ਕੈਟੇਗਰੀ

ਤੁਹਾਡੀ ਰਾਇ



ਹਰਮਨਪ੍ਰੀਤ ਸਿੰਘ ਖਾਲਸਾ
ਗੁਰਦੁਆਰਾ ਚੋਣਾਂ ਵਾਲੇ ਭਿਅੰਕਰ ਰਾਖਸ਼ ਦੇ
ਗੁਰਦੁਆਰਾ ਚੋਣਾਂ ਵਾਲੇ ਭਿਅੰਕਰ ਰਾਖਸ਼ ਦੇ
Page Visitors: 2746

ਗੁਰਦੁਆਰਾ ਚੋਣਾਂ ਵਾਲੇ ਭਿਅੰਕਰ ਰਾਖਸ਼ ਦੇ ਜ਼ਾਲਮ ਖੂਨੀ ਤੇ ਮਾਰੂ ਪੰਜੇ 'ਚ ਫਸਿਆ ਗੁਰੂ ਕਾ ਪੰਥ
- 
ਹਰਮਨਪ੍ਰੀਤ ਸਿੰਘ ਖ਼ਾਲਸਾ
ਸੰਸਾਰ ਪਧਰ `ਤੇ ਮਾੜੇ ਤੋਂ ਮਾੜਾ ਧਰਮ ਵੀ ਨਹੀਂ ਮਿਲੇਗਾ ਜਿਸ ਨੇ ਆਪਣੀ ਕਲਪਣਾ `ਚ ਵੀ ਧਰਮ ਦੇ ਪ੍ਰਸਾਰ ਤੇ ਸੰਭਾਲ ਲਈ ਚੋਣਾਂ(Elections) ਵਾਲਾ, ਘਟੀਆ ਤੋਂ ਵੀ ਮਹਾ ਘਟੀਆ ਤੇ ਬਦਨਾਮ ਢੰਗ ਅਪਣਾਇਆ ਹੋਵੇ, ਸਿਵਾਏ ਸਿੱਖ ਕੌਮ ਦੇ
ਸੰਸਾਰ ਦਾ ਇਕੋ ਇੱਕ ਇਲਾਹੀ ਰੱਬੀ ਤੇ ਸੱਚ ਧਰਮ, ਜੋ ਸੰਸਾਰ ਭਰ ਦੇ ਮਨੁੱਖਾਂ ਦਾ ਵਾਹਿਦ ਤੇ ਮੂਲ ਆਲਮਗੀਰੀ ਧਰਮ ਹੈਉਹ ਧਰਮ, ਜਿਸਦਾ ਨਾ ਕੋਈ ਬਦਲ ਹੈ ਨਾ ਬਰਾਬਰੀਉਹ ਇਲਾਹੀ ਤੇ ਸੱਚ ਧਰਮ ਜਿਸਨੂੰ ਆਦਿ ਜੁਗਾਦੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਪ੍ਰਾਪਤ ਹੈਉਹ ਇਲਾਹੀ ਤੇ ਰੱਬੀ ਧਰਮ ਜਿਸਦਾ ਗੁਰੂ ਪ੍ਰਵਾਰਾਂ ਵਿਚੋਂ ਸ੍ਰੀਚੰਦ, ਦਾਤੂ , ਦਾਸੂ , ਪ੍ਰਿਥੀ ਚੰਦ, ਰਾਮਰਾਏ, ਧੀਰਮਲ ਆਦਿ ਵੀ ਸਰਕਾਰੀ ਸ੍ਰਪ੍ਰਸਤੀਆਂ ਲੈ ਕੇ ਮੂੰਹ ਦੀ ਖਾ ਗਏ ਪਰ ਇਸ ਰੱਬੀ ਕਿਲੇ `ਚ ਸੁਰਾਖ ਤੀਕ ਨਾ ਕਰ ਸਕੇਕਿਸੇ ਇੱਕ ਦੀ ਵੀ ਗੁਰੂ ਦਰ ਵਿਰੁਧ ਦੁਕਾਨ ਨਾ ਚਲ ਸਕੀਤੱਤੀਆਂ ਲੋਹਾਂ, ਉਬਲਦੀਆਂ ਦੇਗ਼ਾਂ, ਆਰੇ, ਚਰਖੜੀਆਂ ਤੇ ਬੇਅੰਤ ਤਸੀਹੇ ਵੀ ਜਿਸ ਧਰਮ ਦੇ ਆੜੇ ਨਾ ਆ ਸਕੇ
ਅੱਜ ਉਹੀ ਸਰਬ-ਉੱਤਮ ਧਰਮ ਗੁਰਦੁਆਰਾ ਪ੍ਰਬੰਧ ਦੀਆਂ ਚੌਣਾਂ ਦੇ ਖੂਨੀ ਪੰਜੇ `ਚ ਫ਼ਸਿਆ ਪਿਆ ਹੈਇਸ ਸੱਚੇ ਸੁਚੇ ਧਰਮ ਦੇ ਫੈਲਾਅ ਤੇ ਸੰਭਾਲ ਲਈ ਬਣੇ ਗੁਰਦੁਆਰਿਆਂ ਦੇ ਪ੍ਰਬੰਧਕ ਉਹਨਾਂ ਚੋਣਾਂ ਰਸਤੇ ਗੁਰਦੁਆਰਾ ਸਟੇਜ `ਤੇ ਪੁੱਜ ਰਹੇ ਹਨ, ਜਿਸ ਰਸਤੇ ਪੁੱਜਣ ਲਈ ਸਾਰੀਆਂ ਧਰਮ ਵਿਰੋਧੀ ਵਸਤਾਂ ਤੇ ਢੰਗ ਖੁਲੇਆਮ ਤੇ ਬੜੀ ਬੇਹਿਆਈ ਨਾਲ ਵਰਤੇ ਜਾਂਦੇ ਹਨਗੁਰਦੁਆਰਾ ਪ੍ਰਬੰਧਾਂ ਦੀ ਜਫ਼ੇਮਾਰੀ ਲਈ ਜੇਕਰ ੧੦੦% ਨਹੀਂ ਤਾਂ ਵੀ ਵੱਡੀ ਗਿਣਤੀ `ਚ ਉਮੀਦਵਾਰ ਜੋ ਢੰਗ ਵਰਤ ਰਹੇ ਹਨ ਉਹ ਢੰਗ ਹਨ ਸ਼ਰਾਬ, ਨਸ਼ੇ, ਜੁਰਮ, ਕਤਲੋ-ਗ਼ਾਰਤ, ਠੱਗੀਆਂ, ਫ਼ਰੇਬ, ਵਿੱਤਕਰੇ, ਗੁਟ-ਬੰਦੀਆਂ, ਅਦਾਲਤਾਂ, ਮੁਕਦਮੇਬਾਜ਼ੀਆਂ, ਕਈ ਵਾਰੀ ਤਾਂ ਹੋਰ ਵੀ ਬਹੁਤ ਕੁੱਝ ਕਨੀਂ ਪੈਂਦਾ ਹੈ ਜਿਸ ਬਾਰੇ ਕਿ ਪਾਤਸ਼ਾਹ ਤੂੰ ਆਪ ਹੀ ਜਾਣਦਾ ਹੈ, ਉਸਨੂੰ ਕਲਮ ਹੇਠ ਲਿਆਉਣਾ ਵੀ ਸੌਖਾ ਨਹੀਂਇਸ ਇਲੈਕਸ਼ਨਾ ਵਾਲੇ ਰਸਤੇ `ਚ ਤਾਂ ਸੰਸਾਰ ਭਰ ਦੇ ਹਜ਼ਾਰਹਾਂ ਗੁਣਾਹ ਆਪਣੀ ਰਿਹਾਇਸ਼-ਗਾਹ ਬਣਾਈ ਬੈਠੇ ਹਨ, ਜਿਸ ਰਸਤੇ ਨੂੰ ਟੱਪ ਕੇ ਉਮੀਦਵਾਰ ਨੇ ਗੁਰਦੁਆਰਾ ਸਟੇਜ ਤੇ ਗੁਰਦੁਆਰਾ ਪ੍ਰਬੰਧ ਤੀਕ ਪੁੱਜਣਾ ਹੁੰਦਾ ਹੈਇੱਕ ਜਾਂ ਦੋ ਨਹੀਂ, ਇਸੇ ਖੂਨੀ ਪੰਜੇ ਦੇ ਵਾਰ ਤੋਂ ਪੰਥ ਅੱਜ ਹਜ਼ਾਰਹਾਂ ਗੁੱਟਾਂ-ਦੁਸ਼ਮਣੀਆਂ `ਚ ਵੰਡਿਆ ਜਾ ਚੁੱਕਾ ਹੈ ਅਤੇ ਇਸ `ਚ ਕੌੜੀ ਵੇਲ ਵਾਂਗ ਨਿੱਤ ਵਾਧਾ ਵੀ ਜਾਰੀ ਹੈਇਹ ਸਭ ਉਹ ਢੰਗ ਹਨ ਜਿਨ੍ਹਾਂ ਦਾ ਸਹਾਰਾ ਲਏ ਬਿਨਾ ਉਹ ਵਿਰਲੇ ਵਡਭਾਗੀ ਗੁਰਦੁਆਰਾ ਪ੍ਰਬੰਧਕਹੀ ਹਨ ਜਿਨ੍ਹਾਂ ਨੂੰ ਇਸ ਸੀੜ੍ਹੀ ਦੀ ਲੋੜ ਨਾ ਪਵੇ ਅਤੇ ਇਸ ਦਾ ਸਹਾਰਾ ਲਏ ਬਿਨਾਂ ਇਸ ਉਚੇ ਸੁਚੇ ਪਦ ਨੂੰ ਪ੍ਰਾਪਤ ਹੋ ਜਾਣ
ਅਕੱਟ ਸੱਚਾਈ ਹੈ, ਜੇਕਰ ਚੋਣਾਂ ਰਸਤੇ ਹੀ ਸਿੱਖ ਧਰਮ ਨੇ ਸੰਸਾਰ `ਚ ਫੈਲਣਾ ਹੁੰਦਾ ਤਾਂ ਭਾਈ ਲਹਿਣਾ ਜੀ ਕਦੇ ਗੁਰੂ ਅੰਗਦ ਸਾਹਿਬ ਵਾਲੇ ਉੱਚਤਮ ਗੁਰੂ-ਪਦ ਨੂੰ ਪ੍ਰਾਪਤ ਨਹੀਂ ਸਨ ਹੋ ਸਕਦੇਜੇਕਰ ਚੋਣਾਂ ਰਸਤੇ ਹੀ ਕੌਮ ਨੇ ਆਪਣੇ ਨਿਸ਼ਾਨੇ ਵਲ ਅੱਗੇ ਵਧਣਾ ਹੁੰਦਾ ਤਾਂ ਅੱਜ ਪੰਜ ਪਿਆਰੇ ਵੀ ਉਹ ਨਾ ਹੁੰਦੇ, ਜਿਨ੍ਹਾਂ ਦੇ ਚਰਨਾਂ `ਚ ਹਰ ਸਮੇਂ ਕੌਮ ਦਾ ਸਿਰ ਝੁੱਕਦਾ ਹੈ ਅਤੇ ਜਿਨ੍ਹਾਂ ਨੂੰ ਹਰੇਕ ਅਰਦਾਸ `ਚ ਯਾਦ ਕੀਤਾ ਜਾਂਦਾ ਹੈਆਪਣੇ ਆਪ `ਚ ਵੱਡਾ ਸਬੂਤ ਹੈ ਕਿ ਗੁਰਦੇਵ ਨੂੰ ਸਿੱਖ ਧਰਮ ਦੀਆਂ ਧਰਮਸ਼ਾਲਾਵਾਂ ਤੇ ਸੰਗਤਾਂ (ਗੁਰਦੁਆਰਿਆਂ) ਦੇ ਪ੍ਰਬੰਧ ਵਾਲਾ ਇਹ ਰਸਤਾ ਉੱਕਾ ਮਨਜ਼ੂਰ ਨਹੀਂਯਕੀਨਣ ਗੁਰਦੁਆਰਾ ਪ੍ਰਬੰਧ ਲਈ ਇਹ ਜੋ ਰਸਤਾ ਅੱਜ ਵਰਤਿਆ ਜਾ ਰਿਹਾ ਹੈ, ਇਹ ਤਾਂ ਕੇਵਲ ਸਿੱਖ ਧਰਮ ਦੀ ਤੱਬਾਹੀ ਲਈ ਵਿਰੋਧੀਆਂ ਦਾ ਪਾਇਆ ਮਾਇਆ ਜਾਲ ਜਾਂ ਅਣ-ਅਧੀਕਾਰੀ ਪ੍ਰਬੰਧਕਾਂ ਦਾ ਬਹਿਸ਼ਤ ਜਿਹੜੇ ਸਿੱਖ ਧਰਮ ਦੀ ਬਰਬਾਦੀ ਅਤੇ ਮੌਤ ਦੇ ਵਾਰੰਟਾ ਤਾਂ ਸਹੀ ਤਾਂ ਕਰ ਸਕਦੇ ਹਨ ਪਰ ਕਿਸੇ ਵੀ ਕੀਮਤ `ਤੇ ਗੁੜ ਦੀ ਭੇਲੀ `ਤੇ ਮਖੀਆਂ ਦੀ ਨਿਆਂਈਕਿਸੇ ਹੀਲੇ ਤੇ ਕਿਸੇ ਵੀ ਕੀਮਤ `ਤੇ ਆਪਣੇ ਇਸ ਬਹਿਸ਼ਤ ਨੂੰ ਉਜੜਦਾ ਨਹੀਂ ਦੇਖਣਾ ਚਾਹੁੰਦੇ
ਹੈਨਿ ਵਿਰਲੇ ਨਾਹੀ ਘਣੇ (ਪੰ: ੧੪੧੧)
ਸ਼ੱਕ ਨਹੀਂ, ਪੰਥਕ ਲੀਡਰਾਂ, ਗੁਰਦੁਆਰਾ ਪ੍ਰਬੰਧਕਾਂ, ਪ੍ਰਚਾਰਕਾਂ, ਭਾਈ-ਗ੍ਰੰਥੀ ਸਹਿਬਾਨ ਤੇ ਸੰਗਤਾਂ ਭਾਵ ਹਰੇਕ ਵਰਗ `ਚ ਅਜਿਹੇ ਸੱਜਨ ਅੱਜ ਵੀ ਮੌਜੂਦ ਹਨ ਜੋ ਇਸ ਰਸਤੇ ਹੋ ਰਹੀ ਪੰਥ ਦੀ ਤੱਬਾਹੀ ਲਈ, ਖੂਨ ਦੇ ਅਥਰੂ ਤਾਂ ਕੇਰ ਰਹੇ ਹਨ ਪਰ ਮੌਜੂਦਾ ਹਾਲਾਤ `ਚ ਆਪਣੇ ਆਪ ਨੂੰ ਉਹ ਵੀ ਬਹੁਤਾ ਕਰਕੇ ਬੇਵੱਸ ਹੀ ਮਹਿਸੂਸ ਕਰਦੇ ਹਨਅਜਿਹੇ ਸੱਜਨਾਂ ਵਿਚੋਂ ਤਾਂ ਕਈ ਵਾਰੀ ਅਜਿਹੇ ਸੱਜਨਾਂ ਦੇ ਦਰਸ਼ਨ ਵੀ ਹੁੰਦੇ ਹਨ ਜੋ ਤਨੋ, ਮਨੋ ਤੇ ਪੂਰੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਮ੍ਰਪਿਤ ਹਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ, ਗੁਰੂ ਤੁਲ ਸੰਸਾਰ ਭਰ ਦੀ ਕਿਸੇ ਵੀ ਰਚਨਾ ਵਲ ਝਾਕਦੇ ਵੀ ਨਹੀਂਉਹਨਾਂ ਦਾ ਜੀਵਨ ਖੰਡੇ ਦੀ ਪਾਹੁਲਰਸਤੇ, ਦਸਮੇਸ਼ ਜੀ ਰਾਹੀਂ ਨਿਯਤ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਕਾ ਵਾਲੀ ਸੀਮਾ `ਚ ਹੀ ਬੱਝਾ ਹੋਇਆ ਹੈ ਤੇ ਜੀਊਂਦੇ ਜੀਅ, ਸਿਦਕਦਿਲੀ ਨਾਲ ਇਸ ਉੱਤਮ ਸੀਮਾ ਤੋਂ ਬਾਹਰ ਜਾਂਦੇ ਵੀ ਨਹੀਂਪਰ ਅਜਿਹੀਆਂ ਰੂਹਾਂ ਵੀ ਤਾਂ ਗਿਣਤੀ ਦੀਆਂ ਹੀ ਹਨ, ਵੱਧ ਨਹੀਂ
ਦੂਜੇ ਪਾਸੇ, ਗੁਰਦੁਆਰਾ ਚੋਣਾਂ ਵਾਲੇ ਰਾਖਸ਼ ਦੇ ਖੂਨੀ ਪੰਜੇ `ਚ ਫਸ ਚੁੱਕੇ ਪੰਥ ਦੀ ਹਾਲਤ ਅੱਜ 
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ (ਪੰ: ੪੬੮)
ਤੋਂ ਵੱਧ ਨਹੀਂ ਰਹਿ ਚੁੱਕੀ
ਗੁਰਦੁਆਰਾ ਪ੍ਰਬੰਧ ਲਈ, ਇਸੇ ਚੋਣਾਂ ਵਾਲੇ ਰਸਤੇ ਨੂੰ ਅਪਣਾ ਕੇ ਹੀ, ਵੱਡੀ ਗਿਣਤੀ `ਚ ਸਿੱਖੀ ਜੀਵਨ ਤੋਂ ਖਾਲੀ, ਗੁਰਮਤਿ ਹੀਣੇ, ਗੁਰਮਤਿ ਦੇ ੳ, ਅ ਤੋਂ ਅਨਜਾਣ, ਦੁਨੀਆਵੀ ਰਾਜਨੀਤੀ ਦੀ ਗ਼ਲੀਚ ਪਉੜੀ ਨੂੰ ਵਰਤ ਕੇ ਪਹਿਲਾਂ ਗੁਰਦੁਆਰਾ ਪ੍ਰਬੰਧਕ’, ਫ਼ਿਰ ਵਿਧਾਨ ਸਭਾ, ਰਾਜ ਸਭਾ, ਮੁਖ ਮੰਤ੍ਰੀ ਆਦਿ ਪਦਾਂ ਤੇ ਪਹੁੰਚ ਰਹੇ ਹਨਗੁਰਦੁਆਰਾ ਇਲੈਕਸ਼ਨਾ ਰਸਤੇ ਉਭਰੇ ਅਜਿਹੇ ਬਹੁਤੇ ਪੰਥਕ ਨੇਤਾ ਤੇ ਗੁਰਦੁਆਰਾ ਪ੍ਰਬੰਧਕ 
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ
 (ਪੰ: ੧੪੫)
ਦੀ ਗਿਣਤੀ `ਚ ਹੀ ਆਉਂਦੇ ਹਨ ਅਤੇ ਆਪਣੀ-ਆਪਣੀ ਕਰਣੀ ਤੋਂ ਵੀ ਇਸੇ ਸੱਚ ਦਾ ਸਪਸ਼ਟ ਸਬੂਤ ਪੇਸ਼ ਕਰ ਰਹੇ ਹਨ
ਮੇਰੇ ਸਤਿਗੁਰੂ ਜੀ! ਗੁਰਦੁਆਰਿਆਂ `ਤੇ ਛਾ ਚੁੱਕੇ ਅਜਿਹੇ ਪ੍ਰ੍ਰਬੰਧਕਾਂ ਦੀ ਹੀ ਗ਼ਲੀਚ ਰਹਿਣੀ ਕਾਰਨ, ਤੇਰੇ ਨਿਆਰੇ ਤੇ ਨਿਰਾਲੇ ਪੰਥ ਦਾ ਰੱਜਵਾਂ ਖੂਨ ਚੂਸਿਆ ਜਾ ਰਿਹਾ ਹੈਇਸੇ ਗੁਰਦੁਆਰਾ ਪ੍ਰਬੰਧ ਰਸਤੇ ਪੰਥ ਉਪਰ ਕਾਬਿਜ਼ ਨੇਤਾਵਾਂ ਅਤੇ ਅਣ-ਅਧਿਕਾਰੀ ਗੁਰਦੁਆਰਾ ਪ੍ਰਬੰਧਕਾਂ ਦੀ ਝੂਠ, ਫ਼ਰੇਬ, ਗੁਨਾਹਾਂ, ਠਗੀਆਂ ਹੇਠ ਤਿਆਰ, “ਸਚਿ ਕਾਲੁ ਕੂੜੁ ਵਰਤਿਆਵਾਲੀ ਛੱਤ ਹੇਠ, ਯੋਗ ਤੇ ਜੀਵਨ ਵਾਲੇ ਗੁਰਮਤਿ ਦੇ ਵਿਦਵਾਨ ਪ੍ਰਚਾਰਕ ਨਹੀਂ ਬਲਕਿ ਜੀਵਨ ਹੀਣੇ, ਗੁਰਮਤਿ ਤੋਂ ਕੋਰੇ, ਚਾਪਲੂਸ, ਆਪਣੀਆਂ ਰੋਟੀਆਂ ਸੇਕਣ ਵਾਲੇ ਪ੍ਰਚਾਰਕਾਂ ਦੀਆਂ ਕਤਾਰਾਂ ਵੀ ਨਿੱਤ ਲੰਮੀਆਂ ਹੁਦੀਆਂ ਜਾ ਰਹੀਆਂ ਹਨਦਰਅਸਲ ਇਹ ਲੋਕ 
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀਂ ਹਰਿ ਹਰਿ ਭੀਜੈ ਰਾਮ ਰਾਜੇ
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ
 (ਪੰ: ੪੫੦)
ਅਨੁਸਾਰ ਸੰਗਤਾਂ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਹੀਂ ਬਲਕਿ ਆਪਣੇ ਧੰਨ, ਮਾਲ, ਐਸ਼ੋਆਰਾਮ, ਕੋਠੀਆਂ, ਬੈਂਕ ਬੈਲੇਸਾਂ ਦੇ ਵਾਧੇ, ਨਿੱਤ ਹਵਾਈ ਉਡਾਰੀਆਂ ਜਾਂ ਫ਼ਿਰ ਸੰਗਤਾਂ ਨੂੰ ਡੇਰਿਆਂ `ਤੇ ਦੰਭੀਆਂ, ਪਾਖੰਡੀਆਂ ਦੀ ਭੀੜ ਬਨਾ ਕੇ, ਅਨਮਤੀ ਕਰਮਕਾਂਡਾਂ ਵਿਸ਼ਵਾਸਾਂ `ਚ ਹੀ ਉਲਝਾ ਰਹੇ ਹਨਗੁਰੂ ਗੁਰਬਾਣੀ-ਜੀਵਨ ਨਾਲ ਜੋੜਣ ਦੀ ਬਜਾਏ ਸਮੂਚੀਆਂ ਸੰਗਤਾਂ ਦੇ ਬਹੁਮੁਲੇ ਜੀਵਨ ਲਈ 
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ (ਪੰ: ੪੬੫)
ਲਈ ਖੁਲੇ ਤੇ ਮੋਕਲੇ ਰਸਤੇ ਬਣੇ ਹੋਏ ਹਨ
ਸਾਡੇ ਬਹੁਤੇ ਅਜਿਹੇ ਪ੍ਰਚਾਰਕ 
ਵਾਇਨਿ ਚੇਲੇ ਨਚਨਿ ਗੁਰਪੈਰ ਹਲਾਇਨਿ ਫੇਰਨਿੑ ਸਿਰ
ਉਡਿ ਉਡਿ ਰਾਵਾ ਝਾਟੈ ਪਾਇਵੇਖੈ ਲੋਕੁ ਹਸੈ ਘਰਿ ਜਾਇ

ਦੀ ਪਧਤੀ ਤੇ ਚਲਦੇ ਹੋਏ
ਰੋਟੀਆ ਕਾਰਣਿ ਪੂਰਹਿ ਤਾਲਆਪੁ ਪਛਾੜਹਿ ਧਰਤੀ ਨਾਲਿ (ਪੰ: ੪੬੫)
ਦੀ ਹਾਲਤ `ਚ ਪੁੱਜੇ ਹੋਏ, ਇੱਕ ਤਰੀਕੇ ਸੰਗਤਾਂ ਨੂੰ ਕੁਰਾਹੇ ਪਾਉਣ ਲਈ ਹੀ ਦਿਨ-ਰਾਤ ਇੱਕ ਕਰ ਰਹੇ ਹਨਇਹਨਾ `ਚੋਂ ਬਹੁਤੇ ਪ੍ਰਚਾਰਕਾਂ ਦੀ ਹਾਲਤ ਤਾਂ 
ਮਾਣਸ ਖਾਣੇ ਕਰਹਿ ਨਿਵਾਜਛੁਰੀ ਵਗਾਇਨਿ ਤਿਨ ਗਲਿ ਤਾਗ
ਤਿਨ ਘਰਿ ਬ੍ਰਹਮਣ ਪੂਰਹਿ ਨਾਦਉਨਾ ਭਿ ਆਵਹਿ ਓਈ ਸਾਦ
ਕੂੜੀ ਰਾਸਿ ਕੂੜਾ ਵਾਪਾਰੁਕੂੜੁ ਬੋਲਿ ਕਰਹਿ ਆਹਾਰੁ
ਸਰਮ ਧਰਮ ਕਾ ਡੇਰਾ ਦੂਰਿਨਾਨਕ ਕੂੜੁ ਰਹਿਆ ਭਰਪੂਰਿ
 (ਪੰ: ੪੭੧)
ਤੋਂ ਉੱਕਾ ਵੱਧ ਨਹੀਂ ਅਤੇ ਅਜਿਹੇ ਵਧੀਆ ਕਿਰਦਾਰ ਲਈ ਹੀ ਆਪਣੀ ਨਿਤਤ ਤੇ ਤੇਜ਼ੀ ਨਾਲ ਵੱਧ ਰਹੀ ਗਿਣਤੀ ਦਾ ਹੀ ਸਬੂਤ ਦੇ ਰਹੇ ਹਨਗੁਰੂ ਕੀਆਂ ਸੰਗਤਾਂ ਲਈ ਗੁਰਮਤਿ ਪਖੋਂ ਉਹਨਾਂ ਲਈ ਕਿਸੇ ਆਤਮਕ ਜੀਵਨ ਦੇ ਉਸਾਰੂ ਸਾਬਤ ਨਹੀਂ ਹੋ ਰਹੇ
ਇਥੇ ਹੀ ਬਸ ਨਹੀਂ,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.