ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਕਾਵੈਂਟਰੀ ਵਿਚ ਪਹਿਲਾ ਫਰੀ ਸਿੱਖ ਸਕੂਲ ਖੁਲ੍ਹ ਗਿਆ
ਕਾਵੈਂਟਰੀ ਵਿਚ ਪਹਿਲਾ ਫਰੀ ਸਿੱਖ ਸਕੂਲ ਖੁਲ੍ਹ ਗਿਆ
Page Visitors: 2657

ਕਾਵੈਂਟਰੀ ਵਿਚ ਪਹਿਲਾ ਫਰੀ ਸਿੱਖ ਸਕੂਲ ਖੁਲ੍ਹ ਗਿਆ
ਬੁੱਧਵਾਰ 3 ਸਤੰਬਰ 2014 ਦਾ ਦਿਨ ਕਾਵੈਂਟਰੀ ਦੇ ਸਿੱਖ ਭਾਈਚਾਰੇ ਲਈ ਇਤਹਾਸਕ ਦਿਨ ਹੋ ਨਿਬੜਿਆ ਜਦੋਂ ਕਿ ਸ਼ਹਿਰ ਵਿਚ ‘ਸੇਵਾ ਸਕੂਲ’ ਨਾਮੀ ਪਹਿਲੇ ਫਰੀ ਸਿੱਖ ਪ੍ਰਾਇਮਰੀ ਸਕੂਲ ਦਾ ਉਦਘਾਟਨ ਕੀਤਾ ਗਿਆ। ਸੇਵਾ ਸਕੂਲ ਦਾ ਉਦਘਾਟਨ ਸ਼ਹਿਰ ਦੇ ਵਾਈਕਨ ਏਰੀਏ ਵਿਚ ਟਿਵਰਟਨ ਰੋਡ ‘ਤੇ ਸਥਿਤ ਪਹਿਲਾਂ ਬੰਦ ਹੋ ਚੁੱਕੇ ਇੱਕ ਸਕੂਲ ਵਿਚ ਆਰਜ਼ੀ ਤੌਰ ‘ਤੇ ਕੀਤਾ ਗਿਆ ਹੈ ਜਦ ਕਿ ਅਗਲੇ ਸਾਲ ਇਹ ਸਕੂਲ ਇਸੇ ਏਰੀਏ ਵਿਚ ਵਧੇਰੇ ਵਿਸ਼ਾਲ ਇਮਾਰਤ ਵਿਚ ਚਲੇ ਜਾਵੇਗਾ ਜਿਥੇ ਕਿ ਪ੍ਰਇਮਰੀ ਦੇ ਨਾਲ ਨਾਲ ਸੈਕੰਡਰੀ ਵਿੱਦਿਆ ਵੀ ਸ਼ੁਰੂ ਹੋ ਜਾਵੇਗੀ।
ਸੰਨ 2010 ਵਿਚ ਟੋਰੀ-ਲਿਬ ਸਰਕਾਰ ਵਲੋਂ ਜਿਓਂ ਹੀ ਫਰੀ ਸਕੂਲ ਦੇ ਸੰਕਲਪ ਨੂੰ ਲੋਕਾਂ ਵਿਚ ਲਿਆਂਦਾ ਗਿਆ ਤਾਂ ਭਾਈ ਤਰਸੇਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਸੇਵਕ ਟਰੱਸਟ ਵਲੋਂ ਸ਼ਹਿਰ ਵਿਚ ਫਰੀ ਸਿੱਖ ਸਕੂਲ ਖੋਹਲਣ ਬਾਰੇ ਸੋਚਣਾਂ ਸ਼ੁਰੂ ਕੀਤਾ ਗਿਆ। ਇਸ ਸਬੰਧੀ ਪਿਛਲੇ ਦੋ ਸਾਲਾਂ ਵਿਚ ਸੇਵਕ ਟਰੱਸਟ ਨੂੰ ਅਨੇਕਾਂ ਮੁਸ਼ਕਲਾਂ ਅਤੇ ਚਣੌਤੀਆਂ ਦਾ ਸਾਹਮਣਾਂ ਕਰਨਾ ਪਿਆ ਪਰ ਅਖੀਰ ਨੂੰ ਉਹਨਾਂ ਦੀ ਮਿਹਨਤ ਰੰਗ ਲਿਆਈ ਜਦ ਕਿ ਕਰੀਬ 135 ਵਿਦਿਆਰਥੀਆਂ ਨਾਲ ਇਹ ਸਕੂਲ ਅਰੰਭ ਕੀਤਾ ਗਿਆ ਜਿਸ ਦਾ ਨਾਮ ਦੇਸ਼ ਦੇ ਸਭ ਤੋਂ ਵਧੀਆ ਸਕੂਲਾਂ ਵਿਚ ਸ਼ੁਮਾਰ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਹਨ। ਸਕੂਲ ਦੇ ਪ੍ਰਬੰਧਕਾਂ ਵਿਚ ਮੈਡਮ ਮੋਰਿਮ ਮਾਰਟਿਨ ਅਤੇ ਮਿਸਟਰ ਡੇਵਿਡ ਕਰਸ਼ਾ ਵਰਗੀਆਂ ਅਹਿਮ ਸ਼ਖਸੀਅਤਾਂ ਦੇ ਨਾਮ ਵਰਨਣ ਯੋਗ ਹਨ। ਮੋਰਿਮ ਮਾਰਟਨ ਇੱਕ ਪ੍ਰਈਵੇਟ ਸਕੂਲ ਦੇ ਹੈਡ ਰਹਿ ਚੁੱਕੇ ਹਨ ਜੋ ਕਿ ਗਵਰਨਰਜ਼ ਦੇ ਚੇਅਰਪਰਸਨ ਹਨ ਜਦ ਕਿ ਡੇਵਿਡ ਕਰਸ਼ਾ ਸਕੂਲ ਦੇ ਐਡਵਾਈਜ਼ਰ ਹਨ ਜਦ ਕਿ ਉਹ ਕਾਵੈਂਟਰੀ ਦੇ ਹੈੱਡ ਆਫ ਐਜੂਕੇਸ਼ਨ ਹਨ। ਇਸ ਦੇ ਨਾਲ ਨਾਲ ਕਾਵੈਂਟਰੀ ਕੌਸਲ ਵਿਚੋਂ ਵੀ ਗਵਰਨਰ ਲਏ ਗਏ ਹਨ ਜਦ ਕਿ ਗਵਰਨਿੰਗ ਬਾਡੀ ਵਿਚ ਇੱਕ ਆਫਸਟਿਡ ਇਨਸਪੈਕਟਰ ਵੀ ਹੈ।
ਭਾਈ ਤਰਸੇਮ ਸਿੰਘ ਖਾਲਸਾ ਨੇ ਕਿਹਾ ਹੈ ਕਿ ਭਾਵੇਂ ਇਹ ਸਕੂਲ ਸਾਰੇ ਲੋਕਾਂ ਲਈ ਹੈ ਪਰ ਕਾਵੈਂਟਰੀ ਦੇ ਸਿੱਖ ਮਾਪਿਆਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਆਪਣੇ ਬੱਚਿਆਂ ਲਈ ਬੇਹੱਦ ਮਹਿੰਗੀ ਪ੍ਰਾਈਵੇਟ ਐਜੂਕੇਸ਼ਨ ਦੇ ਸਟੈਂਡਰਡ ਦੀ ਐਜੂਕੇਸ਼ਨ ਬਿਲਕੁਲ ਮੁਫਤ ਇਸ ‘ਸੇਵਾ ਸਕੂਲ’ ਵਿਚ ਲੈ ਸਕਦੇ ਹਨ । ਇਹ ਸਕੂਲ ਸਿੱਖ ਧਰਮ ਦੀ ਸਿੱਖਿਆ ਅਤੇ ਕੀਮਤਾਂ ਤੇ ਅਧਾਰਤ ਹੋਣ ਕਾਰਨ ਬੱਚੇ ਇੱਕ ਬਹੁਤ ਹੀ ਅਨੁਸ਼ਾਸਤ ਧਾਰਮਕ ਵਾਤਾਵਰਣ ਵਿਚ ਰਹਿਣਗੇ ਜਿਥੇ ਕਿ ਸਿੱਖ ਬੱਚਿਆਂ ਲਈ ਧਾਰਮਕ ਵਿੱਦਿਆ, ਸਿਮਰਨ ਅਤੇ ਸੰਗੀਤ ਲਾਜ਼ਮੀ ਹੋਣਗੇ ਅਤੇ ਸੇਵਾ ਨੂੰ ਸਮਰਪਿਤ ਜੀਵਨ ਦੀ ਘਾੜਤ ਹੋਵੇਗੀ। ਇਸ ਉਦਘਾਟਨ ਦੀ ਕਵਰੇਜ ‘ਅਕਾਲ ਚੈਨਲ’ ਵਲੋਂ ਕੀਤੀ ਗਈ ਅਤੇ ਇਸ ਅਹਿਮ ਮੌਕੇ ਤੇ ਕਾਵੈਂਟਰੀ ਦੇ ਬਾਕੀ ਗੁਰਦਵਾਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਨੇ ਸੇਵਾ ਸਕੂਲ ਨੂੰ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ।
ਜਾਰੀ ਕਰਤਾ—ਕੁਲਵੰਤ ਸਿੰਘ ਢੇਸੀ (07854 136 413)
 






 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.