ਕੈਟੇਗਰੀ

ਤੁਹਾਡੀ ਰਾਇ



ਨਿਰੰਜਨ ਸਿੰਘ
ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਇ ਇਹਨਾਂ ਅਖੌਤੀ ਜੱਥੇਦਾਰਾਂ ਦਾ ਬਾਈਕਾਟ ਕਰੀਏ
ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਇ ਇਹਨਾਂ ਅਖੌਤੀ ਜੱਥੇਦਾਰਾਂ ਦਾ ਬਾਈਕਾਟ ਕਰੀਏ
Page Visitors: 2787

      ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਇ ਇਹਨਾਂ ਅਖੌਤੀ ਜੱਥੇਦਾਰਾਂ ਦਾ ਬਾਈਕਾਟ ਕਰੀਏ
- ਨਿਰੰਜਨ ਸਿੰਘ
(੧) ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ਸਭ ਸਿਖੱਨ ਕੋ ਹੁਕਮ ਹੈ, ਗੁਰੂ ਮਾਨਿਯੋ ਗ੍ਰੰਥ
(੨) ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰ
(੩) ਆਵਹੁ ਸਿਖ ਸਤਿਗੁਰੂ ਕੇ ਪਿਆਰਿਓ ਗਾਵਹੁ ਸਚੀ ਬਾਣੀ
(੪) ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ
( ੫) ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ
ਗੁਰੂ ਸਵਾਰਿਓ ! ਵਾਹਿਗੁਰੂ ਅਸਾਂ ਸਭ ਨੂੰ oਝੀ ਅਤੇ ਸੁਮੱਤ ਬਖਸ਼ਣ ਜੇ ਗੁਰਬਾਣੀ ਦੇ ਇਸ ਸਿਧਾਂਤ ਨੂੰ ਸਮਝ ਕੇ ਮਨ ਵਿਚ ਧਾਰਨ ਕਰ ਲਈਏਂ, ਤਾਂ ਫਿਰ ਸਾਨੂੰ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਹੋਰ ਕਿਸੀ vI ਪੁਸਤਕ, ਆਪੂੰ ਬਣੇ ਪਾਖੰਡੀ ਸੰਤ, ਗਪੌੜ ਤੇ ਕੂੜ ਦੇ ਪ੍ਰਚਾਰਕ, ਕਰਾਮਾਤੀ ਕਹਾਣੀਆਂ ਕਰਨ ਵਾਲੇ ਮਸਖ਼ੱਰਿਆਂ, ਡੇਰੇ ਦੇ ਬਲਾਤਕਾਰੀ ਬਾਬਿਆਂ, ਚਿੱਮਟਾ ਕੱਲਚਰ ਅਤੇ ਕੱਚੀਆਂ ਧਾਰਨਾਵਾਂ ਗਾਉਂਣ ਵਾਲਿਆਂ ਨੂੰ ਕੋਈ ਅਹਿਮੀਅਤ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਇਨਾਂ ਨੂੰ ਮੂੰਹ ਲਗਾਣਾ ਚਾਹੀਦਾ ਹੈਫਿਰ ਜੇਹੜਾ ਵੀ ਲਾਲਚੀ ਇਸ ਕੈਟਾਗਰੀ ਦੇ ਪਾਖੰਡੀਆਂ ਤੋਂ ਸੋਨੇ ਦੇ ਖੰਡੇ ਤੇ ਮਾਇਆ ਦੇ ਗੱਫੇ ਲੈ ਕੇ ਇਨਾਂ ਦੀਆਂ ਝੂਠੀਆਂ ਤਾਰੀਫਾਂ, ਹਿਮਾਇਤ ਜਾਂ ਇਹਨਾਂ ਨੂੰ ਪਰਮੋਟ ਕਰਦੇ ਹੋਣ, ਉਹਨਾਂ ਨੂੰ ਤਾਂ ਬਿਲਕੁਲ ਹੀ ਮੂੰਹ ਨਹੀਂ ਲਗਾਣਾ ਚਾਹੀਦਾ, ਖ਼ਾਸ ਕਰ ਸਿਆਸੀ ਪਾਰਟੀਆਂ ਦੇ ਗ਼ੁਲਾਮ ਬਿਕਾਊ, ਅਖ਼ੌਤੀ ਜੱਥੇਦਾਰਾਂ ਨੂੰ, ਜੋ ਪੰਥ ਦੋਖੀਆਂ ਨਾਲ ਮਿਲ ਕਰ ਮਾਇਆ ਦੇ ਗੱਫੇ ਲੈ ਕਰ, ਸਾਜ਼ਿਸ਼ਾਂ ਕਰ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਤੋੜਨੇ ਦੀ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ ਸਾਡੇ ਗੁਰੂ ਸਾਹਿਬ ਹਨ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪਣੇ ਗੁਰੂ ਦਾ ਹੁਕਮ ਮੰਨਣਾ ਸਾਡਾ ਫਰਜ਼ ਬਣਦਾ ਹੈ, ਤੇ ਸਾਨੂੰ ਜ਼ਰੂਰ ਮੰਨਣਾ ਭੀ ਚਾਹੀਦਾ ਹੈ, ਨਾ ਕਿ ਕਿਸੀ ਠੱਗ ਜਾਂ ਮਕਾਰ ਦਾ ਨਾਦਰ ਸ਼ਾਹੀ ਕੂੜਨਾਮਾ
ਸਮਾਂ ਆ ਗਿਆ ਹੈ ਕਿ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਇ ਇਹਨਾਂ ਬੇਸ਼ਰਮ, ਗ਼ੁੰਡੇ ਟਾਈਪ ਦੇ ਅਖੌਤੀ ਜੱਥੇਦਾਰਾਂ ਦਾ ਬਾਈਕਾਟ ਕਰੀਏ, ਜੋ ਸਰੇਆਮ ਝੂਠ ਤੇ ਝੂਠ ਬੋਲੀ ਜਾਂਦੇ ਹਨ, ਤੇ ਅਪਣੇ ਜੈਸੇ ਗ਼ੁੰਡਿਆਂ ਦੀ ਮਦਦ ਨਾਲ, ਜਿਵੇਂ ਕਿ ਕਾਨਪੁਰ ਵਿਚ ਇਸ ਨੇ ਤੇ ਪਟਨਾ ਸਾਹਿਬ ਦੇ ਲੱਠਮਾਰ ਨੇ ਘਟੀਆ ਤੋਂ ਘਟੀਆ ਹੱਥਕੰਡੇ ਵਰਤਕੇ, ਸਾਜ਼ਿਸ਼ਾਂ ਕਰ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨੂੰ, ਗੁਰੂ ਅਤੇ ਗੁਰਬਾਣੀ ਤੋਂ ਦੂਰ ਰੱਖਣ ਦੀ ਨਾਕਾਮ ਕੋਸ਼ਿਸ਼ ਕੀਤੀ,ਪਰ ਕਾਨਪੁਰ ਦੀ ਜਾਗਰੂਕ ਸਤਿਕਾਰਯੋਗ ਸੰਗਤ ਨੇ ਇਸ ਲੱਲੂ ਦੇ ਕੂੜਨਾਮੇ ਨੂੰ ਰੱਦੀ ਦੀ ਟੋਕਰੀ ਵਿਚ ਪਾਉਂਦੇ ਹੋਇ, ਇਸ ਦੀ ਹਰ ਕੋਝੀ ਚਾਲ ਨੂੰ ਨਾਕਾਮ ਕਰ ਕੇ ਇਸ ਦੀ ਔਕਾਤ ਇਸ ਨੂੰ ਦਿਖਾ ਦਿਤੀ ਹੈ
ਸੰਸਾਰ ਦੀ ਕੋਈ ਭੀ ਤਾਕਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜ ਨਹੀਂ ਸੱਕਦੀ, ਜੇਹੜਾ ਭੀ ਮੂਰੱਖ ਇਹ ਕੋਸ਼ਿਸ਼ ਕਰੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖ਼ਾਲਸਾ ਪੰਥ ਉਸ ਨੂੰ mUMh nhIN lwvygw

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.