ਕੈਟੇਗਰੀ

ਤੁਹਾਡੀ ਰਾਇ



ਦਲਜੀਤ ਸਿੰਘ ਇੰਡਿਆਨਾ
ਮੂਲ ਨਾਨਕਸ਼ਾਹੀ ਕਲੰਡਰ ਨੂ ਸਮਰਪਿਤ ਹੋਏ ਸੈਮੀਨਾਰ ਵਿਚ ਇੰਡਿਆਨਾ ਦੀਆਂ ਸਮੂਹ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਉਣ ਦਾ ਕੀਤਾ ਪ੍ਰਣ
ਮੂਲ ਨਾਨਕਸ਼ਾਹੀ ਕਲੰਡਰ ਨੂ ਸਮਰਪਿਤ ਹੋਏ ਸੈਮੀਨਾਰ ਵਿਚ ਇੰਡਿਆਨਾ ਦੀਆਂ ਸਮੂਹ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਉਣ ਦਾ ਕੀਤਾ ਪ੍ਰਣ
Page Visitors: 2782

ਮੂਲ ਨਾਨਕਸ਼ਾਹੀ ਕਲੰਡਰ ਨੂ ਸਮਰਪਿਤ ਹੋਏ ਸੈਮੀਨਾਰ ਵਿਚ
ਇੰਡਿਆਨਾ ਦੀਆਂ ਸਮੂਹ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਉਣ ਦਾ ਕੀਤਾ ਪ੍ਰਣ
ਗੁਰਮਤ ਪ੍ਰਚਾਰ ਸੋਸਾਇਟੀ ਅਤੇ ਇੰਡਿਆਨਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਜ ਇੰਡਿਆਨਾ ਦੇ ਸਹਿਰ ਇੰਡਿਆਨਾਪੋਲਿਸ ਵਿਚ ਮੂਲ ਨਾਨਕਸ਼ਾਹੀ ਨੂ ਸਮਰਪਤ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਕੈਲੀਫ਼ੋਰਨਿਆ ਤੋਂ ਸਰਦਾਰ ਸਰਬਜੀਤ ਸਿੰਘ ਸੈਕਰਾਮੇਂਟੋ ਪਹੁਚੇ ਹੋਏ ਸਨ ਜਿਹਨਾ ਨੇ ਸਲਾਈਡ ਸ਼ੋ ਰਾਹੀ ਸੰਗਤਾਂ ਨੂ ਸਮਝਾਇਆ ਕਿ ਨਾਨਾਕਸ਼ਾਹੀ ਕਲੰਡਰ ਸਿੱਖ ਕੌਮ ਵਾਸਤੇ ਕਿੰਨਾ ਜਰੂਰੀ ਹੈ |ਇਸ ਸੈਮੀਨਾਰ ਨੂ ਪ੍ਰੋ ਨਰੰਜਣ ਸਿੰਘ ਢੇਸੀ,ਰਣਜੀਤ ਸਿੰਘ ਮਸਕੀਨ .ਕੁਲਦੀਪ ਸਿਘ ਬਾਠ ਅਤੇ ਦਲਜੀਤ ਸਿੰਘ ਇੰਡਿਆਨਾ ਨੇ ਸਬੋਧਨ ਕੀਤਾ ਅਤੇ ਸੈਮੀਨਾਰ ਵਿਚ ਮੋਜੂਦ ਸੰਗਤਾਂ ਨੇ ਹੱਥ ਖੜੇ ਕਰਕੇ ਇਸ ਕਲੰਡਰ ਨੂ ਲਾਗੂ ਕਰਵਾਉਣ ਵਾਸਤੇ ਪ੍ਰਣ ਕੀਤਾ
ਖਾਲਸਾ ਜੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਨਾਨਕਸ਼ਾਹੀ ਕੈਲੰਡਰ, ਸ ਪਾਲ ਸਿੰਘ ਪੁਰੇਵਾਲ ਜੀ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਸਿਆਸੀ ਲੋਕਾਂ ਦੇ ਇਸ਼ਾਰਿਆਂ ਤੇ ਸੋਧਾਂ ਦੇ  ਨਾਂਅ ਹੇਠ ਇਸ ਕੈਲੰਡਰ ਦੀ ਰੂਹ ਦਾ ਕਤਲ ਕਰ ਦਿੱਤਾ ਗਿਆ ਸੀ।  2010 ਵਿੱਚ ਕੀਤੀ ਗਲਤੀ ਦੀ ਤਾਜ਼ਾਉਦਾਹਰਣ ਹੈ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਹਰ ਹਫ਼ਤੇ ਬਦਲੀ ਕਰਨਾ।ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਪਿਛਲੇ ਸਾਲਾਂ `ਚ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਕੋਈਉਸਾਰੂ ਹੁੰਗਾਰਾ ਨਹੀ ਭਰਿਆ, ਸਗੋਂ ਮਸਲੇ ਦਾ ਹਲ ਕਰਨ ਦੀ ਵਜਾਏ ਹੋਰ ਉਲਝਾ ਦਿੱਤਾ ਹੈ। ਅੱਜ ਦਾ ਇਹ ਇਕੱਠਮਹਿਸੂਸ ਕਰਦਾ ਹੈ ਕਿ ਨਿਤ ਨਵੇਂ ਦਿਨ ਬਿਕਰਮੀ ਤਰੀਕਾਂ ਦੇ ਉਲਝਾਅ ਕਾਰਣ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਕੇਵਲ  ਤੇ ਕੇਵਲ  ਮੂਲ ਨਾਨਕਸ਼ਾਹੀ ਕੈਲੰਡਰ ਹੀ ਇੱਕ ਮਾਤਰ ਹੱਲ ਹੈ।
ਮਿਡ-ਵੈਸਟ (ਯੂ ਅਸ ਏ) ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਅਮਰੀਕਾ ਅਤੇ ਕਨੇਡਾ ਦੀਆਂ ਸੰਗਤਾਂ ਦਾ ਇਹ ਭਰਮਾ ਇਕੱਠ ਇਹ ਐਲਾਨ ਕਰਦਾ ਹੈ ਕਿ ਅੱਗੋਂ ਤੋਂ ਕਿਸੇ ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਖੁਦਗਰਜ ਲੀਡਰਾਂ ਦੇ ਕਿਸੇ ਆਦੇਸ਼ ਤੇ ਝਾਕ ਰੱਖਣ ਦੀ ਥਾਂ ਅਸੀਂ ਸਾਰੇ ਸਬੰਧਿਤ ਗੁਰਦਵਾਰਿਆਂ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ (੨੦੦੩) ਅਨੁਸਾਰ ਹੀ ਸਾਰੇ ਦਿਨ-ਦਿਹਾਰ ਅਤੇ ਗੁਰਪੁਰਬ ਮਨਾਵਾਂਗੇ । ਅੱਜ ਦਾ ਇਹ ਇਕੱਠ, ਦੁਨੀਆਂ ਭਰ ਵਿੱਚ ਵਸ ਰਹੀ ਸਿੱਖ ਕੌਮ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪੋ ਆਪਣੇ ਇਲਾਕੇ ਦੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ(੨੦੦੩) ਅਨੁਸਾਰ ਹੀ ਦਿਨ-ਦਿਹਾੜੇ ਮਨਾਉਣ ਲਈ ਪ੍ਰੇਰਿਤ ਕਰਨ।
Daljit singh [mailto:shawntrans@yahoo.com]
……………………………………………………………………………

Re: When Guru Nanak Sahib was bornin 1469 A.D. ?
Dear S. Daljit Singh, (USA),  Waheguru jee ka Khalsa  Waheguru jee kee Fateh
  I shall be grateful if you could please advise me when Guru Nanak Sahib was born in 1469 A.D. and whether the said Nanakshahi Calendar has commenced from that Date and year?
Thanks for your guidance.
Gurmit Singh, Sydney – Australia
..........................................................................
  ਸਤਿਕਾਰ ਯੋਗ ਵੀਰ ਜੀਉ
       ਵਾਹਿਗੁਰੂ ਜੀ ਕਾ ਖਾਲਸਾ    ਵਾਹਿਗੁਰੂ ਜੀ ਕੀ ਫਤਿਹ
   ਇਸ ਕੈਲੰਡਰ ਵਿਚ ਗੁਰਪੁਰਬਾਂ ਅਤੇ ਇਤਿਹਾਸਿਕ ਦਿਹਾੜਿਆਂ ਦੀਆਂ ਤਰੀਕਾਂ, ਸੂਰਜੀ ਕੈਲੰਡਰ ਦੇ ਹਿਸਾਬ ਨਾਲ ਵਾਪਰੀਆਂ ਮੂਲ ਤਰੀਕਾਂ ਹੀ ਹੋਣੀਆਂ ਚਾਹੀਦੀਆਂ ਹਨ, ਨਾ ਕਿ ਆਪਣੀ ਫੋਕੀ ਸ਼ੋਹਰਤ ਲਈ ਸੂਰਜੀ ਅਤੇ ਚੰਦਰਮੀ ਤਰੀਕਾਂ ਨੂੰ ਰਲ-ਗੱਡ ਕਰ ਕੇ ਉਸ ਵਿਚੋਂ ਕੋਈ ਤੀਸਰੀ ਤਰੀਕ ਪੈਦਾ ਕਰਨਾ । ਮੌਜੂਦਾ ਸਮੇ ਦਾ ਬਖੇੜਾ ਏਸੇ ਕਾਰਨ ਹੀ ਹੈ ।
 ਇਸ ਕੈਲੰਡਰ ਨੂੰ ਚੌਬਾਰਾ ਲਾਗੂ ਕਰਨ ਤੋਂ ਪਹਿਲਾਂ, ਇਹ ਅੜਚਨ ਵੀ ਦੂਰ ਕਰ ਲੈਣੀ ਚਾਹੀਦੀ ਹੈ, ਤਾਂ ਜੋ ਇਸ ਨੂੰ ਰੋਜ਼-ਰੋਜ਼ ਦਾ ਵਿਸ਼ਾ ਬਣਨ ਤੋਂ ਬਚਾਇਆ ਜਾ ਸਕੇ
                                               ਅਮਰ ਜੀਤ ਸਿੰਘ ਚੰਦੀ    

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.