ਕੈਟੇਗਰੀ

ਤੁਹਾਡੀ ਰਾਇ



ਦਿਲਜੀਤ ਸਿੰਘ ਬੇਦੀ
ਬਾਬਾ ਅਕਾਲੀ ਫੂਲਾ ਸਿੰਘ ਜੀ
ਬਾਬਾ ਅਕਾਲੀ ਫੂਲਾ ਸਿੰਘ ਜੀ
Page Visitors: 2809

ਬਾਬਾ ਅਕਾਲੀ ਫੂਲਾ ਸਿੰਘ ਜੀ 
14 ਮਾਰਚ ਨੂੰ ਬਰਸੀ 'ਤੇ ਵਿਸ਼ੇਸ਼
ਸਿੱਖ ਕੌਮ ਦੇ ਅਣਖੀਲੇ ਜਰਨੈਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜਿਨHW ਨੇ ਸਿੱਖ ਰਾਜ ਨੂੰ ਭਾਵ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵਿਕਸਿਤ ਕਰਨ ਲਈ ਆਪਣਾ ਆਪ ਕੁਰਬਾਨ ਕਰ ਦਿੱਤਾਉਨHW  ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਪੰਥ ਕਦੇ ਵੀ ਭੁਲਾ ਨਹੀਂ ਸਕਦਾਅਕਾਲੀ ਫੂਲਾ ਸਿੰਘ ਦੇ ਸਦਗੁਣਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ, ਉਨੀ ਹੀ ਥੋੜHI ਹੈਉਹ ਸਤਿਗੁਰਾਂ ਦੇ ਅਕਾਲੀ ਬਾਗ ਦਾ ਸੁੰਦਰ ਅਤੇ ਸੁਗੰਧ ਭਰਿਆਂ ਫੁੱਲ ਸੀਉਸ ਨੇ ਆਪਣੇ ਸ਼ੁਭ ਗੁਣਾਂ ਦੇ ਪ੍ਰਭਾਵ ਸਦਕਾ ਸਮੁੱਚੇ ਅਕਾਲੀ ਪੰਥ ਨੂੰ ਆਪਣੇ ਨਾਲ ਤੋਰ ਕੇ ਗੁਰੂ-ਘਰਾਂ ਅਤੇ ਸਿੱਖ ਕੌਮ ਦੀ ਬੜੀ ਮਹਾਨ ਸੇਵਾ ਕੀਤੀ
ਅਕਾਲੀ ਫੂਲਾ ਸਿੰਘ ਦਾ ਜਨਮ ਬਾਂਗਰ ਇਲਾਕੇ ਦੇ ਪਿੰਡ ਸੀਹਾਂ ਦੇਹਲਾਂ (ਸੰਗਰੂਰ) ਵਿਖੇ ਜਨਵਰੀ 1760 ਵਿੱਚ ਪਿਤਾ ਸ੍ਰ. ਈਸ਼ਰ ਸਿੰਘ ਅਤੇ ਮਾਤਾ ਹਰ ਕੌਰ ਜੀ ਦੇ ਘਰ ਹੋਇਆਬਚਪਨ ਤੋਂ ਬਾਅਦ ਜਦੋਂ  ਸੁਰਤ ਸੰਭਾਲੀ ਤਾਂ ਪਿੰਡ ਦੇ ਗੁਰੂ ਘਰ ਅਤੇ ਮਾਤਾ ਪਿਤਾ ਪਾਸੋਂ ਗੁਰੂ ਸਾਹਿਬਾਨ ਅਤੇ ਸਿੱਖ ਸਰਦਾਰਾਂ ਦੇ ਕਾਰਨਾਮਿਆਂ ਅਤੇ ਸਿੰਘ ਦੀਆਂ ਸ਼ਹੀਦੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ 1762 ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵਧ-ਚੜ  ਕੇ ਵੈਰੀਆਂ ਦਾ ਟਾਕਰਾ ਕੀਤਾਇਸ ਲੜ ਾਈ ਸਮੇਂ ਸ੍ਰ. ਈਸ਼ਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ, ਜ਼ਖ਼ਮ ਬੜੇ ਡੂੰਘੇ ਸਨਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਥੋੜੇ ਸਮੇਂ ਬਾਅਦ ਹੀ ਸਰੀਰ ਤਿਆਗ ਗਏਸਰੀਰ ਤਿਆਗਣ ਤੋਂ ਪਹਿਲਾਂ ਸ੍ਰ. ਈਸ਼ਰ ਸਿੰਘ ਨੇ ਆਪਣੇ ਦੋਵੇਂ ਬੱਚਿਆਂ ਨੂੰ ਬਾਬਾ ਨਰੈਣ ਸਿੰਘ ਦੇ ਹਵਾਲੇ ਕਰਦਿਆਂ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸੋਂਪੀਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿੱਦਿਆ, ਸ਼ਸਤਰ ਵਿੱਦਿਆ ਤੇ ਘੋੜ-ਸਵਾਰੀ ਵਿੱਚ ਨਿਪੁੰਨ ਕੀਤਾ
ਆਪ ਨੇ ਘਰ-ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਛੋਟੇ ਭਰਾ ਸੰਤਾ ਸਿੰਘ ਨੂੰ ਸੌਂਪ ਕੇ ਨਿਹੰਗ ਸਿੰਘ ਸਜ ਕੇ ਸ਼ਹੀਦਾਂ ਦੀ ਮਿਸਲ ਵਿੱਚ ਸ਼ਾਮਲ ਹੋ ਕੇ ਸਿੱਖ ਪੰਥ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀਸ੍ਰੀ ਆਨੰਦਪੁਰ ਸਾਹਿਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂਆਪ ਦਾ ਮਾਣ-ਸਨਮਾਣ ਤੇ ਰੁਤਬਾ ਸਾਰੇ ਜਥੇ ਵਿੱਚ ਬਹੁਤ ਵੱਧ ਗਿਆ ਸੀਜਦੋਂ ਸੰਨ 1800 ਈ: ਵਿੱਚ ਬਾਬਾ ਨਰੈਣ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਨੂੰ ਜਥੇਦਾਰ ਥਾਪਿਆ ਗਿਆਜਥੇਦਾਰੀ ਸੰਭਾਲਣ ਤੋਂ ਬਾਅਦ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਾਵਨ ਸਰੋਵਰ ਦੀ ਸੇਵਾ ਲਈ ਅੰਮ੍ਰਿਤਸਰ ਪੁੱਜੇਇਸ ਤੋਂ ਬਾਅਦ ਇਨਾਂ ਇਥੇ ਅੰਮ੍ਰਿਤਸਰ ਵਿਖੇ ਹੀ ਪੱਕੇ ਤੌਰ 'ਤੇ ਰਿਹਾਇਸ਼ ਰੱਖ ਲਈਇਸ ਅਸਥਾਨ ਪੁਰ ਹੁਣ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ (ਛਾਉਣੀ ਨਿਹੰਗ ਸਿੰਘਾਂ) ਜਿਸਦੇ ਮੌਜੂਦਾ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਪ੍ਰਬੰਧ ਹੇਠ ਹੈ, ਇਥੇ ਹਰ ਸਾਲ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ-ਸਤਿਕਾਰ ਸਹਿਤ ਮਨਾਇਆ ਜਾਂਦਾ ਹੈਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਪੂਸਾ ਰੋਡ, ਦਿੱਲੀ ਵਿਖੇ ਇਕ ਗੁਰੂ-ਘਰ ਅਤੇ ਸਕੂਲ ਵੀ ਚੱਲ ਰਿਹਾ ਹੈ 
ਸੰਨ 1802 ਈ: ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਕਬਜ਼ੇ ਲਈ ਭੰਗੀ ਸਰਦਾਰਾਂ ਉੱਤੇ ਹਮਲਾ ਕੀਤਾ ਤਾਂ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਨੇ ਦੋਵਾਂ ਧਿਰਾਂ ਵਿਚਕਾਰ ਸੁਲਾਹ ਕਰਵਾ ਕੇ ਖ਼ੂਨ-ਖਰਾਬੇ ਤੋਂ ਬਚਾ ਲਿਆ
ਅੰਤ 14 ਮਾਰਚ 1823 ਨੂੰ ਅਕਾਲੀ ਫੂਲਾ ਸਿੰਘ ਨੌਸ਼ਹਿਰੇ ਦੀ ਆਖਰੀ ਲੜਾਈ ਵਿੱਚ ਜਿੱਤ ਦਾ ਪਰਚਮ ਲਹਿਰਾ ਕੇ ਸ਼ਹੀਦੀ ਜਾਮ ਪੀ ਗਏਸਿੱਖ ਰਾਜ ਦੀ ਇਹ ਲੜਾਈ ਵੀ ਆਪ ਜੀ ਦੀ ਸੂਰਬੀਰਤਾ ਤੇ ਨਿਰਭੈਤਾ ਕਰਕੇ ਹੀ ਫਤਹਿ ਕੀਤੀ ਜਾ ਸਕੀਅਜਿਹੇ ਮਹਾਨ ਜਰਨੈਲ, ਯੋਧੇ ਦੇ ਜੀਵਨ ਤੋਂ ਸਮੁੱਚੇ ਸਿੱਖ ਜਗਤ ਨੂੰ ਅਗਵਾਈ ਤੇ ਰੌਸ਼ਨੀ ਮਿਲਦੀ ਰਹੇਗੀਸਮੁੱਚੀ ਕੌਮ ਨੂੰ ਅਜਿਹੇ ਯੋਧਿਆਂ ਦੇ ਸ਼ਹੀਦੀ ਤੇ ਜਨਮ ਦਿਹਾੜੇ ਵੱਧ-ਚੜ ਕੇ ਮਨਾਉਣੇ ਚਾਹੀਦੇ ਹਨਜਿਹੜੇ ਸ਼੍ਰੋਮਣੀ ਪੰਥ ਦੇ ਉਹ ਜਰਨੈਲ ਸਿੰਘ ਸਨ, ਉਸ ਦੀ ਸਾਖ ਅੱਜ ਵੀ ਇਕ ਵਡੇਰੀ ਤੇ ਮਾਣਮੱਤੀ ਸੰਸਥਾ ਵਜੋਂ 'ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਪੰਜਾਬ (ਹਿੰਦੁਸਤਾਨ), ਵਿਸ਼ਵ' ਵਜੋਂ ਸਥਾਪਤ ਹੈ ਤੇ ਕੌਮ ਦੀ ਸੁਚੱਜੀ ਅਗਵਾਈ ਕਰ ਰਹੀ ਹੈ 
 ਗੁਰਦੀਪ ਸਿੰਘ ਬੇਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.