ਕੈਟੇਗਰੀ

ਤੁਹਾਡੀ ਰਾਇ



ਅਨਭੋਲ ਸਿੰਘ
‘ਸਾਡਾ ਹੱਕ’ ਦਾ ਸੰਕਲਪ(ਕਨਸਿਪਟ) ਹੀ ਦ੍ਰਿੜਾਉਦੀ ਹੈ ਵੀਸਾਖੀ।
‘ਸਾਡਾ ਹੱਕ’ ਦਾ ਸੰਕਲਪ(ਕਨਸਿਪਟ) ਹੀ ਦ੍ਰਿੜਾਉਦੀ ਹੈ ਵੀਸਾਖੀ।
Page Visitors: 2982

     ‘ਸਾਡਾ ਹੱਕਦਾ ਸੰਕਲਪ(ਕਨਸਿਪਟ) ਹੀ ਦ੍ਰਿੜਾਉਦੀ ਹੈ ਵੀਸਾਖੀ
ਸਾਡੇ ਬਹੁਤ ਸਾਰੇ ਦਿਹਾੜੇ ਸਾਲ ਵਿਚ ਆਉਦੇ ਹਨ ਜਿਹਨਾਂ ਨੇ ਸਾਨੂੰ ਵੱਖ ਵੱਖ ਪਹਿਲੂਆਂ ਤੋ ਸਿੱਖ ਸ਼ਿਧਾਂਤ ,ਸਿੱਖ ਵਿਰਸਾ,ਸਾਡੀ ਰਹਿਣੀ, ਸਾਡੀ ਕਹਿਣੀ ਅਤੇ ਕਰਣੀ ਨੂੰ ਦ੍ਰਿੜ ਕਰਵਾਉਣਾ ਹੁੰਦਾ ਹੈਪਰ ਇਹ ਵੀ ਇਕ ਅਤੀ ਹੀ ਅਫਸੋਸ ਜਨਕ ਕੌੜੀ ਸਚਾਈ ਹੈ ਕੇ ਇਹਨਾਂ ਵਿਚੋ ਜਿਵੇਂ ਫਤਿਹੇਗੜ੍ਹ ਸਾਹਿਬ ਦਾ ਸਹੀਦੀ ਜੋੜ ਮੇਲਾ,ਤਖਤ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਵੀਸਾਖੀ ਆਦਿ ਦਿਹਾੜਿਆਂ ਦੇ ਅਸਲੀ ਮਨੋਰਥ ਅਤੇ ਮਹੱਤਵ ਨੂੰ ਸਮਝੇ ਬਿਨਾਂ ਹੀ ਅਸੀ ਸਪੀਕਰਾਂ ਤੇ ਦੇਸੀ ਘਿਉ ਦੇ ਪਕੌੜਿਆਂ ਅਤੇ ਤੱਤੀਆਂ ਤੱਤੀਆਂ ਜਲੇਬੀਆਂ ਦੇ ਲੰਗਰਾਂ ਦੀਆਂ ਅਵਾਜਾ ,ਪੀਪਨੀਆਂ ਦੀ ਪੀੲਪੀੲਅਤੇ ਛੁਣਛਣਿਆਂ ਦੀ ਛਣਕਾਰ ਵਿਚ ਹੀ ਦਬਾ ਦਿੰਦੇ ਹਾਂ
ਇਸ ਦੀ ਰਹਿੰਦੀ ਖਹੁੰਦੀ ਕਸਰ ਸਿਆਸੀ ਪਾਰਟੀਆਂ ਵੱਲੋ ਇਕ ਦੂਜੇ ਖਿਲਾਫ ਸਿੱਟੇ ਜਾਂਦੇ ਇਲਜਾਮ ਰੂਪੀ ਚਿੱਕੜ ਦੇ ਗੋਲੇ ਪੂਰੀ ਕਰ ਦਿੰਦੇ ਹਨਜਾਂ ਇਹ ਕਹਿ ਲਵੋ ਕੇ ਜਿਹਨਾਂ ਦਿਹਾੜਿਆਂ ਤੋ ਸਾਨੂੰ ਬਹੁਤ ਵੱਡੀਆ ਪ੍ਰਪਾਤੀਆਂ ਹੋਣੀਆ ਸਨ ਪਰ ਅਸੀ ਬਿਨਾਂ ਕੁਝ ਪ੍ਰਪਤ ਕੀਤਿਆਂ ਖਾਲੀ ਹੱਥ ਹੀ ਵਾਪਸ ਆ ਜਾਂਦੇ ਹਾਂਜਾਂ ਇਹ ਕਹਿ ਲਵੋ ਕੇ ਜਿਥੇ ਅਸੀ ਗੁਰਮਤਿ ਦੀ ਹੋ ਰਹੀ ਬਰਸਾਤ ਵਿਚ ਭਿਜ ਕੇ ਸੀਤਲ ਹੋ ਜਾਣਾ ਸੀ ਪਰ ਅਸੀ ਇਹੋ ਜਿਹੀਆਂ ਛਤਰੀਆਂ ਫੜ ਲਈਆਂ ਜਾਂ ਸਾਨੂੰ ਇਹ ਛਤਰੀਆਂ ਫੜਾਂ ਦਿੱਤੀਆਂ ਗਈਆਂ ਕੇ ਅਸੀ ਝਿਮ ਝਿਮ ਬਰਸ ਰਹੀ ਅਮ੍ਰਿੰਤਧਾਰਾ ਤੋ ਅਭਿੱਜ ਹੀ ਵਾਪਸ ਮੁੜ ਆਉਦੇ ਹਾਂ
ਖੈਰ ਮੈਂ ਗੱਲ ਵੀਸਾਖੀ ਅਤੇ ਸਾਡੇ ਹੱਕਦੀ ਕਰ ਰਿਹਾ ਸੀ
 ਇਹ ਇਕ ਕੌੜੀ ਸਚਾਈ ਹੈ ਕਿ ਸਾਡੇ ਦੇਸ ਨੂੰ ਬਦੇਸੀ ਜਰਵਾਣਿਆ ਦੀ ਇਕ ਲੰਬੀ ਗੁਲਾਮੀ ਦੀ ਮਾਰ ਝੱਲਣੀ ਪਈਪਰ ਇਸ ਤੋ ਵੀ ਕੌੜੀ ਸਚਾਈ ਇਹ ਹੈ ਕੇ ਇਥੋ ਦੇ ਵਸਨੀਕਾਂ ਨੂੰ ਦੂਹਰੀ ਗੁਲਾਮੀ ਦੀ ਮਾਰ ਝੱਲਣੀ ਪਈਇਕ ਪਾਸੇ ਉਹਨਾਂ ਨੂੰ ਬਦੇਸੀ ਜਰਵਾਣਿਆਂ ਦੀ ਸਿਆਸੀ ਗੁਲਾਮੀ ਦੀ ਮਾਰ ਪੈ ਰਹੀ ਸੀ ਤੇ ਦੂਸਰੇ ਪਾਸੇ ਇਸ ਦੇਸ ਦੇ ਇਕ ਚਾਤਰ ਧੜੇ ਵਲੋ ਸੁਰੂ ਕੀਤੀ ਵਰਨ ਵੰਡ ਨੇ ਸਾਡੇ ਪੁਰਖਿਆਂ ਤੋ ਸਾਰੇ ਧਾਰਮਿਕ ਅਤੇ ਸਮਾਜਿਕ ਹੱਕ ਖੋ ਲਏ ਸੀਚਲਾਕੀ ਨਾਲ ਸਾਡੇ ਸਿਰ ਛੂਤ ਹੋਣ ਦੀ ਮੜ੍ਹੀ ਗੱਲ ਦੇ ਸੰਤਾਪ ਨੇ ਸਾਡੇ ਸਾਰੇ ਮਨੁੱਖੀ ਹੱਕ ਨਿਗਲ ਲਏ ਸਨਹਿਤਾਸ,ਨਿਰਾਸ ਗੁਲਾਮ ਸਮਾਜ ਨੂੰ ਇਸ ਜਿਲਤ ਵਿਚੋ ਕੱਢਣ ਦੀ ਜਿਹੜੀ ਸਮ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਗਾਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ ਉਸ ਸਮ੍ਹਾਂ ਨੂੰ ਖਾਲਸੇ ਦੇ ਰੂਪ ਵਿਚ ਸੰਪੂਰਨ ਕੀਤਾ ਸੀ
ਇਕ ਪਰਖ ਕੀਤੀ ਗਈ ਸੀ ਤੇ ਪਰਖ ਵਿਚ ਕਸੌਟੀ ਗੁਰੂ ਨੂੰ ਸੀਸ ਅਰਪਣ ਕਰਨ ਦੀ ਰੱਖੀ ਗਈ ਸੀ ਨਾ ਕੇ ਕਿਸੇ ਦੀ ਉਚੀ ਜਾਤ ਹੋਣ ਦੀਜਿਹੜੇ ਇਸ ਪਰਖ ਵਿਚ ਪੂਰੇ ਉਤਰੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਪੰਜ ਪਿਆਰੇ ਹੋਣ ਦਾ ਖਿਤਾਬ ਦਿੱਤਾ ਅਤੇ ਉਹਨਾਂ ਨੁੰ ਅਮਿੰ੍ਰਤ ਛਕਾਇਆਫਿਰ ਉਹਨਾਂ ਤੋ ਖੁਦ ਅਮਿੰ੍ਰਤ ਛੱਕਿਆਂ ਤੇ ਗੁਰੂ ਚੇਲਾ ਹਮੇਸਾ ਲਈ ਇਕ ਦੂਜੇ ਵਿਚ ਅਭੇਦ ਹੋ ਗਏਸਦੀਆਂ ਤੋ ਚਲੀਆਂ ਆਉਦੀਆਂ ਛੂਆ ਛਾਤ ਦੀਆ ਕੰਧਾ ਪਲਾਂ ਵਿਚ ਹੀ ਮਲੀਆ ਮੇਟ ਹੋ ਗਈਆਹੁਣ ਇਕੋ ਹੀ ਜਾਤ ਰਹਿ ਗਈ ਸੀ, ਉਹ ਸੀ ਸਿਰਫ ਇਨਸਾਨੀਅਤ ਦੀ ਜਾਤਜਿਥੇ ਗੁਰੂ ਸਾਹਿਬ ਦਾ ਇਹ ਬਹੁਤ ਹੀ ਵੱਡਾ ਕ੍ਰੀਤੀਕਾਰੀ ਕੰਮ ਸੀ ਉਥੇ ਦੂਜੇ ਪਾਸੇ ਪੰਜ ਪਿਆਰਿਆ ਦੇ ਰੂਪ ਵਿਚ ਜੁਲਮ ਦੇ ਖਿਲਾਫ ਇਕ ਫੌਜ ਦੀ ਸਾਜਣਾ ਕੀਤੀ ਗਈ ਸੀਜਿਹੜੀ ਫੌਜ ਨਾ ਜੁਲਮ ਕਰੇਗੀ ਨਾ ਹੀ ਜੁਲਮ ਸਹੇਗੀ
ਕਹਿਣ ਦਾ ਭਾਵ ਕੇ ਵੀਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਸਦੀਆਂ ਤੋ ਦੱਬੇ,ਕੁਚਲੇ,ਲਤਾੜੇ ਲੋਕਾ ਨੂੰ ਰਾਜਸੀ,ਧਾਰਮਿਕ ਅਤੇ ਸਮਾਜਿਕ ਗੁਲਾਮੀ ਤੋ ਨਜਾਤ ਦਿਵਾ ਕੇ ਬਰਾਬਰਤਾ ਦਾ ਸਾਡਾ ਖੋਇਆ ਹੋਇਆ ਹੱਕਦਵਾਇਆ ਸੀ ਤੇ ਅੱਜ ਜਦੋ ਕੁੱਝ ਲੋਕਾ ਵੱਲੋ ਸਾਡੇ ਤੋ ਸਾਡਾ ਹੱਕ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈਸਾਨੂੰ ਗੁਰੂਘਰਾਂ ਵਿਚ ਜਾਣ ਤੋ ਰੋਕਿਆ ਜਾ ਰਿਹਾ ਹੈ,ਸਾਨੂੰ ਲੰਗਰ ਵਿਚ ਅੱਡ ਪੰਗਤ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਅਸੀ ਨਿਰਾਸ ਹੋਣ ਦੀ ਥਾਂ,ਵਿਸਾਖੀ ਦੇ ਦਿਹਾੜੇ ਤੇ ਗੁਰੂ ਸਾਹਿਬ ਵੱਲੋਂ ਦਵਾਏ ਗਏ ਸਾਡੇ ਹੱਕ ਦੇ ਸੰਕਲਪ ਨੂੰ ਦ੍ਰਿੜ੍ਹ ਕਰੀਏ ਤੇ ਗੁਰੂ ਦੇ ਸਿਦਕੀ ਸਿੱਖ ਬਣ ਕੇ ਆਪਣਾ ਹੱਕ ਲਈਏ। 

ਅਨਭੋਲ ਸਿੰਘ ਦੀਵਾਨਾ 

                                                               

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.