ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਨਵੰਬਰ 1984: ਇਹ ਦੰਗੇ ਸਨ, ਜਾਂ ਨਸਲਕੁਸ਼ੀ ?
ਨਵੰਬਰ 1984: ਇਹ ਦੰਗੇ ਸਨ, ਜਾਂ ਨਸਲਕੁਸ਼ੀ ?
Page Visitors: 2915

 

 ਨਵੰਬਰ 1984: ਇਹ ਦੰਗੇ ਸਨ, ਜਾਂ ਨਸਲਕੁਸ਼ੀ ?
ਗੁਰਿੰਦਰਪਾਲ ਸਿੰਘ ਧਨੌਲਾ
ਮੋ: 9316176519
ਅੱਜ ਤੋਂ ਉੱਨਤੀ ਸਾਲ ਪਹਿਲਾਂ 31 ਅਕਤੂਬਰ 1984 ਨੂੰ ਜਦੋ. ਸਿੱਖ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਜੂਨ 1984 ਦੇ ਫੌਜੀ
ਹਮਲੇ ਦਾ ਕਰਜਾ ਉਤਾਰਦਿਆਂ ਹਿੰਦ ਦੀ ਹੰਕਾਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਫ਼ਾਤਿਹਾ ਪੜ੍ਹ ਦਿੱਤਾ ਤਾਂ ਇੱਕ ਪਾਸੇ ਸਿੱਖ ਪੰਥ ਬਹੁਤ ਮਾਨ ਤੇ ਖੁਸ਼ੀ ਮਹਿਸੂਸ ਕਰ ਰਿਹਾ ਸੀ ਕਿ ਪੁਰਾਤਨ ਇਤਿਹਾਸ ਦੇ ਪੰਨੇ ਪਰਤਦਿਆਂ ਜੁਝਾਰੂ ਸਿੱਖਾਂ, ਸ਼ਹੀਦ ਭਾਈ ਬੇਅੰਤ
ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ਕੌਮ ਦੀ ਰੱਖ ਵਿਖਾਈ ਹੈਪਰ ਨਾਲ ਹੀ ਉਸੇ ਸ਼ਾਮ ਨੂੰ ਗਿਣੀ ਮਿਥੀ ਸਾਜਿਸ ਅਧੀਨ
ਭਾਰਤ ਦੀ ਰਾਜਧਾਨੀ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਅਨੇਕਾਂ ਥਾਵਾਂ ਤੇ ਸਿੱਖਾਂ ਦਾ ਸਮੂਹਿਕ ਕਤਲੇਆਮ ਅਰੰਭ ਹੋ ਗਿਆ।
ਅਣਗਿਣਤ ਬੇਗੁਨਾਹ ਸਿੱਖਾਂ ਨੂੰ ਘਰਾਂ ਤੋ. ਕੱਢਕੇ, ਗਲਾਂ ਵਿੱਚ ਟਾਇਰ ਪਾਕੇ, ਅੱਗਾਂ ਲਾਕੇ ਜਿਉਂਦੇ ਹੀ ਭਾਰਤੀ ਲੋਕਤੰਤਰ ਦੀ ਠੋਡੀ
ਥੱਲੇ ਦੇਸ਼ ਦੀ ਰਾਜਧਾਨੀ ਵਿੱਚ ਸਾੜ ਦਿੱਤਾ ਗਿਆ। ਮਸੂਮ ਬੱਚੀਆਂ ਤੋਂ ਲੈਕੇ ਦਾਦੀ ਮਾਂ ਦੇ ਰੁਤਬੇ ਵਾਲੀਆਂ ਸਿੱਖ ਬੀਬੀਆਂ ਵੀ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਤੇ ਅਖੀਰ ਬੇਰਹਿਮੀ ਦੀ ਮੌਤੇ ਮਾਰੀਆਂ ਗਈਆਂ। ਘਰਬਾਰ ਜਾਇਦਾਦਾਂ ਸਭ ਲੁੱਟੇ ਪੁੱਟੇ
ਗਏ। ਇਹ ਖੂਨੀ ਖੇਡ ਇਕਤਰਫ਼ਾ ਤੇ ਸਰਕਾਰੀ ਸਰਪ੍ਰਸਤੀ ਹੇਠ ਬਿਨਾਂ ਰੋਕ ਟੋਕ ਤੋਂ ਤਿੰਨ ਦਿਨ ਨਿਰੰਤਰ ਚਲਦੀ ਰਹੀ। ਕਾਂਗਰਸ ਦੇ ਉੱਚ ਕੋਟੀ ਦੇ ਨੇਤਾ ਸੱਜਣ ਕੁਮਾਰ, ਐਚ.ਕੇ.ਐਲ ਭਗਤ, ਧਰਮਦਾਸ ਸਾਸ਼ਤਰੀ, ਜਗਦੀਸ ਟਾਈਟਲਰ, ਕਮਲ ਨਾਥ (ਸਾਰੇ ਐਮ.ਪੀ) ਅਤੇ ਇੱਕ ਭੂਤਰੇ ਪੁਲਸੀਏ ਤਿਆਗੀ ਸਮੇਤ ਹੋਰ ਵੱਡੇ ਛੋਟੇ ਨੇਤਾ ਅਤੇ ਅਫ਼ਸਰ ਸਿਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਵੋਟਰ ਸੂਚੀਆਂ ਵਿੱਚੋਂ ਘਰਾਂ ਦੇ ਪਤੇ ਲੱਭ ਕੇ ਸ਼ਿਕਾਰੀ ਕੁਤਿਆਂ ਵਾਂਗੂ ਨਿਰਦੋਸ਼ ਸਿੱਖਾਂ ਨੂੰ ਕੋਹ-ਕੋਹ ਕੇ ਮਾਰਦੇ ਰਹੇਇਹ ਵੀ ਸੱਚ ਹੈ ਕਿ ਸਿੱਖਾਂ ਦੇ ਸਮੂਹਿਕ ਕਤਲੇਆਮ (ਨਸਲਕੁਸ਼ੀ)  ਦੀ ਯੋਜਨਾਂ ਤਾਂ ਇੰਦਰਾਗਾਂਧੀ ਦੇ ਜਿਉਂਦੇ ਜੀਅ ਹੀ ਬਣ ਚੁੱਕੀ ਸੀ ਕਿ ਜੇਕਰ ਦਰਬਾਰ ਸਾਹਿਬ
ਤੇ ਫੌਜੀ ਹਮਲੇ ਦੌਰਾਨ ਸਿੱਖ ਭੜਕਾਹਟ ਵਿੱਚ ਆਕੇ ਹਿੰਦੂਆਂ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਤਾਂ ਇੱਕ ਸਿਰ ਦੇ ਬਦਲੇ ਦੋ
ਦਰਜਨ ਸਿੱਖਾਂ ਨੂੰ ਕਤਲ ਕੀਤਾ ਜਾਵੇ। ਪਰ ਸਿੱਖਾਂ ਦਾ ਮੁੱਢ ਕਦੀਮਾਂ ਤੋਂ ਇਹ ਅਸੂਲ ਰਿਹਾ ਹੈ ਅਤੇ ਗੁਰੂ ਨੇ ਗੁੜਤੀ ਵੀ ਐਸੀ ਹੀ
ਦਿੱਤੀ ਹੈ ਕਿ ਜੇ ਬਦਲਾ ਲੈਣਾ ਹੋਵੇ ਤਾਂ ਸਿਰਫ ਜਾਲਮ ਤੋਂ ਹੀ ਲੈਂਦੇ ਹਨ। ਕਦੇ ਮਜਲੂਮਾਂ ਨੂੰ ਮਾਰਕੇ ਬਦਨਾਮੀ ਨਹੀਂ ਖੱਟੀ। ਇਤਿਹਾਸ
ਗਵਾਹ ਹੈ ਕਿ ਜਦੋਂ ਅਬਦਾਲੀ ਦੀ ਧਾੜਾਂ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਜਬਰੀ ਚੁੱਕਕੇ ਲੈ ਜਾਂਦੀਆਂ ਸਨ ਤਾਂ ਸਿੱਖ ਯੋਧੇ ਇਨ੍ਹਾਂ ਢੱਕਾਂ ਨੂੰ ਛੁਡਾਉਣ ਵਾਸਤੇ ਸ਼ਹੀਦੀਆਂ ਦਿੰਦੇ ਅਤੇ ਬੰਦੀ ਲੜਕੀਆਂ ਨੂੰ ਵਾਪਿਸ ਲਿਆਕੇ ਸਹੀ ਸਲਾਮਤ ਉਨ੍ਹਾਂ ਦੇ ਪ੍ਰੀਵਾਰਾਂ ਦੇ ਹਵਾਲੇ ਕਰਦੇ।
ਪਰ ਕਿਤੇ ਵੀ ਅਜਿਹੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ ਕਿ ਹਿੰਦੂ ਬੀਬੀਆਂ ਨੂੰ ਛੁਡਾਉਣ ਸਮੇਂ ਜਾਂ ਬਦਲੇ ਵਿੱਚ ਸਿੰਘਾਂ ਨੇ ਕਦੇ ਕਿਸੇ ਮੁਗਲ ਬੀਬੀ ਨੂੰ ਅਪਮਾਣਿਤ ਕੀਤਾ ਹੋਵੇ?           
    
ਇਹ ਇੰਦਰਾ ਗਾਂਧੀ ਦਾ ਭਲੇਖਾ ਸੀ ਕਿ ਸ਼ਾਇਦ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ ਗੁੱਸਾ ਸਿੱਖ ਪੰਜਾਬ ਦੇ ਹਿੰਦੂਆਂ ਤੇ ਕੱਢਣਗੇ
? ਉਸਨੇ ਅਜਿਹੀ ਕੋਈ ਘਟਨਾਂ ਵਾਪਰਨ ਤੇ ਜਵਾਬ ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰਨਾ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ
ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਪਰ ਬੀਬੀ ਇੰਦਰਾ ਇਤਿਹਾਸ ਤੋਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.