ਕੈਟੇਗਰੀ

ਤੁਹਾਡੀ ਰਾਇ



ਗੁਰਿੰਦਰ ਸਿੰਘ ਮੇਹਿੰਦੀਰਤਾ
+ “ ਸ਼ਗਨੂ ” +
+ “ ਸ਼ਗਨੂ ” +
Page Visitors: 2749

+ “ ਸ਼ਗਨੂ +
ਵਿਆਹ-ਸਮਾਗਮ ਦੇ ਪੰਡਾਲ ਚ ਦਾਖਲ ਹੁੰਦਿਆਂ ਉਸਨੇ ਇਕ ਵਾਰ ਫਿਰ ਮਾਪਿਆਂ ਵੱਲੋਂ ਦਿੱਤੇ ਸ਼ਗਨ ਦੇ 1100 ਰੁਪੈ ਵਾਲੇ ਲਿਫਾਫੇ ਨੂੰ ਜੇਬ ਚ ਹੱਥ ਪਾ ਕੇ ਟੋਹਿਆਵਿਆਹ ਚ ਅੰਗਰੇਜ਼ੀ ਗਾਣਿਆਂ ਦੀ ਤਰਜ਼ ਤੇ ਨੱਚਦੀਆਂ ਮੁਟਿਆਰਾਂ ਉੱਤੋਂ ਜੋ ਲੋਕ ਨੋਟ ਵਾਰ ਕੇ ਸੁੱਟ ਰਹੇ ਸਨ, ਉਨਾਂ ਵਿਚ ਲਾੜਾ ਖੁਦ, ਉਸਦੇ ਭਰਾ, ਪਿਤਾ, ਚਾਚੇ ਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸਨਉਸਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਨਸ਼ੇ ਦੀ ਲੋਰ ਚ ਲਾੜਾ ਜਾਂ ਉਸਦਾ ਪਿਓ ਸ਼ਗਨ ਵਾਲੇ ਲਿਫਾਫਿਆਂ ਚੋਂ ਵੀ ਨੋਟ ਕੱਢ ਕੇ ਲੁਟਾ ਰਹੇ ਸਨ
ਉਹ ਕਾਫੀ ਸਮਾਂ ਟਿਕ-ਟਿਕੀ ਲਾ ਕੇ ਇਹ ਨਜ਼ਾਰਾ ਤੱਕਦਾ ਰਿਹਾ ਤੇ ਉਸਨੇ ਆਪਣੀ ਜੇਬ
ਚ ਪਾਏ ਲਿਫਾਫੇ ਚੋਂ 1100 ਰੁਪੈ ਕੱਢੇ ਤੇ ਖਾਲੀ ਲਿਫਾਫਾ ਲਾੜੇ ਵੱਲੋਂ ਸੁੱਟੇ ਜਾ ਰਹੇ ਲਿਫਾਫਿਆਂ ਚ ਸੁੱਟ ਦਿੱਤਾਉਸਨੇ ਸ਼ਗਨ ਦੀ ਰਕਮ ਲਾੜੇ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਬਜਾਇ, ਬਰਾਤੀਆਂ ਦੀ ਜੂਠ ਚੁੱਕ ਰਹੇ ਮਾਸੂਮ ਉਮਰ ਦੇ ਬੱਚਿਆਂ ਚ ਵੰਡਣੀ ਮੁਨਾਸਿਬ ਸਮਝੀ, ਤੇ ਸਮਾਗਮ ਖਤਮ ਹੋਣ ਤੋਂ ਬਾਅਦ ਘਰ ਜਾਂਦਿਆਂ ਉਹ ਖੁਦ ਨੂੰ ਹਲਕਾ-ਹਲਕਾ ਮਹਿਸੂਸ ਕਰ ਰਿਹਾ ਸੀ
       ਗੁਰਿੰਦਰ ਸਿੰਘ ਕੋਟਕਪੂਰਾ 
     ਮੋਬਾ :- 98728 10153    


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.