ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਸ਼੍ਰੋਮਣੀ ਕਮੇਟੀ ਸਿੱਖ ਨਸਲਕੁਸ਼ੀ ਦੇ ਦਿਹਾੜੇ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ :
ਸ਼੍ਰੋਮਣੀ ਕਮੇਟੀ ਸਿੱਖ ਨਸਲਕੁਸ਼ੀ ਦੇ ਦਿਹਾੜੇ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ :
Page Visitors: 2780

ਸ਼੍ਰੋਮਣੀ ਕਮੇਟੀ ਸਿੱਖ ਨਸਲਕੁਸ਼ੀ ਦੇ ਦਿਹਾੜੇ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ : ਗਿਆਨੀ ਜਾਚਕ
ਅੰਮ੍ਰਿਤਸਰ 1 ਨਵੰਬਰ (ਕਿਰਪਾਲ ਸਿੰਘ) ਸ਼੍ਰੋਮਣੀ ਕਮੇਟੀ 3 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਵਾਲੇ ਜ਼ੁਲਮੀ ਤੇ ਕਾਲੇ ਦਿਹਾੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਿੰਦੂ ਤਿਉਹਾਰ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈਕਿਉਂਕਿ, ਸੱਤਧਾਰੀ ਦਲ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਪਨੇ ਲੈਣ ਵਾਲੇ ਆਪਣੇ ਭਾਈਵਾਲਾਂ ਦੀ ਖੁਸ਼ਨੂਦੀ ਲਈ, ਸਿੱਧ ਕਰਨਾ ਚਹੁੰਦਾ ਹੈ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਅੰਗ ਹਨ, ਵਖਰੀ ਕੌਮ ਨਹੀਂ । 
ਪੰਥ ਦਰਦੀ ਸਿੱਖ ਚਿੰਤਕਾਂ ਦਾ ਕਥਨ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਕਾਬਿਜ਼ ਧਿਰ ਨੂੰ ਐਂਤਕੀ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਮੂੰਹ ਦੀ ਖਾਣੀ ਪੈ ਸਕਦੀ ਹੈਕਿਉਂਕਿ, ਲੋਕ ਸਮਝਣਗੇ ਕਿ ਕੌਮੀ ਇਨਸਾਫ਼ ਲਈ ਇਨ੍ਹਾਂ ਦਾ ਰੌਲਾ ਪਾਉਣਾ ਮੌਕਾਪ੍ਰਸਤੀ ਚੋਣ ਸਟੰਟ ਤੇ ਇੱਕ ਬਾਹਰੀ ਡਰਾਮਾ ਹੈ। ਅੰਦਰੋਂ ਇਹ ਪੰਥ ਵਿਰੋਧੀ ਸੋਚ ਨਾਲ ਘਿਉ ਖਿਚੜੀ ਹਨਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਕਹੇ
ਉਨ੍ਹਾ ਸਪਸ਼ਟ ਕੀਤਾ ਕਿ ਸੱਤਾਧਾਰੀ 3 ਨਵੰਬਰ, 1984 ਦੀ ਸਿੱਖ ਨਸਲਕੁਸ਼ੀ ਵਾਲਾ ਜਬਰ ਜ਼ੁਲਮ ਦਾ ਉਹ ਕਾਲਾ ਦਿਹਾੜਾ ਹੈ, ਜਿਸ ਦਿਨ ਹਿੰਦੂ ਹਕੂਮਤ ਦੇ ਇਸ਼ਾਰੇ ਤੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਸਿੱਖ ਪ੍ਰਵਾਰਾਂ ਨੂੰ ਚੁਣ ਚੁਣ ਕੇ ਕਤਲ ਕੀਤਾ, ਕੋਹ ਕੋਹ ਕੇ ਜ਼ਿੰਦਾ ਜਲਾਇਆ ਅਤੇ ਗਲੀਆਂ ਬਜ਼ਾਰਾਂ ਵਿੱਚ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਕੌਮ ਦੀ ਇਜ਼ਤ ਪੈਰਾਂ ਵਿੱਚ ਰੋਲੀਗੁਰਦੁਆਰਿਆਂ ਤੇ ਹਮਲੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ੇਸ਼ ਨਿਰਾਦਰ ਕੀਤਾਇਹ ਸਭ ਕੁਝ ਪੁਲੀਸ ਦੀ ਮਿਲੀ ਭੁਗਤਨਾਲ ਸ਼ਰੇਆਮ ਹੋਇਆ ਤੀਹ ਸਾਲ ਲੰਘਣ ਦੇ ਬਾਵਜੂਦ ਵੀ ਇਸ ਨਸਲਕੁਸ਼ੀ ਦਾ ਕੌਮ ਨੂੰ ਇਨਸਾਫ ਨਹੀਂ ਮਿਲਿਆਕੁਦਰਤੀ ਹੀ ਇਸ ਵਾਰ ਹਿੰਦੂ ਤਿਉਹਾਰ ਦੀਵਾਲੀ ਵੀ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਇਸੇ ਹੀ ਕਾਲੇ ਦਿਨ ਹੈ । 
ਦੇਸ਼ ਵਿਦੇਸ਼ ਦੇ ਪੰਥ ਦਰਦੀ ਤੇ ਜਾਗਰੂਕ ਲੋਕ ਚਹੁੰਦੇ ਸਨ ਕਿ ਦੁਨੀਆਂ ਨੂੰ ਦੱਸਿਆ ਜਾਏ ਕਿ 1984 ਦੇ ਨਾਸੂਰ ਬਣ ਚੁੱਕੇ ਕੌਮੀ ਜ਼ਖਮ ਅੱਜ ਵੀ ਰਿਸਦੇ ਹੋਏ ਚੀਸਾਂ ਦੇ ਰਹੇ ਹਨਇਸ ਲਈ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲਾਂ ਕੀਤੀਆਂ ਸਨ ਕਿ ਇਸ ਵਾਰ ਆਤਿਸ਼ਬਾਜ਼ੀ ਚਲਾ ਕੇ ਮਨਾਈ ਜਾਣ ਵਾਲੀ ਮਹੰਤ-ਕਾਲ ਵੇਲੇ ਦੀ ਦੀਵਾਲੀ ਵਾਲੀ ਪਰੰਪਰਾ ਨੂੰ ਪਾਸੇ ਰੱਖ ਕੇ ਕੌਮੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਏ3 ਨਵੰਬਰ ਦਾ ਦਿਹਾੜਾ ਰੌਸ਼ਨੀਆਂ ਭਰਪੂਰ ਦੀਵਾਲੀ ਦੀ ਥਾਂ, ਜਬਰ ਜ਼ੁਲਮ ਦੇ ਰੋਸ ਭਰੇ ਕਾਲੇ ਦਿਹਾੜੇ ਵਜੋਂ ਮਨਾਇਆ ਜਾਏਅਤਿਅੰਤ ਹੀ ਦੁੱਖ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਦੋ-ਟੁੱਕ ਤੇ ਗੁੰਮਰਾਹਕੁੰਨ ਜਵਾਬ ਦਿੱਤਾ ਕਿ ਦੀਵਾਲੀ ਗੁਰੂ ਕਾਲ ਦੀ ਪਰੰਪਰਾ ਮੁਤਾਬਿਕ ਆਤਸ਼ਬਾਜ਼ੀ ਚਲਾ ਕੇ ਹੀ ਮਨਾਈ ਜਾਏਗੀਜਦੋਂ ਕਿ ਸੱਚ ਇਹ ਹੈ ਕਿ ਸਿੱਖ ਦਵਾਲੀ ਨਹੀਂ, ਬੰਦੀਛੋੜ ਦਿਵਸ ਮਨਾਉਂਦੇ ਹਨ ਅਤੇ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਉਹ ਦਿਹਾੜਾ 3 ਨਵੰਬਰ ਨੂੰ ਨਹੀਂ, ਫਰਵਰੀ ਦਾ ਅੰਤਲੇ ਹਫਤੇ ਹੈਕਿਉਂਕਿ, ਭੱਟ ਵਹੀਆਂ ਮੁਤਾਬਿਕ ਬੰਦੀ ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੀਵਾਲੀ ਵਾਲੀ ਰਾਤ ਨੂੰ ਗਵਾਲੀਅਰ ਵਿਖੇ ਭਾਈ ਹਰਿਦਾਸ ਜੀ ਦਰੋਗੇ ਦੇ ਘਰ ਸਨ, ਅੰਮ੍ਰਿਤਸਰ ਨਹੀਂ ਹੋਰ ਦੁਖਦਾਈ ਖ਼ਬਰ ਸਿੱਖਾਂ ਲਈ ਇਹ ਹੈ ਕਿ 84 ਦੀ ਸਿੱਖ ਨਸਲਕੁਸ਼ੀ ਵੇਲੇ ਭਾਈ ਹਰਿਦਾਸ ਦੇ ਘਰ ਵਾਲੀ ਥਾਂ ਬਣੇ ਗੁਰੁਦੁਆਰੇ ਨੂੰ, ਹਿੰਦੂ ਫਿਰਕਾਪ੍ਰਸਤਾਂ ਦੀ ਭੀੜ ਨੇ ਸੇਵਦਾਰਾਂ ਨੂੰ ਕਤਲ ਕਰਕੇ ਕਾਲਕਾ ਦੇ ਮੰਦਰ ਵਿੱਚ ਤਬਦੀਲ ਕਰ ਦਿੱਤਾ ਸੀਸ਼੍ਰੋਮਣੀ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ; ਜਦੋਂ ਕਿ ਉਸ ਜ਼ਮੀਨ ਦੀ ਰਜ਼ਿਸਟਰੀ ਬਾਬਾ ਸੇਵਾ ਸਿੰਘ ਖਾਡੂਰ ਵਾਲਿਆਂ ਪਾਸ ਹ
ਗਿਆਨੀ ਜਾਚਕ ਅਨੁਸਾਰ 3 ਨਵੰਬਰ 2013 ਨੂੰ ਸਵੇਰੇ 10.30 ਤੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਅਰਦਾਸ ਕਰਨ ਉਪਰੰਤ 11 ਵਜੇ ਰੋਜ਼ਾਨਾ ਪਹਿਰੇਦਾਰ ਅਤੇ ਹੋਰ ਪੰਥ ਦਰਦੀ ਸੰਸਥਾਵਾਂ ਦੇ ਸਹਿਯੋਗ ਨਾਲ ਜਗਰਾਉਂ ਪੁਲ ਲੁਧਿਆਣਾ ਤੋਂ ਕਚਿਹਰੀਆਂ ਵੱਲ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਮਨੁਖੀ ਚੇਨ ਬਣਾਉਂਦਿਆਂ ਉਪਰੋਕਤ ਧੱਕੇਸ਼ਾਹੀ ਤੇ ਬੇਇਨਸਾਫੀ ਦੇ ਵਿਰੁਧ ਰੋਸ ਪ੍ਰਗਟਾਵਾ ਕੀਤਾ ਜਾਏਗਾ ਉਨ੍ਹਾਂ ਸਾਰੀਆਂ ਪੰਥ ਦਰਦੀ ਸਿੱਖ ਸੰਸਥਾਵਾਂ ਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਸ ਮਾਰਚ ਵਿੱਚ ਜ਼ਰੂਰ ਸ਼ਾਮਲ ਹੋਣ ਅਤੇ ਰਾਤ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਨਾ ਕਰਨਕਿਉਂਕਿ, ਇਸ ਪੱਖੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਮੌਖਿਕ ਐਲਾਨ, ਸ਼੍ਰੋਮਣੀ ਕਮੇਟੀ ਦੀ ਰਾਜਨੀਤਕ ਪਾਲਸੀ ਦੇ ਪ੍ਰਭਾਵ ਅਧੀਨ ਹੈ, ਨਾ ਕਿ ਆਪਣੀ ਜ਼ਮੀਰ ਦੀ ਅਵਾਜ਼ ਅਤੇ ਪੰਥ ਦਰਦੀ ਸਿੱਖ ਚਿੰਤਕਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਲਿਆ ਹੋਇਆ ਕੋਈ ਕੌਮੀ ਫੈਸਲਾ । 
ਆਸ ਹੈ ਕਿ ਸ਼੍ਰੋਮਣੀ ਕਮੇਟੀ ਕੌਮੀ ਅਵਾਜ਼ ਸੁਣੇਗੀ ਅਤੇ ਆਪਣੇ ਫੈਸਲੇ ਸਬੰਧੀ ਮੁੜ ਵੀਚਾਰ ਕਰੇਗੀਕਿਉਂਕਿ, ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.