ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਗੁਰਾਯਾ (ਜਰਮਨੀ )
ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦਾ 20ਵਾਂ ਸ਼ਹੀਦੀ ਦਿਹਾੜਾ ਸ਼ਹਾਦਤ 31 ਅਗਸਤ ਨੂੰ
ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦਾ 20ਵਾਂ ਸ਼ਹੀਦੀ ਦਿਹਾੜਾ ਸ਼ਹਾਦਤ 31 ਅਗਸਤ ਨੂੰ
Page Visitors: 2949

ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦਾ 20ਵਾਂ ਸ਼ਹੀਦੀ ਦਿਹਾੜਾ ਸ਼ਹਾਦਤ 31 ਅਗਸਤ ਨੂੰ
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥
ਮੁੱਖ ਮੰਤਰੀ ਬੇਅੰਤੇ ਨੂੰ ਉਸ ਦੇ ਪਾਪਾ ਦਾ ਦੰਡ ਦੇਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 31 ਅਗਸਤ ਨੂੰ 20ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ !
  ਜਰਮਨੀ :- ਜਦੋ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਫਿਰ ਜ਼ੁਲਮ ਦਾ ਅੰਤ ਕਰਨ ਲਈ ਅਕਾਲ ਪੁਰਖ ਭਾਈ ਦਿਲਾਵਰ ਸਿੰਘ ਬੱਬਰ ਵਰਗੇ ਯੋਧਿਆਂ ਨੂੰ ਆਪ ਭੇਜ ਦਿੰਦਾ ਹੈ ਜੋ ਆਪਣਾ ਆਪ ਕੁਰਬਾਨ ਕਰਕੇ ਪਾਪੀ ਨੂੰ ਉਸ ਦੇ ਕੀਤੇ ਜ਼ੁਲਮਾਂ ਦਾ ਫਲ ਭਗਤਾ ਕੇ ਸਦੀਂਵੀ ਅਮਰ ਹੋ ਜਾਦੇ ਹਨ ।ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ , ਪੁਲਿਸ ਥਾਣਿਆਂ ਵਿੱਚ ਧੀਆਂ, ਭੈਣਾਂ ਦੀ ਬੇਪੱਤੀ, ਬਜ਼ੁਰਗਾਂ ਦੀਆਂ ਪਰ੍ਹੇ ਵਿੱਚ ਪੱਗਾਂ ਰੋਲਣ ਵਰਗੇ ਅੱਤ ਦੇ ਜ਼ੁਲਮ ਕਰਨ ਦੀ ਖੁੱਲ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮਾਂ ਦਾ ਅੰਤ 31 ਅਗਸਤ 1995 ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣਾ ਆਪ ਕੁਰਬਾਨ ਕਰਕੇ ਕੀਤਾ ਸੀ ।
  ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਗਲੋ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਸੰਘਰਸ਼ ਆਰੰਭਿਆਂ ਸੀ ਇਸ ਸੰਘਰਸ਼ ਵਿੱਚ ਹਜ਼ਾਰਾਂ ਸਿੱਖਾਂ ਨੇ ਆਪਣਾ ਆਪ ਕੁਰਬਾਨ ਕਰਕੇ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ।ਅਜ਼ਾਦੀ ਦਾ ਸ਼ੁਰੂ ਹੋਇਆ ਸੰਘਰਸ਼ ਜਾਂ ਅਜ਼ਾਦੀ ਦੀਆਂ ਲਹਿਰਾਂ ਨੂੰ ਕਈ ਵਾਰੀ ਹਾਕਮ ਜਮਾਤ ਆਪਣੀ ਤਾਕਤ ਦਾ ਲੋੜ ਤੋਂ ਵੱਧ ਪ੍ਰਯੋਗ ਕਰਕੇ ,ਇਸ ਵਿੱਚ ਆਪਣੀ ਘੁਸ ਪੈਂਹਟ ਜਾਂ ਵਿਕਾਊ ਜ਼ਮੀਰਾਂ ਵਾਲੇ ਲੀਡਰਾਂ ਨੂੰ ਖਰੀਦ ਕੇ ਵਕਤੀ ਤੌਰਤੇ ਇਹਨਾਂ ਨੂੰ ਖਤਮ ਕਰਨ ਦਾ ਭਰਮ ਜਰੂਰ ਪਾਲ ਲੈਦੇ ਹਨ ।ਸੰਘਰਸ਼ ਖਤਮ ਨਹੀਂ ਹੁੰਦੇ ਜਿੰਨਾ ਚਿਰ ਉੱਠੇ ਮਸਲਿਆਂ ਦਾ ਹੱਲ ਨਾ ਕਢਿਆ ਜਾਵੇ ਇਸੇ ਤਰ੍ਹਾਂ ਸਿੱਖ ਕੌਮ ਦਾ ਆਪਣੀ ਨਿਆਰੀ ਹੋਂਦ ਨੂੰ ਕਾਇਮ ਰੱਖਣ, ਸਵੈਮਾਣ ਨਾਲ ਜੀਉਣ ਤੇ ਪ੍ਰਭੂਸੱਤਾ ਸੰਪਨ ਦੇਸ਼ ਲਈ ਸ਼ੁਰੂ ਹੋਇਆ ਸੰਘਰਸ਼ ਖਤਮ ਨਹੀਂ ਹੋਇਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਜਾਰੀ ਹੈ ।ਬੇਸ਼ੱਕ ਸੰਘਰਸ਼ ਨੂੰ ਸਮਰਪਿਤ ਲੋਕਾਂ ਦੀ ਗਿਣਤੀ ਘੱਟ ਹੈ ਪਰ ਇਹ ਬਦਲ ਦੇ ਹਲਾਤਾਂ ਨਾਲ ਸੰਘਰਸ਼ਸ਼ੀਲ ਲੋਕਾਂ ਦੀ ਗਿਣਤੀ ਘੱਟਦੀ ਵੱਧਦੀ ਰਹਿੰਦੀ ਹੈ ।
  ਅੱਜ ਸਿੱਖ ਕੌਮ ਦੀ ਲੀਡਰਸ਼ਿਪ ਹੀ ਜਿਨ੍ਹਾਂ ਨੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਪਹਿਰਾ ਦੇਣਾ ਸੀ । ਉਹ ਹੀ ਕੁਰਸੀ ਨਿੱਜ ਸਵਾਰਥੀ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਅਨੁਸਾਰ ਸਿੱਖ ਵਿਰੋਧੀਆਂ ਦੇ ਕੁਹਾੜੇ, ਦਾ ਦਸਤਾ ਬਣ ਕੇ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦਈ ਜਾ ਰਿਹੀ ਹੈ ਤੇ ਹਲੀਮੀ ਰਾਜ ਬੇਗਮਪੁਰਾ ਸ਼ਹਿਰ ਭਾਵ ਖਾਲਸਾ ਰਾਜ ਦੀ ਪਵਿੱਤਰ ਧਰਤੀ ਨੂੰ ਇਹਨਾਂ ਸਿੱਖ ਲੀਡਰਾਂ ਨੇ ਕਬਰਸਤਾਨ, ਨਸ਼ੇੜੀਸਥਾਨ, ਕੁੜੀਮਾਰਸਥਾਨ, ਡੇਰਾਸਥਾਨ, ਲੱਚਰਸਥਾਨ ਬਾਬਾਸਥਾਨ, ਸਿੱਖ ਸਿਧਾਤਾਂ ਦਾ ਕਤਲ ਸਥਾਨ ਬਣਾ ਕੇ ਰੱਖ ਦਿੱਤਾ ਹੈ । ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਖਾਤਰ ਮਹਾਨ ਸ਼ਹੀਦਾਂ ਨੇ ਆਪਣਾ ਆਪ ਕੁਰਬਾਨ ਕੀਤਾ ਤੇ ਇਹਨਾਂ ਸ਼ਹੀਦਾਂ ਦੇ ਵਾਰਸ ਕਹਾਉਣ ਵਾਲੀਆਂ ਕਈ ਸੰਸਥਾਵਾਂ ਦੇ ਆਗੂ ਜਾਂ ਸ਼ਹੀਦਾਂ ਦੇ ਕੁਝ ਪਰਿਵਾਰ ਹੀ ਸ਼ਹੀਦਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ,ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੇ ਕਰਾਉਣ ਵਾਲਿਆਂ ਦੇ ਭਾਈਵਾਲਾਂ ਨਾਲ ਗਲਵੱਕੜੀਆਂ, ਪੰਜਾਬ ਅੰਦਰ ਸਿੱਖੀ ਦਾ ਘਾਣ ਕਰਨ ਵਾਲੇ ਲੀਡਰਾਂ ਦੇ ਗੁਣ ਗਾਉਣ ਲੱਗ ਜਾਣ ਜਿੱਥੇ ਚਲ ਰਹੇ ਸੰਘਰਸ਼ ਨੂੰ ਧੱਕਾ ਤਾਂ ਲੱਗਦਾ ਹੈ ਪਰ ਸ਼ਹੀਦਾਂ ਦੀਆਂ ਰੂਹਾਂ ਜਰੂਰ ਕਲਪ ਦੀਆਂ ਹੋਣਗੀਆਂ ਤੇ ਜੇਕਰ ਮੁੜ ਆ ਜਾਣ ਤੇ ਕੌਮ ਦੇ ਹਲਾਤ ਦੇਖਕੇ ਮਰੀ ਹੋਈ ਜ਼ਮੀਰ ਵਾਲੇ ਤੇ ਸ਼ਹੀਦਾਂ ਦਾ ਮੁੱਲ ਵੱਟਣ ਵਾਲਿਆਂ ਨੂੰ ਜਰੂਰ ਲਾਹਣਤਾਂ ਪਾਉਣਗੇ।ਦੁਨੀਆਂ ਦਾ ਹਰ ਜ਼ੁਲਮ ਖਿੜੇ ਮੱਥੇ ਹੱਸ ਕੇ ਸਹਿਣ ਕੀਤਾ ਜਾ ਸਕਦਾ ਹੈ । ਪਰ ਆਪਣਿਆਂ ਵੱਲੋ ਕੀਤਾ ਦਗਾ, ਫਰੇਬ, ਗਦਾਰੀ ਦਾ ਦੁੱਖ ਗਹਿਰਾਂ ਹੁੰਦਾ ਹੈ।ਪੰਜਾਬ ਅੰਦਰ ਇਸ ਸੰਘਰਸ਼ ਵਿੱਚ ਆਪਣਿਆਂ ਦੀਆਂ ਗਲਤੀਆਂ ਤੇ ਬੇਗਾਨਿਆਂ ਦੇ ਜ਼ੁਲਮ ਤੇ ਚਾਲਾਂ ਨਾਲ ਸਿੱਖ ਸੰਘਰਸ਼ ਵਿੱਚ ਜੋ ਖੜੋਤ ਆਈ ਉੱਥੇ ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਹੋਇਆ। ਸਿੱਖ ਸੰਘਰਸ਼ ਪ੍ਰਤੀ ਸੁਹਿਰਦ, ਈਮਾਨਦਾਰ ਤੇ ਕਾਬਲ ਲੀਡਰਸ਼ਿਪ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲਹਿਰ ਦੇ ਦੋਨੋਂ ਪੱਖਾਂ, ਚੰਗੇ ਤੇ ਮਾੜੇ, ਨੂੰ ਸਾਹਮਣੇ ਰੱਖ ਕੇ ਇਸ ਤੋਂ ਲੋੜੀਂਦੀ ਸੇਧ ਲਵੇ ।
  ਲਹਿਰ ਵਿੱਚ ਜੋ ਵੀ ਘਾਟਾਂ ਕੰਮਜ਼ੋਰੀਆਂ ਰਹੀਆਂ ਹਨ ਉਹਨਾਂ ਨੂੰ ਖੁੱਲੇ ਮਨ ਨਾਲ ਕਬੂਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਲਹਿਰ ਨੂੰ ਇਹਨਾਂ ਘਾਟਾਂ ਤੇ ਕੰਮਜੋਰੀਆਂ ਤੋਂ ਦੂਰ ਕਰਨ ਲਈ ਉਪਰਾਲੇ ਕੀਤੇ ਜਾਣ । ਜਿਹੜੀ ਲਹਿਰ ਆਪਣੀਆਂ ਪਿਛਲੀਆਂ ਗਲਤੀਆਂ ਤੇ ਕੰਮਜ਼ੋਰੀਆਂ ਨੂੰ ਕਬੂਲ ਨਹੀਂ ਕਰਦੀ ਉਹ ਭਵਿੱਖ ਵਿੱਚ ਵੀ ਗਲਤੀਆਂ ਦਾ ਸ਼ਿਕਾਰ ਹੁੰਦੀ ਹੈ । ਸੋ ਆਪਣੇ ਵੀਚਾਰ ਤੇ ਵਿਹਾਰਾਂ ਦਾ ਸਮੇਲ ਕਰਕੇ ਸਿੱਖ ਕੌਮ ਦੀ ਨਿਆਰੀ ਹਸਤੀ ਤੇ ਨਿਆਰਪਨ ਲਈ ਜਦੋ ਜਹਿਦ ਵਿੱਚ ਪਾਇਆ ਯੋਗਦਾਨ ਹੀ ਸਾਰਥਕ ਹੈ। ਸਿਆਣਿਆਂ ਦਾ ਕਥਨ ਕਿ ਗਿਆਨ ਤੋਂ ਬਿਨ੍ਹਾਂ ਸੱਚ ਨਹੀਂ, ਸੱਚ ਤੋਂ ਬਿਨ੍ਹਾਂ ਅਣਖ ਨਹੀਂ, ਤੇ ਅਣਖ ਤੋਂ ਬਿਨ੍ਹਾਂ ਸਰਬੱਤ ਦਾ ਭਲਾ ਨਹੀਂ ।
  ਸੋ, ਆਉ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 20ਵੇਂ ਸ਼ਹਾਦਤ ਦਿਹਾੜੇ ਤੇ ਆਪਣੀ ਸ਼ਰਧਾਂ ਦੇ ਫੁੱਲ ਅਰਪਣ ਕਰਦੇ ਹੋਏ ਗਿਆਨ,ਸੱਚ,ਅਣਖ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਦੇਸ਼ ਲਈ ਆਪਣਾ ਬਣਦਾ ਯੋਗਦਾਨ ਪਾਈਏ ।

     ਗੁਰਚਰਨ ਸਿੰਘ ਗੁਰਾਇਆ

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.