ਕੈਟੇਗਰੀ

ਤੁਹਾਡੀ ਰਾਇ



ਗੁਰਿੰਦਰ ਸਿੰਘ ਮੇਹਿੰਦੀਰਤਾ
ਅਸ਼ਲੀਲਤਾ (ਨਿਕੀ ਕਹਾਣੀ)
ਅਸ਼ਲੀਲਤਾ (ਨਿਕੀ ਕਹਾਣੀ)
Page Visitors: 3023

      ਅਸ਼ਲੀਲਤਾ  (ਨਿਕੀ ਕਹਾਣੀ)
ਸਾਥੀਓ
, ਜੇਕਰ ਸਮਾਜ ਚ ਔਰਤਾਂ ਤੇ ਲੜਕੀਆਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ ਅਤੇ ਸਨਮਾਨ ਚ ਵਾਧਾ ਕਰਨਾ ਹੈ ਤਾਂ ਅਸ਼ਲੀਲਤਾ
ਪਰੋਸਣ ਵਾਲੀਆਂ ਫਿਲਮਾਂ
, ਨਾਟਕਾਂ, ਗੀਤਾਂ ਅਤੇ ਗਾਇਕਾਂ ਦਾ ਬਾਈਕਾਟ ਕਰਨਾ ਪਵੇਗਾਮੁਹੱਲਾ ਵਾਸੀਆਂ ਵੱਲੋਂ ਕੀਤੇ ਜਾ ਰਹੇ ਸਮਾਗਮ ਚ ਬਿਨਾਂ
ਬੁਲਾਏ ਪੁੱਜੇ ਸਿਆਸੀ ਲੀਡਰ ਦਾ ਭਾਸ਼ਨ ਸੁਣ ਕੇ ਸਾਰੇ ਹੈਰਾਨ ਹੋ ਰਹੇ ਸਨ
, ਪਰ ਕੋਈ ਬੋਲਣ ਦੀ ਜ਼ੁਰਅੱਤ ਨਹੀਂ ਸੀ ਕਰ ਰਿਹਾ
ਅਖੀਰ ਪਿੰਡ ਦੇ ਕੇਹਰ ਅਮਲੀ ਨੇ ਹੋਂਸਲਾ ਕਰਕੇ ਮਾਈਕ ਫੜਿਆ ਤੇ ਬੋਲਣਾ ਸ਼ੁਰੂ ਕਰ ਦਿਤਾ ਕਿ ਜੇਕਰ ਸਿਆਸੀ ਲੋਕ
ਆਪਣੇ ਸਮਾਗਮਾਂ
ਓ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ. . . .ਆਦਿਕ ਗਾਉਣ ਵਾਲੇ ਗਾਇਕਾਂ ਨੂੰ ਬਹੁਤੀ ਮਹੱਤਤਾ ਨਾ
ਦੇਣ ਤਾਂ ਅਸ਼ਲੀਲ ਗਾਉਣ ਵਾਲੇ ਗਾਇਕਾਂ ਨੂੰ ਆਪਣੇ ਆਪ ਸਬਕ ਮਿਲ ਜਾਵੇਗਾ
, ਤੁਸੀਂ ਫਿਲਮਾਂ ਤੇ ਨਾਟਕਾਂ ਤੋਂ ਪਹਿਲਾਂ
ਅਸ਼ਲੀਲਤਾ ਪਰੋਸਣ ਵਾਲੇ ਗਾਇਕਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਚੰਗਾ ਗਾਉਣ ਵਾਲਿਆਂ ਨੂੰ ਬਣਦਾ ਸਨਮਾਨ ਦੇਣ ਦਾ
ਪ੍ਰਣ ਕਰੋ
, ਫਿਰ ਦੇਖੋ ਕਿਵੇਂ  ਇਨਕਲਾਬ ਆਉਂਦਾ ਹੈਭਾਂਵੇ ਲੀਡਰ ਤਾਂ ਉਥੋਂ ਹੋਲੀ ਜਿਹੀ ਖਿਸਕਦਾ ਬਣਿਆ ਪਰ ਅਮਲੀ
ਦੀਆਂ ਖਰੀਆਂ-ਖਰੀਆਂ ਸੁਣ ਕੇ ਪਿੰਡ ਵਾਸੀ ਹੈਰਾਨ ਰਹਿ ਗਏ

ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ: 98728 10153

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.