ਕੈਟੇਗਰੀ

ਤੁਹਾਡੀ ਰਾਇ



ਅਨਭੋਲ ਸਿੰਘ
ਧਰਮ ਅਤੇ ਮਨੁੱਖੀ ਲੁੱਟ
ਧਰਮ ਅਤੇ ਮਨੁੱਖੀ ਲੁੱਟ
Page Visitors: 2556

ਧਰਮ  ਅਤੇ  ਮਨੁੱਖੀ  ਲੁੱਟ
ਮਨੁੱਖ ਇਕ ਸਮਾਜਿਕ ਪ੍ਰਣੀ ਹੈ।ਇਸ ਦੀਆ ਆਪਣੀਆਂ ਅਤੇ ਪਰਿਵਾਰ ਦੀਆ ਕੁੱਲੀ,ਗੁੱਲੀ ਅਤੇ ਜੁੱਲੀ ਦੀਆਂ ਲੋੜਾ ਹਨ ਜਾਂ ਇਹ ਕਹਿ ਲਵੋ ਕਿ ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਉਹ ਲੋੜਾਂ ਹਨ ਜਿਹੜੀਆਂ ਮਨੁੱਖ ਨੂੰ ਉਦਮੀ ਬਣਾਉਦੀਆਂ ਹਨ।ਗੁਰੂ ਸਾਹਿਬ ਨੇ ਵੀ ਇਸ ਗੱਲ ਨੂੰ ਉਤਸਾਹਤ ਕਰਨ ਲਈ ਲਿਖਿਆ ਹੈ ਕਿ:-
ਉਦਮੁ ਕਰੇਦਿਆ ਜੀਉ ਤੂੰ ਕਮਾਇਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ

  ਇਸ ਲਈ ਅਸੀ ਕਹਿ ਸਕਦੇ ਹਾਂ ਕੇ ਹਰ ਮਨੁੱਖ ਅਪਣੀ ਉਪਜੀਵਕਾ ਲਈ ਕੋਈ ਨਾ ਕੋਈ ਧੰਦਾ ਜਰੂਰ ਕਰਦਾ ਹੈ ਤੇ ਅਜਿਹਾ ਉਸ ਨੂੰ ਕਰਨਾ ਵੀ ਚਾਹੀਦਾ ਹੈ।  ਪਰ ਅੱਜ ਪਦਾਰਥਵਾਦੀ ਚੂਹਾ ਦੌੜ ਵਿਚ ਸਾਮਲ ਹੋਇਆ ਬੰਦਾ ਧਰਮ ਨੂੰ ਵੀ ਧੰਦੇ ਵਾਂਗ ਵਿਕਸਤ ਕਰਨ ਦੀਆਂ ਗਲਤ ਰਾਹਾਂ ਉਪਰ ਚੱਲ ਪਿਆ ਹੈ। ਬਹੁਤੇ ਥਾਂਈ ਧਰਮ ਨੂੰ ਹੀ ਕਮਾਈ ਦਾ ਸਾਧਨ ਬਣਾ ਲਿਆ ਗਿਆ ਹੈ।
  ਇਹ ਵੀ ਇਕ ਕੌੜੀ ਸਚਾਈ ਹੈ ਕਿ ਧਰਮ ਦੇ ਨਾਮ ਤੇ ਮਨੁੱਖੀ ਲੁੱਟ ਮੁੱਢ ਕਦੀਮ ਤੋ ਹੀ ਹੁੰਦੀ ਆਈ ਹੈ। ਇਸੇ ਹੀ ਲੁੱਟ ਤੋ ਆਮ ਆਦਮੀ ਨੂੰ ਬਚਾਉਣ ਲਈ ਗੁਰੂ ਬਾਬੇ ਨੇ ਆਸਾ ਦੀ ਵਾਰ ਦੀ ਰਚਨਾ ਕਰਕੇ ਜਿਥੇ ਅਜਿਹੀ ਲਟੇਰਾ ਜਮਾਤ ਨੂੰ ਚੰਗੀ ਝਾੜ ਪਾਈ ਹੈ ਉਥੇ ਆਮ ਆਦਮੀ ਨੂੰ ਅਜਿਹੇ ਨਕਾਬਪੋਸਾ ਤੋ ਬਚਣ ਲਈ ਸਚੇਤ ਕਰਦਿਆ, ਉਸ ਪ੍ਰਭੂ ਦੀ ਕ੍ਰਿਪਾ ਦ੍ਰਿਸਟੀ ਦੇ ਪਾਤਰ ਬਣਨ ਦੇ ਰੱਬੀ ਗਿਆਨ ਤੋ ਵੀ ਬਹੁਤ ਹੀ ਸਰਲ ਅਤੇ ਲੋਕ ਭਾਸਾ ਵਿਚ ਸਾਨੂੰ ਜਾਣੂ ਕਰਵਾਇਆ ਹੈ।
  ਪਰ ਅਫਸੋਸ! ਕੇ ਅੱਜ ਬਾਬੇ ਨਾਨਕ ਦੇ ਸਿੱਖ ਬਹੁਤੀ ਥਾਂਈ ਆਸਾ ਦੀ ਵਾਰ ਨੂੰ ਅਮ੍ਰਿੰਤ ਵੇਲੇ ਪੜ੍ਹਨ ਦੀ ਰੀਤ ਨੂੰ ਹੀ ਵੀਸਾਰ ਰਹੇ ਹਨ। ਸਰਸਾ ਨਦੀ ਦੇ ਕੰਢੇ ਯੁੱਧ ਦੇ ਮੈਦਾਨ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਆਸਾ ਦੀ ਵਾਰ ਦਾ ਕੀਰਤਨ ਕਰਨ ਦੇ ਇਤਿਹਾਸ ਤੋ ਹੀ ਸਾਨੂੰ ਆਸਾ ਦੀ ਵਾਰ ਦੇ ਕੀਰਤਨ ਦਾ ਸਿੱਖ ਦੇ ਜੀਵਨ ਵਿਚ ਮੱਹਤਵ ਦਾ ਪਤਾ ਲੱਗਦਾ ਹੈ।
   ਕਿੰਨੇ ਅਚੰਬੇ ਦੀ ਗੱਲ ਹੈ ਕਿ ਅੱਜ ਅਸੀ ਗੁਰਬਾਣੀ ਵਿਚਲੇ ਸਰਬੱਤ ਦੇ ਭਲੇ ਦੇ ਕਨਸਿਪਟ ਨੂੰ ਭੁੱਲ ਕੇ ਸਿਰਫ ਨਿਜੀ ਸਵਾਰਥਾਂ ਲਈ ਪਾਠਨ ਪਾਠ ਕਰਨਾਂ ਹੀ ਸੁਰੂ ਨਹੀ ਕਰ ਦਿੱਤਾ ਸਗੋ ਉਸ ਰੱਬੀ ਗਿਆਨ ਦੇ ਪਿਉ ਦਾਦੇ ਦੇ ਖਜਾਨੇ ਦਾ ਵਰਗੀ ਕਰਨ ਕਰਨਾ ਵੀ ਸੁਰੂ ਕਰ ਦਿੱਤਾ ਹੈ।
ਅੱਜ ਦੇ ਵਰਗੀ ਕਰਨ ਨੂੰ ਦੇਖ ਕੇ ਇੰਝ ਲੱਗਦਾ ਹੈ ਕੇ ਅਸੀ 575 ਸਾਲ ਪਿਛੇ ਮੁੜ ਗਏ ਹਾਂ ਜਦੋ ਅਜੇ ਗੁਰੂ ਬਾਬੇ ਦੇ ਰੂਪ ਵਿਚ ਰੱਬੀ ਜੋਤ ਪ੍ਰਗਟ ਨਹੀ ਸੀ ਹੋਈ। ਇੰਝ ਲਗਦਾ ਹੈ ਕਿ ਮਨੁੱਖਤਾ ਵਿਚ ਪਾੜਾ ਪਾਉਣ ਵਾਲੀਆ ਉਹ ਪਰਾਣੀਆ ਸੈਤਾਨੀ ਰੂਹਾਂ ਅੱਜ ਵੀ ਸਾਡੇ ਵਿਚ ਵੀ ਪ੍ਰਵੇਸ ਕਰ ਗਈਆ ਹਨ।
ਸਵਾਰਥੀ ਮਾਨਸਿਕਤਾ ਅਤੇ ਮਨੁੱਖੀ ਵੰਡ ਹੀ ਦੋ ਅਜਿਹੇ ਵਰਤਾਰੇ ਹਨ ਜਿਹੜੇ ਧਰਮ ਦੇ ਨਾਮ ਉਪਰ ਲੁੱਟ ਮਚਾਉਣ ਵਾਲੀ ਲਟੇਰਾ ਜਮਾਤ ਲਈ ਸਭ ਤੋ ਜਰਖੇਜ ਭੂਮੀ ਦਾ ਕੰਮ ਕਰਦੇ ਹਨ। ਦੋਵਾਂ ਦਾ ਹੀ ਅੱਜ ਸਾਡੇ ਵਿਚ ਬੋਲਬਾਲਾ ਹੈ।
  ਚਲ ਹੋਉ,ਆਪਾ ਨੂੰ ਕੀਆ, ਆਪਾ ਕੀ ਲੈਣਾ, ਜਿਹੀ ਨਿਰਾਸਾਵਾਦੀ,ਢਾਹੂ ਅਤੇ ਸਵਾਰਥੀ ਸੋਚ ਨੇ ਅੱਜ ਸਾਨੂੰ ਗੁਰੂ ਸਿਧਾਂਤ ਤੋ ਦੂਰ ਲਿਜਾਣ ਲਈ ਹੋਰ ਵੀ ਯੋਗਦਾਨ ਪਾਇਆ।
  ਹੈਰਾਨੀ ਦੀ ਗੱਲ ਹੈ ਕਿ ਅੱਜ ਉਸੇ ਹੀ ਗੁਰੂ ਬਾਬੇ ਦੇ ਪੈਰੋਕਾਰ ਜਿਨ੍ਹਾਂ ਨੇ ਅਜਿਹੀ ਲਟੇਰਾ ਜਮਾਤ ਦੇ ਖਿਲਾਫ ਗੁਰੂ ਬਾਬੇ ਦਾ ਸੰਦੇਸ ਪੂਰੀ ਦੁਨੀਆ ਤੱਕ ਲਜਾਣ ਲਈ ਝੰਡਾਬਰਦਾਰ ਬਣਨਾ ਸੀ,ਉਹ ਜਾਂ ਤਾਂ ਇਸ ਲਟੇਰਾ ਜਮਾਤ ਦੇ ਮੈਂਬਰ ਬਣ ਗਏ ਹਨ ਜਾਂ ਫਿਰ ਇਸ ਲੁੱਟ ਦਾ ਸਿਕਾਰ ਹੋ ਰਹੇ ਹਨ ਤੇ ਵਿਰਲੇ ਗੁਰੂ ਬਾਬੇ ਦੀ ਮਿਹਰ ਸਦਕਾ ਇਸ ਤੇਜ ਵਗਦੀ ਆਂਧੀ ਵਿਚ ਵੀ ਸਾਧਨ ਵਿਹੁਣੇ ਬੇ-ਵੱਸ ਹੋਏ ਗੁਰੂ ਬਾਬੇ ਦੀ ਉਸ ਲਟ ਲਟ ਬਲਦੀ ਸਮ੍ਹਾਂ ਦੀ ਰੌਸਨੀ ਵਿਚ ਚੱਲਦਿਆਂ ਕਾਫਲਾ ਬਣਾਉਣ ਲਈ ਯਤਨਸੀਲ ਹੋ ਰਹੇ ਹਨ।
ਉਹਨਾਂ ਨੂੰ ਪਤਾ ਹੈ ਕੇ ਇਹ ਸਿਰਫ ਪਤਝੜ ਹੈ ਅਤੇ ਬਿਰਖ ਅਜੇ ਸੁੱਕਿਆ ਨਹੀ ਇਸ ਲਈ ਉਹ ਅਜੇ ਵੀ ਪਤਝੜ ਤੋ ਬਾਅਦ ਬਹਾਰ ਰੁਤ ਅਉਣ ਦੀ ਉਡੀਕ ਕਰ ਰਹੇ ਹਨ ਜੋ ਕਦੇ ਜਰੂਰ ਅਵੇਗੀ।
ਅਨਭੋਲ ਸਿੰਘ ਦੀਵਾਨਾ
  98762-04624
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.