ਕੈਟੇਗਰੀ

ਤੁਹਾਡੀ ਰਾਇ



ਜਸਵੀਰ ਕੌਰ (ਚੰਡੀਗੜ੍ਹ)
ਇਸ ਘਰ ਕੋ ਆਗ ਲਗਾਈ ਘਰ ਕੇ ਗੱਫੇਦਾਰੋਂ ਨੇ ?
ਇਸ ਘਰ ਕੋ ਆਗ ਲਗਾਈ ਘਰ ਕੇ ਗੱਫੇਦਾਰੋਂ ਨੇ ?
Page Visitors: 3018

ਇਸ ਘਰ ਕੋ ਆਗ ਲਗਾਈ ਘਰ ਕੇ ਗੱਫੇਦਾਰੋਂ ਨੇ ?
ਹਿੰਦੂ ਧਰਮ ਨਾਲ ਸਬੰਧਤ ਮਾਈ-ਭਾਈ ਆਪਣੇ ਸਾਕ ਸਬੰਧੀਆਂ ਦੇ ਸੰਸਕਾਰ ਗਰੁੜ ਪੁਰਾਣ
ਅਨੁਸਾਰ ਕਰਦੇ ਹੁੰਦੇ ਸਨ, ਕੁਝ ਅੱਜ ਕਲ ਵੀ ਕਰਦੇ ਹਨ। ਗਰੁੜ ਪੁਰਾਣ (ਛਾਪਕ ਚਤੁਰ ਸਿੰਘ ਜੀਵਨ ਸਿੰਘ ਅਮ੍ਰਿਤਸਰ , ਅਨੁਵਾਦਕ ਗਿਆਨੀ ਗੁਰਚਰਨ ਸਿੰਘ ਅਮ੍ਰਿਤਸਰ) ਦੱਸਵਾਂ ਅਧਿਆਏ ਦੇ ਪੰਨਾਂ ਨੰ: 72-73 ਤੇ ਅਸਥੀਆਂ ਚੁਗਣ ਅਤੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਬਾਰੇ ਇਸ ਤਰਾਂ ਲਿਖਿਆ ਹੈ ,
ਜਿਹੜਾ ਅਗਨੀਹੋਤਰੀ ਹੋਵੇ ,ਉਸ ਦੇ ਚੌਥੇ ਦਿਨ ਤੇ ਜਿਹੜਾ ਅਗਨੀਹੋਤਰੀ ਨਾ ਹੋਵੇ ਉਸ ਦੇ ਤੀਸਰੇ ਜਾਂ ਦੂਜੇ ਦਿਨ ਫੁਲ ਚੁਣਨੇ ਚਾਹੀਦੇ ਹਨ । ਮਸਾਂਣਾਂ ਵਿਚ ਜਾ ਕੇ , ਇਸ਼ਨਾਨ ਆਦਿ ਕਰਕੇ , ਮੂੰਹ ਧੋ ਕੇ , ਪ੍ਰਵਿਤਰੀ ਧਾਰਨ ਕਰਕੇ ਪਮਾਤਵਾਇਸ ਮੰਤਰ ਨਾਲ ਵਲੀ ਦੇ ਕੇ ਤਿੰਨ ਪ੍ਰਕਰਮਾਂ ਕਰੇ ਤੇ ਦੁੱਧ ਛਿੜਕ ਕੇ ਫੁੱਲ ਚੁਣੇ । ਉਹਨਾਂ ਅਸਥੀਆਂ (ਫੁੱਲਾਂ) ਨੂੰ ਦੁੱਧ ਨਾਲ ਧੋ ਕੇ ਫਿਰ ਪਾਣੀ ਨਾਲ ਧੋਵੇ । ਫਿਰ ਭਾਂਡੇ ਵਿੱਚ ਰਖ ਦੇਵੇ ਤੇ ਵਿਧੀ ਪੂਰਵਕ ਸ਼ਰਾਧ ਕਰੇ।…………. । ਉਹਨਾਂ ਅਸਥੀਆਂ ਨੂੰ ਆਪਣੇ ਮੱਥੇ ਤੇ ਹਿਰਦੇ ਨਾਲ ਲਗਾ ਕੇ ਉਹਨਾਂ ਦੀ ਪਰਕਰਮਾਂ ਤੇ ਨਮਸ਼ਕਾਰ ਕਰਕੇ ਸ਼੍ਰੀ ਗੰਗਾ ਜੀ ਵਿੱਚ ਜਲ ਪ੍ਰਵਾਹ ਕਰ ਦੇਵੇ । ਜਿਸ ਪ੍ਰਾਣੀ ਦੀਆਂ ਅਸਥੀਆਂ ਦਸ ਦਿਨ ਦੇ ਅੰਦਰ ਗੰਗਾ ਜੀ ਵਿੱਚ ਪੈ ਜਾਂਦੀਆਂ ਹਨ ਉਹ ਫਿਰ ਬ੍ਰਹਮਲੋਕ ਤੋਂ ਇਸ ਲੋਕ ਵਿੱਚ ਨਹੀਂ ਆਉਂਦਾ ।ਜਿੰਨੇ ਸਾਲਾਂ ਤੱਕ ਮਨੁੱਖ ਦੀਆਂ ਅਸਥੀਆਂ  ਗੰਗਾ ਜਲ ਵਿੱਚ ਰਹਿੰਦੀਆਂ ਹਨ, ਓਨੇ ਹਜਾਰ ਬਰਸ ਉਹ ਸਵਰਗ ਲੋਕ ਵਿਚ ਅਨੰਦ ਮਾਣਦਾ ਹੈ।…………।ਜਿਹੜੇ ਮਨੁੱਖ ਪਹਿਲੀ ਉਮਰ ਵਿਚ ਹੀ ਪਾਪ ਕਰਕੇ ਮਰ ਗਏ ਹਨ, ਉਹ ਵੀ ਗੰਗਾ ਜੀ ਵਿਚ ਅਸਥੀਆਂ ਦੇ ਪੈਣ ਨਾਲ ਸਵਰਗ ਲੋਕ ਵਿਚ ਚਲੇ ਜਾਂਦੇ ਹਨ।  
   ਅੱਗੇ ਇਸੀ ਅਧਿਆਏ ਵਿਚ ਪੰਨਾਂ ਨੰ: 75 ਤੇ ਇਸ ਤਰਾਂ  ਵੀ ਲਿਖਿਆ ਹੈ ਕਿ ਗਿਆਨੀ ਪੁਰਸ਼ ਤਾਂ ਸਦਾ ਹੀ ਮੁਕਤ ਹਨ । ਇਸ ਲਈ ਉਹ ਪਿੰਡ ਦਾਨ ਆਦਿ ਦੀ ਇੱਛਾ ਨਹੀਂ ਰੱਖਦੇ।
ਜਿਥੋਂ ਤੱਕ ਸਿੱਖ ਧਰਮ ਨਾਲ ਸਬੰਧਤ ਮਾਈ-ਭਾਈ ਦੇ ਸੰਸਕਾਰ ਕਰਨ ਦੀ ਗੱਲ ਹੈ, ਉਸ ਬਾਰੇ ਪੰਥਕ ਮੰਨੀ ਜਾਂਦੀ ਰਹਿਤ ਮਰਿਆਦਾ ਜੋ ਅਕਾਲ ਤਖਤ ਤੋਂ ਪ੍ਰਵਾਨਤ ਹੈ । ਉਸ ਵਿੱਚ ਮਿਰਤਕ ਸੰਸਕਾਰ ਸਿਰਲੇਖ ਦੇ ਭਾਗ (ਕ) ਵਿੱਚ ਲਿਖਿਆ ਹੈ ਕਿ ਮਿਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਮੀਨ ਬਰਾਬਰ ਕਰ ਦਿੱਤੀ ਜਾਵੇ    ਸੰਸਕਾਰ ਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।
 ਆਉ ਹੁਣ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਤ੍ਰਿਲੋਚਨ ਸਿੰਘ ਦੇ ਸੰਸਕਾਰ ਅਤੇ ਪਤਾਲ ਪੁਰੀ, ਕੀਰਤਪੁਰ ਸਾਹਿਬ ਵਿਖੇ ਪਾਈਆ ਅਸਥੀਆਂ ਬਾਰੇ ਵੀਚਾਰ ਕਰੀਏ । ਅਖੌਤੀ ਪੰਜਾਂ ਤਖਤਾਂ ਦੇ ਜਥੇਦਾਰ ਸਿੱਖ ਧਰਮ ਦੇ ਮੁੱਢਲੇ ਪ੍ਰਚਾਰਕਾਂ ਵਿਚੋਂ ਹਨ ਉਹਨਾਂ ਦੇ ਜੀਵਨ ਦੀ ਹਰ ਘਟਨਾ ਨੂੰ ਸਿੱਖ ਕੌਮ ਬੜੇ ਧਿਆਨ ਨਾਲ ਦੇਖਦੀ ਹੈ ਅਤੇ ਉਸ ਦੀ ਨਕਲ ਜਾਂ ਰੀਸ ਕਰਨ ਦੀ ਕੋਸ਼ਿਸ ਜਰੂਰ ਕਰਦੀ ਹੈ । ।(ਅਖੌਤੀ ਲਿਖਣ ਦਾ ਕਾਰਣ ਪੰਜ ਤਖਤ ਜੋ ਕਿ ਠੀਕ ਨਹੀ ਜਾਪਦੇ ਕਿਉਕਿ ਦੁਨਿਆਵੀ ਤੌਰ ਤੇ ਵੀ ਇਕ ਦੇਸ਼ ਇਕ ਧਰਮ ਦਾ ਇਕੋ ਤਖਤ ਹੁੰਦਾ ਹੈ ਜਾਂ ਸੋਭਦਾ ਹੈ ਪਰ ਸਾਡੇ ਤਾਂ ਤਖਤ ਵੀ ਪੰਜ ਤੇ ਪੰਜਾਂ ਦੇ ਰਸਤੇ ਵੀ ਆਪੋ ਆਪਣੇ ਹਨ, ਕਿਸੇ ਵੀ ਤਖਤ ਦੀ ਮਰਿਆਦਾ ਅਕਾਲ ਤਖਤ ਤੋਂ ਪ੍ਰਵਾਨਤ ਮਰਿਆਦਾ ਅਨੁਸਾਰ ਨਹੀ ਭਾਂਵੇ ਕਿ ਉਹ ਵੀ ਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਅਨੁਸਾਰ ਨਹੀਂ ਹੈ । ਸਭ ਆਪਣੀ ਆਪਣੀ ਡੱਫ਼ਲੀ ਬਜਾਉਦੇ ਫਿਰਦੇ ਹਨ। ਜਦੋਂ ਕਿਸੀ ਦਾ ਵੀ ਸੁਝਾਅ ਜਾਂ ਕਿਸੀ ਦੀ ਵੀ ਕੋਈ ਗੱਲ ਚੰਗੀ ਨਾ ਲੱਗੇ ਤਾਂ ਸਭ ਤੋਂ ਜਿਆਦਾ ਰੌਲਾ ਇਹ ਜਥੇਦਾਰ ਹੀ ਪਾਉਂਦੇ ਹਨ ਕਿ ਅਕਾਲ ਤਖਤ ਮਹਾਨ ਹੈ ਸਿੱਖੀ ਦੀ ਸ਼ਾਨ ਹੈ ਤੇ ਉਥੋਂ ਦਿੱਤਾ ਹਰ ਹੁਕਮ ਮਹਾਨ ਹੈ ਹਰ ਸਿੱਖ ਉਸ ਨੂੰ ਮੰਨਣ ਲਈ ਪਾਬੰਦ ਹੈ ! ਅਗਰ ਕੌਈ ਆਪਣੇ ਆਪ  ਨੂੰ ਸਿੱਖ ਕਹਾਉਣ ਵਾਲਾ ਅਕਾਲ ਤਖਤ ਤੋਂ ਸੁਣਾਇਆ ਹੁਕਮ ਨਹੀਂ ਮੰਨਦਾ ਤਾਂ ਇਹ ਅਖੋਤੀ ਜੱਥੇਦਾਰ ਉਸ ਕਹੇ ਜਾਂਦੇ ਸਿੱਖ ਨੂੰ ਪੰਥ ਵਿਚੋਂ ਛੇਕ ਵੀ ਦਿੰਦੇ ਹਨ । 
ਇਹ ਤਾਂ ਇਥੋਂ ਤੱਕ ਚਲੇ ਜਾਂਦੇ ਹਨ ਕਿ ਜੋ ਆਪਣੇ ਆਪ ਨੂੰ ਸਿੱਖ ਅਖਵਾਉਦਾ ਹੀ ਨਹੀ ਉਸ ਨੂੰ ਵੀ ਛੇਕਣ ਤੋਂ ਗੁਰੇਜ ਨਹੀਂ ਕਰਦੇ ਜਿਸ ਦੀ ਜਿਉਦੀ ਜਾਗਦੀ ਮਿਸਾਲ ਭਨਿਆਰੇ ਵਾਲਾ ਸਾਧ ਹੈ ਜਿਸ ਨੂੰ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਪੰਥ ਵਿੱਚੋਂ ਛੇਕ ਮਾਰਿਆ ਸੀ ਜਦੋਂਕਿ ਉਥੇ ਹਾਜਰ ਗੁਰਸਿਖਾਂ ਨੇ ਵੀ ਬੇਨਤੀ ਕੀਤੀ ਸੀ ਕਿ ਭਨਿਆਰੇ ਵਾਲਾ ਸਾਧ ਆਪਣੇ ਆਪ ਨੂੰ ਸਿੱਖ ਹੀ ਨਹੀ ਅਖਵਾਉਂਦਾ ਇਸ ਲਈ ਉਸ ਨੂੰ ਛੇਕਣ ਦੀ ਬਜਾਏ ਸਿੱਖ ਪੰਥ ਨੂੰ ਇਕ ਸੇਧ ਪੱਤਰ ਜਾਰੀ ਕੀਤਾ ਜਾਵੇ ਕਿ ਕੋਈ ਵੀ ਆਪਣੇ ਆਪ ਸਿੱਖ ਅਖਵਾਉਣ ਵਾਲਾ ਉਸ ਦੇ ਡੇਰੇ ਤੇ ਨਾ ਜਾਵੇ ਉਸ ਨਾਲ ਕੋਈ ਮਿਲਵਰਤਣ ਨਾ ਰੱਖੇ । ਪਰੰਤੂ ਜੱਥੇਦਾਰ ਸਾਹਿਬ ਸੁਣਦੇ ਹੀ ਕਿਸ ਦੀ ਸੀ ਸਾਧ ਦੀ ਕਲਗੀ ਵਾਲੀ ਫੋਟੋ ਦਿਖਾਕੇ ਝੱਟ ਹੁਕਮਨਾਮਾ ਟਾਈਪ ਕਰਾਕੇ ਜਾਰੀ ਕਰ ਦਿੱਤਾ । ਇਹ ਸਭ ਕੁਝ ਵਾਪਰਨ ਸਮੇਂ ਮੈ ਵੀ ਉਥੇ ਹਾਜਰ ਸਾਂ ਤੇ ਮੈ ਆਪਣੇ ਅੱਖੀ ਇਹ ਸਾਰਾ ਡਰਾਮਾ ਦੇਖਿਆ ਸੀ । ਪਰ ਜਦੋਂ ਇਹਨਾਂ ਦੀ ਵਾਰੀ ਆਉਦੀ ਹੈ ਫਿਰ ਪਤਾ ਨਹੀਂ ਅਕਾਲ ਤਖਤ ਦੀ ਮਹਾਨਤਾ ਕਿਥੇ ਚਲੇ ਜਾਂਦੀ ਹੈ  ? ) 
ਗੁਰੁ ਨਾਨਕ ਜੀ ਦਾ ਸਭ ਤੋਂ ਵਧੀਆ ਪ੍ਰਚਾਰ ਦਾ ਸਾਧਨ ਹੀ ਉਹਨਾਂ ਦਾ ਜੀਵਨ ਸੀ । ਤਖਤਾਂ ਦੇ ਜੱਥੇਦਾਰਾਂ ਦਾ ਜੀਵਨ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਹੀ ਹੋਣਾ ਚਾਹੀਦਾ ਹੈ । ਜਾਂ ਘੱਟੋ ਘੱਟ ਪੰਥਕ ਮੰਨੀ ਜਾਂਦੀ ਰਹਿਤ ਮਰਿਆਦਾ (ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਅਧੂਰੀ ਹੈ) ਅਨੁਸਾਰ ਜਰੂਰ ਹੋਣਾ ਚਾਹੀਦਾ ਹੈ  । 
ਨੋਟ :- ਜੋ ਵਿਆਕਤੀ ਸੰਸਾਰ ਤੋਂ ਚਲਾ ਹੀ ਗਿਆ ਉਸ ਦਾ ਅਸਥੀਆਂ ਪਾਉਣ ਜਾ ਨਾ ਪਾਉਣ ਨਾਲ ਕੋਈ ਸਬੰਧ ਨਹੀ।
ਅਗਸਤ 03 ਅਜੀਤ ਅਖਬਾਰ ਪੰਨਾਂ ਨੰ: 13 ਅਨੁਸਾਰ  ਜਥੇ: ਤਰਲੋਚਨ ਸਿੰਘ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਅੱਗੇ ਲਿਖਿਆ ਹੈ ਕਿ ,
ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ ਦੀਆਂ ਅਸਥੀਆਂ ਅੱਜ ਇਕ ਕਾਫਲੇ ਦੇ ਰੂਪ ਚ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਲਿਆਂਦੀਆਂ ਗਈਆਂ । ਜਿਥੇ ਗਿਆਨੀ ਰਵੇਲ ਸਿਂੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ , ਸ੍ਰੀ ਅਮ੍ਰਿਤਸਰ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ ਸਤਿਨਾਮ ਵਹਿਗੁਰੂ ਦਾ ਜਾਪ ਕਰਦਿਆਂ ਦਰਿਆ ਸਤਲੁਜ ਤੇ ਬਣੇ ਅਸਤ ਘਾਟ ਤੇ ਸੰਤ ਮਹਾਂਪੁਰਸ਼ਾ, ਭਾਰੀ ਗਿਣਤੀ ਚ ਸੰਗਤਾਂ ਤੇ ਪਰਵਾਰਿਕ ਮੈਬਰਾਂ ਵਲੋਂ ਜਲ ਪ੍ਰਵਾਹ ਕਰ ਦਿਤੀਆਂ ਗਈਆਂ ।……. । 
ਇਸ ਮੌਕੇ ਗਿਆਨੀ ਜਗਤਾਰ ਸਿੰਘ , ਗ੍ਰੰਥੀ ਦਰਬਾਰ ਸਾਹਿਬ, ਸੰਤ ਲਾਭ ਸਿੰਘ , ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਅਨੰਦਪੁਰ ਸਾਹਿਬ, ਪ੍ਰੋ: ਮਨਜੀਤ ਸਿੰਘ , ਸਾਬਕਾ ਸਿੰਘ ਸਾਹਿਬ, ਸੰਤ ਭਾਗ ਸਿੰਘ , ਪ੍ਰਧਾਨ ਨਿਰਮਲ ਮੰਡਲ ਦੁਆਬਾ, ਬਾਬਾ ਜਰਨੈਲ ਸਿੰਘ, ਸ੍ਰ: ਕਲਿਆਣ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਭਰਾ, (ਪਰਿਵਾਰ ਦੇ ਮੈਬਰਾਂ ਦੇ ਨਾਮ ਹਨ)  
……..ਬਾਬਾ ਸੁਖਾ ਸਿੰਘ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ ਸਾਹਿਬ , ਭਾਈ ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਤੇ ਸ੍ਰੌਮਣੀ ਕਮੇਟੀ ਦਾ ਸਥਾਨਕ ਸਟਾਫ ਹਾਜਰ ਸੀ।
ਅਖਬਾਰ ਸਪੋਕਸ ਮੈਨ ਦੇ ਪੰਨਾਂ ਨੰ: 3 ਅਨੁਸਾਰ ਅੱਜ ਉਹਨਾਂ ਦੀਆਂ ਅਸਥੀਆਂ ਅਨੰਦਪੁਰ ਸਾਹਿਬ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਕੀਰਤਪੁਰ ਸਾਹਿਬ ਪਤਾਲਪੁਰੀ ਸਹਿਬ ਲਿਜਾਈਆਂ ਗਈਆਂ। ਪਹਿਲਾਂ ਚੌਪਾਈ ਦਾ ਪਾਠ ਕੀਤਾ ਗਿਆ, ਉਪਰੰਤ ਅੰਗੀਠਾ ਠੰਡਾ ਕਰਕੇ ਸਾਰੀ ਰਾਖ ਸਮੇਤ ਇਕੱਠਾ ਕਰਕੇ  ਗਾਗਰਾਂ ਵਿੱਚ ਪਾਇਆ ਗਿਆ । ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ  ਬਿੱਟੂ, ਬਾਬਾ ਲਾਭ ਸਿੰਘ, ਬਾਬਾ ਜਰਨੈਲ
ਸਿੰਘ, ਪ੍ਰਿੰ: ਸੁਰਿੰਦਰ ਸਿੰਘ (ਮੈਬਰ ਐਸ.ਜੀ.ਪੀ.ਸੀ.), ਅਮਰਜੀਤ ਸਿੰਘ ਚਾਵਲਾ(ਮੈਬਰ ਐਸ.ਜੀ.ਪੀ.ਸੀ.), ਗਿਆਨੀ ਰਵੇਲ ਸਿੰਘ ,ਪ੍ਰੋ: ਮਨਜੀਤ ਸਿੰਘ , ਕਰਨੈਲ ਸਿੰਘ ਪੀਰ ਮੁਹੰਮਦ, ਗੁਰਿੰਦਰ ਸਿੰਘ ਗੋਗੀ, (ਸਾਬਕਾ ਮੈਬਰ ਐਸ.ਜੀ.ਪੀ.ਸੀ.), ਆਦਿ ਨੇ ਪਰਵਾਰ ਨਾਲ ਦੁੱਖ ਸਾਝਾ ਕੀਤਾ ” ( ਉਰੋਕਤ ਸੱਜਣਾਂ ਵਿੱਚੋਂ ਪ੍ਰੋ: ਮਨਜੀਤ ਸਿੰਘ (ਸਾਬਕਾ ਜਥੇਦਾਰ) ਅਤੇ ਪ੍ਰਿੰ: ਸੁਰਿੰਦਰ ਸਿੰਘ  (ਮੈਬਰ ਐਸ.ਜੀ.ਪੀ.ਸੀ.), ਕੀਰਤ ਪੁਰ ਸਾਹਿਬ ਅਸਥੀਆ ਪਾਉਣ ਨਹੀਂ ਗਏ ਅਨੰਦਪੁਰ ਸਾਹਿਬ ਤੋਂ ਹੀ ਖਿਸਕ ਗਏ ਕਾਰਣ ਤਾਂ ਉਹ ਹੀ ਦੱਸ ਸਕਦੇ ਹਨ ਹਾਂ ਹੋ ਸਕਦਾ ਹੈ ਕਿ ਲੋਕਾਂ ਚਾਰੀ ਅਨੰਦਪੁਰ ਸਾਹਿਬ ਤਕ ਆਏ ਹੋਣ ਪ੍ਰੰਤੂ ਅਨੰਦਪੁਰ ਸਾਹਿਬ ਹੋਏ ਕਰਮਕਾਂਡ ਤਾਂ ਉਹਨਾਂ ਦੀ ਹਾਜਰੀ ਵਿੱਚ ਹੀ ਹੋਏ ਸਨ ਉਹਨਾਂ ਪ੍ਰਤੀ ਤਾਂ ਉਹਨਾਂ ਨੂੰ ਕੌਮ ਨੂੰ ਜਵਾਬ ਦੇਣਾ ਹੀ ਪੈਣਾ ਹੈ ਕੀ ਉਹ ਜਿਨਾਂ ਪ੍ਰਵਾਰਕ ਮੈਬਰਾਂ ਕੋਲ ਲੋਕਾਂਚਾਰੀ ਹਾਜਰੀ ਲਗਵਾਉਣ ਆਏ ਸਨ ਉਹਨਾਂ ਨੂੰ ਇਹ ਸਾਰੇ ਕਰਮਕਾਂਡ ਕਰਨ ਤੋਂ ਰੋਕਣ ਲਈ ਕੋਈ ਸਲਾਹ ਨਹੀਂ ਦੇ ਸਕਦੇ ਸਨ।ਹਨ੍ਹੇਰ ਸਾਂਈ ਦਾ ਗਿਆਨੀ ਰਵੇਲ ਸਿਂੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਜਿਸਨੇ ਗੱਜ-ਬੱਜ ਕੇ ਅਰਦਾਸ ਕੀਤੀ ਅਤੇ ਗਿਆਨੀ ਜਗਤਾਰ ਸਿੰਘ , ਗ੍ਰੰਥੀ ਦਰਬਾਰ ਸਾਹਿਬ ਤੋਂ ਸਪੈਸਲ ਇਹ ਕਰਮਕਾਂਡ ਕਰਵਾਉਣ ਆਏ) ਉਪਰੋਕਤ ਖਬਰਾਂ ਪੜਨ ਤੋਂ ਬਾਅਦ ਹਰ ਮਨੁੱਖ ਸਮਝ ਸਕਦਾ ਹੈ ਕਿ ਸਾਡੇ ਧਾਰਮਿਕ ਲੀਡਰਾਂ, ਮੌਜੂਦਾ ਅਤੇ ਸਾਬਕਾ ਐਸ ਜੀ ਪੀ ਸੀ ਮੈਬਰਾਂ, ਮੌਜੂਦਾ ਅਤੇ ਸਾਬਕਾ ਤਖਤਾਂ ਦੇ ਜਥੇਦਾਰਾਂ, ਅਖੌਤੀ ਸਾਧਾਂ ਸੰਤਾਂ ,ਡੇਰੇਦਾਰਾਂ ,ਤਖਤਾਂ ਦੇ ਗ੍ਰੰਥੀਆਂ ਅਤੇ ਹੈਡ ਗ੍ਰੰਥੀਆਂ ,ਦਾ ਪ੍ਰੈਕਟੀਕਲ ਜੀਵਨ ਕਿਹੋ ਜਿਹਾ ਹੈ
ਅਜਿਹੇ ਮਨੁਖਾਂ ਬਾਰੇ ਗੁਰਬਾਣੀ ਫੁਰਮਾਣ ਹੈ:-
ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ॥
 ਜਿਨਹ ਮਨਿ ਹੋੁਰ ਮੁਖਿ ਹੋੁਰ ਸਿ ਕਾਂਢੇ ਕਚਿਆ॥                                                (ਪੰਨਾਂ ਨੰ: 488)
ਭਾਵ ਜਿਹੜੇ ਮਨੁੱਖ ਪ੍ਰਭੂ ਪ੍ਰਮਾਤਮਾਂ ਨੂੰ ਦਿਲੋਂ ਮੁਹਬਤ ਕਰਦੇ ਹਨ ਉਹ ਹੀ ਪ੍ਰਭੂ ਪ੍ਰਮਾਤਮਾ ਦੇ ਸੱਚੇ ਆਸ਼ਕ ਹਨ । ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਤੇ ਮੁੱਖੋਂ ਕੁਝ ਹੋਰ ਆਖਦੇ ਹਨ ਉਹ ਪ੍ਰਭੂ ਪ੍ਰਮਾਤਮਾ ਦੇ ਕੱਚੇ ਆਸ਼ਕ ਆਖੇ ਜਾਂਦੇ ਹਨ। 
ਪੰਥਕ ਕਹੀ ਜਾਂਦੀ ਰਹਿਤ ਮਰਿਆਦਾ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਅੰਗੀਠਾ ਠੰਡਾ ਹੋਣ ਉੋਪਰੰਤ ਸਾਰੀ ਰਾਖ ਸਮੇਤ ਬੱਚਦੇ ਹੱਡਾਂ ਨੂੰ (ਜਿਨ੍ਹਾਂ ਨੂੰ ਹਿੰਦੂ ਵੀਰ ਅਸਥੀਆਂ ਕਹਿੰਦੇ ਹਨ ) ਜੋ ਪੂਰਣ ਰੂਪ ਵਿੱਚ ਨਹੀਂ ਸੜੇ ਕਿਸੇ ਵੀ ਬਰਤਨ , ਕਪੜੇ ਆਦਿ ਵਿੱਚ ਇਕਠੇ ਕਰਕੇ ਅਨੰਦਪੁਰ ਸਾਹਿਬ ਦੇ ਸਭ ਤੋਂ ਨੇੜੇ ਵਗਦੇ ਪਾਣੀ ਵਿੱਚ ਰੋੜ ਦਿੱਤਾ ਜਾਂਦਾ। ਅਨੰਦਪੁਰ ਸਾਹਿਬ ਦੇ ਇਕ ਪਾਸੇ ਦੋ ਨਹਿਰਾਂ ਵਗਦੀਆਂ ਹਨ ਜੋ ਕਿ ਸਿਰਫ ਅੱਧਾ ਕਿਲੋਮੀਟਰ ਤੋਂ ਇਕ ਕਿਲੋਮੀਟਰ ਦੇ ਘੇਰੇ ਵਿੱਚ ਹਨ  ਤੇ ਦੂਜੇ ਪਾਸੇ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਸਤਲੁਜ ਦਰਿਆ ਵਗਦਾ ਹੈ ਅਤੇ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਨੂੰ ਜਾਣ ਵਾਲੀ ਸਟੇਟ ਹਾਈਵੇਅ ਸੜਕ ਉਸ ਦੇ ਉਪਰੋਂ ਦੀ ਗੁਜਰਦੀ ਹੈ । ਅਗਰ ਉਹ ਵੀ ਦੂਰ ਸੀ ਤਾਂ ਵਰਖਾ ਰੁੱਤ ਹੋਣ ਕਾਰਣ ਚਰਨਗੰਗਾ ਖੱਡ ਵਿੱਚ ਪਾਣੀ ਵਗਦਾ ਹੀ ਰਹਿੰਦਾ ਹੈ ਉਸ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ । ਦੂਜਾ ਤਰੀਕਾ ਸੀ ਉਸ ਰਾਖ ਨੂੰ ਸਮੇਤ ਉਹਨਾਂ ਬੱਚਦੀਆਂ ਹੱਡੀਆਂ ਦੇ ਧਰਤੀ ਵਿੱਚ ਖੱਡਾ ਕੱਢ ਕੇ ਦੱਬ ਦਿੱਤਾ ਜਾਂਦਾ ।
ਇਸ ਦਾ ਮਤਲਬ ਸਿਰਫ ਇਨਾ ਹੀ ਹੈ ਕਿ ਅਗਰ ਅਸੀਂ ਅੰਗੀਠੇ ਦੀ ਸੰਭਾਲ ਨਹੀਂ ਕਰਦੇ ਤਾਂ ਗੰਦਗੀ ਦੇ ਫੈਲਣ ਦਾ ਖਤਰਾ ਹੂੰਦਾ ਹੈ ਤੇ ਵਾਰ ਵਾਰ ਉਸ ਥੋੜੀ ਜਿਹੀ ਜਗ੍ਹਾ ਤੇ ਹੀ ਹੋਰ ਮਰ ਚੁਕੇ ਪ੍ਰਾਣੀਆ ਦਾ ਸੰਸਕਾਰ ਨਹੀਂ ਕੀਤਾ ਜਾ ਸਕਦਾ ਹੈ । ਅਗਰ ਅਸੀਂ ਵੀ ਮੁਸਲਮ ਜਾ ਈਸਾਈ ਧਰਮਾਂ ਵਾਂਗ ਧਰਤੀ ਵਿੱਚ ਦਬਾਉਣ ਲੱਗ ਜਾਈਏ ਤਾਂ ਉਹਨਾਂ ਧਰਮਾਂ ਵਾਂਗ ਸਾਨੂੰ ਵੀ ਜਗ੍ਹਾ ਦੀ ਘਾਟ ਮਹਿਸੂਸ ਹੋਣ ਲਗ ਜਾਣੀ ਸੀ ।
ਕਿ ਅਸੀ ਸਭ ਤੋਂ ਪਹਿਲਾਂ ਸਸਕਾਰ ਕਰਨ ਦੀ ਕੋਸ਼ਿਸ ਕਰੀਏ ਤਾਂ ਕਿ ਮਿੱਟੀ ਰੂਪ ਸਰੀਰਾਂ ਨੂੰ ਬਿਨਾ ਬਹੁਤੀ ਥਾਂ ਘੇਰਨ ਦੇ ਬਿੱਲੇ ਲਾਇਆ ਜਾ ਸਕੇ । ਅਗਰ ਕਿਸੇ ਕਾਰਨ ਸਸਕਾਰ ਸੰਭਵ ਨਹੀ ਤਦ ਵਗਦੇ  ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਵੇ ।।
ਉਹ ਵੀ ਕਿਸੇ ਕਾਰਣ ਸੰਭਵ ਨਹੀਂ ਤਦ ਧਰਤੀ ਵਿੱਚ ਦਬਾਉਣ ਲੱਗਿਆਂ ਵੀ ਕੋਈ ਵਹਿਮ ਨਹੀਂ ਕਰਨਾ ਡੂੰਘਾ ਟੋਆ ਪੁੱਟ ਕੇ ਧਰਤੀ ਵਿੱਚ ਦਬਾ ਦਿੱਤਾ ਜਾਵੇ ਕਿਉਕਿ ਅੱਜ ਭਾਰਤ ਦੇਸ਼ ਦੀ ਅਬਾਦੀ 125 ਕਰੋੜ ਨੂੰ ਪਾਰ ਕਰ ਚੱਕੀ ਹੈ ਇਸ ਲਈ ਥਾਂ ਦੀ ਘਾਟ ਕਾਰਣ ਸਭ ਤੋਂ ਵਧੀਆ ਫੈਸਲਾ ਸਸਕਾਰ ਕਰਨਾ ਹੀ ਠੀਕ ਕਿਹਾ ਜਾ ਸਕਦਾ ਹੈ । ਹਾਂ ਪੰਥਕ ਰਹਿਤ ਮਰਿਆਦਾ ਅਨੁਸਾਰ ਇਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਸੰਸਕਾਰ ਕਰਨ ਵਾਲੇ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ । ਅਗਰ ਯਾਦਗਾਰ ਬਣਾਉਣੀ ਮਨ੍ਹਾ ਹੈ ਫਿਰ ਸਾਡੇ ਅਖੌਤੀ ਜਥੇਦਾਰ ਜੀ ਦਾ ਸੰਸਕਾਰ ਐਸ ਜੀ ਪੀ ਸੀ ਨੇ ਪਤਾ ਨਹੀ ਕਿਸ ਕਾਰਣ ਘੁੱਗ ਵਸਦੇ ਸ਼ਹਿਰ ਦੇ ਵਿੱਚ ਸ਼੍ਰੀ ਕੇਸਗੜ ਸਾਹਿਬ ਦੇ ਨਜਦੀਕ ਸਰੋਵਰ ਦੇ ਲਾਗੇ  ਕੀਤਾ ਹੈ । ਕੀ ਐਸ.ਜੀ.ਪੀ.ਸੀ. ਜਥੇਦਾਰ ਵਲੋਂ ਕੌਮ ਨੂੰ ਕਰਮਕਾਂਡਾ ਵਿੱਚ ਉਲਝਾਉਣ ਲਈ ਵੱਧ ਚੜ ਕੇ ਕੀਤੀ ਸੇਵਾ ਕਾਰਣ ਉਹਨਾਂ ਦੀ ਯਾਦਗਾਰ ਬਣਾਉਣਾ ਚਾਹੀਦੀ ਹੈ ਤਾਂਕਿ ਯਾਦਗਾਰ ਅਸਥਾਨ  ਤੇ ਇਕ ਹੋਰ ਪ੍ਰਕਾਸ ਕਰਕੇ ਐਸ ਜੀ ਪੀ ਸੀ ਦੇ ਬਜਟ ਵਿੱਚ ਵਾਧਾ ਕੀਤਾ ਜਾ ਸਕੇ (ਕਿਉਕਿ ਜਥੇਦਾਰ ਤ੍ਰਿਲੋਚਨ ਸਿੰਘ ਨੇ ਵੀ ਆਪਣੇ ਜੀਵਨ ਅੰਦਰ ਕਈ ਵਾਰ ਅਸਥੀਆਂ ਜਲ ਪ੍ਰਵਾਹ ਕਰਨ ਸਮੇਂ ਅਰਦਾਸ ਕੀਤੀ ਸੀ ਤਾਂਕਿ ਉਹਨਾਂ ਦੇ ਅਖੌਤੀ ਲੀਡਰ ਆਕਾ ਗੁੱਸੇ ਨਾ ਹੋ ਜਾਣ । ਹੈਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਹੁੰਦੇ ਹੋਏ ਵੀ ਉਹਨਾਂ ਤਾਊ ਦੇਵੀ ਲਾਲ ਦੀਆਂ ਅਸਥੀਆਂ ਕੀਰਤ ਪੁਰ ਜਲ ਪ੍ਰਵਾਹ ਕਰਨ ਸਮੇਂ ਅਰਦਾਸ ਕੀਤੀ ਸੀ ਤੇ ਮੈ ਉਦੋਂ ਵੀ ਅਕਾਲ ਤਖਤ ਸਾਹਿਬ  ਦੇ ਜਥੇਦਾਰ ਨੂੰ ਲਿਖਿਆ ਸੀ )
ਪੰਥਕ ਤੌਰ ਤੇ ਪੰਥ ਵਲੋਂ ਗੁਰਬਾਣੀ ਦੀ ਰੋਸਨੀ ਵਿੱਚ ਕੀਤਾ ਗਿਆ ਇਹ ਫੈਸਲਾ ਕਿਨਾ ਵਧੀਆ ਸੀ ਸਭਿਅਕ ਸਮਾਜ ਦੇ ਨੁਮਾਂਇਦੇ ਕਦੇ ਵੀ ਐਸੀ ਹਰਕਤ ਨਹੀਂ ਕਰਦੇ ਜਿਸ ਨਾਲ ਸਮਾਜ ਨੂੰ ਦੁੱਖ ਤਕਲੀਫ ਪੰਹੁਚੇ । 
ਐਸ ਜੀ ਪੀ ਸੀ ਜਾਂ ਪ੍ਰਬੰਧਕਾਂ ਨੇ ਇਹ ਕਿਉ ਨਹੀਂ ਸੋਚਿਆਂ ਕਿ ਸ਼ਹਿਰ ਦੇ ਵਿਚੋਂ ਵਿੱਚ ਸ਼ੰਸਕਾਰ ਕਰਨ ਨਾਲ ਸ਼ਹਿਰ ਦੇ ਵਾਸੀਆਂ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ? (ਅਗਰ ਕੋਈ ਸ਼ੱਕ ਹੈ ਤਾਂ ਸ਼ਹਿਰ ਵਿੱਚ ਘੁਮਕੇ ਦੇਖਣਾ ਕਿ ਸ਼ਹਿਰ ਵਾਸੀ ਆਪਦੀ ਇਸ ਹਰਕਤ ਤੌ ਕਿਨੇ ਪ੍ਰੇਸਾਨ ਹੋਏ ਹਨ ) ਸ਼ੰਸਕਾਰ ਕਰਨ ਸਮੇਂ ਕਾਫੀ ਮਾੜੀ ਬਦਬੂ ਦਾ ਆਉਣਾ ਸੁਭਾਵਕ ਹੈ ਪਰ ਇਕ ਗੱਲ ਦੀ ਤੂਹਾਨੂੰ ਦਾਤ ਦੇਣੀ ਹੋਵੇਗੀ ਕਿ ਤੁਸੀਂ ਸੰਸਕਾਰ ਕਰਨ ਸਮੇਂ ਤਕਰੀਬਨ 05-07 ਘਿਉ ਦੇ ਟੀਨ ਜਰੂਰ ਅੱਗ ਵਿੱਚ ਜਲਾ ਦਿੱਤੇ ਇਹ ਹੁਣ ਪਤਾ ਨਹੀਂ ਕਿ ਤੁਸੀਂ ਉਹ ਘੀ ਬਦਬੂ  ਆਉਣ ਤੋਂ ਰੋਕਣ ਲਈ ਅੱਗ ਵਿੱਚ ਜਲਾਇਆ ਜਾਂ ਆਮ ਸੰਗਤਾਂ ਦੇ ਖੁਨ ਪਸੀਨੇ ਦੀ ਕਮਾਈ ਵਿੱਚੋਂ ਗੁਰੁ ਦੀ ਗੋਲਕ ਵਿੱਚ ਭੇਟ ਕੀਤੀ ਮਾਇਆ ਵਿੱਚੋਂ ਅੰਨੀ ਸਰਧਾ ਵੱਸ ਜਲਾਇਆ ਹੈ   
ਨੋਟ ;- ਮੈ ਆਪਣੇ ਵਲੋਂ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਹਰ ਉਸ ਮਾਈ ਭਾਈ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਜੋ ਗੁਰੂ ਘਰਾਂ ਅੰਦਰ ਬੜੀ ਸ਼ਰਦਾ ਭਾਵਨਾਂ ਨਾਲ ਮਾਇਆ ਗੋਲਕਾਂ ਵਿੱਚ ਪਾਉਦੇ ਹਨ ਕਿ ਉਹ ਗੁਰੁ ਘਰਾਂ ਵਿੱਚ ਜਾਣ ਸਮੇਂ ਉਥੇ ਪਈਆਂ ਗੋਲਕਾਂ ਵਿੱਚ ਇਕ ਖੋਟਾ ਪੈਸਾ ਵੀ ਨਾ ਪਾਉਣ ਤਾਂ ਕਿ  ਐਸ ਜੀ ਪੀ ਸੀ ਸਮੇਤ ਜਥੇਦਾਰਾਂ ਦੇ ਉਸ ਮਾਇਆ ਦਾ ਪ੍ਰਯੋਗ ਕਰਮਕਾਂਡਾਂ ਦਾ ਪਰਚਾਰ ਕਰਨ ਲਈ ਨਾ ਕਰ ਸਕਣ । ਜਿਵੇਂ ਇਹਨਾਂ ਨੇ ਰਲਕੇ ਭਾਈ ਤਿਰਲੋਚਨ ਸਿੰਘ ਦੇ ਸ਼ੰਸਕਾਰ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਸਮੇਂ ਕੀਤਾ ਹੈ ਸਾਨੂੰ ਸਭ ਨੂੰ ਆਪਣਾ ਦਸਵੰਧ ਗਰੀਬ ਕਾ ਮੂੰਹ ਗੁਰੁ ਕੀ ਗੋਲਕ ਹੈ ਅਨੁਸਾਰ ਆਪਣੇ ਪਿੰਡ, ਕਸਬੇ ,ਸ਼ਹਿਰ , ਸਟੇਟ ਅਤੇ ਦੇਸ਼ ਵਿੱਚ ਵਸਦੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਨਾਂ ਚਾਹੀਦਾ ਹੈ ਜਾਂ ਧਾਰਮਕ ਲਿਟਰੇਚਰ ਖਰੀਦ ਕੇ ਫਰੀ ਵੰਡਣਾ ਚਾਹੀਦਾ ਹੈ।
ਹੁਣ ਐਸ. ਜੀ. ਪੀ. ਸੀ. ਅਤੇ ਅਖਬਾਰ ਅਨੁਸਾਰ ਸਾਰੇ ਪ੍ਰਬੰਧਕ ਕ੍ਰਿਪਾ ਕਰਕੇ ਇਹ ਦੱਸਣ ਦੀ ਖੇਚਲ ਕਰਨਗੇ ਕਿ ਫਿਰ ਇਹ ਸਾਰੇ ਉਸ ਰਾਖ ਨੂੰ ਕੀਰਤਪੁਰ ਸਾਹਿਬ ਇਕ ਕਾਫਲੇ ਦੇ ਰੂਪ ਵਿੱਚ ਕਿਉ ਲੈ ਕੇ ਗਏ? ਕੀ ਪਤਾਲਪੁਰੀ ਦੀ ਆਮਦਨ ਘੱਟ ਗਈ ਸੀ ਜਿਸ ਨੂੰ ਵਧਾਉਣ ਲਈ ਤੁਸੀਂ ਇਹ ਸਭ ਕੁਝ ਕੀਤਾ ਜਿਵੇਂ ਅੱਜਕਲ ਟੀ ਵੀ ਵਾਲੇ ਆਪਣੀ ਟੀ ਆਰ ਪੀ ਵਧਾਉਣ ਲਈ ਆਪਣੇ ਟੀ. ਵੀ. ਤੇ ਕੁਝ ਵੀ ਦਿਖਾ ਦਿੰਦੇ ਹਨ। ਜਥੇਦਾਰਾਂ,ਹੈਡ ਗ੍ਰੰਥੀਆਂ, ਗ੍ਰੰਥੀਆਂ, ਐਸ. ਜੀ. ਪੀ. ਸੀ. ਦੇ ਸਾਬਕਾ ਅਤੇ ਮੌਜੂਦਾਂ ਮੈਬਰਾਂ, ਆਪਣੇ ਆਪ ਨੂੰ ਕੌ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.