ਕੈਟੇਗਰੀ

ਤੁਹਾਡੀ ਰਾਇ



ਬਲਦੀਪ ਸਿੰਘ ਰਾਮੂੰਵਾਲੀਆ
ਕਹਾਣੀ :- ਬਿਰਧ ਆਸ਼ਰਮ (ਸਚ ਦੇ ਨੇੜੇ)
ਕਹਾਣੀ :- ਬਿਰਧ ਆਸ਼ਰਮ (ਸਚ ਦੇ ਨੇੜੇ)
Page Visitors: 2735

ਕਹਾਣੀ :- ਬਿਰਧ ਆਸ਼ਰਮ (ਸਚ ਦੇ ਨੇੜੇ)
ਹੋਇਆ ਇੰਝ ਮੇਰਾ ਇਕ ਦੋਸਤ ਹੈ ਹਰਨਾਮ ਸਿੰਘ। ਗੁਰਬਾਣੀ ਦਾ ਅਤਿ ਪ੍ਰੇਮੀ ਤੇ ਲੋਕਾਈ ਚੋ ਰੱਬ ਦੇਖਣ ਵਾਲਾ। ਲੋਕਾਂ ਦੇ ਦੁਖਦੇ ਸੁਖਦੇ ਨਾਲ ਖੜਨ ਵਾਲਾ ਉਹ ਸ਼ਹਿਰ ਚ ਰਹਿੰਦਾ ਹੈ ਜਿਥੇ ਉਸਦੀ ਆਪਣੀ ਮੈਡੀਕਲ ਦੀ ਦੁਕਾਨ ਹੈ। ਰਬ ਨੇ ਬਹੁਤ ਕੁਝ ਦਿਤਾ ਉਸ ਨੂੰ ਧਨ ਪਦਾਰਥ ਸੇਵਾ ਦੀ ਭਾਵਨਾ ਤੇ ਸੰਤੋਖ ਵੀ ਅਤਿ ਦਰਜੇ ਦਾ। ਮੈ ਗਲ ਨੂੰ ਨਾ ਵਧਾਉਦਾ ਹੋਇਆ ਆਪਣੀ ਗਲ ਵਲ ਆਵਾਂ ਜਿਸ ਨੇ ਮੈਥੋ ਇਹ ਗਲ ਲਿਖਵਾਈ।
ਇਸ ਵਾਰ ਜਦ ਉਹ ਮੈਨੂੰ ਪਿੰਡ ਮਿਲਣ ਆਇਆ ਕੁਝ ਉਦਾਸ ਸੀ ਮੈ ਉਸ ਤੋ ਉਸਦੀ ਉਦਾਸੀ ਦਾ ਕਾਰਨ ਪੁਛਿਆ ਤਾਂ ਉਹ ਕਹਿਣ ਲਗਾ ਵੀਰ ਥੌੜੇ ਦਿਨ ਹੋਏ ਇਕ ਮਾਈ ਮੈਨੂੰ ਮਿਲਣ ਲਈ ਆਈ ਦੁਕਾਨ ਤੇ ਉਹ ਵੀ ਖਾਸ ਤੌਰ ਤੇ ਮੈ ਪੁਛਿਆ ਕਿਵੇ ਆਈ ਮਾਈ? ਕੀ ਕਹਿੰਦੀ ਸੀ ਉਹ?
ਤਾਂ ਹਰਨਾਮ ਕਹਿੰਦਾ ਪਹਿਲਾ ਤਾਂ ਉਸ ਨੇ ਆ ਕੇ ਅਸੀਸ ਦਿਤੀ ਮੈ ਚਾਹ ਪਾਣੀ ਪੁਛਿਆ ਫਿਰ ਮੈਨੂੰ ਕਹਿੰਦੀ ਪੁਤ ਮੈ ਤੇਰਾ ਨਾਮ ਬਹੁਤ ਸੁਣਿਆ..ਮੈ ਕਿਹਾ ਮਾਈ ਬਸ ਸਭ ਤੁਹਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਉਹ ਕਹਿਣ ਲਗੀ ਪੁਤ ਆਹ ਨਾਲ ਦੀਆਂ ਦੁਕਾਨਾ ਤੇਰੀਆਂ ਨੇ ਤਾਂ ਮੈ ਕਿਹਾ ਹਾਂਜੀ ਮਾਤਾ ਤਾਂ ਮਾਈ ਕਹਿੰਦੀ ਇਹਨਾਂ ਚ ਕੀ ਹੁੰਦਾ ਸਭ ਖੁਲੀਆਂ ਨੇ ਪਰ ਤੂੰ ਤਾਂ ਇਥੇ ਬੈਠੇ...ਤਾਂ ਮੈ ਕਿਹਾ ਮਾਤਾ ਇਕ ਵਿਚ ਗਰੀਬ ਬਚਿਆ ਨੂੰ ਮੁਫਤ ਕੰਪਿਊਟਰ ਸਿਖਾਇਆ ਜਾਂਦਾ, ਇਕ ਦੁਕਾਨ ਚ ਬਚੀਆਂ ਨੂੰ ਮੁਫਤ ਸਿਲਾਈ ਕਢਾਈ ਤੇ ਖਾਣਾ ਬਨਾਉਣ ਦਾ ਕੋਰਸ ਦਿਤਾ ਜਾਂਦਾ ਹੈ। ਮਾਤਾ ਕਹਿੰਦੀ ਪੁਤ ਤੇ ਜਿਹੜੀ ਇਕ ਹੋਰ ਖਾਲੀ ਦੁਕਾਨ ਪਈ ਆ ਉਹ ਤਾਂ ਮੈ ਕਿਹਾ ਮਾਤਾ ਉਹ ਅਜੇ ਵਹਿਲੀ ਹੈ ਤਾਂ ਮਾਤਾ ਕਹਿਣ ਲਗੀ ਪੁਤ ਇਹ ਕੰਮ ਕਰਨ ਲਈ ਪੈਸਾ ਕਿਥੋ ਆਉਦਾ ਤਾਂ ਮੈ ਕਿਹਾ ਮਾਤਾ ਕੁਝ ਦਸਵੰਧ ਮੈ ਕਢਦਾ ਤੇ ਕੁਝ ਮੇਰੇ ਦੋਸਤ ਅਸੀ ਧਾਰਮਿਕ ਸਾਥਨਾਂ ਦੀਆਂ ਗੋਲਕਾਂ ਚ ਪਾਉਣ ਵਾਲਾ ਪੈਸਾ ਸਗੋ ਇਹੋ ਜਿਹੇ ਸਮਾਜ ਦੇ ਭਲੇ ਦੇ ਕੰਮਾ ਵਾਸਤੇ ਵਰਤਦੇ ਆ...ਤਾਂ ਮਾਈ ਕਹਿੰਦੀ ਪੁਤ ਜੇ ਮੈ ਤੇਰੀ ਚੌਥੀ ਬੰਦ ਪਈ ਦੁਕਾਨ ਚਲਾ ਦਿਆ ...ਮੈ ਕਿਵੇ ਮਾਤਾ ਤਾਂ ਮਾਤਾ ਦਾ ਜੁਆਬ ਸੀ ਪੁਤ ਮੇਰੇ ਤਿੰਨ ਪੁਤ ਨੇ ਚੰਗੀਆਂ ਨੌਕਰੀਆਂ ਤੇ ਨੇ ਨੂੰਹਾਂ ਪੜੀਆਂ ਲਿਖੀਆਂ ਮਾਡਰਨ ਨੇ ਕੋਠੀਆਂ ਨੇ ਪਰ ਮੇਰੇ ਲਈ ਕਿਤੇ ਟਿਕਾਣਾ ਨਹੀ ਵੇ ਜਿਉਣ ਜੋਗਿਆ ਮੇਰੇ ਬਚਿਆ ਜਿਥੇ ਤੂੰ ਗਰੀਬਾਂ ਨੂੰ ਮੁਫਤ ਪੜਾਉਣਾ ...ਬਚੀਆਂ ਨੂੰ ਮੁਫਤ ਸਿਲਾਈ ਕਢਾਈ ਕਰਾਉਣਾ ਵੇ ਮੇਰੇ ਬਚਿਆ ਜਿਹੜੀ ਚੌਥੀ ਦੁਕਾਨ ਤੇਰੀ ਖਾਲੀ ਪਈ ਵੇ ਉਥੇ ਇਕ ਬਿਰਧ ਆਸ਼ਰਮ ਹੀ ਬਣਾ ਦੇ ਸਾਨੂੰ ਘਰੋ ਕਢਿਆਂ ਨੂੰ ਵੀ ਬੁਢੇਪਾ ਕਟਣਾ ਸੋਖਾ ਹੋ ਜੋ...ਇਨੀ ਗਲ ਕਰ ਕੇ ਹਰਨਾਮ ਰੋ ਪਿਆ ਮੇਰੀ ਵੀ ਅੱਖਾਂ ਚ ਹੰਝੂ ਆ ਗਏ ਤੇ ਸੋਚਣ ਲਗਾ ਓ ਮਾਲਕਾ ਮਾਂ ਬਾਪ ਜੋ ਆਪਣੀ ਜ਼ਿੰਦਗੀ ਔਲਾਦ ਦਾ ਸਭ ਕੁਝ ਸਾਂਭਣ ਤੇ ਲਾ ਦਿੰਦੇ ਨੇ ਔਲਾਦ ਹੀ ਉਹਨਾ ਨੂੰ ਆਖਰੀ ਸਮੇ ਇੰਝ ਘਰੋ ਕਿਉ ਕਢ ਦਿੰਦੀ ਹੈ?
ਸ਼ਾਇਦ ਸਿਆਣਿਆ ਤਾਂ ਹੀ ਮਾਪੇ ਕੁਮਾਪੇ ਨੀ ਹੁੰਦੇ ਪੁਤ ਕਪੁਤ ਹੋ ਜਾਂਦੇ ਪਰ ਦੁਨੀਆਂ ਵਾਲਿਓ ਯਾਦ ਰਖਿਓ ਜੇਹਾ ਬੀਜੈ ਤੇਹਾ ਲੁਣੈ ਜੋ ਅਜ ਤੁਸੀ ਆਪਣੇ ਮਾਂ ਬਾਪ ਨਾਲ ਕਰ ਰਹੇ ਹੋ ਉਹ ਕਲ ਤੁਹਾਡੇ ਨਾਲ ਹੋਣਾ !

ਬਲਦੀਪ ਸਿੰਘ ਰਾਮੂੰਵਾਲੀਆ
096543-42039

________________________________________

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.