ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਪੰਜਾਬ ਦੇ ਰਾਜ-ਭਾਗ ਨੂੰ ਕੌਣ ਚਲਾ ਰਿਹਾ ਹੈ ,,,?
ਪੰਜਾਬ ਦੇ ਰਾਜ-ਭਾਗ ਨੂੰ ਕੌਣ ਚਲਾ ਰਿਹਾ ਹੈ ,,,?
Page Visitors: 2787

ਪੰਜਾਬ ਦੇ ਰਾਜ-ਭਾਗ ਨੂੰ ਕੌਣ ਚਲਾ ਰਿਹਾ ਹੈ ,,,?
ਆਖ਼ਰ ਸਾਫ਼ ਹੋ ਹੀ ਗਿਆ ਕਿ ਪੰਜਾਬ ’ਚ ਇਸ ਸਮੇਂ ਬਾਦਲਾਂ ਦਾ ਨਹੀਂ, ਸਗੋਂ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦਾ ਰਾਜ ਹੈ, ਉਸ ਦਾ ਹੁਕਮ ਤੇ ਮਰਜ਼ੀ ਚੱਲਦੀ ਹੈ। ਇਕ ਪਾਸੇ ਸਿੱਖ ਕੌਮ ਜੇਲਾਂ ’ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾ ਕੇ ਬੈਠੀ ਹੈ। ਇਕ 83 ਸਾਲ ਦਾ ਬੁੱਢਾ ਜਰਨੈਲ ਬਾਪੂ ਸੂਰਤ ਸਿੰਘ ਖਾਲਸਾ 126 ਦਿਨਾਂ ਤੋਂ ਜਾਨ ਤਲੀ ਤੇ ਰੱਖ ਕੇ ਸੰਘਰਸ਼ ’ਚ ਕੁੱਦਿਆ ਹੋਇਆ ਹੈ। ਪ੍ਰੰਤੂ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕਦੀ। ਸਗੋਂ ਸੂਬੇ ਦੇ ਹਾਕਮਾਂ ਦੀ ਥਾਂ ਪਹਿਲਾ ਸੂਬੇ ਦਾ ਪੁਲਿਸ ਮੁਖੀ ਕੌਮ ਦੇ ਇਸ ਸੰਘਰਸ਼ ਨੂੰ ਬੇਲੋੜਾ ਦੱਸਦਾ ਹੋਇਆ ਦਾਅਵਾ ਕਰਦਾ ਹੈ ਕਿ ਸੂਬੇ ਦੀਆਂ ਜੇਲਾਂ ’ਚ ਬੰਦ ਸਿੰਘਾਂ ’ਚੋਂ ਕਿਸੇ ਇਕ ਨੂੰ ਵੀ ਛੱਡਿਆ ਨਹੀਂ ਜਾ ਸਕਦਾ ਅਤੇ ਨਾ ਹੀ ਜਾਵੇਗਾ।
ਲੰਬੇ ਸਮੇਂ ਬਾਅਦ ਪੁਲਿਸ ਮੁਖੀ ਸੈਣੀ ਦੇ ਇਸ ਦਾਅਵੇ ਦੀ ਪੁਸ਼ਟੀ ਸੂਬੇ ਦਾ ਗ੍ਰਹਿ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਪੁਲਿਸ ਮੁਖੀ ਦੇ ਦਾਅਵੇ ਦੀ ਪੁਸ਼ਟੀ ਕਰ ਦਿੰਦਾ ਹੈ। ਇਨਾਂ ਆਗੂਆਂ ਦੇ ਦਾਅਵਿਆਂ ਦੇ ਜਵਾਬ ’ਚ ਕੌਮ ਇਨਾਂ ਨੂੰ ਸੁਆਲ ਪੁੱਛਦੀ ਸੀ ਕਿ ਜੇ ਕਤਲ ਦੀ ਸਜ਼ਾ ’ਚ ਉਮਰ ਕੈਦ ਭੁਗਤ ਰਹੇ ਪੁਲਿਸ ਮੁਖੀ ਦੇ ਚੇਹਤੇ ਪਿੰਕੀ ਨੂੰ 7 ਕੁ ਸਾਲ ’ਚ ਹੀ ਰਿਹਾਅ ਕੀਤਾ ਜਾ ਸਕਦਾ ਹੈ। ਫ਼ਿਰ ਆਪਣੀ ਜੁਆਨੀ ਜੇਲਾਂ ’ਚ ਗਾਲ਼ ਚੁੱਕੇ, 80-80, 90-90 ਸਾਲ ਦੇ ਬੰਦੀ ਸਿੰਘਾਂ ਨੂੰ ਭਲਾ ਕਿਉਂ ਰਿਹਾਅ ਨਹੀਂ ਕੀਤਾ ਜਾ ਸਕਦਾ? ਇਸ ਸੁਆਲ ਦਾ ਜਵਾਬ ਤਾਂ ਭਾਵੇਂ ਕਿਸੇ ਨਹੀਂ ਦਿੱਤਾ, ਪ੍ਰੰਤੂ ਕੌਮ ਦੇ ਮੂੰਹ ਤੇ ਕਰਾਰੀ ਚਪੇੜ ਮਾਰਦਿਆਂ ਉਸ ਪਿੰਕੀ ਨੂੰ ਜਿਸਨੇ ਇਕ ਨੌਜਵਾਨ ਮੁੰਡੇ ਨੂੰ ਸਿਰਫ਼ ਰਾਹ ਨਾ ਦੇਣ ਬਦਲੇ ਗੋਲੀ ਮਾਰ ਦਿੱਤੀ ਸੀ, ਤੇ ਉਮਰ ਕੈਦ ਦੀ ਸਜ਼ਾ ਪਾਈ ਸੀ, ਉਸਨੂੰ ਰਿਹਾਈ ਤੋਂ ਬਾਅਦ ਮੁੜ ਪੁਲਿਸ ਦੀ ਵਰਦੀ ਪੁਆ ਕੇ, ਬਹਾਲ ਕਰ ਦਿੱਤਾ ਜਾਂਦਾ ਹੈ।
ਜਿਸ ਪੁਲਿਸ ਅਫ਼ਸਰ ਬਾਰੇ ਜੱਗ ਜਾਣਦਾ ਹੈ, ਉਸਨੂੰ ਪੁਲਿਸ ਕੈਦ ਤੋਂ ਪੁਲਿਸ ਅਫ਼ਸਰ ਸਿਰਫ਼ ਤੇ ਸਿਰਫ਼ ਸਿੱਖ ਨੌਜਵਾਨਾਂ ਦਾ ਅੰਨਾ ਕਤਲੇਆਮ ਕਰਨ ਬਦਲੇ ਬਣਾਇਆ ਗਿਆ ਸੀ ਅਤੇ ਜਿਸਨੇ ਲੋੜ ਤੋਂ ਵੱਧ ਮਿਲੀ ਸ਼ਕਤੀ ਦੇ ਹੰਕਾਰ ’ਚ ਹੀ ਇਕ ਬੇਕਸੂਰ ਸਿੱਖ ਨੌਜਵਾਨ ਨੂੰ ਚਿੜੀਆਂ ਦੇ ਸ਼ਿਕਾਰ ਵਾਗੂੰ ਆਪਣਾ ਸ਼ਿਕਾਰ ਬਣਾ ਲਿਆ ਸੀ, ਉਸ ਪਿੰਕੀ ਦੀ ਪਹਿਲਾ ਉਮਰ ਕੈਦ ਦੀ ਸਜ਼ਾ ਸਿਰਫ਼ 7 ਕੁ ਸਾਲ ਹੀ ਮੁੱਕਾ ਦਿੱਤੀ ਗਈ। ਫ਼ਿਰ ਪਿਛਲੀ 16 ਮਈ ਨੂੰ ਚੁੱਪ-ਚਪੀਤੇ ਬਹਾਲ ਕਰਦੇ ਫਤਿਹਗੜ ਸਾਹਿਬ ਡਿੳੂਟੀ ਤੇ ਲਾ ਛੱਡਿਆ। ਰੌਲਾ ਪੈਣ, ਕਾਨੂੰਨ ਤੇ ਅਦਾਲਤ ਅਤੇ ਸਿੱਖ ਕੌਮ ਦੀ ਭਾਵਨਾਵਾਂ ਦੇ ਹੋਏ ਕਤਲੇਆਮ ਦਾ ਅਹਿਸਾਸ ਕਰਦਿਆਂ, ਜਿਸ ਤਰਾਂ ਇਹ ਡੀ. ਆਈ. ਜੀ. ਨੂੰ ਬਲੀ ਦਾ ਬੱਕਰਾ ਬਣਾਉਣ ਦੀ ਆਨਨ-ਫਾਨਨ ’ਚ ਖੇਡ ਖੇਡੀ ਜਾ ਰਹੀ ਹੈ, ਉਸ ਨਾਲ ਗਲ਼ ’ਚ ਪਿਆ ਫੰਦਾ ਕਿਵੇਂ ਵੀ ਢਿੱਲਾ ਨਹੀਂ ਹੋਣ ਲੱਗਾ। ਸ਼ਿਤਮਜ਼ਰੀਫੀ ਤਾਂ ਇਹ ਹੈ ਕਿ ਅੱਜ ਕੌਮ ਦੀਆਂ ਭਾਵਨਾਵਾਂ, ਜਜ਼ਬਾਤਾਂ ਤੇ ਅਹਿਸਾਸ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ ਆਪਣੇ ਚਹੇਤਿਆਂ ਤੇ ਨੋਟਾਂ ਦੇ ਅਟੈਚੀ ਭਰ-ਭਰ ਕੇ ਦੇਣ ਵਾਲਿਆਂ ਦਾ ਹੀ ਫ਼ਿਕਰ ਰੱਖਿਆ ਜਾਂਦਾ ਹੈ, ਇਸੇ ਲਈ ਭਿ੍ਰਸ਼ਟ ਸਿਆਸੀ ਆਗੂਆਂ ਤੇ ਭਿ੍ਰਸ਼ਟ ਅਫ਼ਸਰਸ਼ਾਹੀ ਅੰਦਰੋ-ਅੰਦਰੀ ਇਕ-ਮਿੱਕ ਹਨ ਅਤੇ ਇਨਾਂ ਦੇ ਨਾਪਾਕ ਗੱਠਜੋੜ ਨੂੰ ਤੋੜਣ ਲਈ ਲੋਕਾਂ ਦਾ, ਜਿੳੂਂਦੀ ਜ਼ਮੀਰ ਵਾਲੇ ਸਿੱਖ ਦਾ ਜਾਗਣਾ ਅਤਿ ਜ਼ਰੂਰੀ ਹੋ ਗਿਆ ਹੈ।
ਪਿੰਕੀ ਦੀ ਬਹਾਲੀ ਨੇ ਇਹ ਸਾਫ਼ ਕਰ ਦਿੱਤਾ ਹੈ ਇਸ ਦੇਸ਼ ਦਾ ਕਾਨੂੰਨ, ਹਾਕਮ ਧਿਰਾਂ ਦੇ ਹੱਥ ’ਚ ਮੋਮ ਦਾ ਨੱਕ ਹੈ। ਇਸ ਨੱਕ ਨੂੰ ਸਮੇਂ ਦੇ ਹਾਕਮ ਜਿਵੇਂ ਚਾਹੁੰਣ ਜਦੋਂ ਚਾਹੁੰਣ ਅਤੇ ਜਿਧਰ ਚਾਹੁੰਣ ਉਧਰ ਮੋੜ ਸਕਦੇ ਹਨ। ਇਹ ਪੂਰੀ ਤਰਾਂ ਸਾਫ਼ ਹੋ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਸੌਂ ਢੁੱਚਰਾਂ, ਪਿੰਕੀ ਵਰਗਿਆਂ ਦੀ ਉਮਰ ਕੈਦ ਤੋੜਣ, ਨੌਕਰੀ ਤੇ ਬਹਾਲੀ ਕਰਨ ਸਬੰਧੀ ਇਕ ਪਲ਼ ਵੀ ਨਾ ਲੱਗੇ। ਆਖ਼ਰ ਸਿੱਖ ਇਸ ਦੇਸ਼ ਦੇ ਕਾਨੂੰਨ ਨੂੰ, ਸੰਵਿਧਾਨ ਨੂੰ ਆਪਣਾ ਕਿਵੇਂ ਮੰਨੇ? ਬਾਦਲ ਸਰਕਾਰ ਨੇ ਪਿੰਕੀ ਦੀ ਬਹਾਲੀ ਕਰਕੇ, ਆਪਣੀ ਪੁਲਿਸ ਮੁਖੀ ਅੱਗੇ ਗੁਲਾਮੀ ਅਤੇ ਸਿੱਖਾਂ ਦੀ ਬੇਵੱਸੀ ਪੂਰੀ ਤਰਾਂ ਜੱਗ ਜ਼ਾਹਿਰ ਕਰ ਦਿੱਤੀ ਹੈ। ਫਿਰ ਪੰਜਾਬ ਦੀ ਸਰਕਾਰ ਦਾ ਮਾਲਕ ਕੌਣ ਹੈ? ਇਸ ਨੂੰ, ਕੌਣ ਚਲਾ ਰਿਹਾ ਹੈ, ਕੌਣ ਨੀਤੀਆਂ ਘੜਦਾ ਹੈ ਅਤੇ ਕੌਣ ਲਾਗੂ ਕਰਦਾ ਹੈ? ਇਹ ਸਾਰੇ ਸੁਆਲ ਹੁਣ ਜਵਾਬ ਮੰਗਦੇ ਹਨ ਪਰ ਜਵਾਬ ਕੌਣ ਦੇਵੇਗਾ ਬਾਦਲ ਜਾਂ ਸੈਣੀ ਜਾਂ ਫਿਰ ਰਾਜਨਾਥ?
ਜਸਪਾਲ ਸਿੰਘ ਹੇਰਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.