ਕੈਟੇਗਰੀ

ਤੁਹਾਡੀ ਰਾਇ



ਜਸਵੀਰ ਕੌਰ (ਚੰਡੀਗੜ੍ਹ)
ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (ਭਾਗ ਪਹਲਾ )
ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (ਭਾਗ ਪਹਲਾ )
Page Visitors: 2846

ਤੱਤ-ਗੁਰਮਤਿ ਦੇ ਨਾਂ ਤੇ ਅਧੁਨਿਕਤਾ ਜਾਂ ਮਨ-ਮਰਜ਼ੀ (Bwg pihlw) 
ਅਖ਼ਬਾਰ ਰੋਜ਼ਾਨਾ ਸਪੋਕਸਮੈਨ ਵਿੱਚ ਮਿਤੀ 29-05-2013 ਨੂੰ ਸ. ਇੰਦਰ ਸਿੰਘ ਘੱਘਾ ਦਾ ਲੇਖ ਛਪਿਆ ਸੀ, ਜਿਸ ਦਾ ਸਿਰਲੇਖ ਸੀ, ‘ਪੁਰਾਤਨਤਾ ਅਤੇ ਅਧੁਨਿਕਤਾ ਵਿੱਚ ਫਸਿਆ ਸਮਾਜ ਇਸ ਲੇਖ ਵਿੱਚ ਘੱਘਾ ਜੀ ਨੇ ਮਿਤੀ 14 ਅਪ੍ਰੈਲ 2013 ਨੂੰ ਸ. ਦਵਿੰਦਰ ਸਿੰਘ, ਆਰਟਿਸਟ, ਖਰੜ ਦੇ ਘਰ ਹੋਏ, ਅਨੰਦ ਕਾਰਜ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਸਨ ਲੇਖ ਨੂੰ ਪੜ੍ਹ ਕੇ ਜਾਪਦਾ ਹੈ ਕਿ ਲੇਖਕ ਨੇ ਇਸ ਵਿੱਚ ਦਿਤੇ ਵਿਚਾਰ ਸ. ਦਵਿੰਦਰ ਸਿੰਘ, ਆਰਟਿਸਟ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਦੀ ਰਾਏ ਲਏ ਬਗੈਰ ਹੀ ਲਿਖ ਦਿਤੇ ਹਨ ਕਿੰਨਾ ਚੰਗਾ ਹੁੰਦਾ, ਜੇਕਰ ਲੇਖਕ, ਸ. ਦਵਿੰਦਰ ਸਿੰਘ ਅਤੇ ਉਸ ਪ੍ਰੋਗਰਾਮ ਵਿੱਚ ਉਸ ਵਲੋਂ ਬੁਲਾਏ ਹੋਰ 4-5 ਪ੍ਰਵਾਰਾਂ ਦੇ ਵਿਚਾਰ ਸੁਣ ਕੇ ਅਤੇ ਉਨ੍ਹਾਂ ਦਾ ਪ੍ਰਤੀਕਰਮ ਜਾਣ ਕੇ ਸਾਰੀ ਅਸਲੀਅਤ ਲਿਖਦੇ ਤਾਂ ਘੱਘਾ ਜੀ ਦੇ ਲੇਖ ਦੀ ਰੂਪ-ਰੇਖਾ ਕੁੱਝ ਹੋਰ ਹੀ ਹੋਣੀ ਸੀ
ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤਬਦੀਲੀ ਹੋਣਾ ਕੁਦਰਤ ਦਾ ਇੱਕ ਜ਼ਰੂਰੀ ਨਿਯਮ ਹੈ,ਪਰ ਜੇਕਰ ਕੋਈ ਮਨੁੱਖ ਤਬਦੀਲੀ ਦੇ ਨਾਂ ਤੇ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਨ ਵਿੱਚ ਆਪਣੀ ਬਹੁਤ ਵੱਡੀ ਸਿਆਣਪ ਸਮਝਦਾ ਹੈ ਤਾਂ ਉਸ ਦੀ ਇਹ ਬਹੁਤ ਵੱਡੀ ਭੁੱਲ ਹੋਵੇਗੀ ਇਸੇ ਤਰ੍ਹਾਂ ਜੇਕਰ ਕੋਈ ਮਨੁੱਖ ਤਬਦੀਲੀ ਦੇ ਨਾਂ ਤੇ ਸਿੱਖੀ ਦੀ ਜੜ੍ਹਾਂ ਪੁੱਟੇ ਤਾਂ ਸਿੱਖ ਕੌਮ ਨੂੰ ਅਜਿਹੀ ਤਬਦੀਲੀ ਤੋਂ ਲਾਭ ਘੱਟ ਅਤੇ ਨੁਕਸਾਨ ਵਧੇਰੇ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਤੱਤ-ਗੁਰਮਤਿ ਪ੍ਰਵਾਰ ਵਲੋਂ ਤੱਤ-ਗਰਮਤਿ ਦੇ ਨਾਂ ਤੇ ਜਿਹੜੀ ਤਬਦੀਲੀ ਲਿਆਉਣ ਲਈ ਅਧੁਨਿਕਤਾ ਪੇਸ਼ ਕੀਤੀ ਜਾ ਰਹੀ ਹੈ, ਉਸ ਅਧੁਨਿਕਤਾ ਅਤੇ ਤਬਦੀਲੀ ਨਾਲ ਸਿੱਖ ਕੌਮ ਦੇ ਖ਼ਾਤਮੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ
ਇਸ ਤਬਦੀਲੀ ਨੂੰ ਮੁੱਖ ਰੱਖ ਕੇ ਤੱਤ-ਗਰਮਤਿ ਪ੍ਰਵਾਰ ਨੇ ਸ. . ਦਵਿੰਦਰ ਸਿੰਘ, ਆਰਟਿਸਟ ਦੇ ਘਰ ਜਿਹੜਾ ਪ੍ਰੋਗਰਾਮ ਕੀਤਾ ਸੀ, ਉਸ ਵਿੱਚ ਸ. ਸੁਖਦੇਵ ਸਿੰਘ, ਮੋਹਾਲੀ, ਸ. ਬਲਬੀਰ ਸਿੰਘ, ਮੁਹਾਲੀ,ਪ੍ਰਵਾਰਾਂ ਸਮੇਤ ਸ. ਅਵਤਾਰ ਸਿੰਘ, ਧਰਮਗੜ੍ਹ, ਸ. ਨਾਇਬ ਸਿੰਘ ਚੰਡੀਗੜ੍ਹ, ਸ. ਕੁਲਵਿੰਦਰ ਸਿੰਘ ਚੰਡੀਗੜ੍ਹ, ਉੱਥੇ ਹਾਜ਼ਰ ਸਨ, ਜਿਨ੍ਹਾਂ ਵਿੱਚ ਮੈਂ ਵੀ ਪ੍ਰਵਾਰ ਸਮੇਤ ਹਾਜ਼ਰ ਸੀ ਉਹ ਸਾਰੇ ਇਸ ਪ੍ਰੋਗਰਾਮ ਨਾਲ ਸਹਿਮਤ ਨਹੀਂ ਸਨ ਅਤੇ ਅਸੀਂ ਸਾਰੇ ਆਪਣੇ ਆਪਣੇ ਵਿਚਾਰ ਰਖਣਾ ਚਾਹੁੰਦੇ ਸਨ,ਪਰ ਸਾਰਿਆਂ ਨੇ ਅਨੰਦ ਕਾਰਜ ਦੇ ਉਸ ਘਰੇਲੂ ਪ੍ਰੋਗਰਾਮ ਵਿੱਚ ਉਸ ਵੇਲੇ ਚੁੱਪ ਰਹਿਣਾ ਹੀ ਠੀਕ ਸਮਝਿਆ ਦੂਜੇ ਪਾਸੇ ਤੱਤ-ਗੁਰਮਤਿ ਪ੍ਰਵਾਰ ਦੇ ਆਪੇ ਬਣੇ ਅਹੁਦੇਦਾਰਾਂ ਨੇ ਸ. ਦਵਿੰਦਰ ਸਿੰਘ,ਆਰਟਿਸਟ ਦੇ ਘਰੇਲੂ ਪ੍ਰੋਗਰਾਮ ਨੂੰ ਆਪਣੀ ਮਨ-ਮਰਜ਼ੀ ਅਤੇ ਅਤੇ ਹੁਸ਼ਿਆਰੀ ਨਾਲ ਹਾਈਜੈਕ ਕਰਕੇ, ਕਰਮਕਾਂਡਾਂ ਨੂੰ ਖ਼ਤਮ ਕਰਨ ਦੇ ਨਾਂ ਤੇ ਸਿੱਖੀ ਨੂੰ ਖ਼ਤਮ ਕਰਨ ਵਾਲੀ ਸੋਚ ਨੂੰ ਹੀ ਪ੍ਰਗਟਾਇਆ ਅਸਲ ਵਿੱਚ ਤੱਤ-ਗਰਮਤਿ ਪ੍ਰਵਾਰ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇਕਰ ਸ. ਦਵਿੰਦਰ ਸਿੰਘ ਜਾਂ ਉਸ ਵਲੋਂ ਬੁਲਾਏ ਗਏ ਮੈਂਬਰਾਂ ਨੂੰ ਸਟੇਜ ਉੱਤੇ ਬੋਲਣ ਦਾ ਸਮਾਂ ਦਿੱਤਾ ਜਾਂਦਾ ਤਾਂ ਉਨ੍ਹਾਂ ਦੇ ਪ੍ਰਚਾਰ ਦੀ ਅਸਲੀਅਤ ਪ੍ਰਗਟ ਹੋ ਜਾਣੀ ਸੀ ਜੇਕਰ ਦੇਖਿਆ ਜਾਵੇ ਅਨਜਾਣ ਤੋਂ ਅਨਜਾਣ ਪ੍ਰਚਾਰਕ ਵੀ ਅਜਿਹੇ ਪ੍ਰੋਗਰਾਮ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਦਾ ਧੰਨਵਾਦ ਕਰਨ ਲਈ, ਪ੍ਰਵਾਰ ਦੇ ਕਿਸੀ ਮੈਂਬਰ ਜਾਂ ਉਸ ਪ੍ਰਵਾਰ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਸਟੇਜ ਤੇ ਬੋਲਣ ਦਾ ਮੌਕਾ ਜ਼ਰੂਰ ਦਿੰਦੇ ਹਨ
ਪ੍ਰੋਗਰਾਮ ਦੇਖ ਕੇ ਸਾਡੇ ਸਾਰਿਆਂ ਦਾ ਮਨ ਬਹੁਤ ਦੁੱਖੀ ਹੋਇਆ ਇੱਥੇ ਦੱਸਣਾ ਉਚਿੱਤ ਹੋਵੇਗਾ ਕਿ ਸ. ਦਵਿੰਦਰ ਸਿੰਘ, ਆਰਟਿਸਟ ਦੇ ਪ੍ਰਵਾਰ ਨਾਲ ਸਾਡੀ ਬਹੁਤ ਪੁਰਾਣੀ ਪ੍ਰਵਾਰਕ ਸਾਂਝ ਬਣੀ ਹੋਈ ਹੈ ਅਤੇ ਸਾਡਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਬਣਿਆ ਹੋਇਆ ਹੈ ਇਸ ਸਾਂਝ ਕਰਕੇ, ਜਦੋਂ ਪ੍ਰਵਾਰ ਨਾਲ ਗੱਲ ਕੀਤੀ ਗਈ ਕਿ ਤੁਸੀਂ ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੇ ਗਏ ਪ੍ਰੋਗਰਾਮ ਨਾਲ ਸਹਿਮਤ ਹੋ? ਕੀ ਇਹ ਪ੍ਰੋਗਰਾਮ ਤੁਹਾਡੇ ਪ੍ਰਵਾਰ ਦੀ ਸਹਿਮਤੀ ਨਾਲ ਹੋਇਆ ਹੈ? ਕੀ ਤੁਹਾਨੂੰ ਇਸ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਪਹਿਲਾਂ ਤੋਂ ਪਤਾ ਸੀ? ਪ੍ਰਵਾਰ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਪ੍ਰੋਗਰਾਮ ਵਿੱਚ ਕੀ ਕੁੱਝ ਕਰਨਾ ਹੈ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਸਾਡੇ ਨਾਲ ਕੋਈ ਸਲਾਹ-ਮਸ਼ਵਰਾ ਹੀ ਕੀਤਾ ਗਿਆ ਜਿੱਥੋਂ ਤਕ ਪ੍ਰੋਗਰਾਮ ਨਾਲ ਸਹਿਮਤ ਹੋਣ ਦੀ ਗੱਲ ਹੈ, ਉਸ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਕਿਤਾਬ ਰਲੀਜ਼ ਕਰਨ ਦੇ ਨਾਂ ਤੇ ਅਨੰਦ ਕਾਰਜ ਦਾ ਸਾਰਾ ਪ੍ਰੋਗਰਾਮ ਕਿਰ-ਕਿਰਾ ਕਰ ਦਿੱਤਾ
ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੇ ਗਏ ਪ੍ਰੋਗਰਾਮ ਬਾਰੇ ਜੋ ਸਵਾਲ ਉਤਪਨ ਹੋਏ, ਉਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਅਤੇ ਘੱਘਾ ਜੀ ਵਲੋਂ ਆਪਣੇ ਲੇਖ ਵਿੱਚ ਛੁਪਾਈ ਅਸਲੀਅਤ ਨੂੰ ਪ੍ਰਗਟ ਕਰਨ ਦੀ ਉਮੀਦ ਨਾਲ ਮੈਂ ਲਿਖਣ ਦੀ ਗੁਸਤਾਖ਼ੀ ਕਰ ਰਹੀ ਹਾਂ ਤਾਂ ਜੋ ਸਾਰਿਆਂ ਨੂੰ ਤੱਤ-ਗਰਮਤਿ ਪ੍ਰਵਾਰ ਅਤੇ ਘੱਘਾ ਜੀ ਦੇ ਲੇਖ ਦੀ ਅਸਲੀਅਤ ਦਾ ਪਤਾ ਲੱਗ ਜਾਵੇ ਜਿਵੇਂ ਕਿ:
1) ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਤੱਤ-ਗੁਰਮਤਿ ਤੋਂ ਕੀ ਭਾਵ ਹੈ, ਦੱਸਣ ਦੀ ਕ੍ਰਿਪਾਲਤਾ ਕਰਨੀ
2) ਕੀ ਤੱਤ-ਗੁਰਮਤਿ ਪ੍ਰਵਾਰ ਨੇ ਸ. ਦਵਿੰਦਰ ਸਿੰਘ ਨੂੰ ਪਹਿਲਾਂ ਤੋਂ ਇਹ ਜਾਣਕਾਰੀ ਦਿੱਤੀ ਸੀ ਕਿ ਕਿਤਾਬ ਗੁਰਮਤਿ ਜੀਵਨ ਸੇਧਾਂ ਦੀ ਮਰਿਆਦਾ ਅਨੁਸਾਰ ਸਾਰਾ ਪ੍ਰੋਗਰਾਮ ਕਰਨਾ ਹੈ? ਜੇਕਰ ਹਾਂ ਤਾਂ ਉਸ ਬਾਰੇ ਦੱਸਿਆ ਜਾਵੇ ਕਿ ਤੱਤ-ਗੁਰਮਤਿ ਪ੍ਰਵਾਰ ਦੇ ਕਿਸ ਮੈਂਬਰ ਨੇ ਸ. ਦਵਿੰਦਰ ਸਿੰਘ ਨਾਲ ਗੱਲ ਕੀਤੀ ਸੀ, ਉਸ ਦਿਨ, ਤਾਰੀਖ ਅਤੇ ਸਥਾਨ ਬਾਰੇ ਦੱਸਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੇਕਰ ਨਹੀਂ ਤਾਂ ਇਹ ਦੱਸਿਆ ਜਾਵੇ ਕਿ ਅਜਿਹਾ ਕਰਨਾ ਤੱਤ-ਗੁਰਮਤਿ ਹੈ ਜਾਂ ਮਨਮਤਿ
3) ਪ੍ਰੋਗਰਾਮ ਵਾਲੇ ਦਿਨ, ਘੱਘਾ ਜੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਆਪਣੀ ਅਣਜਾਣਤਾ ਪ੍ਰਗਟਾਈ ਸੀ ਪਰ ਘੱਘਾ ਜੀ ਨੇ ਲੇਖ ਵਿਚਲੇ ਵਿਚਾਰਾਂ ਅਤੇ ਅਨੰਦ ਕਾਰਜ ਕਰਾਉਣ ਵਾਲੇ ਲੜਕੇ ਨਾਲ ਗੱਲ ਕਰਨ ਉਪਰੰਤ ਪਤਾ ਲੱਗਾ ਕਿ ਘੱਘਾ ਜੀ ਨੂੰ ਇਸ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਜੇਕਰ ਘੱਘਾ ਜੀ ਨੂੰ ਪ੍ਰੋਗਰਾਮ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਤਾਂ ਪ੍ਰੋਗਰਾਮ ਵਾਲੇ ਦਿਨ ਆਪਣੀ ਅਣਜਾਣਤਾ ਪ੍ਰਗਟਾ ਕੇ ਝੂਠ ਕਿਉਂ ਬੋਲਿਆ ਸੀ?
4) 
ਕੀ ਇਹ ਸੱਚ ਨਹੀਂ ਕਿ ਕਿਸੇ ਵੀ ਸੰਸਥਾ ਦੀ ਇਕਸਾਰਤਾ ਅਤੇ ਅਨੁਸ਼ਾਸਨ ਕਾਇਮ ਰੱਖਣ ਲਈ ਬਣਾਏ ਗਏ ਅਸੂਲਾਂ ਨੂੰ ਜੇਕਰ ਕੋਈ ਮਨੁੱਖ ਕਰਮਕਾਂਡਾਂ ਦੀ ਐਨਕ ਲਾ ਕੇ ਦੇਖੇਗਾ ਤਾਂ ਦੁਨਿਆਵੀ ਅਤੇ ਧਾਰਮਕ ਰਸਮਾਂ ਨਿਭਾਉਣ ਵਾਲਾ ਕੋਈ ਵੀ ਕਰਮ ਪ੍ਰਭੂ ਪ੍ਰਾਪਤੀ ਦਾ ਸਾਧਨ ਨਹੀਂ ਬਣਦਾ ਦਿਸਦਾਫਿਰ ਭਾਵੇਂ ਤੱਤ-ਗੁਰਮਤਿ ਪ੍ਰਵਾਰ ਦੀ ਨਵੀਂ ਛਪੀ ਕਿਤਾਬ ਗੁਰਮਤਿ ਜੀਵਨ ਸੇਧਾਂ ਵਿੱਚ ਲਿਖੀ ਮਰਿਆਦਾ ਹੀ ਕਿਉਂ ਨਾ ਹੋਵੇ
5) ਤੁਸੀਂ ਭਾਰਤ ਦੇਸ ਨੂੰ ਅੱਤ ਪਛੜੇ ਹੋਏ ਦੇਸ਼ਾਂ ਵਿਚੋਂ ਇੱਕ ਕਹਿ ਰਹੇ ਹੋ, ਪਰ ਆਪ ਸ਼ਾਇਦ ਬਹੁਤ ਹਨੇਰੇ ਵਿੱਚ ਹੋ ਕਿਉਂਕਿ ਅਖ਼ਬਾਰੀ ਰਿਪੋਟਾਂ ਅਨੁਸਾਰ ਭਾਰਤ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਤਾਕਤ ਦੇ ਰੂਪ ਵਿੱਚ ਉਭਰ ਰਿਹਾ ਹੈ ਤੁਹਾਡੀ ਜਾਣਕਾਰੀ ਹਿੱਤ ਦੱਸ ਦੇਣਾ ਚਾਹੁੰਦੀ ਹਾਂ ਕਿ ਭਾਰਤ ਕੋਲ ਸੰਸਾਰ ਦੀ ਤੀਜੀ ਵੱਡੀ ਫੌਜ ਹੈ ਅਰਮੀਕਾ ਵਰਗੇ ਦੇਸ ਦੀ ਆਰਥਿਕ ਦਸ਼ਾ ਡੁੱਬਣ ਕਿਨਾਰੇ ਸੀ ਤਾਂ ਉਦੋਂ ਭਾਰਤ ਦੀ ਆਰਥਿਕ ਦਸ਼ਾ ਉਤੇ ਕੋਈ ਪ੍ਰਭਾਵ ਨਹੀਂ ਪਿਆ ਸੀ, ਜਦੋਂ ਕਿ ਅਰਮੀਕਾ ਦੀਆਂ ਕਈ ਕੰਪਨੀਆਂ ਅਤੇ ਕਈ ਬੈਂਕ ਡੁੱਬ ਗਏ ਸਨ
6) ਘੱਘਾ ਜੀ ਨੇ ਆਪਣਾ ਲੇਖ ਡੇਢ ਮਹੀਨਾ ਰੁਕ ਕੇ ਕਿਉਂ ਦਿੱਤਾ? ਇਸ ਦਾ ਕਾਰਣ ਇਹ ਤਾਂ ਨਹੀਂ ਸੀ ਕਿ ਜੇਕਰ ਸ. ਦਵਿੰਦਰ ਸਿੰਘ, ਆਰਟਿਸਟ ਵਲੋਂ ਜਾਂ ਕਿਸੇ ਹੋਰ ਵਲੋਂ ਵਿਰੋਧ ਕੀਤਾ ਗਿਆ ਤਾਂ ਇਹ ਕਹਿ ਕੇ ਮੁੱਕਰ ਜਾਵਾਂਗੇ ਕਿ ਮੈਂਨੂੰ ਇਸ ਬਾਰੇ ਪਤਾ ਨਹੀਂ ਸੀ ਜੇਕਰ ਸ. ਦਵਿੰਦਰ ਸਿੰਘ, ਆਰਟਿਸਟ ਜਾਂ ਕਿਸੇ ਹੋਰ ਨੇ ਵਿਰੋਧ ਨਾ ਕੀਤਾ ਤਾਂ ਸਿੱਖ-ਕੌਮ ਨੂੰ ਅਧੁਨਿਕਤਾ ਅਤੇ ਪੁਰਾਤਨਤਾ ਵਿੱਚ ਉਲਝਾ ਕੇ ਆਪਣੀ ਵਿਦਵਤਾ ਅਤੇ ਪ੍ਰੋਫ਼ੈਸਰੀ ਨੂੰ ਚਮਕਾ ਲਵਾਂਗੇ
7) ਜਿਥੋਂ ਤਕ ਤੁਹਾਡੀ ਪ੍ਰੋਫ਼ੈਸਰੀ ਦੀ ਗੱਲ ਹੈ, ਉਸ ਬਾਰੇ ਤੁਸੀਂ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਐਸ. ਜੀ. ਪੀ. ਸੀ. ਨੇ ਬਿਨਾਂ ਟੈਸਟ ਪਾਸ ਕੀਤਿਆਂ ਮੈਂਨੂੰ ਇਹ ਡਿਗਰੀ ਦਿੱਤੀ ਹੈ, ਪਰ ਹੁਣ ਤੁਸੀਂ ਐਸ. ਜੀ. ਪੀ. ਸੀ. ਨੂੰ ਭੰਡਦੇ ਨਹੀਂ ਥੱਕਦੇ ਜੇਕਰ ਐਸ. ਜੀ. ਪੀ. ਸੀ. ਵਲੋਂ ਕੀਤੇ ਸਾਰੇ ਕੰਮ ਠੀਕ ਨਹੀਂ ਹਨ ਤਾਂ ਤੁਹਾਡੀ ਪ੍ਰੋਫ਼ੈਸਰੀ ਵਾਲੀ ਡਿਗਰੀ ਕਿਧਰੋਂ ਠੀਕ ਮੰਨੀ ਜਾ ਸਕਦੀ ਹੈ ਲਿਖਣਾ ਤਾਂ ਨਹੀਂ ਸੀ ਪਰ ਜਦੋਂ ਤੁਸੀਂ ਅਸਲੀਅਤ ਨੂੰ ਛੁਪਾ ਕੇ ਸਿੱਖ-ਕੌਮ ਨੂੰ ਹਨੇਰੇ ਵਿੱਚ ਰੱਖਣ ਲਈ ਝੂਠ ਦਾ ਸਹਾਰਾ ਲਿਆ ਤਾਂ ਮਜਬੂਰਨ ਲਿਖਣਾ ਪਿਆ
8) ਤੁਸੀਂ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਦਵਿੰਦਰ ਸਿੰਘ ਨੇ ਵੀ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਬੁਲਾਇਆ ਸੀ, ਪਰ ਸਚਾਈ ਇਹ ਹੈ ਕਿ ਤੁਹਾਨੂੰ ਉਸ ਨੇ ਆਪ ਨਹੀਂ ਸੀ ਬੁਲਾਇਆ ਤੁਸੀਂ ਆਪਣੇ ਲੇਖ ਵਿੱਚ ਇਹ ਸਚਾਈ ਕਿਉਂ ਨਹੀਂ ਲਿਖੀ? ਤੁਸੀਂ ਇਹ ਇਸ ਕਰਕੇ ਨਹੀਂ ਲਿਖਿਆ ਤਾਂ ਜੋ ਲੋਕ ਸਮਝਣ ਕਿ ਸ. ਦਵਿੰਦਰ ਸਿਘ ਵੀ ਤੁਹਾਡੇ ਵਲੋਂ ਕੀਤੇ ਗਏ ਪ੍ਰੋਗਰਾਮ ਨਾਲ ਸਹਿਮਤ ਸੀ
9) ਤੁਸੀਂ ਲਿਖ ਰਹੇ ਹੋ ਕਿ ਧਰਮ ਦੱਸ ਕੇ ਆਪਣੀ ਗੱਲ ਦੂਸਰੇ ਉਤੇ ਥੋਪਣੀ ਪਾਪ ਹੈ ਹਾਂ ਇਹ ਗੱਲ ਸੱਚ ਹੈ ਫਿਰ ਕੀ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਹਾਉਂਮੈ ਨੂੰ ਪੱਠੇ ਪਾਉਣ ਲਈ ਆਪਣੀ ਬਣਾਈ ਮਰਿਆਦਾ ਗੁਰਮਤਿ ਜੀਵਨ ਸੇਧਾਂ ਨੂੰ ਧਰਮ ਦੱਸ ਕੇ ਸ. ਦਵਿੰਦਰ ਸਿੰਘ ਦੇ ਪ੍ਰਵਾਰ ਤੇ ਧਰਮ ਦੱਸ ਕੋ ਨਹੀਂ ਠੋਸਿਆ?
10) . 
ਸ. ਦਵਿੰਦਰ ਸਿੰਘ, ਆਰਟਿਸਟ ਦੇ ਦੱਸੇ ਅਨੁਸਾਰ ਤੱਤ-ਗੁਰਮਤਿ ਪ੍ਰਵਾਰ ਆਪਣੀ ਕਿਤਾਬ ਗੁਰਮਤਿ ਜੀਵਨ ਸੇਧਾਂ ਰਲੀਜ਼ ਕਰਨ ਲਈ, ਸਭ ਤੋਂ ਪਹਿਲਾਂ ਆਪਣਾ ਪ੍ਰੋਗਰਾਮ ਜੰਮੂ ਵਿਖੇ ਕਰਨਾ ਚਾਹੁੰਦਾ ਸੀ ਡੇਰਾਬੱਸੀ ਅਤੇ ਮੁਹਾਲੀ ਵਿਖੇ ਕਰਨ ਦੀ ਸਲਾਹ ਵੀ ਹੁੰਦੀ ਰਹੀ ਜੀਰਕਪੁਰ ਵੀ ਮੀਟਿੰਗ ਕੀਤੀ ਗਈ ਤਾਂ ਜੋ ਕਿਸੇ ਇੱਕ ਥਾਂ ਪ੍ਰੋਗਰਾਮ ਨਿਸਚਿਤ ਕੀਤਾ ਜਾ ਸਕੇ ਪਰ ਇਨ੍ਹਾਂ ਥਾਵਾਂ ਤੇ ਵੀ ਪ੍ਰੋਗਰਾਮ ਨਿਸਚਿਤ ਨਾ ਹੋ ਸਕਿਆ ਜੇਕਰ ਇਹ ਪ੍ਰੋਗਰਾਮ ਕਿਸੇ ਗੁਰਦੁਆਰੇ ਜਾਂ ਕਿਸੇ ਜਨਤਕ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਤਾਂ ਸ਼ਾਇਦ ਤੱਤ-ਗੁਰਮਤਿ ਪ੍ਰਵਾਰ ਦਾ ਬਹੁਤ ਵਿਰੋਧ ਹੋਣਾ ਸੀ ਇਸ ਵਿਰੋਧ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਤੱਤ-ਗੁਰਮਤਿ ਪ੍ਰਵਾਰ ਨੇ ਸ. ਦਵਿੰਦਰ ਸਿੰਘ, ਆਰਟਿਸਟ ਦੇ ਘਰ ਉਸ ਦੇ ਨਿੱਜੀ ਪ੍ਰੋਗਰਾਮ ਵਿੱਚ ਕਿਤਾਬ ਰਲੀਜ਼ ਕਰਨ ਦਾ ਪ੍ਰੋਗਰਾਮ ਬਣਾਇਆ
ਹੁਣ ਗੱਲ ਕਰਦੇ ਹਾਂ ਤੱਤ-ਗੁਰਮਤਿ ਪ੍ਰਵਾਰ ਦੀ ਨਵੀਂ ਮਰਿਆਦਾ ਗੁਰਮਤਿ ਜੀਵਨ ਸੇਧਾਂ ਅਤੇ ਉਨ੍ਹਾਂ ਦੇ ਵਿਚਾਰ ਜਿਹੜੇ ਪ੍ਰੋਗਰਾਮ ਵਿੱਚ ਦੇਖਣ ਅਤੇ ਸੁਨਣ ਨੂੰ ਮਿਲੇ
ਹੁਕਮਨਾਮੇ ਬਾਰੇ
ਤੱਤ-ਗੁਰਮਤਿ ਪ੍ਰਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਨਹੀਂ ਲਿਆ ਘੱਘਾ ਜੀ ਨੇ ਆਪਣੇ ਲੇਖ ਵਿੱਚ ਲਿਖਿਆ ਹੈ:ਉਂਜ ਜੋ ਹੁਕਮਨਾਮੇ ਰੋਜ਼ਾਨਾ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਹਜ਼ਾਰਾਂ ਗੁਰਦੁਆਰਿਆਂ ਵਿੱਚ ਸੁਣਾਏ ਜਾਂਦੇ ਹਨ, ਉਨ੍ਹਾਂ ਨੂੰ ਕੌਣ ਮੰਨਦਾ ਹੈ?  ਇਸ ਤੋਂ ਸਪੱਸ਼ਟ ਹੋਇਆ ਕਿ ਹੁਕਮਨਾਮਾ ਲੈਣ ਦੀ ਕੋਈ ਲੋੜ ਨਹੀਂ ਹੈ ਜੇਕਰ ਇਹ ਗੱਲ ਠੀਕ ਹੈ ਤਾਂ ਘੱਘਾ ਜੀ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਗੁਰੂ ਨਾਨਕ ਸਾਹਿਬ ਦੇ ਸਪੁੱਤਰਾਂ ਨੇ ਗੁਰੂ ਸਾਹਿਬ ਦਾ ਕੋਈ ਵੀ ਹੁਕਮ ਨਹੀਂ ਸੀ ਮੰਨਿਆ, ਪਰ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਗੁਰਬਾਣੀ ਸਿੱਖਿਆ ਦੇ ਪ੍ਰਚਾਰ ਉਤੇ ਲਾ ਕੇ ਅਗਿਆਨਤਾ ਵਿੱਚ ਭਟਕ ਰਹੀ ਲੋਕਾਈ ਨੂੰ ਸੱਚ ਦਾ ਰਾਹ ਦਿਖਾਇਆ
ਜੇਕਰ ਘੱਘਾ ਜੀ ਦੀ ਗੱਲ ਮੰਨੀਏ ਤਾਂ ਗੁਰੂ ਸਾਹਿਬ ਵੀ ਪ੍ਰਚਾਰ ਕਰਨ ਤੋਂ ਇਹ ਕਹਿ ਕੇ ਖਹਿੜਾ ਛੁਡਾ ਲੈਂਦੇ ਕਿ ਜਦੋਂ ਮੇਰੇ ਸਪੁੱਤਰ ਹੀ ਗੁਰਬਾਣੀ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਮੈਂਨੂੰ ਵੀ ਕੀ ਲੋੜ ਹੈ, ਲੋਕਾਈ ਨੂੰ ਗੁਰਬਾਣੀ ਹੁਕਮ ਸੁਣਾਉਣ ਦੀ? ਕੀ ਲੋੜ ਸੀ ਗੁਰੂ ਸਾਹਿਬ ਨੂੰ ਦੂਰ-ਦੁਰਾਡੇ ਦੇਸਾਂ ਜਾਂ ਵਿਦੇਸ਼ਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਅਣਗਿਣਤ ਤਕਲੀਫ਼ਾਂ ਸਹਿਣ ਕਰਨ ਦੀ? ਗੁਰ-ਇਤਿਹਾਸ ਗਵਾਹ ਹੈ ਕਿ ਸਤਿਗੁਰਾਂ ਦੇ ਆਪਣੇ ਕੁੱਝ ਪ੍ਰਵਾਰਕ ਮੈਂਬਰ ਵੀ ਜਿਵੇਂ ਦਾਤੂ, ਪ੍ਰਿਥੀ ਚੰਦ, ਮਿਹਰਬਾਨ, ਬਾਬਾ ਰਾਮ ਰਾਇ, ਧੀਰਮਲ ਆਦਿ ਗੁਰਮਤਿ ਦੇ ਪ੍ਰਚਾਰ ਨੂੰ ਮੰਨਣ ਦੀ ਥਾਂ ਹਮੇਸ਼ਾ ਵਿਰੋਧ ਹੀ ਕਰਦੇ ਰਹੇ ਹਨਸਤਿਗੁਰਾਂ ਅਤੇ ਸਿੱਖਾਂ ਨੂੰ ਗੁਰਮਤਿ ਵਿਰੋਧੀ ਅਤੇ ਸੱਚ ਵਿਰੋਧੀ ਲੋਕਾਂ ਦੀਆਂ ਸਾਜਸ਼ਾਂ ਕਰਕੇ ਅਨੇਕਾਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਸਨ ਅੱਜ ਵਰਗੇ ਲੋਕ ਉਦੋਂ ਵੀ ਬਹੁਤ ਸਨ, ਜਿਨ੍ਹਾਂ ਨੇ ਬਹੁ-ਗਿਣਤੀ ਵਿੱਚ ਗੁਰਬਾਣੀ ਸਿੱਖਿਆ ਨੂੰ ਸੁਣਿਆ, ਪਰ ਉਸ ਨੂੰ ਮੰਨਿਆ ਵਿਰਲੇ ਲੋਕਾਂ ਨੇ ਸੀ
ਜੇਕਰ ਅੱਜ ਕੋਈ ਹੁਕਮਨਾਮੇ ਨੂੰ ਸੁਣ ਕੇ ਮੰਨਣ ਲਈ ਤਿਆਰ ਨਹੀਂ ਹੈ ਤਾਂ ਤੁਹਾਨੂੰ ਵੀ ਪ੍ਰਚਾਰ ਕਰਨ ਲਈ ਐਨਾ ਤਰੱਦਰ ਕਰਨ ਦੀ ਕੀ ਲੋੜ ਪਈ ਹੈ? ਕੀ ਲੋੜ ਪਈ ਹੈ, ਗੁਰਬਾਣੀ ਵਿਆਖਿਆ ਕਰਨ ਦੀ? ਕੀ ਲੋੜ ਪਈ ਹੈ, ਨਵੀਂ ਮਰਿਆਦਾ ਛਾਪ ਕੇ ਰਲੀਜ਼ ਕਰਨ ਦੀ? ਕੀ ਲੋਕਾਂ ਨੇ ਤੁਹਾਨੂੰ ਕੋਈ ਲਿਖਤੀ ਭਰੋਸਾ ਦਿੱਤਾ ਹੈ ਕਿ ਤੱਤ-ਗੁਰਮਤਿ ਪ੍ਰਵਾਰ ਵਾਲੇ ਜੋ ਲਿਖਣਗੇ, ਛਾਪਣਗੇ ਜਾਂ ਪ੍ਰਚਾਰ ਕਰਨਗੇ, ਉਸ ਨੂੰ ਹੂ-ਬ-ਹੂ ਮੰਨ ਲੈਣਗੇ? ਜੇ ਨਹੀਂ ਤਾਂ ਐਵੇਂ ਵਕਤ ਬਰਬਾਦ ਕਰਨ ਦੀ ਕੀ ਲੋੜ ਹੈ ਕਿਉਂਕਿ ਕੋਈ ਮੰਨਦਾ ਤਾਂ ਹੈ ਨਹੀਂ ਗੁਰਬਾਣੀ ਹੁਕਮਾਂ ਨੂੰ
ਪਰ ਨਹੀਂ ਸਾਰੀ ਦੁਨੀਆਂ ਦੇ ਲੋਕ ਇੱਕ ਵਿਚਾਰਾਂ ਦੇ ਨਹੀਂ ਹੁੰਦੇ ਗੁਰਬਾਣੀ ਸਿੱਖਿਆ ਦੀ ਕਦਰ ਕਰਨ ਵਾਲੇ ਵੀ ਹਨ ਇਸ ਲਈ ਸਿੱਖ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਗੁਰਬਾਣੀ ਹੁਕਮਾਂ ਤੋਂ ਮਿਲਣ ਵਾਲੀ ਸਿੱਖਿਆ ਨੂੰ ਸੰਗਤ ਵਿੱਚ ਪ੍ਰਚਾਰਨਾ ਪ੍ਰਚਾਰਕਾਂ ਦੀ ਇਹ ਕੋਈ ਸ਼ਰਤ ਨਹੀਂ ਹੁੰਦੀ ਕਿ ਜੇਕਰ ਸੰਗਤ ਗੁਰਬਾਣੀ ਹੁਕਮਾਂ ਨੂੰ ਮੰਨੇਗੀ ਉਹ ਤਾਂ ਹੀ ਪ੍ਰਚਾਰ ਕਰਨਗੇ ਅਸਲ ਗੱਲ ਸਿੱਖੀ ਨੂੰ ਪ੍ਰੇਮ ਕਰਨ ਦੀ ਹੈ ਜੋ ਸਿੱਖੀ ਨਾਲ ਪ੍ਰੇਮ ਕਰੇਗਾ, ਉਹ ਗੁਰਬਾਣੀ ਹੁਕਮਾਂ ਨੂੰ ਜ਼ਰੂਰ ਸੁਣੇਗਾ ਅਤੇ ਮੰਨੇਗਾਜਿਵੇਂ ਕਿ ਸਕੂਲ ਵਿੱਚ ਪੜ੍ਹਾਉਣ ਵਾਲੇ ਹਰ ਅਧਿਆਪਕ ਦਾ ਮੁੱਖ ਫ਼ਰਜ਼, ਸਭ ਵਿਦਿਆਰਥੀਆਂ ਨੂੰ ਬਰਾਬਰ ਪੜ੍ਹਾਉਣਾ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਅਧਿਆਪਕ ਕੋਲੋਂ ਪੜ੍ਹਣ ਵਾਲੇ ਸਾਰੇ ਵਿਦਿਆਰਥੀ ਇਕੋਂ ਜਿੰਨੇ ਨੰਬਰ ਲੈ ਕੇ ਪਾਸ ਹੋਣਗੇ ਨਾ ਹੀ ਅਜਿਹਾ ਅੱਜ ਤਕ ਹੋਇਆ ਹੈ ਅਤੇ ਨਾ ਹੀ ਕਦੇ ਹੋ ਸਕੇਗਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.