ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਗਿਆਨੀ
‘ਸ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਦੇ ਰੱਬ ਬਾਰੇ ਵਿਚਾਰਾਂ ਵਿੱਚ ਅੰਤਰ’
‘ਸ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਦੇ ਰੱਬ ਬਾਰੇ ਵਿਚਾਰਾਂ ਵਿੱਚ ਅੰਤਰ’
Page Visitors: 3162

‘ਸ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਦੇ ਰੱਬ ਬਾਰੇ ਵਿਚਾਰਾਂ ਵਿੱਚ ਅੰਤਰ’:
ਮਿਤੀ 25-4-2014 ਨੂੰ ਮੇਰੇ ਵੱਲੋਂ ਲਿਖੇ ਗਏ ਲੇਖ ਸਿਰਲੇਖ ‘ਸ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਦੇ ਰੱਬ ਬਾਰੇ ਵਿਚਾਰਾਂ ਵਿੱਚ ਅੰਤਰ’:- ਦੇ ਸੰਦਰਭ ਵਿੱਚ ਹੇਠਾਂ ਪੁੱਛੇ ਗਏ ਸ. ਗੁਰਚਰਨ ਸਿੰਘ ਜਿਉਣ ਵਾਲਾ ਜੀ ਵੱਲੋਂ ਕਾਲੇ ਅਖਰਾਂ ਵਿੱਚ ਸਵਾਲ ਅਤੇ ਹਲਕੇ ਲਾਲ ਅੱਖਰਾਂ ਵਿੱਚ ਮੇਰੇ ਵੱਲੋਂ ਦਿੱਤੇ ਗਏ ਜਵਾਬ।
ਚੌਂਤਾ ਕਾਲਜ਼ ਦੇ ਅਵਤਾਰ ਸਿੰਘ ਪ੍ਰਚਾਰਕ/ਕਥਾਵਾਚਕ ਦੇ ਅਗਲੇਰੇ ਲੇਖ ਸਬੰਧੀ ਕੁੱਝ ਸਵਾਲ ?
(ਤੁਹਾਡੇ ਸਵਾਲਾਂ ਦਾ ਜਵਾਬ ਹੇਠਾਂ ਦਿੱਤਾ ਜਾ ਰਿਹਾ ਹੈ. ਜ਼ਰੂਰਤ ਪਈ ਦੁਬਾਰਾ ਫਿਰ ਕਰ ਲੈਣਾ।)
 ਸਿਰਦਾਰ ਅਵਤਾਰ ਸਿੰਘ ਜੀ ਉਂਗਲੀ ਲੱਗੀ ਬਹੁਤ ਭੈੜੀ ਹੁੰਦੀ ਹੈ।ਤੁਹਾਨੂੰ ਸਾਡੇ ਨਾਲ ਖਹਿਣ ਦੀ ਕੀ ਲੋੜ ਪੈ ਗਈ?ਕਹਿਦੇ ਹਨ ਕਿ ਸਾਹਨ/ਝੋਟਾ ਕੀ ਤੇ ਕੌਲੇ ਨਾਲ ਖਹਿ ਕੇ ਨਾ ਲੰਘੇ। ਚਲੋ ਹੋ ਸਕਦਾ ਹੈ ਕਿ ਤੁਸੀਂ ਚੌਂਤੇ ਕਾਲਜ਼ ਦੇ ਝੋਟੇ ਹੋਵੋਂ? ਕੁੰਢੀਆਂ ਦੇ ਸਿੰਗ ਫਸ ਗਏ ਕੋਈ ਨਿਤਰੂ ਵੜੈਵੇਂ ਖਾਣੀ।
(ਸ਼ੁਕਰ ਹੈ, ਤੁਹਾਡੇ ਰੱਬ ਵੱਲੋਂ ਤੁਹਾਨੂੰ ਸਿੰਗ ਮਿਲੇ, ਕਿਸੇ ਦੇ ਉਂਗਲੀ ਨਾ ਲਗਾਉਣ ਤੁਹਾਨੂੰ ਮਿਲੀ ਬਖ਼ਸ਼ਸ਼ (ਸਿੰਗ) ਟੁੱਟ ਜਾਵੇਗੀ।)  
1.   ਸ੍ਰ. ਅਵਤਾਰ ਸਿੰਘ ਜੀ ਤੁਸੀਂ ਮੇਰੇ ਲੇਖ ਵਿਚੋਂ ਕੋਈ ਐਸੀ ਸਤਰ ਨਮੂਨੇ ਵਜੋਂ ਪੇਸ਼ ਨਹੀਂ ਕੀਤੀ ਜਿਸ ਵਿਚ ਮੈਂ ਇਹ ਲਿਖਿਆ ਹੋਵੇ ਕਿ ਇਸ ਸੰਸਾਰ ਦੇ ਖਾਤਮੇ ਨਾਲ ਰੱਬ ਵੀ ਖਤਮ ਹੋ ਜਾਵੇਗਾ?
(ਕੀ ਕੁਦਰਤੀ ਸਿਸਟਮ, ਕੁਦਰਤ ਦੇ ਸਮਾਪਤ ਹੋਣ ’ਤੋਂ ਬਾਅਦ ਰਹਿੰਦਾ ਹੈ?)
2.   ਕਾਲਜ਼ ਵਿਚ ਤੁਹਾਨੂੰ ਬਾਣੀ ‘ਸੁਖਮਨੀ’ ਤਾਂ ਸਮਝਾਈ ਹੀ ਗਈ ਹੋਵੇਗੀ ?
ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥  {ਪੰਨਾ 276}।
ਸਿਰਦਾਰ ਅਵਤਾਰ ਸਿੰਘ ਜੀ ਇਸ ਧਰਤੀ ਜਾਂ ਇਸ ਬ੍ਰਹਮੰਡ ਦੇ ਖਾਤਮੇ ਨਾਲ ਗੁਰਬਾਣੀ ਦੇ ਰੱਬ ਜੀ ਖਤਮ ਨਹੀਂ ਹੁੰਦੇ। ‘ਸਦਾ ਸਦਾ ਇਕ ਏਕੰਕਾਰ’ ਦਾ ਮਤਲਬ ਸਮਝ ਗਏ?
(ਫਿਰ, ਇਹ ਸ਼ੰਕੇ ਖੜ੍ਹੇ ਕੀਤੇ ਹੀ ਕਿਉਂ?)
3.   ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ {ਪੰਨਾ 276} ਸਿਰਦਾਰ ਅਵਤਾਰ ਸਿੰਘ ਜੀ ਜਿਸ ਪ੍ਰਮਾਤਮਾ ਦੀ ਮੁਕੰਮਲ ਜਾਣਕਾਰੀ ਬਾਰੇ ਗੁਰਬਾਣੀ ਬਾਰ ਬਾਰ ਕਹਿ ਰਹੀ ਹੈ ਕਿ ਕੋਈ ਨਹੀਂ ਜਾਣਦਾ ਜਾਂ ਜਾਣ ਸਕਦਾ ਫਿਰ ਕਿਸੇ ਗੁੱਝੀ ਸ਼ਕਤੀ ਦੀ ਪੂਛ ਤੁਸੀਂ ਕਿਉਂ ਫੜ ਕੇ ਬੈਠ ਗਏ? ਕੀ ਕਾਰਣ ਹੈ ?
(ਇੱਕ ਕੁਦਰਤ ਖ਼ਤਮ ਹੋਣ ’ਤੋਂ ਬਾਅਦ ਅਤੇ ਦੂਸਰੀ ਕੁਦਰਤ ਆਰੰਭ ਹੋਣ ’ਤੋਂ ਪਹਿਲਾਂ ਜੋ ਸ਼ਕਤੀ ਵਿਚਕਾਰ ਵੀ ਰਹਿ ਜਾਂਦੀ ਹੈ, ਉਸ ਨੂੰ ਕੀ ਨਾਮ ਦੇਵਾਂਗੇ?)
4.   ਤੁਸੀਂ ਮੇਰੇ ਕੋਲੋਂ ਪੰਥੀਆਂ ਦੇ ਨਾਮ ਪੁੱਛੇ ਹਨ ਜਿਨ੍ਹਾ ਦਾ ਮੈਂ ਦਾਸ ਬਣਨਾ ਚਾਹੁੰਦਾ ਹਾਂ। ਲਾਹਨਤ ਹੈ ਐਸੇ ਅਵਤਾਰ ਸਿੰਘ ਦੇ ਜਿਸ ਨੂੰ ‘ਪੰਥ’ ਦੇ ਅਰਥ ਬੋਧ ਦਾ ਵੀ ਪਤਾ ਨਹੀਂ। ਵਿਦਿਆਰਥੀਆਂ ਨੂੰ ਤੁਸੀਂ ਕੀ ਪੜ੍ਹਾਉਂਦੇ ਹੋਵੋਗੇ ? ਖਾਕ ? ਜਿਸ ਮਹਾਨ ਕੋਸ਼ ਦਾ ਤੁਸੀਂ ਆਪਣੀ ਲਿਖਤ ਵਿਚ ਬਾਰ ਬਾਰ ਹਵਾਲਾ ਦਿੱਤਾ ਹੈ ਉਸੇ ਹੀ ਗ੍ਰੰਥ ਦੇ ਪੰਨਾ 793/4 ਤੇ ‘ਪੰਥ’,ਪੰਥਾ, ਪੰਥਿ, ਪੰਥੀ, ਪੰਥੁ ਦੇ ਅਰਥ ਵੀ ਦਿੱਤੇ ਹਨ। ‘ਪੰਥ’ ਦਾ ਮਤਲਬ ਹੈ ਰਸਤਾ,ਮਾਰਗ। ਸੋ ਮੈਂ ਆਪਣੇ ਆਪ ਨੂੰ ਗੁਰੂ ਦੇ ਦਿਖਾਏ ਹੋਏ ਰਸਤੇ/ਮਾਰਗ ਦਾ ਦਾਸ ਲਿਖਦਾ ਹਾਂ ਨਾ ਕਿ ਕਿਸੇ ਬੰਦੇ ਦਾ ਦਾਸ ।
(ਮਹਾਨ ਕੋਸ਼ ਦੇ ਪੰਨਾ 595 ’ਤੇ ਪੰਥੁ ਸ਼ਬਦ ਦੇ ਅਰਥ ਨੰ. 2 ’ਤੇ ‘ਮੁਸਾਫਿਰ’ ਵੀ ਲਿਖ ਕੇ ਪੰਕਤੀ ‘ਮੰਨੈ ਮਗੁ ਨ ਚਲੈ ਪੰਥੁ ॥’ ਦਿੱਤੀ ਪਈ ਹੈ।ਜੇ ਰਾਹ ਹੁੰਦਾ ਹੈ ਤਾਂ ਉਸ ’ਤੇ ਚੱਲਣ ਵਾਲੇ ਵੀ ਹੁੰਦੇ ਹਨ ਪਰ ਵਿਖਾਈ ਸੁਜਾਖਿਆਂ ਨੂੰ ਹੀ ਦੇਂਦੇ ਹਨ।)
5.   ਸਿਰਦਾਰ ਅਵਤਾਰ ਸਿੰਘ ਜੀ ਇਕ ਵਾਰ ਫਿਰ ਲਾਹਨਤ ਹੈ ਤੁਹਾਡੇ ਤੇ ਤੁਹਾਡੇ ਕਾਲਜ਼ ਦੇ ਜਿਹੜੇ ਪਿੰਦਰਪਾਲ ਸਿੰਘ ਵਰਗੇ ਝੂਠੇ, ਮਕਾਰ ਤੇ ਫਰੇਬੀ ਬੰਦੇ ਨੂੰ ਆਪਣਾ ‘ਅਦਰਸ਼’ ਮੰਨ ਕੇ ਚੱਲਦੇ ਹਨ। ਤੁਹਾਡੇ ਨਾਲੋਂ ਤਾਂ ਅਵਤਾਰ ਸਿੰਘ ਮਿਸ਼ਨਰੀ ਲੱਖ ਦਰਜ਼ੇ ਚੰਗਾ ਪ੍ਰਚਾਰਕ ਹੈ।
(ਉਹਨਾਂ ਬਾਰੇ ਕਾਲਜ ਦਾ ਨਜ਼ਰੀਆ ਤੁਹਾਡੇ ਲੱਖ ਦਰਜ਼ੇ ਚੰਗੇ ਪ੍ਰਚਾਰਕ ’ਤੋਂ ਹੀ ਪੁੱਛ ਲੈਣਾ।)
6.   ਤੁਹਾਨੂੰ ਗੜਵਾ ਬਹੁਤ ਪਸੰਦ ਲਗਦਾ ਹੈ।ਜੇਕਰ ਤੁਸੀਂ ਗੜਵਈ ਹੀ ਬਣਨਾ ਪਸੰਦ ਕਰਦੇ ਹੋ ਤਾਂ ਕਿਸੇ ਦਾਨੀ ਪੁਰਸ਼ ਦਾ ਬਣੋ। ਜਿੱਥੋਂ ਤੁਹਾਨੂੰ ਕੁੱਝ ਲੱਭ ਪਵੇ। ਐਸੇ ਲਾਲਚੀ ਪੁਰਸ਼ ਦਾ ਗੜਵਈ ਬਣ ਕੇ ਤੁਸੀਂ ਕੀ ਲੈਣਾ ਹੈ ਜਿਸੇ ਨੇ ਇਕ ਸੰਥਿਯਾ ਦੀ ਡੀਵੀਡੀ ਲਈ 92 ਹਜ਼ਾਰ ਅਸਟਰੇਲੀਅਨ ਡਾਲਰ, ਦਸ ਲੱਖ ਭਾਰਤੀ ਰੁਪਿਆ ਤੇ ਇਕ ਆਉਣ-ਜਾਣ ਦੀ ਅਮਰੀਕਾ-ਭਾਰਤੀ ਟਿਕਟ ਲੈ ਲਈ ਹੋਵੇ।ਇਤਨਾ ਲੰਬਾ ਲੇਖ ਕੋਈ ਨਹੀਂ ਪੜ੍ਹਦਾ ਤੇ ਮੈਂ ਵੀ ਇਕ ਦੋ ਪੰਨੇ ਪੜ੍ਹ ਕੇ ਹੀ ਤੁਹਾਨੂੰ ਸਵਾਲ ਲਿਖੇ ਹਨ ।
(ਸਾਡੇ ਗਡਵੇ ਦੇ ਸਹਾਰੇ ਹੀ ਤੁਹਾਨੂੰ ਲੱਖ ਦਰਜ਼ੇ ਚੰਗਾ ਪ੍ਰਚਾਰਕ ਵਿਖਈ ਦਿੱਤਾ ਹੈ। ਵੈਸੇ ਕਾਲਜ ਨੇ ਗਿਆਨੀ ਮਾਨ ਸਿੰਘ (ਗ੍ਰੰਥੀ ਦਰਬਾਰ ਸਾਹਿਬ), ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਆਦਿ ਅਨੇਕਾਂ ਪ੍ਰਚਾਰਕ ਖ਼ਾਲਸਾ ਪੰਥ ਨੂੰ ਸਮਰਪਿਤ ਕੀਤੇ ਹਨ ਪਰ ਜੋ ਰਸਤੇ ਦਾ ਦਾਸ ਹੋਵੇ ਉਸ ਨੂੰ ਪੰਥੀ ਨਹੀਂ ਦਿਖਾਈ ਦੇਂਦੇ । ਤੁਸੀਂ ਕਾਲਜ ਵਿੱਚ ਆ ਕੇ ਆਪਣੀ ਮਾਯਾ ਦੇਣ ਦੇ ਬਦਲੇ ਕਾਮਰੇਡ ਸੋਚ ਲਾਗੂ ਕਰਨ ਲਈ ਕਿਹਾ ਸੀ। ਤੁਹਾਨੂੰ ਕੀ ਜਵਾਬ ਮਿਲਿਆ ਸੀ? ਮਾਯਾ ਦਾ ਬਹੁਤਾ ਅਹੰਕਾਰ ਚੰਗਾ ਨਹੀਂ ਹੁੰਦਾ ਕਿਉਂਕਿ ਸਭ ਕੁਝ ਮਾਯਾ ਨਹੀਂ।)
7. ਤੁਹਾਡੀ, ਜਾਚਕ ਤੇ ਸੁਰਜੀਤ ਸਿੰਘ ਮਿਸ਼ਨਰੀ ਤੇ ਕੁੱਝ ਹੋਰਾਂ ਦੀ ਜੁੰਡਲੀ ਨੂੰ ਮੇਂ ਚੰਗੀ ਤਰ੍ਹਾਂ ਜਾਣਦਾ ਹਾਂ । ਚੰਗਾ ਹੋਵੇ ਜੇ ਤੁਸੀਂ ਇਸ ਖੇਡ ਤੋਂ ਬਾਹਰ ਹੀ ਰਹੋ । ਨਹੀਂ ਤਾਂ ਮੈਨੂੰ ਤੁਹਾਡੇ ਕਾਲਜ਼ ਦੇ ਮੁਖੀਆਂ ਦੇ ਨਾਮ ਲੈ ਲੈ ਕੇ ਲਿਖਣਾ ਪਵੇਗਾ ਜੋ ਚੰਗਾ ਨਹੀਂ ਹੋਵੇਗਾ।
(ਜਿਸ ਨੂੰ ਤੁਸੀ ਜੁੰਡਲੀ ਆਖਦੇ ਹੋ ਅਸੀਂ ਉਸ ਨੂੰ ਖ਼ਾਲਸਾ ਪੰਥੀ ਆਖਦੇ ਹਾਂ ਅਤੇ ਜਿਸ ਨੂੰ ਤੁਸੀਂ ਖੇਡ ਆਖਦੇ ਹੋ ਅਸੀਂ ਉਸ ਨੂੰ ਪੰਥ ਆਖਦੇ ਹਾਂ। ਜਿਸ ਦੇ ਤੁਸੀਂ ਦਾਸ ਤੁਹਾਡਾ ਦਾਸ ਨਹੀਂ। ਗੁਰੂ ਦੇ ਪੰਥ ਦਾ ਦਾਸ, ਗੁਰਚਰਨ ਸਿੰਘ ਜਿਉਣ ਵਾਲਾ# 647 969 3132, 810 449 1079 ਹੋਣ ਨਾਲ ਲੇਖ ਦੀ ਸਮਾਪਤੀ ਕਰਦੇ ਹੋ।ਸਾਡੇ ਕਾਲਜ ਦੀਆਂ ਕਮਜ਼ੋਰੀਆਂ ਅਗਰ ਤੁਹਾਨੂੰ ਵਿਖਾਈ ਦੇ ਰਹੀਆਂ ਹਨ ਤਾਂ ਤੁਰੰਤ ਪੂਰੇ ਸਿੱਖ ਪੰਥ ਸਮੇਤ ਸਾਨੂੰ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ ਅਸੀਂ ਤੁਹਾਡੇ ਇਸ ਅਹਿਸਾਨ ਨੂੰ ਕਦੀਂ ਨਹੀਂ ਭੁਲਾਂਗੇ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹੀ ਸਿਖਾਇਆ ਹੈ ਕਿ , ਗਉੜੀ ॥  
ਨਿੰਦਉ ਨਿੰਦਉ, ਮੋ ਕਉ ਲੋਗੁ ਨਿੰਦਉ ॥  ਨਿੰਦਾ ਜਨ ਕਉ, ਖਰੀ ਪਿਆਰੀ ॥  
ਨਿੰਦਾ ਬਾਪੁ, ਨਿੰਦਾ ਮਹਤਾਰੀ
॥1॥ ਰਹਾਉ ॥  
ਨਿੰਦਾ ਹੋਇ, ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ, ਮਨਹਿ ਬਸਾਈਐ ॥  
ਰਿਦੈ ਸੁਧ, ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ
॥1॥  
ਨਿੰਦਾ ਕਰੈ, ਸੁ ਹਮਰਾ ਮੀਤੁ ॥  ਨਿੰਦਕ ਮਾਹਿ, ਹਮਾਰਾ ਚੀਤੁ ॥  
ਨਿੰਦਕੁ ਸੋ, ਜੋ ਨਿੰਦਾ ਹੋਰੈ ॥  ਹਮਰਾ ਜੀਵਨੁ, ਨਿੰਦਕੁ ਲੋਰੈ
॥2॥  
ਨਿੰਦਾ ਹਮਰੀ ਪ੍ਰੇਮ ਪਿਆਰੁ ॥  ਨਿੰਦਾ ਹਮਰਾ ਕਰੈ ਉਧਾਰੁ ॥  
ਜਨ ਕਬੀਰ ਕਉ ਨਿੰਦਾ ਸਾਰੁ ॥  ਨਿੰਦਕੁ ਡੂਬਾ, ਹਮ ਉਤਰੇ ਪਾਰਿ
॥3॥20॥71॥
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ 339)
ਇਸ ਉਪਦੇਸ਼ ਨੂੰ ਹੀ ਤੁਸੀਂ ਰਸਤਾ ਆਖ ਕੇ ਦਾਸ ਬਣਨਾ ਚਾਹੁੰਦੇ ਹੋ।
8. ਲਗਦਾ ਹੈ ਕੋਈ ਨਾਸਤਕ ਅਤੇ ਫੁੱਟ ਪਾਊ ਅਤੇ ਗੁਰੂ ਗ੍ਰੰਥ ਦੇ ਸਿਧਾਂਤਾਂ ਦਾ ਵਿਰੋਧੀ ਬੰਦਾ ਜਰੂਰ ਮਿਸ਼ਰਨੀ ਕਾਲਜਾਂ ਵਿੱਚ ਵੀ ਘੁਸੜ ਗਿਆ ਹੈ ਜੋ ਅਹਿਜੇ ਭਾਣੇ ਆਏ ਦਿਨ ਵਰਤਾਅ ਰਿਹਾ ਹੈ। ਪਹਿਲਾਂ ਬਾਬਾ ਕਾਲਾ ਅਫਗਾਨਾ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ. ਇੰਦਰ ਸਿੰਘ ਘੱਗਾ, ਪ੍ਰੋ. ਸਰਬਜੀਤ ਸਿੰਘ ਧੂੰਦਾ, ਵੀਰ ਭੂਪਿੰਦਰ ਸਿੰਘ ਜੀ ਅਤੇ ਅੱਗੇ ਪਤਾ ਨਹੀਂ ਕਿਸ ਕਿਸ ਤੇ ਵਰਤਾਉਣੇ ਹਨ। ਬਚ ਕੇ ਮੋੜ ਤੋਂ!
ਰਸਤੇ ਦੇ ਪੁਜਾਰੀ ਸ. ਗੁਰਚਰਨ ਸਿੰਘ ਜਿਉਣ ਵਾਲਾ ਜੀ! ਤੁਹਾਡੀ ਉਕਤ ਸ਼ਬਦਾਂਵਲੀ ਪੰਥ (ਗੁਰੂ ਉਪਦੇਸ਼ ਕਮਾਉਣ ਵਾਲਿਆਂ) ਪ੍ਰਤੀ ਬੋਲਣੀ, ਤੁਹਾਡੇ ਜੀਵਨ ਨੂੰ ਨਾਸਤਿਕ ਹੋਣਾ ਸਾਬੁਤ ਕਰਦੀ ਹੈ
    ਗਿਆਨੀ ਅਵਤਾਰ ਸਿੰਘ,
ਸੰਪਾਦਕ ਮਿਸ਼ਨਰੀ ਸੇਧਾਂ’ ਜਲੰਧਰ
98140-35202

          

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.