ਕੈਟੇਗਰੀ

ਤੁਹਾਡੀ ਰਾਇ



ਤਾਰਿਕ ਕਿਫਾਇਤਉਲਾ
#....ਜ਼ਫ਼ਰਨਾਮਾ: ਜਿੱਤ ਦਾ ਪ੍ਰਚੰਡ ਰੂਪ....#
#....ਜ਼ਫ਼ਰਨਾਮਾ: ਜਿੱਤ ਦਾ ਪ੍ਰਚੰਡ ਰੂਪ....#
Page Visitors: 2806

#....ਜ਼ਫ਼ਰਨਾਮਾ:   ਜਿੱਤ  ਦਾ  ਪ੍ਰਚੰਡ  ਰੂਪ....#
-
ਤਾਰਿਕ ਕਿਫਾਇਤਉਲਾ     
ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ 'ਜ਼ਫ਼ਰਨਾਮਾ' ਫ਼ਾਰਸੀ ਦੇ ਦੋ ਸ਼ਬਦਾਂ 'ਜ਼ਫ਼ਰ' ਅਤੇ 'ਨਾਮਾ' ਨਾਲ ਮਿਲਕੇ ਬਣਿਆ ਹੈ ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤਰ, ਪੁਸਤਕ ਆਦਿ ਸਟੀਨਗੈਸ ਦੁਆਰਾ ਜ਼ਫ਼ਰਨਾਮਾ ਦਾ ਇੰਦਰਾਜ਼ ਅਧੀਨ ਲਿਖਿਆ ਗਿਆ ਹੈ: A congertulatoey Letter on a victory; Title of a Book on Politics and Morals.
'
ਜ਼ਫ਼ਰਨਾਮਾ' ਜਿਵੇਂ ਕਿ ਸਿਰਨਾਵਾਂ ਦੱਸਦਾ ਹੈ ਕਿ ਜਿੱਤ ਦਾ ਪ੍ਰਤੀਕ ਹੈ ਇਹ ਜਿੱਤ ਗੁਰੂ ਸਾਹਿਬ ਨੂੰ ਕਿਵੇਂ ਅਤੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਦੇ ਸਿੱਟੇ ਵਿਚ ਪ੍ਰਾਪਤ ਹੋਈ? ਇਸ ਜਿੱਤ ਲਈ ਗੁਰੂ ਸਾਹਿਬ ਦੇ ਕਿਹੜੇ ਚਹੇਤੇ ਸ਼ਹੀਦ ਹੋਏ? ਕਿਹੜੇ ਵੈਰੀ ਫ਼ਨ੍ਹਾ ਜਾਂ ਜ਼ਲੀਲ ਹੋਏ? ਇਹ ਸਭ ਇਤਿਹਾਸ ਵਿਚ ਅੰਕਿਤ ਹੈ ਅਤੇ ਅਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣੂ ਹਾਂ ਔਰੰਗਜੇਬ, ਜਿਸ ਨੂੰ ਇਸ 'ਜ਼ਫਰਨਾਮੇ' ਰਾਹੀ ਸੰਬੋਧਿਤ ਕੀਤਾ ਗਿਆ ਸੀ ਕਿਵੇਂ ਮਾਨਿਸਕ ਤੌਰ 'ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋਇਆ? ਉਸ ਦੀ ਵਿਸ਼ਾਲ ਸਲਤਨਤ (ਮੁਗ਼ਲ ਰਾਜ) ਦੀ ਕੀ ਬੁਰੀ ਹਾਲਤ ਹੋਈ ? ਇਹ ਵੀ ਦੁਨੀਆਂ ਵੇਖ ਚੁੱਕੀ ਹੈ ਇਸ ਤਾਰੀਖ਼ੀ ਪੱਖ ਨੂੰ ਛੱਡਦਿਆਂ ਅਸੀਂ ਤਾਂ 'ਜ਼ਫ਼ਰਨਾਮਾ' ਦੇ ਰੂਹਾਨੀ ਪੱਖ 'ਤੇ ਝਾਤ ਮਾਰਨੀ ਚਾਹੁੰਦੇ ਹਾਂ ਅਤੇ ਇਹ ਵੇਖਣਾ ਚਾਹੁੰਦੇ ਹਾਂ ਕਿ ਕੀ 'ਜ਼ਫਰਨਾਮਾ' ਇਸ ਪੱਖੋਂ ਵੀ ਆਪਣੇ ਸਿਰਨਾਵੇਂ ਅਨੁਸਾਰ ਵਾਕਈ ਜਿੱਤ ਦਾ ਰੂਪ ਹੈ ?
ਹਾਰ ਅਤੇ ਜਿੱਤ ਦੋ ਪ੍ਰਕਾਰ ਦੀ ਹੁੰਦੀ ਹੈ ਆਮ ਲੋਕ ਫ਼ੌਜਾਂ ਅਤੇ ਹਥਿਆਰਾਂ ਦੇ ਬਲਬੂਤੇ ਹਾਸਲ ਕੀਤੇ ਭੁਇ ਦੇ ਟੁੱਕੜੇ ਜਾਂ ਵੈਰੀ ਕੋਲੋਂ ਲਏ ਮਾਲ ਨੂੰ ਹੀ ਜਿੱਤ ਸਮਝਦੇ ਹਨ, ਪਰ ਇਹ ਜਿੱਤ ਕੇਵਲ ਜ਼ਾਹਰੀ ਤੇ ਆਰਜ਼ੀ ਹੁੰਦੀ ਹੈ ਇਹ ਜਿੱਤ ਤਬਾਹੀ, ਬਰਬਾਦੀ ਅਤੇ ਨਫਰਤ ਲਿਆਉਂਦੀ ਹੈ ਇਸ ਜਿੱਤ ਨਾਲ ਲੋਕਾਂ ਦੇ ਸ਼ਰੀਰਾਂ ਨੂੰ ਆਪਣੇ ਅਧੀਨ ਕਰਕੇ ਉਨ੍ਹਾਂ 'ਤੇ ਰਾਜ ਤਾਂ ਕੀਤਾ ਜਾ ਸਕਦਾ ਹੈ, ਪਰ ਉਹਨਾਂ ਦੇ ਮਨਾਂ ਉੱਤੇ ਜੇਤੂ ਦਾ ਕੋਈ ਵੱਸ ਨਹੀਂ ਹੁੰਦਾ ਇਸ ਦੇ ਮੁਕਾਬਲੇ ਵਿਚ ਦੂਜੀ ਤਰ੍ਹਾਂ ਦੀ ਜਿੱਤ ਰੂਹਾਨੀ ਹੈ, ਜਿਸ ਵਿਚ ਮਨਾਂ ਨੂੰ ਜਿੱਤਿਆ ਜਾਂਦਾ ਹੈ ਇਸ ਜਿੱਤ ਦਾ ਪ੍ਰਭਾਵ ਕਿਤੇ ਲਮੇਰਾ ਹੁੰਦਾ ਹੈ ਇਹ ਜਿੱਤ ਹੀ ਅਸਲ ਜਿੱਤ ਹੈ ਅਤੇ ਇਸ ਦੇ ਹਥਿਆਰ ਈਮਾਨ, ਅਖ਼ਲਾਕ, ਖੁਦਾ-ਪ੍ਰਸਤੀ ਤੇ ਨਿਮਰਤਾ ਭਾਵ ਆਦਿ ਹੁੰਦੇ ਹਨ ਇਸ ਜਿੱਤ ਦੇ ਸਿੱਟੇ ਵਜੋਂ ਪਿਆਰ ਮੁਹੱਬਤ ਅਤੇ ਭਾਈਚਾਰੇ ਦੀ ਫਸਲ ਪੁੰਗਰਦੀ ਹੈ 'ਜ਼ਫ਼ਰਨਾਮਾ' ਪਹਿਲੀ ਤਰ੍ਹਾਂ ਦੀ ਜਿੱਤ ਦਾ ਸੂਚਕ ਹੈ ਜਾਂ ਨਹੀਂ? ਇਹ ਗੱਲ ਬਾਅਦ ਦੀ ਹੈ, ਪਰ ਨਿਰਸੰਦੇਹ ਇਹ ਦੂਜੀ ਪ੍ਰਕਾਰ ਦੀ ਜਿੱਤ ਦਾ ਪ੍ਰਤੀਕ ਜ਼ਰੂਰ ਹੈ ਇਹ ਧਰਮ ਤੇ ਮਨੁੱਖਤਾ ਦੇ ਉੱਤੇ ਆਦਰਸ਼ਾਂ ਦਾ ਅਲਮਬਰਦਾਰ ਹੈ ਅਤੇ ਉਨ੍ਹਾਂ ਦੀ ਪਾਲਨਾ ਕਰਨ ਲਈ ਪ੍ਰੇਰਦਾ ਹੈ
'ਜ਼ਫ਼ਰਨਾਮਾ' ਇਸ ਗੱਲ ਦੀ ਸਾਖੀ ਭਰਦਾ ਹੈ ਕਿ ਧਰਮ ਦੀ ਪਾਲਨਾ ਇਕ ਸ਼ਹਿਨਸ਼ਾਹ ਲਈ ਵੀ ਉੱਨੀ ਹੀ ਜ਼ਰੂਰੀ ਹੈ ਜਿੰਨੀ ਇਕ ਸਾਧਾਰਨ ਮਨੁੱਖ ਲਈ, ਸਗੋਂ ਇਕ ਸ਼ਾਸ਼ਕ ਲਈ ਤਾਂ ਧਰਮ ਦਾ ਪਾਲਣ ਵਧੇਰੇ ਜ਼ਰੂਰੀ ਹੈ ਕਿਉਂ ਜੋ 'ਯਥਾ ਰਾਜਾ ਤਥਾ ਪਰਜਾ' ਅਤੇ 'ਐਨਾਸੁਅਲਾ ਦੀਨਿ ਮਲੂਕਿਹੁਮਾ' (ਪਰਜਾ ਉਸੇ ਧਰਮ ਨੂੰ ਅਪਣਾਉਂਦੀ ਹੈ ਜਿਹੜਾ ਰਾਜੇ ਦਾ ਹੁੰਦਾ ਹੈ) ਅਨੁਸਾਰ ਕਿਸੇ ਸ਼ਾਸ਼ਕ ਦਾ ਕੋਈ ਕਸਬ, ਜਾਤੀ ਜਾਂ ਵਿਅਕਤੀਗਤ ਨਹੀਂ ਰਹਿੰਦਾ ਸਗੋਂ ਸਮੂਹਕ ਹੋ ਜਾਂਦਾ ਹੈ ਅਤੇ ਇਸੇ ਕਾਰਨ ਜੇ ਰਾਜੇ ਨੂੰ ਵੇਖ ਕੇ ਪਰਜਾ ਵਿਗੜਦੀ ਹੈ ਤਾਂ ਉਸ ਦਾ ਗੁਨਹਾਗਾਰ ਵੀ ਰਾਜਾ ਹੀ ਹੁੰਦਾ ਹੈ ਗੁਰੂ ਸਾਹਿਬ ਨੇ ਇਨ੍ਹਾਂ ਹੀ ਆਦਰਸ਼ਾਂ ਨੂੰ ਸਾਹਮਣੇ ਰਖਦਿਆਂ ਹੋਇਆਂ ਆਪਣਾ ਫਰਜ਼ ਅਦਾ ਕਰਦੇ ਹੋਏ ਔਰੰਗਜੇਬ ਨੂੰ ਆਪਣੀ ਜ਼ੁੰਮੇਵਾਰੀ ਸਮਝਾਉਣ ਲਈ ਇਹ ਪੱਤਰ ਲਿਖਿਆ ਨੇਕ ਮਕਸਦ ਲਈ ਆਪਣੀ ਥਾਂ 'ਤੇ ਅਟੱਲ ਤੇ ਅਹਿੱਲ ਰਹਿਣਾ ਭਾਵੇਂ ਇਸ ਲਈ ਕਿੱਡੀ ਵੱਡੀ ਕੁਰਬਾਨੀ, ਜਾਂ ਤਿਆਗ ਦੀ ਲੋੜ ਪਵੇ ਨਿਡਰਤਾ ਤੇ ਦਲੇਰੀ ਨਾਲ, ਨੰਗੀ ਤਲਵਾਰ ਵਾਂਗ, ਜ਼ਾਲਮ ਸ਼ਾਸਕ ਨੂੰ ਉਸ ਦੇ ਮੂੰਹ 'ਤੇ ਜਾਲਮ ਕਹਿਣਾ ਅਤੇ ਜ਼ੁਲਮ ਤੋਂ ਬਾਜ਼ ਆਉਣ ਲਈ ਤਾੜਨਾ ਕਰਨੀ ਅਤੇ ਸਭ ਤੋਂ ਵੱਧ ਇਹ ਕਿ ਹਰ ਹਾਲ ਵਿਚ ਆਪਣੇ ਰੱਬ ਦੀ ਰਜ਼ਾ ਵਿਚ ਰਹਿਣਾ, ਹਰ ਥਾਂ, ਹਰ ਸਮੇਂ ਉਸ ਦੇ ਨਾਮ ਦਾ ਸਿਮਰਨ ਅਤੇ ਉਸ ਦੀ ਉਸਤਤੀ ਦੇ ਨਾਲ ਉਸ ਦਾ ਸ਼ੁਕਰ ਕਰਨਾ, ਇਹ ਸਾਰੇ ਮਹਾਨ ਆਦਰਸ਼ ਗੁਰੂ ਸਾਹਿਬ ਦੇ ਆਪਣੇ ਮਹਾਨ ਚਰਿੱਤਰ ਦਾ ਹਿੱਸਾ ਹਨ, ਇਸੇ ਕਰਕੇ 'ਜ਼ਫ਼ਰਨਾਮੇ' ਵਿਚ ਵੀ ਪ੍ਰਗਟ ਹੋਏ ਹਨ ਗੁਰੂ ਸਾਹਿਬ ਦਾ ਇਨ੍ਹਾਂ ਉੱਤੇ ਕਿੰਨਾਂ ਦ੍ਰਿੜ੍ਹ ਵਿਸ਼ਵਾਸ ਸੀ ਇਸ ਦਾ ਅਨੁਮਾਨ 'ਜ਼ਫ਼ਰਨਾਮੇ' ਦੇ ਸ਼ਿਅਰਾਂ ਤੋਂ ਭਲੀ ਭਾਂਤ ਲੱਗਦਾ ਹੈ
'
ਜ਼ਫ਼ਰਨਾਮਾ' ਜਿਸ ਬੁਨਿਆਦੀ ਨਜ਼ਰੀਏ ਨੂੰ ਸਭ ਤੋਂ ਵਧੇਰੇ ਉਘਾੜਦਾ ਹੈ ਉਹ ਹੈ ਗੁਰੂ ਸਾਹਿਬ ਦਾ ਆਪਣੇ ਵਾਹਿਗੁਰੂ ਪ੍ਰਤਿ ਅਹਿਲ ਵਿਸ਼ਵਾਸ ਅਤੇ ਉਸ ਦੀ ਮਦਦ ਬਾਰੇ ਬੇ-ਜੋੜ ਯਕੀਨ ਗੁਰੂ ਸਾਹਿਬ ਵਲੋਂ ਇਸ ਸਦੀਵੀ ਹਕੀਕਤ ਨੂੰ ਪੂਰੇ ਜ਼ੋਰ ਨਾਲ ਬਿਆਨ ਕੀਤਾ ਗਿਆ ਹੈ ਕਿ ਮਨੁੱਖ ਜੇ ਕਿਸੇ ਸਹਾਰੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦਾ ਹੈ ਤਾਂ ਉਹ ਹੈ ਰੱਬੀ ਤਾਕਤ , ਜਿਹੜੀ ਰੱਬ ਦੇ ਉਨ੍ਹਾਂ ਬੰਦਿਆਂ ਨੂੰ ਜ਼ਰੂਰ ਰਸਤਾ ਵਿਖਾਉਂਦੀ ਹੈ , ਜਿਹੜੇ ਉਸ 'ਤੇ ਯਕੀਨ ਰੱਖਦੇ ਹਨ ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਦਾ ਇਹ ਵਿਸ਼ਵਾਸ, ਉਸ ਦਰਜੇ 'ਤੇ ਪਹੁੰਚਿਆ ਹੋਇਆ ਹੈ ਜਿਸ ਨੂੰ 'ਐਨ-ਉਲ-ਯਕੀਨ' ਦਾ ਨਾਂ ਦਿੱਤਾ ਗਿਆ ਹੈ ਅਤੇ ਜਿਸ ਨੂੰ ਇਕਬਾਲ ਵਲੋਂ ਆਪਣੇ ਨਿਮਨ ਦਰਜ ਸ਼ਿਅਰ ਰਾਹੀ ਚਿਤਰਿਆ ਗਿਆ ਹੈ:
ਗੁਮਾਂ-ਆਬਾਦ-ਏ ਹਸਤੀ ਮੇਂ ਯਕੀਂ ਮਰਦ-ਏ -ਮੁਸਲਮਾਂ ਕਾ
ਬਯਾਬਾਂ ਕੀ ਸ਼ਬ-ਏ-ਤਾਰੀਕ ਮੇਂ ਕਿੰਦੀਨ-ਏ-ਰੱਬਾਨੀ

ਵੈਰੀ ਕਿੰਨਾ ਵੀ ਜ਼ੋਰਾਵਰ ਹੋਵੇ, ਰੱਬ ਤੇ ਭਰੋਸਾ ਰੱਖਣ ਵਾਲੇ ਬੰਦੇ ਨੂੰ ਉਸ ਤੋਂ ਕੋਈ ਡਰ ਨਹੀਂ ਹੁੰਦਾ ਉਹ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਰੱਬੀ ਮਦਦ ਸਾਹਮਣੇ ਦੁਸ਼ਮਣ ਦੇ ਸਾਰੇ ਹਥਿਆਰ, ਸਾਰੇ ਲਸ਼ਕਰ, ਸਾਰੇ ਸਾਜ-ਸਾਮਾਨ ਅਰਥਹੀਨ ਹੋ ਜਾਂਦੇ ਹਨ     ਗੁਰੂ ਸਾਹਿਬ ਫਰਮਾਉਂਦੇ ਹਨ:
ਚੁ ਹੱਕ ਯਾਰ ਬਾਸ਼ਦ ਚਿੱਹ ਦੁਸ਼ਮਨ ਕਨਦ
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ

(
ਜਦੋਂ ਅਕਾਲ ਪੁਰਖ ਦੀ ਸਰਪ੍ਰਸਤੀ ਹਾਸਲ ਹੋਵੇ ਤਾਂ ਵੈਰੀ ਭਾਵੇਂ ਪੂਰਾ ਜ਼ੋਰ ਲਾ ਲਵੇ ਕੁੱਝ ਵੀ ਨਹੀਂ ਵਿਗਾੜ ਸਕਦਾ)
ਚਿਹ ਦੁਸ਼ਮਨ ਕੁਨਦ ਮਿਹਰਬਾਨ ਅਸਤ ਦੋਸਤ
ਕਿ ਬਖ਼ਸ਼ਿੰਦਗੀ ਕਾਰ-ਬਖ਼ਸ਼ਿੰਦਹ ਓਸਤ

(
ਦੁਸ਼ਮਨ ਕੀ ਕਰ ਸਕਦਾ ਜਦੋਂ ਮੇਰਾ ਯਾਰ ਮੇਰੇ ਉੱਤੇ ਮਿਹਰਬਾਨ ਹੈ ਅਤੇ ਕਿਸੇ ਨੂੰ ਵੀ ਸ਼ਕਤੀ ਪ੍ਰਦਾਨ ਕਰਨਾ ਜਾਂ ਨਿਰਬਲ ਬਣਾ ਦੇਣਾ ਉਸੇ ਦੇ ਵੱਸ ਹੈ)
ਰੱਬ ਸੱਚੇ 'ਤੇ ਕਾਮਿਲ ਭਰੋਸਾ ਹੀ ਇਸ ਤੁੱਛ ਜਿਹੇ ਮਨੁੱਖ ਨੂੰ ਉਹ ਬਲ, ਉਹ ਸ਼ਕਤੀ ਪ੍ਰਦਾਨ ਕਰਦਾ ਹੈ ਕਿ ਉਹ ਹੋਣੀ ਨੂੰ ਅਣਹੋਣੀ ਅਤੇ ਅਸੰਭਵ ਕਰ ਵਿਖਾਉਣ ਦੇ ਸਮਰਥ ਹੋ ਜਾਂਦਾ ਹੈ 'ਸਵਾ ਲਾਖ ਸੇ ਏਕ ਲੜਾਊ' ਕਹਿਣ ਦਾ ਹੀਆ ਉਹੀ ਸਿਦਕੀ ਮਹਾਂ ਪੁਰਸ਼ ਕਰ ਸਕਦਾ ਹੈ ਜਿਸ ਨੂੰ ਆਪਣੇ ਕਾਦਰ-ਏ-ਮੁਲਤਕ (ਸਰਬ ਸ਼ਕਤੀਮਾਨ) ਰੱਬ ਉੱਤੇ ਕਾਮਿਲ ਈਮਾਨ ਹੋਵੇ ਜਿਸ ਦੀ ਮੌਜੂਦਗੀ ਬੰਦੇ ਨੂੰ ਸ਼ੇਰ ਬਣਾ ਦਿੰਦੀ ਹੈ ਕਿ ਉਹ ਇਕੱਲਾ ਹੀ ਹਜ਼ਾਰਾਂ ਲੱਖਾਂ ਨਾਲ ਟੱਕਰ ਲੈਣ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ ਦਾ ਯਕੀਨ ਰਖਦਾ ਹੈ, ਕਿਉਜੋ ਉਸ ਦਾ ਈਮਾਨ ਹੈ ਕਿ ਉਸ ਨੂੰ ਉਸ ਰੱਬ ਦੀ ਹਮਾਇਤ ਪ੍ਰਾਪਤ ਹੈ ਜਿਹੜਾ ਸਭ ਸ਼ਕਤੀਆਂ ਦਾ ਸੋਮਾ ਹੈ :
ਅਗਰ ਬਰ ਯਕ ਆਯਦ ਦਹੋ ਦਹ ਹਜ਼ਾਰ
ਨਿਗਾਹਬਾਨ ਊ ਰਾ ਸ਼ਵਦ ਕਿਰਦਗਾਰ

(
ਜਦੋਂ ਮੇਰਾ ਯਾਰ ਮੇਰੇ ਉੱਤੇ ਮਿਹਰਬਾਨ ਹੈ ਤੇ ਮੇਰਾ ਸਾਥ ਦੇ ਰਿਹਾ ਹੈ ਤਾਂ ਮੈਂ ਉਸ ਦੀ ਮਿਹਰ ਸਦਕੇ ਹਜ਼ਾਰਾਂ ਲੱਖਾਂ ਨਾਲ ਲੜ ਸਕਦਾ ਹਾਂ)
ਇਸੇ ਤੱਥ ਨੂੰ ਇਕ ਹੋਰ ਥਾਂ ਗੁਰੂ ਸਾਹਿਬ ਇੰਜ ਬਿਆਨ ਕਰਦੇ ਹਨ:
ਬਬੀਂ ਕੁਦਰਤਿ ਨੇਕ ਯਜਦਾਨਿ ਪਾਕ
ਕਿ ਅਜ਼ ਯਕ ਬ ਦਹ ਲੱਕ ਰਸਾਨਦ ਹਲਾਕ

(
ਪਵਿੱਤਰ ਅਕਾਲ ਪੁਰਖ ਦੀ ਅਪਰਮਪਾਰ ਮਹਿਮਾ ਨੂੰ ਵੇਖ ਉਸ ਦੀ ਸ਼ਕਤੀ ਦਾ ਇਕ ਪ੍ਰਗਟਾਵਾ ਇਵੇਂ ਹੀ ਹੁੰਦਾ ਹੈ ਕਿ ਜਦੋਂ ਉਹ ਚਾਹੁੰਦਾ ਹੈ ਤਾਂ ਆਪਣੇ ਕਿਸੇ ਇਕ ਬੰਦੇ ਨੂੰ ਉਹ ਦੈਵੀ ਸ਼ਕਤੀ ਬਖਸ਼ ਦਿੰਦਾ ਹੈ ਜਿਸ ਨਾਲ ਉਹ ਦਸ ਲੱਖਾਂ ਫ਼ੌਜਾਂ ਨੂੰ ਫ਼ਨ੍ਹਾ ਕਰ ਛੱਡਦਾ ਹੈ।)
ਇਕ ਨਾਸਤਕ ਅਤੇ ਖੁਦਾ ਪ੍ਰਸਤ ਬੰਦੇ ਵਿਚ ਇਹੀ ਫ਼ਰਕ ਹੈ ਕਿ ਰੱਬ ਤੋਂ ਮੁਨਕਰ ਜ਼ਾਹਰੀ ਵਸੇਬਿਆਂ ਉੱਤੇ ਨਿਰਭਰ ਕਰਦਾ ਹੈ ਉਸ ਦੀ ਨਿਗਾਹ ਧਨ ਦੌਲਤ, ਹਥਿਆਰਾਂ ਤੇ ਲੜਾਕਿਆਂ ਦੀ ਗਿਣਤੀ 'ਤੇ ਹੁੰਦੀ ਹੈਜਦੋਂ ਕਿ ਆਪਣੇ ਰੱਬ ਵਿਚ ਆਸਥਾ ਰੱਖਣ ਵਾਲਾ ਮਨੁਖ ਕੇਵਲ ਯਕੀਨ-ਏ-ਕਾਮਿਲ ਨੂੰ ਆਪਣਾ ਅਸਲਾ ਸਮਝਦਾ ਹੈ ਅਤੇ ਬਿਨਾਂ ਕੁਝ ਹੁੰਦਿਆਂ ਵੀ ਵੱਡੀ ਤਾਕਤ ਨਾਲ ਟਕਰਾ ਜਾਂਦਾ ਹੈਇਕਬਾਲ ਨੇ ਕਿਹਾ ਸੀ:
ਕਾਫ਼ਿਰ ਹੋ ਤੋ ਤਲਵਾਰ ਪੇ ਕਰਤਾ ਹੈ ਭਰੋਸਾ
ਮੋਮਿਨ ਹੋ ਤੋ ਬੇਤੇਗ ਭੀ ਲੜਤਾ ਹੈ ਸਿਪਾਹੀ

ਇਹੀ ਸਦੀਵੀ ਹਕੀਕਤ ਗੁਰੂ ਸਾਹਿਬ ਦੇ ਮੂੰਹੋ ਇਸ ਪ੍ਰਕਾਰ ਅਦਾ ਹੋਈ ਹੈ:
ਕਿ ਊ ਰਾ ਗ਼ਰੂਰ ਅਸਤ ਬਰ ਮੁਲਕੁ ਮਾਨ
ਵ ਮਾ ਰਾ ਪਨਾਹ ਅਸਤ ਯਜ਼ਦਾਂ ਅਕਾਲ

(
ਉਸ ਨੂੰ ਆਪਣੇ ਮਾਨ ਤੇ ਮੁਲਕ ਦਾ ਘਮੰਡ ਹੈ ਤਾਂ ਸਾਨੂੰ ਇਹ ਇਤਮੀਨਾਨ ਹੈ ਕਿ ਅਸੀਂ ਆਪਣੇ ਅਕਾਲ ਪੁਰਖ ਦੀ ਸ਼ਰਣ ਵਿਚ ਹਾਂ) ਇਹ ਤੱਥ ਉਹ ਔਰੰਗਜੇਬ ਨੂੰ ਸਮਜਾਉਣ ਦਾ ਜਤਨ ਕਰਦੇ ਹਨ ਕਿ ਉਹ ਇਸ ਫ਼ਰਕ ਨੂੰ ਆਪਣੇ ਸਾਹਮਣੇ ਰਖੇ
(
ਤੈਨੂੰ ਆਪਣੀਆਂ ਫ਼ੌਜਾਂ ਅਤੇ ਧਨ ਦਾ ਅਭਿਆਨ ਮਾਰੀ ਜਾਂਦਾ ਹੈ ਸਾਡਾ ਹਥਿਆਰ ਸਿਰਫ਼ ਆਪਣੇ ਵਾਹਿਗੁਰੂ ਦਾ ਸ਼ੁਕਰ ਹੈ ਜਿਸ ਦੇ ਆਸਰੇ ਦੁਨੀਆਂ ਦੀ ਵੱਡੀ ਤੋਂ ਵੱਡੀ ਫ਼ੌਜ ਅਤੇ ਮਹਾਨ ਤੋਂ ਮਹਾਨ ਉੱਤੇ ਜਿੱਤ ਪ੍ਰਾਪਤ ਕਰਨ ਦਾ ਸਮਰੱਥ ਸਾਨੂੰ ਹਾਸਲ ਹੈ)
ਵੈਰੀ ਕਿੰਨਾ ਵੀ ਜ਼ੋਰਾਵਰ ਜਾਂ ਕਹਿਰਵਾਨ ਕਿਉਂ ਨਾ ਹੋਵੇ, ਸੱਚੇ ਪਾਤਸ਼ਾਹ ਦੀ ਸ਼ਰਣ ਵਿਚ ਆਏ ਹੋਏ ਬੰਦੇ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਦਾਇਸੇ ਤੱਥ ਨੂੰ ਗੁਰੂ ਸਾਹਿਬ ਵਲੋਂ 'ਹੁਮਾ' ਅਤੇ 'ਸ਼ੇਰ-ਏ-ਨਰ' ਰੂਪਕਾਂ ਦੇ ਵਸੀਲੇ ਨਾਲ (ਜਿਹੜੇ ਪ੍ਰਮਾਤਮਾ ਲਈ ਵਰਤੇ ਗਏ ਹਨ) ਬੜੇ ਮਨਮੋਹਣੇ ਅੰਦਾਜ਼ ਵਿਚ ਬਿਆਨ ਕੀਤੇ ਗਿਆ ਹੈ:
ਹੁਮਾਂ ਰਾ ਕਸੇ ਸਾਯਹ ਆਯਦ ਬਜ਼ੇਰ
ਬਰੋ ਦਸਤ ਦਾਰਦ ਨ ਜ਼ਾਗੇ ਦਿਲੇਰ
ਕਸੇ ਪੁਸ਼ਤ ਉਫ਼ਤਦ ਪਸੇ ਸ਼ੋਰਿ ਨਰ
ਨ ਗੀਰਦ ਬੁਜ਼ੋ ਮੇਸ਼ ਆਹੂ ਗੁਜ਼ਰ

(
ਜਿਹੜਾ ਕੋਈ ਹੁਮਾ {ਇਕ ਕਾਲਪਨਿਕ ਪੰਛੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਛਾਂ ਜਿਸ ਉੱਤੇ ਪੈ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ} ਦੀ ਛਾਂ ਥੱਲੇ ਆ ਗਿਆ, ਕਾਵਾਂ ਇੱਲ੍ਹਾਂ ਦੀ ਕੀ ਮਜਾਲ ਕਿ ਉਸ ਨੂੰ ਹੱਥ ਪਾ ਸਕਣ ਅਤੇ ਜਿਹੜਾ ਕੋਈ ਬੱਬਰ ਸ਼ੇਰ ਦੀ ਸਰਪ੍ਰਸਤੀ ਵਿਚ ਆ ਗਿਆ ਹੋਵੇ, ਛੋਟੇ ਜਾਨਵਰ ਤਾਂ ਉਸ ਦੇ ਨੇੜਿਓਂ ਲੰਘਣ ਦੀ ਵੀ ਹਿੰਮਤ ਨਹੀਂ ਕਰ ਸਕਦੇ)
ਇਸ ਲਈ ਕਿ ਸਰਬ ਸਮਰਥ ਰੱਬ ਭਲੀ ਭਾਂਤ ਜਾਣਦਾ ਹੈ ਕਿ ਆਪਣੇ ਵਫ਼ਾਦਾਰ ਨੇਕ ਬੰਦੇ ਨੂੰ ਉਸ ਦੇ ਵੈਰੀਆਂ ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.