ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ , ਮਿਸ਼ਨਰੀ ਸੇਧਾਂ
‘ਗੁਰੂ ਸਰੀਰ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਜੋਤਿ ਰੂਪ’ ਦੀ ਭੂਮਿਕਾ
‘ਗੁਰੂ ਸਰੀਰ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਜੋਤਿ ਰੂਪ’ ਦੀ ਭੂਮਿਕਾ
Page Visitors: 2743

ਗੁਰੂ ਸਰੀਰ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਜੋਤਿ ਰੂਪਦੀ ਭੂਮਿਕਾ
ਪਿਛਲਾ ਲੇਖ ਗੁਰ ਪ੍ਰਸਾਦਿ ਸ਼ਬਦ ਨਾਲ ਹੋ ਰਿਹਾ ਅਨਿਆਇ ਨੂੰ ਪੜ੍ਹਨ ਤੋਂ ਉਪਰੰਤ ਕੁਝ ਗੁਰੂ ਪਿਆਰਿਆਂ ਨੇ ਇਹ ਭਾਵਨਾ ਵਿਅਕਤ ਕੀਤੀ ਹੈ ਕਿ ਗੁਰਬਾਣੀ ਲਿਖਤ (ਵਿਆਕਰਨ) ਅਨੁਸਾਰ ਇਹ ਤਾਂ ਸਪੱਸ਼ਟ ਹੋ ਰਿਹਾ ਹੈ ਕਿ ਗੁਰ ਪ੍ਰਸਾਦਿਸ਼ਬਦ ਦਾ ਅਰਥ, ਗੁਰੂ ਦੀ ਕ੍ਰਿਪਾ ਦੁਆਰਾਹੀ ਮਿਲਦਾ ਹੈ ਪਰ ਕੀ ਗੁਰੂ ਜੀ ਦੀ ਕ੍ਰਿਪਾ ਗੁਰਬਾਣੀ ਪੜ੍ਹਨ, ਸਮਝਣ ਤੇ ਵੀਚਾਰਨ ਨੂੰ ਆਖਦੇ ਹਨ?’ ਇਸ ਸਵਾਲ ਦੇ ਜਵਾਬ ਨੂੰ ਵੀਚਾਰਨ ਹੀ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ।
ਧਰਮ ਸ਼ਬਦ ਦਾ ਅਰਥ ਕੋਸ਼ਾਂ ਧਾਰਨ ਕਰਨ ਯੋਗ ਲਿਖਿਆ ਮਿਲਦਾ ਹੈ। ਧਰਮ ਨਾਲ ਜੁੜਨ ਦਾ ਮੂਲ ਸ੍ਰੋਤ ਸ਼ਬਦ ਆਸਥਾ (ਸ਼ਰਧਾ) ਮੰਨੀ ਜਾਂਦੀ ਹੈ, ਆਸਥਾ ਹਮੇਸ਼ਾਂ ਅਦਿ੍ਰਸ਼ਟ (ਜੋ ਪੰਜ ਗਿਆਨ ਇੰਦਿ੍ਰਆਂ ਦੀ ਪਕੜ ਚ ਨਾ ਆਉਣ) ਵਿਸ਼ਿਆਂ ਤੇ ਹੀ ਬਣਾਉਣੀ ਜਾਇਜ਼ ਹੋ ਸਕਦੀ ਹੈ ਕਿਉਂਕਿ
 ‘‘
ਦਿ੍ਰਸਟਿਮਾਨ ਹੈ ਸਗਲ ਬਿਨਾਸੀ.. (:/੧੨੦੪)
    ਦਿ੍ਰਸ਼ਟਮਾਨ ਵਿਸ਼ਿਆਂ ਤੇ ਆਸਥਾ ਬਣਾਉਣਾ ਹੀ ਅੰਧਵਿਸਵਾਸ਼ ਅਖਵਾਉਂਦਾ ਹੈ। ਇੱਕ ਤਾਰਾ ਵਿਗਿਆਨੀ ਜਾਂ ਜੀਵ ਵਿਗਿਆਨੀ ਬ੍ਰਹਮੰਡ ਅਤੇ ਕੁਦਰਤ ਦੇ ਜੀਵਾਂ ਦੀ ਖੋਜ, ਆਸਥਾ (ਸ਼ਰਧਾ) ਦੇ ਆਧਾਰ ਤੇ ਨਹੀਂ ਕਰਦਾ ਬਲਕਿ ਖੋਜ (ਤਰਕ) ਦੇ ਆਧਾਰ ਤੇ ਕਰਦਾ ਹੈ ਕਿਉਂਕਿ ਇਨ੍ਹਾਂ ਦਾ ਦਾਇਰਾ ਪੰਜ ਗਿਆਨ ਇੰਦਿ੍ਰਆਂ ਦੀ ਸਮਝ ਤੱਕ ਸੀਮਤ ਹੁੰਦਾ ਹੈ ਅਤੇ ਆਕਾਰ ਦੀ ਬਣਤਰ ਵੀ ਪੰਜ ਤੱਤਾਂ ਤਕ ਸਿਮਟ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦਿ੍ਰਸ਼ਟਮਾਨ ਅਤੇ ਅਦਿ੍ਰਸ਼ਟ ਵਿਸ਼ਿਆਂ ਪ੍ਰਤੀ ਧਾਰੀ ਆਸਥਾ ਨੂੰ ਇਉਂ ਬਿਆਨ ਕਰ ਰਹੇ ਹਨ
‘‘
ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ॥’’ (:/੨੨੯),
‘‘ਮੂਲੁ ਛੋਡਿ ਡਾਲੀ ਲਗੇ, ਕਿਆ ਪਾਵਹਿ ਛਾਈ॥ (:/੪੨੦)
 ਭਾਵ ਅਸਲ ਨਿਰਾਕਾਰ ਤੇ ਆਸਥਾ ਬਣਾਉਣ ਦੀ ਬਜਾਏ ਆਕਾਰ (ਟਹਿਣੀਆਂ) ’ਤੇ ਆਸਥਾ ਬਣਾਉਣ ਨਾਲ ਕੀ ਸੁਆਹ ਪ੍ਰਾਪਤ ਕਰਨਗੇ? ਕਿਉਂਕਿ ਇਸ ਤਰ੍ਹਾਂ ਆਕਾਰ ਤੇ ਆਸਥਾ ਰੱਖਣ ਨਾਲ ਅਸਲ ਮੂਲ (ਆਕਾਰ ਦਾ ਸ੍ਰੋਤ) ਛੋਟਾ ਅਤੇ ਆਕਾਰ; ਮੇਰੂ ਪਰਬਤ ਵਾਂਗ ਵੱਡਾ ਪ੍ਰਤੀਤ ਹੋਣ ਲੱਗ ਜਾਂਦਾ ਹੈ
‘‘
ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤਿ੍ਰਣੁ ਜਾਨੈ॥ (:/੬੧੩)
ਭਾਵ ਆਕਾਰ ਨੂੰ ਮੇਰੂ ਪਰਬਤ ਬਣਾ ਲਿਆ ਪਰ ਜਿਸ ਨੇ ਇਹ ਆਕਾਰ ਬਣਾਇਆ ਸੀ ਉਹ ਘਾਹ ਦੇ ਤੀਲੇ ਵਾਂਗ ਛੋਟਾ ਪ੍ਰਤੀਤ ਹੋਣ ਲੱਗ ਪਿਆ ਇਸ ਲਈ ਦੁਨਿਆਵੀ ਲੋਕ ਆਕਾਰ ਦੀ ਸ਼ਕਤੀ ਨੂੰ ਹੀ ਵੱਡਾ ਮੰਨ ਕੇ ਉਸ ਤੋਂ ਪ੍ਰਭਾਵਤ ਹੋਣ ਲੱਗ ਗਏ, ਆਸਥਾ ਧਾਰਨ ਲੱਗ ਪਏ। ਆਸਥਾ ਧਾਰਨਾ ਹੀ ਧਰਮ ਹੈ ਜਿਸ ਕਾਰਨ ਆਕਾਰ ਦੀ ਪੂਜਾ ਕਰਨੀ ਧਰਮ ਬਣ ਗਿਆ।
ਗੁਰੂ ਨਾਨਕ ਸਾਹਿਬ ਜੀ ਅਨੁਸਾਰ ਰੱਬ; ਸਰਗੁਣ ਰੂਪ ਚ ਸਰਬ ਵਿਆਪਕ ਜੋਤਿ ਦੇ ਆਧਾਰ ਤੇ ਮੌਜੂਦ ਹੈ
‘‘ਸਭ ਮਹਿ ਜੋਤਿ, ਜੋਤਿ ਹੈ ਸੋਇ॥’’ ਸੋਹਿਲਾ (:/੧੩)
ਗੁਰੂ ਨਾਨਕ ਦੇਵ ਜੀ ਦਾ ਸੰਸਾਰ ਚ ਆਗਮਨ
 
‘‘ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥’’ (:/੭੪੯)
ਵਾਲੀ ਭਾਵਨਾ ਨੂੰ ਦਰਸਾਉਂਦਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ਕਿ
‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ॥’’ (:/੬੫੧)
ਭਾਵ ਜਨਮ ਮਰਨ ਇੱਕ ਵਿਕਾਰ ਭਾਵਨਾ ਦੀ ਉਪਜ ਹੈ ਜਿਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨਹੀਂ ਆਏ, ਨਹੀਂ ਪਧਾਰੇ। ਇਸ ਵਾਕ ਮਨ ਸ਼ਬਦ ਦਾ ਅਰਥ ਅੰਤਹਕਰਣ ਹੈ, ਨਾ ਕਿ ਸੰਕਲਪ ਤੇ ਵਿਕਲਪ ਦਾ ਸੰਗਰਹਿ ਰੂਪ ਮਨਮਹਾਨ ਕੋਸ਼ ਅਨੁਸਾਰ ਅੰਤਹਕਰਣ ਇੱਕ ਉਹ ਇੰਦ੍ਰੀ ਹੈ ਜਿਸ ਦੇ ਸੰਜੋਗ ਨਾਲ ਬਾਹਰਲੀਆਂ ਚਾਰ ਇੰਦ੍ਰੀਆਂ ਕੰਮ ਕਰਦੀਆਂ ਹਨ।
1.       ਮਨ ਭਾਵ ਸੰਕਲਪ (ਇੱਕ ਮਨੋਰਥ, ਇੱਕ ਖਿਆਲ ਆਦਿ) ਅਤੇ ਵਿਕਲਪ (ਕਈ ਖਿਆਲ, ਸੰਦੇਹ, ਸ਼ੱਕ ਆਦਿ) ਫੁਰਨੇ ਪੈਦਾ ਕਰਨ ਵਾਲਾ ਇੰਦ੍ਰਾ।
2.       ਬੁਧਿ ਭਾਵ ਨਵੇਂ ਵੀਚਾਰ ਅਤੇ ਯਕੀਨ ਬਣਾਉਣ ਵਾਲੀ ਇੰਦ੍ਰੀ।
3.       ਚਿੱਤ ਭਾਵ ਭੂਤਕਾਲ ਦੀਆਂ ਯਾਦਾਂ ਦਾ ਸੰਗਰਹਿ।
ਯਾਦ ਰਹੇ, ਕਿ ਬੁਧਿ (ਅਕਲ, ਸਮਝ) ਵਰਤਮਾਨ ਅਤੇ ਭਵਿੱਖਕਾਲ ਦੇ ਜੀਵਨ ਤੇ ਪ੍ਰਭਾਵ ਪਾਉਂਦੀ ਹੈ ਜਦਕਿ ਚਿੱਤ (ਚਿੱਤਰਕਾਰੀ, ਕੈਮਰਾ, ਫੋਟੋ) ਕੇਵਲ ਭੂਤਕਾਲ ਦੀ ਯਾਦ ਸ਼ਕਤੀ ਨੂੰ ਵਧਾਉਂਦਾ (ਇਕੱਠਾ ਕਰਦਾ) ਰਹਿੰਦਾ ਹੈ, ਪੰਜ ਗਿਆਨ ਇੰਦਰਿਆਂ (ਨੱਕ, ਕੰਨ, ਰਸਨਾ, ਅੱਖਾਂ ਅਤੇ ਤ੍ਵਚਾ ਜਾਂ ਤੁਚਾ) ਰਾਹੀਂ ਖਿੱਚੀਆਂ ਗਈਆਂ ਤਸਵੀਰਾਂ (ਯਾਦ ਸ਼ਕਤੀ) ਨੂੰ ਸੰਭਾਲਣਾ ਹੀ ਚਿੱਤ ਦੀ ਸ਼ਕਤੀ ਹੈ, ਚਿੱਤ ਦਾ ਮੂਲ ਸ੍ਰੋਤ ਹੈ।
4.       ਅਹੰਕਾਰ ਜਾਂ ਮਮਤਾ ਭਾਵ ਉਹ ਇੰਦ੍ਰੀ ਜੋ ਪਦਾਰਥਾਂ ਨਾਲ ਸੰਬੰਧ ਬਣਾਉਣ ਵਲ ਪ੍ਰੇਰਦੀ ਹੈ।
ਉਕਤ ਅੰਤਹਕਰਣ ਭਾਵ ਚਾਰੇ ਇੰਦ੍ਰੀਆਂ ਬਾਰੇ ਗੁਰੂ ਨਾਨਕ ਦੇਵ ਜੀ ਇਉਂ ਫ਼ੁਰਮਾ ਰਹੇ ਹਨ ਕਿ
‘‘
ਤਿਥੈ ਘੜੀਐ, ਸੁਰਤਿ, ਮਤਿ, ਮਨਿ, ਬੁਧਿ॥’’ ਜਪੁ (: /)
ਭਾਵ ਮਸ਼ੱਕਤ (ਦਿਮਾਗ਼ੀ ਗਿਆਨ ਨੂੰ ਜੀਵਨ ਚ ਅਪਣਾਉਣਾ) ਕਰਨ ਵਾਲੀ ਅਵਸਥਾ ਚ ਇਹ ਚਾਰੇ ਇੰਦ੍ਰੀਆਂ ਭਾਵ ਅੰਤਹਕਰਣ ਘੜਿਆ ਜਾਂਦਾ ਹੈ। ਇਨ੍ਹਾਂ ਚਾਰੇ ਇੰਦ੍ਰੀਆਂ (ਅੰਤਹਕਰਣ) ਦੀ ਹੋਂਦ, ਸਾਡੇ ਸਰੀਰਕ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.