ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਸਤਿਕਾਰ ਦੇ ਨਾਮ ’ਤੇ ਤਾਲਿਬਾਨੀ ਵਤੀਰਾ ਸਿੱਖੀ ਦਾ ਅਕਸ ਵਿਗਾੜਨ ਦਾ ਕਾਰਨ ਬਣ ਰਿਹਾ ਹੈ:
ਸਤਿਕਾਰ ਦੇ ਨਾਮ ’ਤੇ ਤਾਲਿਬਾਨੀ ਵਤੀਰਾ ਸਿੱਖੀ ਦਾ ਅਕਸ ਵਿਗਾੜਨ ਦਾ ਕਾਰਨ ਬਣ ਰਿਹਾ ਹੈ:
Page Visitors: 2808

ਸਤਿਕਾਰ ਦੇ ਨਾਮ ਤੇ ਤਾਲਿਬਾਨੀ ਵਤੀਰਾ ਸਿੱਖੀ ਦਾ ਅਕਸ ਵਿਗਾੜਨ ਦਾ ਕਾਰਨ ਬਣ ਰਿਹਾ ਹੈ:
ਸਿੱਖੀ ਦਾ ਮੂਲ ਆਧਾਰ ਗੁਰਮਤਿ ਫਲਸਫਾ ਹੈ। ਹੋਰ ਮੱਤਾਂ ਵਾਂਙੂ ਇਹ ਫਲਸਫਾ ਪੂਜਾ-ਪੱਧਤੀ ਤੇ ਆਧਾਰਿਤ ਨਹੀਂ, ਬਲਕਿ ਇਕ ਜੀਵਨ-ਜਾਚ ਹੈ। ਗੁਰਮਤਿ ਦਾ ਮੂਲ ਸੋਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਦਾ ਸਰੂਪ ਹੈ, ਇਸ ਲਈ ਸਿੱਖਾਂ ਦੇ ਮਨ ਵਿਚ ਇਸ ਪ੍ਰਤੀ ਸਤਿਕਾਰ ਦੀ ਭਾਵਨਾ ਹੋਣਾ ਸੁਭਾਵਿਕ ਹੈ। ਪਰ ਜਦੋਂ ਇਹ ਸਤਿਕਾਰ ਗੁਰਮਤਿ ਨੂੰ ਅਣਗੌਲਿਆ ਕਰਕੇ ਅੰਨ੍ਹੀ ਸ਼ਰਧਾਦਾ ਰੂਪ ਧਾਰ ਲੈਦਾ ਹੈ ਤਾਂ ਇਹ ਸਿੱਖੀ ਦੇ ਮੂਲ ਤੋਂ ਭਟਕਾਅ ਦਾ ਕਾਰਨ ਬਣਦਾ ਹੈ। ਅੱਜ ਆਮ ਸਿੱਖ ਸਮਾਜ ਵਲੋਂ ਸਰੂਪ ਨਾਲ ਮੂਰਤੀ ਵਰਗੇ ਹੋ ਰਹੇ ਕਰਮਕਾਂਡ ਇਸ ਭਟਕਾਅ ਦੀ ਨਿਸ਼ਾਨੀ ਹਨ।
ਗੁਰਬਾਣੀ ਦਾ ਅਸਲ ਸਤਿਕਾਰ ਉਸ ਵਿਚਲੇ ਉਪਦੇਸ਼ਾਂ ਨੂੰ ਅਪਣਾਅ ਲੈਣਾ ਹੈਦੀ ਮੂਲ ਸੇਧ ਤੋਂ ਥਿੜਕ ਜਾਣਾ ਹੀ ਇਸ ਭਟਕਾਅ ਦਾ ਸ਼ੁਰੂਆਤੀ ਕਾਰਨ ਬਣਦਾ ਹੈ। ਇਹ ਸਤਿਕਾਰ ਪਿੱਛਲੇ ਕੁਝ ਸਮੇਂ ਤੋਂ ਤਾਲਿਬਾਨੀ ਰਵੱਈਏ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਮੰਦ ਰੁਚੀ ਨਾਲ ਜਿੱਥੇ ਇਕ ਪਾਸੇ ਸਿੱਖਾਂ ਦਾ ਦੁਨੀਆਂ ਸਾਹਮਣੇ ਅਕਸ ਵਿਗੜ ਰਿਹਾ ਹੈ, ਉੁੱਥੇ ਗੁਰਬਾਣੀ ਸੰਦੇਸ਼ ਦੇ ਪ੍ਰਸਾਰ ਵਿਚ ਵੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ। ਗੁਰਬਾਣੀ ਸਤਿਕਾਰਦੇ ਨਾਮ ਹੇਠ ਲੋਕਾਂ ਨੂੰ ਤਾਲਿਬਾਨੀ ਤਰੀਕੇ ਤੰਗ ਅਤੇ ਤਸ਼ਦੱਦ ਕਰਨ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ। ਪਿੱਛਲੇ ਸਮੇਂ ਵਿਚ ਇੰਟਰਨੈਟ ਮੀਡੀਆ ਰਾਹੀਂ ਸਾਹਮਣੇ ਆਈਆਂ ਐਸੀਆਂ ਕੁਝ ਵੀਡੀਉਜ਼ ਸੁਹਿਰਦ ਸਿੱਖਾਂ ਨੂੰ ਸ਼ਰਮਸਾਰ ਕਰਦੀਆਂ ਹਨ। ਸਤਿਕਾਰ ਦੇ ਨਾਮ ਤੇ ਗੁੰਮਰਾਹ ਹੋਏ ਅਤੇ ਗੁੰਮਰਾਹ ਕਰ ਰਹੇ ਸੱਜਣਾਂ ਦੀ ਇਕ ਮਿਸਾਲ ਸਤਿਕਾਰ ਸਭਾਦੇ ਨਾਮ ਤੇ ਬਣੀ ਕੋਈ ਜਥੇਬੰਦੀ ਹੈ। ਇਸ ਜਥੇਬੰਦੀ ਦਾ ਦਾਅਵਾ ਹੈ ਕਿ ਜਿਸ ਵੀ ਥਾਂ (ਪੁਸਤਕ ਆਦਿ) ਵਿਚ ਗੁਰਬਾਣੀਛਪੀ ਹੈ, ਉਸ ਨੂੰ ਹੋਰ ਜਗਾਂ ਪਹੁੰਚਾਉਣ ਲਈ ਇਕ ਖਾਸ ਮਰਿਯਾਦਾ ਦਾ ਪਾਲਨ ਕਰਨਾ ਜ਼ਰੂਰੀ ਹੈ। ਸਤਿਕਾਰ ਅਤੇ ਮਰਿਯਾਦਾ ਦੇ ਨਾਮ ਤੇ ਪੁਜਾਰੀ ਸ਼੍ਰੇਣੀ ਨੇ ਵੈਸੇ ਹੀ ਆਮ ਸਿੱਖਾਂ ਨੂੰ ਗੁਰਬਾਣੀ ਵਿਚਾਰਤੋਂ ਦੂਰ ਕੀਤਾ ਹੋਇਆ ਹੈ। ਇਸ ਜਥੇਬੰਦੀ ਵਲੋਂ ਕੁਝ ਲੋਕਾਂ ਨਾਲ ਗੁਰਬਾਣੀ ਵਾਲੀਆਂ ਪੁਸਤਕਾਂ, ਗੁਟਕਿਆਂ ਦੀ ਬੇਅਦਬੀ ਦਾ ਬਹਾਨਾ ਲਾ ਕੇ ਬਦਸਲੂਕੀ ਕਰਨ ਦੀ ਖਬਰ ਹੁਣੇ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਈ ਹੈ। 
ਗੁਰਬਾਣੀ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦੀ ਸੁਹਿਰਦ ਇੱਛਾ ਰੱਖਣ ਵਾਲੇ ਸਿੱਖਾਂ ਨੂੰ ਇਹ ਗੱਲ ਪੱਲ੍ਹੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਤਿਕਾਰਦੀ ਇਹ ਕਾਵਾਂ-ਰੌਲੀ ਸਿੱਖਾਂ ਅਤੇ ਮਨੁੱਖਤਾ ਲਈ ਨੁਕਸਾਨਦੇਹ ਅਤੇ ਗੁਰਮਤਿ ਅਸੂਲਾਂ ਦੇ ਉਲਟ ਅੰਨ੍ਹੀ ਸ਼ਰਧਾਦਾ ਪ੍ਰਗਟਾਵਾ ਹੈ। ਚੇਤੇ ਰਹੇ ਗੁਰਬਾਣੀ ਹੁਣ ਸਿਰਫ ਬੀੜ, ਗੁਟਕਿਆਂ, ਸੈਂਚੀਆਂ ਤੱਕ ਸੀਮਤ ਨਹੀਂ ਰਹੀ ਬਲਕਿ ਇਹ ਹੁਣ ਕਿਤਾਬਾਂ, ਅਖਬਾਰਾਂ, ਰਸਾਲਿਆਂ ਦੇ ਨਾਲ-ਨਾਲ ਡਿਜ਼ਿਟਲ ਆਦਿ ਦਾ ਹਿੱਸਾ ਵੀ ਬਣੀ ਹੋਈ ਹੈ। ਫੇਰ ਇਹ ਸਤਿਕਾਰ ਦਾ ਅੜਿੱਕਾ ਕਿਹੜੀ-ਕਿਹੜੀ ਥਾਂ ਪਾਵਾਂਗੇ? ਇਸ ਤਰ੍ਹਾਂ ਤਾਂ ਗੁਰਬਾਣੀ ਦਾ ਪ੍ਰਸਾਰ ਕਰਨਾ ਬਹੁਤ ਔਖਾ ਹੋ ਜਾਵੇਗਾ। 
ਸੋ ਸਾਨੂੰ ਸਾਰਿਆਂ ਨੂੰ ਇਸ ਅਖੌਤੀ ਸਤਿਕਾਰ ਦੀ ਘੁੰਮਣਘੇਰੀ ਤੋਂ ਆਜ਼ਾਦ ਹੋ ਕੇ, ਗੁਰਬਾਣੀ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਸੁਹਿਰਦ ਅਤੇ ਠੋਸ ਯਤਨ ਕਰਨੇ ਚਾਹੀਦੇ ਹਨ। ਗੁਰਬਾਣੀ ਦਾ ਅਸਲ ਸਤਿਕਾਰ ਉਸ ਦੇ ਉਪਦੇਸ਼ਾਂ ਨੂੰ ਅਪਨਾਉਣ ਅਤੇ ਪ੍ਰਚਾਰਨ ਵਿਚ ਹੀ ਹੈ।
ਨਿਸ਼ਕਾਮ ਨਿਮਰਤਾ ਸਹਿਤ 
ਤੱਤ ਗੁਰਮਤਿ ਪਰਿਵਾਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.