ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਭੱਜਦੀ ਜਾਪਦੀ ਹੈ ਗਿਆਨੀ ਜਗਤਾਰ ਸਿੰਘ ਜਾਚਕ
ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਭੱਜਦੀ ਜਾਪਦੀ ਹੈ ਗਿਆਨੀ ਜਗਤਾਰ ਸਿੰਘ ਜਾਚਕ
Page Visitors: 2607

ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਭੱਜਦੀ ਜਾਪਦੀ ਹੈ
 ਗਿਆਨੀ ਜਗਤਾਰ ਸਿੰਘ ਜਾਚਕ
    ਅੰਮ੍ਰਿਤਸਰ, 17 ਮਾਰਚ 2016: ਬਰਗਾੜੀ ਬੇਅਦਬੀ ਕਾਂਡ ਉਪਰੰਤ ਸਿੱਖ ਜਗਤ ਦੇ ਰੋਹ ਨੂੰ ਸ਼ਾਂਤ ਕਰਨ ਲਈ ਪੰਜਾਬ ਸਰਕਾਰ ਦੀ ਕੈਬਨਿਟ ਨੇ ਫੈਸਲਾ ਲਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਉੱਪ ਮੁੱਖ-ਮੰਤਰੀ ਨੇ ਐਲਾਨ ਕੀਤਾ ਸੀ ਕਿ ਇਸ ਪ੍ਰਤੀ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਪਰ ਅਫਸੋਸ ਦੀ ਗੱਲ ਹੈ ਕਿ ਅਜਿਹਾ ਨਹੀਂ ਹੋਇਆ। ਹੁਣ ਜਦੋਂ ਬਾਬਾ ਬਕਾਲਾ ਸਾਹਿਬ ਦੇ ਨੇੜੇ ਰਾਮਦੀਵਾਲੀ ਪਿੰਡ ਵਿੱਚ ਜਾਣਬੁੱਝ ਕੇ ਪਾਵਨ ਬੀੜਾਂ ਸਾੜੀਆਂ ਗਈਆਂ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਮੰਗ ਕਰ ਰਹੇ ਹਨ ਕਿ ਸਰਕਾਰ ਧਾਰਾ 295 ਵਿੱਚ ਵਾਧਾ ਕਰਕੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦਾ ਪ੍ਰਬੰਧ ਕਰੇ। ਇਸ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪ੍ਰਤੀ ਆਪਣੇ ਉਪਰੋਕਤ ਫੈਸਲੇ ਤੋਂ ਭੱਜਣ ਦਾ ਰਾਹ ਲੱਭ ਰਹੀ ਹੈ । ਇਹ ਲਫ਼ਜ਼ ਹਨ ਪੰਥਕ ਵੀਚਾਰ ਮੰਚ (ਇੰਟਰਨੈਸ਼ਨਲ) ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਲਿਖਤੀ ਪ੍ਰੈਸਨੋਟ ਵਿੱਚ ਕਹੇ।
    ਉਨ੍ਹਾਂ ਦੱਸਿਆ ਕਿ 13 ਮਾਰਚ ਨੂੰ ਪੰਥਕ ਵੀਚਾਰ ਮੰਚ ਵੱਲੋਂ ਦਾਸ ਨੇ ਰਾਮਦੀਵਾਲੀ ਮੁਸਲਮਾਨਾਂ ਵਿਖੇ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਦੁਸ਼ਟਾਂ ਵੱਲੋਂ ਸਾੜੀਆਂ ਪਾਵਨ ਬੀੜਾਂ ਨੂੰ ਉਤਨਾ ਚਿਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਾ ਪਹੁੰਚਾਇਆ ਜਾਏ, ਜਿਤਨਾ ਚਿਰ ਪੰਜਾਬ ਸਰਕਾਰ ਬੇਅਦਬੀ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਅਤੇ ਪੰਜਾਬ ਦਾ ਮੁੱਖ ਮੰਤਰੀ ਇਥੇ ਪਹੁੰਚ ਕੇ ਐਲਾਨ ਨਹੀਂ ਕਰਦਾ। ਪਰ ਸਾਡੀ ਸਲਾਹ ਨੂੰ ਅਣਗੌਲਿਆਂ ਕਰਕੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ੳਪਰੰਤ ਸਿੱਖ ਸੰਗਤ ਦੇ ਪਹੁੰਚਣ ਤੋਂ ਪਹਿਲਾਂ ਹੀ ਪਾਵਨ ਬੀੜਾਂ ਨੂੰ ਪਾਲਕੀ ਵਿੱਚ ਸਜਾ ਕੇ ਸ੍ਰੀ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ। ਭਾਵੇਂ ਕਿ ਇਸ ਕਾਹਲ ਨੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਨਿਰਾਸਤਾ ਵੀ ਪੈਦਾ ਕੀਤੀ ਹੈ ਅਤੇ ਕਈ ਕਿਸਮ ਦੇ ਸ਼ੰਕਿਆ ਨੂੰ ਵੀ ਜਨਮ ਦਿੱਤਾ। ਕਿਉਂਕਿ, ਸਟੇਜ ਤੋਂ ਕਿਸੇ ਪੰਥ-ਦਰਦੀ ਆਗੂ ਨੂੰ ਆਪਣੇ ਵੀਚਾਰ ਪ੍ਰਗਟ ਕਰਨ ਦਾ ਸਮਾਂ ਹੀ ਨਹੀਂ ਦਿੱਤਾ ਗਿਆ।
    ਗਿਆਨੀ ਜੀ ਨੇ ਦੁੱਖ ਪ੍ਰਗਟ ਕੀਤਾ ਕਿ ਸਤਿਗੁਰੂ ਜੀ ਦੀਆਂ ਪਾਵਨ ਬੀੜਾਂ ਨੂੰ ਪਾਲਕੀ ਵਿੱਚ ਸਜਾਉਣ ਵੇਲੇ ਸਤਿਕਾਰ ਕਮੇਟੀ ਅਤੇ ਚੌਕ ਮਹਿਤਾ ਦੀ ਟਕਸਾਲ ਦੇ ਸੇਵਾਦਾਰਾਂ ਤੋਂ ਇਲਾਵਾ ਕਿਸੇ ਵੀ ਤਖ਼ਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਦਾ ਮੁਖੀ ਹਾਜ਼ਰ ਨਹੀਂ ਸੀ। ਜਦੋਂ ਕਿ ਅਗਰ ਕੋਈ ਕਰੱਪਟ ਰਾਜਨੀਤਕ ਆਗੂ ਜਾਂ ਦੰਭੀ ਡੇਰੇਦਾਰ ਮਰ ਜਾਏ ਤਾਂ ਸਾਡੇ ਧਾਰਮਿਕ ਮੁਖੀ ਤੇ ਪੰਜਾਬ ਦੇ ਮੰਤਰੀ ਤੇ ਮੁੱਖ ਮੰਤਰੀ ਉਥੇ ਡੇਰੇ ਲਾਈ ਰੱਖਦੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਵੈਰਾਗਮਈ ਕੀਰਤਨ ਸ਼ੁਰੂ ਹੋ ਜਾਂਦਾ ਹੈ।
    ਜਾਰੀ ਕਰਤਾ : ਮਨਦੀਪ ਸਿੰਘ ਲੁਧਿਆਣਾ, ਮੀਡੀਆ ਇੰਚਾਰਜ । ਸਪੰਰਕ : 9872281325
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.