ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਭਗਵਾ ਬ੍ਰਿਗੇਡ ਨੂੰ ਹਰ ਹੀਲੇ ਰੋਕਣਾ ਹੋਵੇਗਾ
ਭਗਵਾ ਬ੍ਰਿਗੇਡ ਨੂੰ ਹਰ ਹੀਲੇ ਰੋਕਣਾ ਹੋਵੇਗਾ
Page Visitors: 2703

ਭਗਵਾ ਬ੍ਰਿਗੇਡ ਨੂੰ ਹਰ ਹੀਲੇ ਰੋਕਣਾ ਹੋਵੇਗਾ
ਅਸੀਂ ਭਗਵਾਂ ਬ੍ਰਿਗੇਡ ਦਾ ਤਿੱਖਾ ਵਿਰੋਧ ਕਿਉਂ ਕਰ ਰਰਹੇ ਹਾਂ? ਕਿਉਂਕਿ ਇਹ ਕੱਟੜ ਹਿੰਦੂਵਾਦੀ ਜਾਨੂੰਨੀ ਫਿਰਕੂ ਸੋਚ ਸਿੱਖੀ ਨੂੰ ਹੜੱਪਣ ਲਈ ਕਾਹਲੀ ਹੈ ਅਤੇ ਇਸ ਵੱਲੋਂ ਆਪਣੇ ਇਸ ਜ਼ਹਿਰੀਲੇ ਕੁਹਾੜੇ ਦੇ ਵਾਰ ਨਿਰੰਤਰ ਸਿੱਖੀ ਦੀਆਂ ਜੜ੍ਹਾ 'ਤੇ ਕੀਤੇ ਜਾ ਰਹੇ ਹਨ। ਸੱਤਾ ਲਾਲਸਾ ਕਾਰਣ ਬਾਦਲ ਦਲ ਦਾ ਤਾਂ ਹੁਣ ਪੂਰੀ ਤਰ੍ਹਾਂ ਭਗਵਾਂਕਰਨ ਹੋ ਹੀ ਗਿਆ ਹੈ। ਉਹ ਮਜੀਠੀਏ ਵੱਲੋਂ ਅਰੁਣ ਜੇਤਲੀ ਦੀ ਜੱਤ ਲਈ ਦਸਮ ਗ੍ਰੰਥ ਦੀਆਂ ਤੁੱਕਾਂ ਤੱਕ ਬਦਲਣ ਦੀ ਕਤੀ ਜੁਰੱਅਤ ਅਤੇ ਵੱਡੇ ਬਾਦਲ ਵੱਲੋਂ ਨਰਿੰਦਰ ਮੋਦੀ ਦੀ ਲੋੜ ਤੋਂ ਕਿਤੇ ਵੱਧ ਕੀਤੀ ਜਾ ਰਹੀ ਚਾਪਲੂਸੀ ਅਤੇ ਪੰਜਾਬ 'ਚ ਪਹਿਲੀ ਵਾਰ ਪੰਥ, ਅਕਾਲੀ ਦਲ ਜਾਂ ਪੰਜਾਬ ਦੇ ਵਾਸਤੇ ਦੀ ਥਾਂ ਮੋਦੀ ਦਾ ਵਾਸਤਾ ਪਾ ਕੇ ਵੋਟਾਂ ਮੰਗਣ ਤੋਂ ਸਾਫ਼ ਹੋ ਚੁੱਕਾ ਹੈ। ਅਸੀਂ ਭਗਵਾ ਬ੍ਰਿਗੇਡ ਦੀਆਂ ਸਿੱਖੀ ਨੂੰ ਹੜੱਪਣ ਅਤੇ ਸਿੱਖੀ ਦੀ ਜੜ੍ਹਾ ਤੇ ਕੁਹਾੜਾ ਚਲਾਉਣ ਦੀਆਂ ਹਜ਼ਾਰਾਂ ਉਦਾਹਰਨਾਂ ਅੱਜ ਤੱਕ ਪਾਠਕਾਂ ਦੇ ਦੇ ਸਨਮੁੱਖ ਰੱਖ ਚੁੱਕੇ ਹਾਂ, ਪ੍ਰੰਤੂ ਮੋਦੀ ਦੇ ਮਨ 'ਚ ਸਿੱਖੀ ਪ੍ਰਤੀ ਕਿੰਨ੍ਹਾਂ ਕੁ ਆਦਰ, ਮਾਣ-ਸਤਿਕਾਰ ਹੈ, ਉਸਦੀ ਉਦਾਹਰਣ ਉਹ ਖੁਦ ਹੀ ਆਪਣੀ 25 ਅਪ੍ਰੈਲ ਦੀ ਅੰਮ੍ਰਿਤਸਰ ਫੇਰੀ ਸਮੇਂ ਦੇ ਗਿਆ ਹੈ, ਮੋਦੀ ਨੇ ਗੁਰੂ ਕੀ ਨਗਰੀ ਦੀ ਫ਼ੇਰੀ ਸਮੇਂ ਧਰਤੀ ਦੇ ਸੱਚਖੰਡ ਵਿਖੇ ਨਤਮਸਤਕ ਹੋਣ ਦੀ ਲੋੜ ਹੀ ਨਹੀਂ ਸਮਝੀ। ਜਿਸਦਾ ਸਿੱਧਾ-ਸਿੱਧਾ ਅਰਥ ਇਹੋ ਹੈ ਕਿ ਉਸਨੂੰ ਗੁਰੂ ਸਾਹਿਬ ਦੇ ਆਸ਼ੀਰਵਾਦ ਦੀ ਲੋੜ ਨਹੀਂ, ਨਾਂ ਹੀ ਉਹ ਸਿੱਖ ਕੌਮ ਦੀ ਖ਼ੁਸ਼ੀ ਦੀ ਕੋਈ ਪ੍ਰਵਾਹ ਕਰਦਾ ਹੈ। ਇਸ ਲਈ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਾ ਸਮਾਂ ਹੀ ਨਹੀਂ ਕੱਢ ਸਕਿਆ। ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਭਗਵਾਂ ਬ੍ਰਿਗੇਡ ਦੇ ਗ਼ੁਲਾਮ, ਬਾਦਲਕਿਆਂ ਨੇ ਭਗਵੇ ਬ੍ਰਿਗੇਡ ਦੀ ਝੋਲੀ ਪਾ ਛੱਡਿਆ ਹੈ।
ਸਿੱਖਾਂ ਦੇ ਧਾਰਮਿਕ ਕੇਂਦਰੀ ਅਸਥਾਨ ਦਾ ਪ੍ਰਤੀਨਿਧ ਸੰਘ ਪਰਿਵਾਰ ਦਾ ਅਹਿਮ ਮੋਹਰਾ ਹੋਵੇ ਅਤੇ ਉਹ ਵੀ ਸਿਰਫ਼ ਇਸੇ ਕਾਰਣ ਇਸ ਪਵਿੱਤਰ ਹਲਕੇ ਤੋਂ ਚੋਣ ਲੜਨ ਆਇਆ ਹੋਵੇ ਕਿ ਇੱਥੋਂ ਜਿੱਤ ਪੱਕੀ ਹੀ ਨਹੀਂ, ਸਭ ਤੋਂ ਸੌਖੀ ਵੀ ਹੈ। ਇਸਦਾ ਅਰਥ ਇਹੋ ਹੈ ਕਿ ਭਗਵਾਂ ਬ੍ਰਿਗੇਡ ਸਿੱਖਾਂ ਦੀ ਹੋਂਦ ਅਤੇ ਸੋਚ ਦੋਵਾਂ ਤੋਂ ਇਨਕਾਰੀ ਹੈ। ਜਿਸ ਦਰਬਾਰ ਸਾਹਿਬ 'ਤੇ ਹਮਲੇ ਲਈ ਇਸੇ ਭਗਵਾਂ ਬ੍ਰਿਗੇਡ ਨੇ ਸਭ ਤੋਂ ਵੱਧ ਜ਼ੋਰ ਲਾਇਆ ਹੋਵੇ ਅਤੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਖੁਸ਼ੀ 'ਚ ਲੱਡੂ ਵੰਡੇ ਹੋਣ, ਇਸ ਪਵਿੱਤਰ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਕਰੜਾ ਵਿਰੋਧ ਕੀਤਾ ਹੋਵੇ, ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਇਸ ਪਵਿੱਤਰ ਧਰਤੀ ਤੇ ਯੂਨੀਵਰਸਿਟੀ ਸਥਾਪਿਤ ਕਰਨ ਤੇ ਇਨ੍ਹਾਂ ਅਕਾਲੀਆਂ ਦੀ ਸਰਕਾਰ ਡੇਗੀ ਹੋਵੇ, ਉਸ ਭਗਵਾਂ ਬ੍ਰਿਗੇਡ ਨੂੰ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਨੁਮਾਇੰਦਾ ਬਣਾਉਣ ਲਈ ਪੱਬਾ ਭਾਰ ਹਾਂ। ਇਸਨੂੰ ਸਿੱਖੀ ਸਵੈਮਾਣ, ਨਿਰਾਲੀ ਹੋਂਦ ਲਈ ਵੱਡੀ ਵੰਗਾਰ ਮੰਂਨਦੇ ਹਾਂ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਭਗਵਾਂ ਬ੍ਰਿਗੇਡ, ਜਿਹੜੀ ਸਿੱਖ ਸੰਸਥਾਵਾਂ 'ਤੇ ਸਿੱਧਾ-ਅਸਿੱਧਾ ਕਬਜ਼ਾ ਕਰਨ ਲੱਗੀ ਹੋਈ ਹੈ। ਉਸ ਦੇ ਕਬਜ਼ੇ 'ਚ ਜਾਣ ਤੋਂ ਸਿੱਖਾਂ ਦੇ ਇਸ ਪਵਿੱਤਰ ਧਾਰਮਿਕ ਕੇਂਦਰੀ ਅਸਥਾਨ ਨੂੰ ਜ਼ਰੂਰ ਬਚਾਇਆ ਜਾਵੇ। ਅੱਜ ਸਿੱਖਾਂ ਤੇ ਸਿੱਖੀ ਦੀ ਹੋਂਦ ਨੂੰ ਜਿਹੜੇ ਖ਼ਤਰੇ ਪੈਦਾ ਕੀਤੇ ਗਏ ਹੋਏ ਹਨ, ਉਨ੍ਹਾਂ ਸਭ ਦੇ ਪਿੱਛੇਂ ਸਿਰਫ਼ ਤੇ ਸਿਰਫ਼ ਇਹੋਂ ਭਗਵਾ ਬ੍ਰਿਗੇਡ ਹੈ। ਅੱਜ ਸਿੱਖਾਂ ਦੀ ਨਸ਼ੇ ਰਾਂਹੀ ਨਸਲਕੁਸ਼ੀ ਹੋ ਰਹੀ ਹੈ।
ਸਿੱਖਾਂ ਨੂੰ ਪੰਜਾਬ 'ਚੋਂ ਭੇਜਣ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੇ ਧਾਵਾਂ ਕਰਨ ਲਈ ਹਾਲਤ ਪੈਦਾ ਕਰਨ ਪਿੱਛੇ, ਇਹੋਂ ਸਿੱਖ ਤੇ ਪੰਜਾਬ ਦੁਸ਼ਮਣ ਤਾਕਤਾਂ ਹਨ। ਪੰਜਾਬ ਦੀ ਧਾਰਮਿਕ, ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਬਰਬਾਦੀ ਦੀ ਕਹਾਣੀ ਵੀ ਇੰਨ੍ਹਾਂ ਤਾਕਤਾਂ ਵੱਲੋਂ ਲਿਖੀ ਜਾ ਰਹੀ ਹੈ। ਪੰਜਾਬ 'ਚ ਪਤਿਤਪੁਣਾ, ਨਸ਼ੇ ਤੇ ਲੱਚਰਤਾ ਪਿੱਛੇ ਵੀ ਇਹੋ ਹਨ। ਪੰਜਾਬ 'ਚੋਂ ਪੰਜਾਬੀ ਦੇ ਖ਼ਾਤਮੇ ਦੀ ਹਨ੍ਹਰੀ ਵੀ ਇੰਨ੍ਹਾਂ ਵੱਲੋਂ ਹੀ ਲਿਆਂਦੀ ਗਈ ਹੋਣੀ ਹੈ, ਇਸ ਲਈ ਜੇ ਸਿੱਖੀ ਪੰਜਾਬ, ਪੰਜਾਬੀ ਤੇ ਪੰਜਾਬ ਦੀ ਜੁਆਨੀ ਨੂੰ ਬਚਾਉਣਾ ਹੈ ਤਾਂ ਭਗਵਾਂ ਬ੍ਰਿਗੇਡ ਦੇ ਦੰਦ ਹਰ ਹੀਲੇ ਖੱਟੇ ਕਰਨੇ ਪੈਣਗੇ ਨਹੀਂ ਤਾਂ ਗ੍ਰੰਥ ਤੇ ਪੰਥ 'ਤੇ ਹਮਲੇ ਹੋਰ ਭਿਆਨਕ ਤੇ ਖ਼ਤਰਨਾਕ ਹੋਣੇ ਯਕੀਨੀ ਹਨ, ਜਿੰਨ੍ਹਾਂ ਦਾ ਅਹਿਸਾਸ ਹਰ ਸਿੱਖ ਨੂੰ ਅੱਜ ਹੀ ਆਪਣੇ ਮਨ 'ਚ ਜ਼ਰੂਰ ਕਰ ਲੈਣਾ ਚਾਹੀਦਾ ਹੈ। ਭਗਵਾਂ ਬ੍ਰਿਗੇਡ ਨਾਲ ਭਾਈਵਾਲੀ ਕਰਨ ਵਾਲੇ ਮਖੌਟਾਧਾਰੀ ਸਿੱਖ ਹਨ, ਉਨ੍ਹਾਂ ਦੀ ਸੋਚ ਤੇ ਭਾਵਨਾ 'ਚ ਸਿਖੀ ਪੂਰੀ ਤਰ੍ਹਾਂ ਮਨ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਕੌਮ ਨੂੰ ਇਸ ਭਗਵਾ ਬ੍ਰਿਗੇਡ ਪਾਸ ਗਹਿਣੇ ਰੱਖਿਆ ਹੋਇਆ ਹੈ, ਇਸ ਲਈ ਕੌਮ ਦੀ ਆਜ਼ਾਦੀ ਲਈ ਭਗਵਾਂ ਬ੍ਰਿਗੇਡ ਨੂੰ ਗ਼ਲੋ ਲਾਹੁਣਾ ਸਭ ਤੋਂ ਜ਼ਰੂਰੀ ਹੈ। ਇਹੋਂ ਹੋਕਾ ਅਸੀਂ ਵਾਰ-ਵਾਰ ਕੌਮ ਨੂੰ ਦੇ ਰਹੇ ਹਾਂ। ਅਸੀਂ ਇਹ ਵੀ ਸਾਫ਼ ਕਰ ਚੁੱਕੇ ਹਾਂ ਕਿ ਅਸੀਂ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਸਿੱਖਾਂ ਲਈ 'ਸੱਪਨਾਥ' ਤੇ 'ਨਾਗਨਾਥ' ਮੰਨਦੇ ਹਾਂ, ਪ੍ਰੰਤੂ ਜਿਹੜਾ ਦੁਸ਼ਮਣ ਸਾਡੇ ਅੰਦਰ ਵੜ੍ਹ ਚੁੱਕਾ ਹੈ, ਉਸ ਦਾ ਸਫ਼ਾਇਆ ਪਹਿਲਾ ਕਰਨਾ ਜ਼ਰੂਰੀ ਹੈ
-ਜਸਪਾਲ ਸਿੰਘ ਹੇਰਾਂ

 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.