ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਪਿਆਰੇ ਭਨਿਆਰੇ ਦੇ ਕੇਸ ਦਾ ਫੈਸਲਾ ਅੱਧਵਾਟੇ ਹੀ ਰਹਿ ਗਿਆ
ਪਿਆਰੇ ਭਨਿਆਰੇ ਦੇ ਕੇਸ ਦਾ ਫੈਸਲਾ ਅੱਧਵਾਟੇ ਹੀ ਰਹਿ ਗਿਆ
Page Visitors: 2851

 

 ਪਿਆਰੇ ਭਨਿਆਰੇ ਦੇ ਕੇਸ ਦਾ ਫੈਸਲਾ ਅੱਧਵਾਟੇ ਹੀ ਰਹਿ ਗਿਆ
ਬਾਬਾਵਾਦ ਅਤੇ ਡੇਰਾਵਾਦ ਦੀ ਪੁਸ਼ਤਪਨਾਹੀ ਕਰਦੀ ਹੈ ਰਾਜਨੀਤੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਆਲਮੀ ਅਪਰਾਧੀ ਹਨ
ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਬਾਬਾਵਾਦ ਅਤੇ ਡੇਰਾਵਾਦ ਦੀ ਜੜ੍ਹ ਵਿਚ ਪੰਜਾਬ ਦੇ ਖੁਦਰਜ਼ ਰਾਜਨੀਤੀ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਹੀ ਕੰਮ ਕਰਦੀ ਹੈ ਰਾਜਸੀ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਵਲੋਂ ਜਿਸ ਡੇਰੇ ਨੂੰ ਬੜਾਵਾ ਦਿੱਤਾ ਜਾਂਦਾ ਹੈ ਉਹ ਹੀ ਡੇਰਾ ਫਿਰ ਮੋੜਵੇਂ ਰੂਪ ਵਿਚ ਆਪਣੇ ਇਹਨਾਂ ਆਕਾਂ ਦੀ ਜੀਅ ਹਜ਼ੂਰੀ ਅਤੇ ਹਰ ਤਰਾਂ ਦੇ ਜਾਇਜ਼ ਨਜ਼ਾਇਜ ਕੰਮ ਕਰਦਾ ਹੈ ਅੱਜ ਜੇਕਰ ਪੰਜਾਬ ਵਿਚ ਕੋਈ ਵੀ ਪੰਥਕ ਸੁਰ ਵਾਲੀ ਲਹਿਰ ਨਹੀਂ ਬਣ ਰਹੀ ਤਾਂ ਇਸ ਦਾ ਗੁੱਝਾ ਕਾਰਨ ਹੈ ਕਿ ਡੇਰਾਵਾਦ ਨੇ ਅੰਦਰ ਹੀ ਅੰਦਰ ਲੋਕਾਂ ਵਿਚ ਦੂਰ ਤਕ ਆਪਣੀਆਂ ਜੜ੍ਹਾਂ ਪਸਾਰ ਲਈਆਂ ਹਨ ਅਤੇ ਇਹ ਜ਼ਬਰਦਸਤ ਸਿੱਖ ਵਿਰੋਧੀ ਲਾਬੀ ਦੇ ਰੂਪ ਵਿਚ ਕੰਮ ਕਰ ਰਿਹਾ ਹੈ । 
ਅੱਜ ਤੁਹਾਨੂੰ ਢੂੰਡਿਆਂ ਵੀ ਐਸਾ ਕੋਈ ਸਾਧ ਨਹੀਂ ਮਿਲੇਗਾ ਜੋ ਕਿ ਖਾਲਸਾ ਪੰਥ ਦੀ ਸਿਰਕਰਦਾ ਜਮਾਤ ਸ਼੍ਰੋਮਣੀ ਕਮੇਟੀ ਦੇ ਨਜਾਇਜ਼ ਸਿਆਸੀ ਕਰਨ ਬਾਬਤ ਜਾਂ ਪੰਥ ਦੇ ਸਾਰੇ ਵਸੀਲਿਆਂ ਨੂੰ ਪ੍ਰਦੂਸ਼ਤ ਰਾਜਨੀਤੀ ਦੇ ਹਿੱਤ ਵਿਚ ਭੁਗਤਣ ਦੇ ਖਿਲਾਫ ਮੂੰਹ ਖੋਲਦਾ ਹੋਵੇ ਸਾਰੇ ਦਾ ਸਾਰਾ ਬਾਬਾਵਾਦ ਅਤੇ ਡੇਰਾਵਾਦ ਪ੍ਰਗਟ ਰੂਪ ਵਿਚ ਜਾਂ ਗੁਪਤ ਰੂਪ ਵਿਚ ਕਾਬਜ ਰਾਜਨੀਤੀ ਅਤੇ ਉਸ ਦੇ ਪੁਲਸ ਪ੍ਰਸ਼ਾਸਨ ਤੰਤਰ ਦਾ ਪੂਜਕ ਹੀ ਹੈ ਭਾਵੇਂ ਕਿ ਉਹ ਗਾਹੇ ਬਗਾਹੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਛੋਟੀ ਮੋਟੀ ਡਰਾਮੇਬਾਜੀ ਕਰਦਾ ਵੀ ਵਿਖਾਈ ਦਿੰਦਾ ਹੈ ਜਦੋਂ ਅਸੀਂ ਕਦੀ ਬਹੁਤ ਸੰਜੀਦਗੀ ਨਾਲ ਪੜਚੋਲ ਕਰਾਂਗੇ ਤਾਂ ਜਾਣਾਂਗੇ ਕਿ ਪੰਜਾਬ ਦੇ ਦੁਖਾਂਤ ਵਿਚ ਇਸ ਬਾਬਾਵਾਦ ਅਤੇ ਡੇਰਾਵਾਦ ਦੀ ਪ੍ਰਮੁਖ ਭੂਮਿਕਾ ਹੈ । 
ਇਸ ਪਿਆਰੇ ਭਨਿਆਰੇ ਦੀ ਚੜ੍ਹਤ ਵਿਚ ਸੰਨ ੧੯੮੫ ਤੋਂ ੧੯੯੫ ਤਕ ਕੇਂਦਰੀ ਮੰਤਰੀ ਬੂਟਾ ਸਿੰਘ ਦਾ ਪ੍ਰਮੁਖ ਰੋਲ ਰਿਹਾ ਹੈ ਜਦ ਕਿ ਗੁਪਤ ਰੂਪ ਵਿਚ ਹੋਰ ਅਨੇਕਾਂ ਆਗੂ ਇਹਨਾ ਬਾਬਿਆਂ ਦੀ ਪੁਸ਼ਤ ਪਨਾਹੀ ਕਰਦੇ ਹਨ
 ਰੂਪਨਗਰ ਦੇ ਧਮਿਆਣਾਂ ਪਿੰਡ ਦੇ ਦਲਿਤ ਪਰਿਵਾਰ ਨਾਲ ਸਬੰਧਤ ਪਿਆਰਾ ਭਨਿਆਰਾ ਤੁਲਸੀ ਰਾਮ ਦਾ  ਪੁੱਤਰ ਹੈ ਜਿਹੜਾ ਕਿ ਸਿੱਖੀ ਨਾਮ ਅਤੇ ਰੂਪ ਸਰੂਪ ਦੇ ਫਰੇਬ ਵਿਚ ਦੋ ਮਜ਼ਾਰਾਂ (ਕਬਰਾਂ) ਤੇ ਬਾਬਾ ਬਣ ਕੇ  ਬਹਿ ਗਿਆ ਇਸ ਨੇ ਭੋਲੇ ਭਾਲੇ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਅਨੇਕਾਂ ਕਿਸਮ ਦੇ ਅੰਧਵਿਸ਼ਵਾਸਾਂ ਦਾ ਸਹਾਰਾ ਲਿਆ ਅਤੇ ਕਰਾਮਾਤੀ ਬਾਬੇ ਦੇ ਤੌਰ ਤੇ ਜਾਣਿਆਂ ਜਾਣ ਲੱਗਾ । 
 ਹਿੰਦੂ ਸੰਗਠਨਾਂ ਨੂੰ ਆਪਣੇ ਨਾਲ ਇਸ ਨੇ ਗਊ ਰੱਖਿਆ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਜਾਨਵਰਾਂ ਨੂੰ ਚੋਗਾ ਪਾਉਣ ਵਾਲਾ ਬਾਬਾ ਵੀ ਅਖਵਾਇਆ ਜਾਣ ਲੱਗਾ ਇਸ ਨੇ ਆਪਣੀਆਂ ਕਰਾਮਾਤਾਂ ਸਬੰਧੀ ਇੱਕ ਭਵਸਾਗਰ ਸਮੁੰਦਰ ਅਮਰ ਬਾਣੀਨਾਮ ਦੀ ਪੁਸਤਕ ਲਿਖ ਮਾਰੀ ਜੋ ਕਿ ੨੦੦੧/੨੦੦੨ ਵਿਚ ਰਲੀਜ਼ ਹੋਈ ਇਸ ਕਿਤਾਬ ਦਾ ਸਿੱਖਾਂ ਵਲੋਂ ਵਿਰੋਧ ਹੋਣਾਂ ਸ਼ੁਰੂ ਹੋ ਗਿਆ ਕਿਓਂਕਿ ਇਸ ਕਿਤਾਬ ਵਿਚ ਇਸ ਨੇ ਸਿੱਖ ਗੁਰੂਆਂ ਦੀ ਬਰਾਬਰੀ ਦੇ ਰੁਤਬੇ ਦਾ ਮੁਜ਼ਾਹਰਾ ਕੀਤਾ ਸੀ ਅਤੇ ਆਪਣੇ ਚੇਲਿਆਂ ਨੂੰ ਇਸ ਗ੍ਰੰਥ ਨੂੰ ਮੱਥਾ ਟੇਕਣ ਲਈ ਕਹਿੰਦਾ ਸੀ । 
ਇਸ ਫਰੇਬ ਨੂੰ ਚਣੌਤੀ ਦੇਣ ਲਈ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਖਾਲਸਾ ਐਕਸ਼ਨ ਕਮੇਟੀ ਹੋਂਦ ਵਿਚ ਆਈ ਜਿਸ ਨੇ ਸੰਨ ੨੦੦੧ ਵਿਚ ਭਨਿਆਰੇ ਦੇ ਪਿੰਡ ਵਿਚ ਹੋਏ ਇਕੱਠ ਦਾ ਵਿਰੋਧ ਕੀਤਾ ਸੀ ਇਸ ਵਿਰੋਧ ਵਿਚ ਭਨਿਆਰੇ ਦੀ ਕਿਤਾਬ ਦੇ ਖਿਲਾਫ ਸੰਗਤਾਂ ਨੇ ਗੁੱਸਾ ਕੱਢਿਆ ਭਨਿਆਰੇ ਦੇ ਚੇਲਿਆਂ ਨੇ ਸਿੱਖਾਂ ਦੇ ਵਿਰੋਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਉਣ ਅਤੇ ਬੇਅਦਬੀ ਕਰਨ ਦਾ ਕੁਕਰਮ ਕਰਨਾਂ ਸ਼ੁਰੂ ਕਰ ਦਿੱਤਾ ਸੰਨ ੨੦੦੧ ਵਿਚ ਪਿਆਰੇ ਨੂੰ ਗ੍ਰਿਫਤਾਰ ਕੀਤਾ ਗਿਆ ਸਰਕਾਰ ਵਲੋਂ ਉਸ ਦੀ ਕਿਤਾਬ ਤੇ ਮਨਾਹੀ ਲਾ ਦਿੱਤੀ ਗਈ ਅਤੇ ਅਖੋਤੀ ਭਵਸਾਗਰ ਗ੍ਰੰਥ ਦੀਆਂ ਅਨੇਕਾਂ ਕਾਪੀਆਂ ਨੂੰ ਸਾੜ ਦਿੱਤਾ ਗਿਆ
ਇਹ ਹੈ ਪੁਆੜੇ ਦੀ ਜੜ੍ਹ , ਪਿਆਰਾ ਭਨਿਆਰਾ ਸੰਨ ੨੦੦੩ ਵਿਚ ਜਦੋਂ ਪਿਆਰਾ ਆਪਣੇ ਤੇ ਲੱਗੇ ਦੋਸ਼ਾਂ ਸਬੰਧੀ ਅੰਬਾਲੇ ਅਦਾਲਤ ਵਿਚ ਭੁਗਤਾਨ ਲਈ ਜਾ ਰਿਹਾ ਸੀ ਤਾਂ ਇੱਕ ਗੁਪਾਲ ਸਿੰਘ ਨਾਮੀ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਗੱਜ਼ਨੀ ਦੇ ਕੁਕਰਮ ਕਾਰਨ ਇਸ ਨੂੰ ਸੋਧਣ ਦੀ ਵੀ ਕੋਸ਼ਿਸ਼ ਕੀਤੀ ਸੀ ਜਨਵਰੀ ੨੦੦੫ ਵਿਚ ਬੱਬਰ ਖਾਲਸਾ ਦੇ ਗੁਰਦੀਪ ਸਿੰਘ ਰਾਣਾਂ ਨੂੰ ਪੁਲਿਸ ਨੇ ਇਸ ਦੋਸ਼ ਅਧੀਨ ਗ੍ਰਿਫਤਾਰ ਕੀਤਾ ਸੀ ਕਿ ਓਹ ਬੰਬ  ਧਮਾਕਾ ਕਰਕੇ ਇਸ ਨੂੰ ਸੋਧਣ ਦੀ ਕੋਸ਼ਿਸ਼ ਵਿਚ ਸੀ
ਸਜ਼ਾਯਾਫਤਾ ਕੇਸ ਸਬੰਧੀ ਪੁਲਿਸ ਪਾਸ ਦਰਜ ਸ਼ਿਕਾਇਤ ਅਨੁਸਾਰ ਪਿਆਰਾ ਭਨਿਆਰਾ ਅਤੇ ਉਸ ਦੇ ਚੇਲਿਆਂ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਨਜ਼ਦੀਕੀ ਪਿੰਡ ਰਤਨਗੜ ਤੋਂ ਚੋਰੀ ਕਰਕੇ ਪਿੰਡ ਰਸੂਲਪੁਰ ਦੇ ਬੱਸ ਸਟੈਂਡ ਵਿਖੇ ਅਗਨ ਭੇਟ ਕਰ ਦਿੱਤਾ ਸੀਮੋਰਿੰਡਾ ਪੁਲਿਸ ਨੇ ਇਸ ਸਬੰਧ ਵਿਚ ਪਿਆਰਾ ਸਿੰਘ ਭਨਿਆਰਾ, ਉਸ ਦੇ ਪੁੱਤਰ ਸਤਨਾਮ ਸਿੰਘ ਸਮੇਤ 15 ਵਿਅਕਤੀਆਂ ਖਿਲਾਫ 17 ਸਤੰਬਰ, 2001 ਨੂੰ ਮੁਕੱਦਮਾ ਦਰਜ ਕੀਤਾ ਸੀਇਸ ਕੇਸ ਦੀ ਪੈਰਵੀ ਸਿੱਖ ਪੰਥ ਵੱਲੋਂ ਜਥੇਦਾਰ ਬਚਨ ਸਿੰਘ ਬਡਵਾਲੀ ਸਰਪ੍ਰਸਤ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਲੁਠੇੜੀ ਵਰਲਡ ਸਿੱਖ ਮਿਸ਼ਨ, ਡੇਰਾ ਕਾਰਸੇਵਾ ਮੋਰਿੰਡਾ ਵੱਲੋਂ ਕੀਤੀ ਜਾ ਰਹੀ ਸੀਚੀਫ ਜੁਡੀਸੀਅਲ ਮੈਜਿਸਟਰੇਟ ਅੰਬਾਲਾ ਸ੍ਰੀ ਏ. ਕੇ. ਜੈਨ ਨੇ ਲੰਮੀ ਸੁਣਵਾਈ ਤੋਂ ਬਾਅਦ (ਬਾਬੇ) ਪਿਆਰੇ ਭਨਿਆਰੇ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਅਗਨ ਭੇਟ ਮਾਮਲੇ ਵਿਚ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਹੈ । 
 ਇਸ ਦੇ ਨਾਲ ਹੀ ਅੱਠ ਹੋਰ ਦੋਸ਼ੀ ਪਾਏ ਗਏ ਹਨ ਜਦ ਕਿ ਪੰਜਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਪਰ ਅਫਸੋਸ ਕਿ ਪੰਜ ਕੇਸਾਂ ਵਿਚ ਇਸ ਨੂੰ ਸਜ਼ਾ ਕੇਵਲ ਤਿੰਨ ਸਾਲ ਅਤੇ ਪੰਜ ਹਜ਼ਾਰ ਦਾ ਜ਼ੁਰਮਾਨਾਂ ਹੋਇਆ ਹੈ ਜਦ ਕਿ ਚਾਲੀ ਹਜ਼ਾਰ ਮੁਚੱਲਕੇ ਦੀ ਜਮਾਨਤ ਤੇ ਇਹ ਤੇ ਇਸ ਦੇ ਸਾਥੀ ਰਿਹਾ ਹੋ ਚੁੱਕੇ ਹਨ ਅਤੇ ਅਗਲੀਆਂ ਅਦਾਲਤਾਂ ਦੀ ਇੱਕ ਅੱਧੀ ਸੁਣਵਾਈ ਦੇ ਡਰਾਮੇ ਮਗਰੋਂ ਇਸ ਦੀ ਰਿਹਾਈ ਦੇ ਬਹੁਤ ਮੌਕੇ ਹਨ ਵਰਲਡ ਸਿੱਖ ਮਿਸ਼ਨ ਅਤੇ ਪੰਥਕ ਲਹਿਰ ਦੇ ਆਗੂਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਬਣਦੀ ਵਧੇਰੇ ਸਜ਼ਾ ਦਿਵਾਉਣ ਲਈ ਉਚ ਅਦਾਲਤ ਵਿਚ ਕੇਸ ਕਰਨਗੇ । 
ਪਿਆਰੇ ਨੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਇਹ ਕੇਸ ਪੰਜਾਬ ਤੋਂ ਬਾਹਰ ਦੀ ਅਦਾਲਤ ਵਿਚ ਚਲਾਉਣ ਦੀ ਅਰਜਖੀ ਦਿੱਤੀ ਸੀ ਪੰਜਾਬ ਹਰਿਆਣਾਂ ਹਾਈ ਕੋਰਟ ਦੇ ਆਦੇਸ਼ਾਂ ਤੇ ਭਨਿਆਰੇ ਵਾਲੇ ਦਾ ਕੇਸ ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਤੇਰਾਂ ਸਾਲ ਚੱਲਿਆ ਸਭ ਤੋਂ ਵਧ ਦੁਖਦਾਇਕ ਗੱਲ ਹੈ ਕਿ ਭਾਵੇਂ ਇਸ ਵਿਅਕਤੀ ਨੂੰ ੧੭ ਅਗਸਤ ੧੯੯੬ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਕਰਕੇ ਛੇਕਿਆ ਗਿਆ ਸੀ ਪਰ ਅਨੇਕਾਂ ਅਕਾਲੀ ਲੀਡਰ ਅੰਦਰ ਖਾਤੇ ਇਸ ਬਾਬੇਨੂੰ ਹਰ ਤਰਾਂ ਦੀ ਸ਼ਹਿ ਦਿੰਦੇ ਰਹੇ ਅਤੇ ਸੰਘ ਪਰਿਵਾਰ ਤਾਂ ਇਸ ਦਾ ਪੱਕਾ ਹਿਮਾਇਤੀ ਹੈ ਕਿਓਂਕਿ ਇਹ ਬਾਬਾ ਗਊ ਪੂਜਕ ਵੀ ਹੈ ਇਸ ਨੂੰ ਸੋਧਣ ਲਈ ਤਿੰਨ ਨੌਜਵਾਨਾ ਨੇ ਇਸ ਦੇ ਡੇਰੇ ਵਿਚ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਕੁਝ ਸੱਟਾਂ ਬਾਅਦ ਬਚ ਗਿਆ ਜਦ ਕਿ ਤਿੰਨ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ 
 ਭਾਰਤ ਦੀ ਅਜ਼ਾਦੀ ਤੋਂ ਬਾਅਦ ਨਾਮਧਾਰੀ, ਰਾਧਾਸੁਆਮੀ, ਦਰਸ਼ਨ ਦਾਸੀਏ, ਨਿਰੰਕਕਾਰੀਏ, ਸੌਦਾ ਸਾਧ ਵਾਲੇ, ਨੂਰਮਹਿਲੀਏ, ਭਨਿਆਰੇ ਵਾਲੇ ਅਤੇ ਅਨੇਕਾਂ ਹੋਰ ਐਸੇ ਡੇਰੇ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੇ ਵਿਰੋਧ ਵਿਚ ਸਿੱਖੀ ਆਸਥਾ ਦਾ ਆਸਰਾ ਲੈ ਕੇ ਦੇਹਧਾਰੀ ਗੁਰੂ ਡੰਮ ਨੂੰ ਬੜਾਵਾ ਦੇ ਰਹੇ ਹਨ ਅਤੇ ਵੱਖ ਵੱਖ ਸਮੇਂ ਤੇ ਸਰਕਾਰਾਂ ਨੇ ਇਹਨਾਂ ਲੋਕਾਂ ਦੀ ਰੱਜ ਕੇ ਪੁਸ਼ਤ ਪਨਾਹੀ ਕੀਤੀ ਅਤੇ ਇਹਨਾਂ ਦੇ ਪਨਪਣ ਅਤੇ ਸਿੱਖ ਵਿਰੋਧੀ ਪੈਂਤੜੇ ਦੇ ਫੈਲਾ ਲਈ ਇਹਨਾਂ ਡੇਰਿਆਂ ਨੂੰ ਹਰ ਜਾਇਜ਼ ਨਜਾਇਜ਼ ਵਸੀਲੇ ਵੀ ਪ੍ਰਦਾਨ ਕੀਤੇ ਸਮੇਂ ਸਮੇਂ ਇਹ ਡੇਰੇ ਸਿੱਖ ਮੂਲ ਨਾਲ ਟਕਰਾ ਵਿਚ ਰਹੇ ਹਨ ਅਤੇ ਨਿਰੰਕਾਰੀ ਕਾਂਡ ਨੇ ਤਾਂ ਖਾਸ ਤੌਰ ਤੇ ਪੰਜਾਬ ਵਿਚ ਖੂਨ ਖਰਾਬੇ ਦੀ ਨੀਂਹ ਰੱਖੀ ਸੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕੋਮਾਂਤਰੀ ਪੱਧਰ ਤੇ ਹਿੰਦੂ ਸੁਰ ਵਾਲਾ ਮੀਡੀਆ ਨਿਰੰਕਾਰੀਆਂ ਅਤੇ ਦਰਸ਼ਨਦਾਸੀਆਂ ਦੇ ਪ੍ਰਚਾਰ ਪਸਾਰ ਲਈ ਡਟ ਕੇ ਖੜ੍ਹਾ ਹੈ ਅਤੇ ਇਹਨਾਂ ਲੋਕਾਂ ਦੇ ਦੇਹ ਧਾਰੀ ਗੁਰੂ ਡੰਮ ਦੇ ਪ੍ਰਚਾਰ ਲਈ ਵੱਡੀ ਕਵਰੇਜ ਦੇ ਰਿਹਾ ਹੈ
 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਰਹਿੰਦਾ ਹੈ ਅਤੇ ਜੇਕਰ ਕੋਈ ਵਿਅਕਤੀ ਜਾਂ ਵਿਅਕਤੀ ਸਮੂਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈ ਕੇ ਆਪਣੇ ਦੇਹ ਧਾਰੀ ਗੁਰੂ ਡੰਮ ਦਾ ਪ੍ਰਚਾਰ ਕਰ ਰਿਹਾ ਹੈ ਤਾਂ ਉਹ ਆਲਮੀ ਅਪਰਾਧੀ ਹੈ ਸਿੱਖੀ ਵਿਚ ਗੁਰਤਾ ਕੇਵਲ ਅਤੇ ਕੇਵਲ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ ; ਹੋਰ ਕਿਸੇ ਵੀ ਗ੍ਰੰਥ ਜਾਂ ਵਿਅਕਤੀ ਦੀ ਨਹੀਂ ਹੈ ਵੱਡਾ ਅਫਸੋਸ ਇਹ ਵੀ ਹੈ ਕਿ ਸਿੱਖ ਵਿਰੋਧੀਆਂ ਦੀਆ ਚਾਲਾਂ ਸਦਕਾ ਸਿੱਖਾਂ ਦਾ ਆਪਣਾ ਹੀ ਇੱਕ ਤਬਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਹੋਰ ਗ੍ਰੰਥਾਂ ਨੂੰ ਸਥਾਪਤ ਕਰਨ ਦੀਆਂ ਚਾਲਾਂ ਚਲ ਰਿਹਾ ਹੈ ਅਤੇ ਐਸੇ ਆਪਣਿਆਂਦੇ ਹੁੰਦਿਆਂ ਸਿੱਖਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਰਹਿ ਜਾਂਦੀ ਹੈ ?
ਕੁਲਵੰਤ ਸਿੰਘ ਢੇਸੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.