣ ਦਾ ਕੰਮ ਵੀ ਜਿਗਰ  ਕਰਦਾ ਹੈI ਇਸ ਕਿਸਮ ਦਾ ਸ਼ਕਤੀਸ਼ਾਲੀ ਅੰਗ ਪਾਚਣ ਦਾ ਕੇਂਦਰ ਹੋ ਕੇ ਆਪਣੀਆਂ ਹੈਰਾਨਕੁੰਨ ਕਿਰਿਆਵਾਂ ਰਾਹੀਂ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈI ਇਹੀ ਕਾਰਨ ਹੈ ਕਿ ਇਸ ਦੀ ਕਾਰਜ ਪ੍ਰਣਾਲੀ ਵਿੱਚ ਕਿਸੇ ਕਿਸਮ ਦੀ ਗੜਬੜ ਵੱਖ ਵੱਖ ਰੋਗਾਂ ਨੂੰ ਸੱਦਾ ਦਿੰਦੀ ਹੈI ਜਿਗਰ ਦੇ ਰੋਗਾਂ ਦਾ ਖੂਨ ਨਾਲ  ਸਬੰਧ ਕਿਸੇ ਨਾ ਕਿਸੇ ਤਰ੍ਹਾਂ ਨਾਲ ਹੁੰਦਾ ਹੀ ਹੈI ਖ਼ੂਨ ਬਣਾਉਣ ਦੇ ਅਮਲ ਵਿੱਚ ਆਇਰਨ ਸਪਲਾਈ ਲਿਵਰ ਰਾਹੀਂ ਹੁੰਦੀ ਹੈ I
ਪਰ ਪੀਲੀਆ ਤੇ ਅਨੀਮੀਆ ਦੋ ਆਜ਼ਾਦ ਤੇ ਵੱਖ ਵੱਖ ਅਵਸਥਾ ਵਾਲੇ ਰੋਗ ਹਨI ਹੁਣ ਪੀਲੀਆ ਤੇ ਅਨੀਮੀਆ ਨੂੰ ਵੱਖ ਕਰਕੇ ਵੇਖਦੇ  ਆਪਾਂ ਪੀਲੀਆ ਰੋਗ ਬਾਰੇ ਇੱਥੇ ਵਿਚਾਰ ਵਟਾਂਦਰਾ ਕਰਾਂਗੇI ਪੀਲੇ ਰੋਗ ਖੂਨ ਤੇ ਪਿੱਤ ਦੇ ਦੂਸ਼ਿਤ ਹੋਣ ਨਾਲ ਹੀ ਹੁੰਦਾ ਹੈI ਇਸ ਰੋਗ ਚ ਰੋਗੀ ਦੀ ਚਮੜੀ ਅੱਖਾਂ ਆਦਿ ਦਾ ਰੰਗ ਹਲਦੀ ਵਰਗਾ ਪੀਲਾ ਹੋ ਜਾਂਦਾ ਹੈI ਇਹ ਪੀਲਾ ਰੰਗ ਖ਼ੂਨ ਵਿੱਚ ਪਿੱਤ (ਬਾਈਲ) ਦੇ ਮਿਲਣ ਕਾਰਨ ਹੁੰਦਾ ਹੈI I                                                                            ਪੀਲੀਆ ਦੀ ਬਿਮਾਰੀ ਦੇ ਕਾਰਨ:-                               
    ਸ਼ਰਾਬ ਵੱਧ ਪੀਣ ਨਾਲ ਜਿਗਰ ਖਰਾਬ ਹੁੰਦਾ ਹੈ ਅਤੇ ਪੀਲੀਆ ਹੋ ਸਕਦਾ ਹੈI ਦੂਸ਼ਿਤ ਪਾਣੀ ਜਾਂ ਭੋਜਨ ਦੀ ਵਰਤੋਂ ਨਾਲ ਵੀ ਪੀਲੀਆ ਹੁੰਦਾ ਹੈI ਦੂਸ਼ਿਤ ਸੂਈਆਂ ਸਰਿੰਜਾਂ ਦੀ ਵਰਤੋਂ ਪੀਲੀਆ ਕਰ ਦਿੰਦੀ ਹੈI ਦੂਸ਼ਿਤ ਖ਼ੂਨ ਚੜ੍ਹਾਉਣ ਨਾਲ ਵੀ ਪੀਲੀਆ ਹੁੰਦਾ ਹੈI ਇਸ ਨਾਲ ਜਿਗਰ ਪਹਿਲਾਂ ਖਰਾਬ ਹੋ ਜਾਂਦਾ ਹੈI ਜਿਗਰ ਅੰਦਰ ਜੇ ਮੁਵਾਦ ਇਕੱਠੀ ਹੋ ਜਾਵੇ ਤਾਂ ਉਹ ਵੀ ਪੀਲੀਆ ਕਰ ਦਿੰਦੀ ਹੈI ਕੋਈ ਰਸੌਲੀ ਜਾਂ ਜਿਗਰ ਦੇ ਕੈਂਸਰ ਦੀ ਬਿਮਾਰੀ ਵੀ ਪੀਲੀਆਂਕਰਦੀ ਹੈI ਕਿਸੇ ਹੋਰ ਅੰਗ ਦੇ ਕੈਂਸਰ ਰੋਗੀ ਦੇ ਜਿਗਰ ਚ ਪਹੁੰਚ ਕੇ ਕੈਂਸਰ ਸੈੱਲਾਂ ਰਾਹੀਂ ਪੀਲੀਆ ਕਰਦਾ ਹੈI ਪਿੱਤੇ ਚ ਪੱਥਰੀ ਜਾਂ ਪਿੱਤੇ ਦਾ ਕੈਂਸਰ ਵੀ ਜਿਗਰ ਚ ਪੀਲੀਆ ਪੈਦਾ ਕਰ ਸਕਦਾ ਹੈI ਪਿੱਤ ਪ੍ਰਣਾਲੀ ਚ ਕੋਈ ਵੀ ਰੁਕਾਵਟ ਆ ਜਾਵੇ ਤਾਂ ਉਹ ਜਿਗਰ ਤੇ  ਬੋਝ ਪਾ ਕੇ ਪੀਲੀਆ ਕਰ ਸਕਦੀ ਹੈ I                              
   ਪੀਲੀਏ ਦੀ ਬਿਮਾਰੀ ਦੇ ਲੱਛਣ :-                                      
      ਰੋਗੀ ਦੀਆਂ ਅੱਖਾਂ ਪੀਲੀਆਂ ਹੋ ਜਾਂਦੀਆਂ ਹਨI ਚਮੜੀ, ਮੂੰਹ ਅਤੇ ਨੂੰਹ ਹੱਲਦੀ ਰੰਗੇ ਹੋ ਜਾਂਦੇ ਹਨI ਭੁੱਖ ਨਾ ਲੱਗਣੀ, ਜੀਅ ਕੱਚਾ ਹੋਣਾ, ਸੁਸਤੀ, ਖੂਨ ਦੀ ਘਾਟ, ਪੇਟ ਵਿੱਚ ਜਲਨ ਆਦਿ ਮੁੱਖ ਲੱਛਣ ਹਨI ਜਦੋਂ ਪਿੱਤ ਅੰਤੜੀ ਵੱਲ ਨਾ ਜਾ ਕੇ ਖੂਨ ਨਾਲ ਮਿਲ ਕੇ ਪੂਰੇ ਸਰੀਰ ਵਿੱਚ ਘੁੰਮਦਾ ਹੈI ਇਸ ਵਿੱਚ ਜਿਗਰ ਦੀ ਸੋਜ਼ ਹੋ ਕੇ ਜਿਗਰ ਨਾਲਕਾਵਾਂ ਦੇ ਰਾਹ ਵਿੱਚ ਰੁਕਾਵਟ ਆ ਜਾਂਦੀ ਹੈI ਇਸ ਨੂੰ ਐਬਸਟਰੈਕਟ ਪੀਲੀਆ ਕਿਹਾ ਜਾਂਦਾ ਹੈI ਰੋਗੀ ਪਿੱਤ ਤੋਂ ਵਾਂਝਾ ਪਖਾਨਾ ਕਰਦਾ ਹੈI ਪਖਾਨੇ ਦਾ ਰੰਗ ਆਮ ਪੀਲੇ ਜਾਂ ਭੂਰੇ ਰੰਗ ਤੋਂ ਹੱਟ ਕੇ ਮਟਮੈਲਾ ਜਿਹਾ ਹੋ ਜਾਂਦਾ ਹੈI ਦੂਜੀ ਕਿਸਮ ਦੇ  ਪੀਲੀਏ ਚ ਜਿਗਰ ਦੀ ਕਾਰਜਕੁਸ਼ਲਤਾ ਚ ਕਮੀ ਹੋ ਜਾਂਦੀ ਹੈI ਅਤੇ ਅੰਤੜੀਆਂ ਤੋਂ ਜਾਂਦੇ ਰਸ ਜਿਗਰ ਵਿੱਚ ਵਰਤੇ ਨਹੀਂ ਜਾਂਦੇ ਤੇ ਜਿਹੜਾ  ਪੀਲੀਆ ਪੈਦਾ ਹੋ ਜਾਂਦਾ ਹੈI ਉਸ ਨੂੰ ਨਾਨਬਸਟਰੱਕਟਿਬ ਜਾਂਡਿਸ ਕਹਿੰਦੇ ਹਨ ਇਸ ਕਰਕੇ ਅੱਖਾਂ ਚਮੜੀ ਮੂੰਹ ਦਾ ਰੰਗ ਪੀਲਾ ਹੁੰਦਾ ਹੈI ਪਿਸ਼ਾਬ ਵੀ ਪੀਲਾ ਹੁੰਦਾ ਹੈI ਸਰੀਰ ਵਿੱਚ ਥਕਾਵਟ, ਜਲਨ, ਕਮਜ਼ੋਰੀ, ਭੁੱਖ ਵੀ ਘੱਟ ਹੋ ਜਾਂਦੀ ਹੈI ਸਰੀਰ ਚ ਖੂਨ ਦੇ ਕਣਾਂ ਦੇ ਟੁੱਟਣ ਕਰਕੇ ਜੋ ਪੀਲੀਆ ਹੁੰਦਾ ਹੈ ਉਸ ਨੂੰ ਹਿਮੋਲਿਟਿਕ ਜਾਂਡਿਸ ਕਿਹਾ ਜਾਂਦਾ ਹੈI ਜ਼ਹਿਰੀਲੇਪਾਨ ਕਰਕੇ ਹੋਣ ਵਾਲੇ ਪੀਲੀਏ ਨੂੰ ਟੌਕਸਿਕ ਜਾਂਡਿਸI ਕਿਹਾ ਜਾਂਦਾ ਹੈ ਲੰਮੇ ਸਮੇਂ ਤੱਕ ਚੱਲਣ ਵਾਲੇ ਪੀਲੀਆ ਨੂੰ ਕ੍ਰੋਨਿਕ ਪੀਲੀਆ ਕਿਹਾ ਜਾਂਦਾ ਹੈI                                                           
   ਪੀਲੀਏ ਤੋਂ ਬਚਣ ਦੇ ਢੰਗ ਅਤੇ ਪਰਹੇਜ਼:-                                 
                ਤਲੇ ਹੋਏ ਪਦਾਰਥ ਦੀ ਵਰਤੋਂ ਬੰਦ ਕੀਤੀ ਜਾਵੇI ਤੇਲ  ਵਰਤਣ ਤੇ ਵੀ ਪਾਬੰਦੀ ਲਾਈ ਜਾਵੇI ਹਲਕਾ ਤਰਲ ਭੋਜਨ ਲਿਆ ਜਾਵੇI ਗੰਨੇ ਦਾ ਰਸ ਦੋ-ਤਿੰਨ ਗਲਾਸ ਥੋੜ੍ਹਾ ਕਰਕੇ ਦਿਨ ਭਰ ਚ ਪੀਣਾ ਚਾਹੀਦਾ ਹੈI ਕਣਕ ਦਾ ਦਲੀਆ, ਮੂੰਗੀ ਦੀ ਦਾਲ, ਚੌਲਾਂ ਦੀ ਖਿਚੜੀ ਦਿੱਤੀ ਜਾ ਸਕਦੀ ਹੈI ਸਪਰੇਟਾ ਦੁੱਧ ਹੀ ਦੇਣਾ ਚਾਹੀਦਾ ਹੈI ਦੁੱਧ ਤੋਂ ਬਣੇ ਖੋਏ ਦੀ ਮਠਿਆਈ ਦੀ ਵਰਤੋਂ ਦੀ ਮਨਾਹੀ ਹੈI ਰਸਗੁੱਲੇ  ਵੀ ਨਹੀਂ ਵਰਤਨੀ ਚਾਹੀਦੀI  ਮਿੱਠੇ ਫਲਾਂ ਦੀ ਵਰਤੋਂ(ਸੰਤਰਾ) ਕੀਤੀ ਜਾਵੇI ਪੀਲੀਆ ਪਰਹੇਜ਼ ਤੋਂ ਬਾਅਦ ਵੀ ਠੀਕ ਨਾ ਹੋਵੇ ਤਾਂ ਰੋਗੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦੇਣਾ ਚਾਹੀਦਾ ਹੈ ਅਤੇ ਅਲਟਰਾਸਾਊਂਡ ਕਰਵਾਉਣੀ ਚਾਹੀਦੀ ਹੈI ਰੋਗ ਵਿਗੜ ਜਾਣ ਕਰਕੇ ਮਰੀਜ਼ ਦੀ ਮੌਤ ਹੋ ਸਕਦੀ ਹੈI ਵਹਿਮ ਭਰਮ ਦਾ ਸ਼ਿਕਾਰ ਤੇ ਅੰਧ ਵਿਸ਼ਵਾਸੀ ਪੇਂਡੂ ਲੋਕ ਪੌਦਿਆਂ ਦੀਆਂ ਜੜ੍ਹਾਂ ਦੀ ਮਾਲ ਅਪਣਾ ਕੇ ਰੋਗੀ ਦੇ ਗੱਲ ਵਿੱਚ ਪਹਿਨਾਉਂਦੇ ਹਨI ਜਿਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈI ਪੀਲੀਆਂ ਰੋਗ ਹੋਣ ਪਿੱਛੋਂ ਰੋਗੀ ਆਮ ਹਾਲਤ ਵਿੱਚ ਆਉਣ ਪਿੱਛੋਂ ਹੀ ਤਿੰਨ ਤੋਂ ਛੇ ਮਹੀਨੇ ਤੱਕ ਲਿਵਰ ਟਾਨਿਕ ਲੈਂਦਾ ਰਹੇ ਤਾਂ ਅੱਛਾ ਹੁੰਦਾ ਹੈI ਪੀਲੀਏ ਦੀ ਕਿਸਮ ਇਲਾਜ ਤੋਂ ਪਹਿਲਾਂ  ਪਤਾ ਹੋਣੀ ਚਾਹੀਦੀ ਹੈI ਜਿਸ ਖਾਤਰ ਲੋੜੀਂਦੇ ਟੈਸਟ ਹੋਣੇ ਚਾਹੀਦੇ ਹਨI ਪੀਲੀਆ ਜਿਸ ਤਰ੍ਹਾਂ ਦੀ ਖਤਰਨਾਕ ਬਿਮਾਰੀ ਹੈ ਉਸ ਤਰ੍ਹਾਂ ਦੀਆਂ ਸਾਵਧਾਨੀਆਂ ਤੇ ਚੌਕਸੀ ਵਰਤਣੀ ਚਾਹੀਦੀ ਹੈI     

ਡਾਕਟਰ ਅਜੀਤਪਾਲ ਸਿੰਘ ਐਮਡੀ ,
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ     
        9815629301
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.