ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਦੂਜਾ ਵਿਸ਼ਾ –ਮਨੁੱਖਾ ਜਨਮ ਸਵਾਰਨ ਅਤੇ ਵਿਗਾੜਨ ਵਿਚ ਮਨ ਦਾ ਰੋਲ ?) (ਭਾਗ ਪਹਿਲਾ) ਸੁਣਿ ਮਨ ਅੰਧੇ ਕੁਤੇ ਕੂੜਿਆਰ ॥ (662)
(ਦੂਜਾ ਵਿਸ਼ਾ –ਮਨੁੱਖਾ ਜਨਮ ਸਵਾਰਨ ਅਤੇ ਵਿਗਾੜਨ ਵਿਚ ਮਨ ਦਾ ਰੋਲ ?) (ਭਾਗ ਪਹਿਲਾ) ਸੁਣਿ ਮਨ ਅੰਧੇ ਕੁਤੇ ਕੂੜਿਆਰ ॥ (662)
Page Visitors: 3097

   (ਦੂਜਾ ਵਿਸ਼ਾ –ਮਨੁੱਖਾ ਜਨਮ ਸਵਾਰਨ ਅਤੇ ਵਿਗਾੜਨ ਵਿਚ ਮਨ ਦਾ ਰੋਲ ?)
                                   (ਭਾਗ ਪਹਿਲਾ)
        ਸੁਣਿ ਮਨ ਅੰਧੇ ਕੁਤੇ ਕੂੜਿਆਰ ॥  (662)
           

  ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥
  ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥1॥
 ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥1॥ਰਹਾਉ॥
 ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥
 ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥2 ॥
 ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥
 ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥3॥
 ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥
 ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ
॥4॥4॥6॥        (662)

ਵਿਆਖਿਆ:-
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥1॥ਰਹਾਉ॥
   ਹੇ ਅਗਿਆਨੀ , ਲਾਲਚੀ ਅਤੇ ਫਰੇਬੀ ਮਨ , ਸੁਣ । ਸੱਚਾ ਮਨੁੱਖ ਬਿਨਾ ਬੋਲਿਆਂ ਹੀ ਆਪਣੇ ਆਚਾਰ-ਵਿਹਾਰ ਤੋਂ ਪਛਾਣਿਆ ਜਾਂਦਾ ਹੈ ।
 ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥
 ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ
॥1॥
  ਜੇ ਚੋਰ , ਆਪਣੇ ਬਚਾਉ ਲਈ ਕਿਸੇ ਦੀ ,ਖੁਸ਼ਾਮਦ ਕਰੇ ਤਾਂ ਵੀ ਜਾਣਕਾਰ ਬੰਦੇ ਨੂੰ ਉਸ ਦਾ ਵਿਸ਼ਵਾਸ ਨਹੀਂ ਹੁੰਦਾ । ਜੇ ਚੋਰ ਉਸ ਦੀ ਬੁਰਾਈ ਕਰੇ , ਤਾਂ ਵੀ ਉਸ ਬੰਦੇ ਤੇ ਭੋਰਾ ਜਿਹਾ ਵੀ ਅਸਰ ਨਹੀਂ ਹੁੰਦਾ । ਕੋਈ ਵੀ ਮਨੁੱਖ ਕਿਸੇ ਚੋਰ ਦੀ ਹਾਮੀ ਨਹੀਂ ਭਰ ਸਕਦਾ , ਉਸ ਦੀ ਹਮਾਇਤ ਨਹੀਂ ਕਰ ਸਕਦਾ , ਕਿਉਂਕਿ ਚੋਰ ਦਾ ਕੀਤਾ ਹੋਇਆ ਕੰਮ , ਚੰਗਾ ਕਿਵੇਂ ਹੋ ਸਕਦਾ ਹੈ ? ਚੰਗਾ ਨਹੀਂ ਹੋ ਸਕਦਾ ।
ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥
ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ
॥2 ॥
 ਜੇ ਚੋਰ ਸੋਹਣਾ ਅਤੇ ਸਿਆਣਾ ਵੀ ਹੋਵੇ ,  ਤਾਂ ਵੀ ਉਸ ਦੀ ਪੁੱਛ-ਪੜਤਾਲ ਖੋਟੇ ਸਿੱਕੇ ਵਾਙ ਦੋ ਕੌਡਾਂ ਹੀ ਹੈ , ਨਾ ਬਰਾਬਰ ਹੈ । ਜੇ ਖੋਟੇ ਸਿੱਕੇ ਨੂੰ ਖਰਿਆਂ ਵਿਚ ਵੀ ਰਲਾ ਦੇਈਏ , ਤਾਂ ਵੀ ਪਰਖ ਵੇਲੇ ਉਹ ਖੋਟਾ ਹੀ ਨਿਕਲਦਾ ਹੈ । ਇਵੇਂ ਹੀ ਜੇ ਚੋਰ ਭਲੇ ਬੰਦਿਆਂ ਨਾਲ ਵੀ ਰਲਿਆ ਰਹੇ , ਫਿਰ ਵੀ ਉਹ ਆਪਣੇ ਆਚਾਰ-ਵਿਹਾਰ ਤੋਂ ਪਛਾਣਿਆ ਜਾਂਦਾ ਹੈ ।
 ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥
 ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ
॥3॥
   ਮਨੁੱਖ ਜੈਸਾ ਕੰਮ ਕਰਦਾ ਹੈ ਉਸ ਨੂੰ ਉਸ ਦਾ ਵੈਸਾ ਹੀ ਫਲ ਮਿਲਦਾ ਹੈ , ਹਰ ਕੋਈ ਆਪਣੇ ਕਰਮਾਂ ਦੁਆਰਾ ਬੀਜ , ਬੀਜ ਕੇ , ਉਸ ਦਾ ਫਲ ਆਪ ਹੀ ਖਾਂਦਾ ਹੈ । ਜੇ ਕੋਈ ਮਨੁੱਖ ਆਪਣੀ ਵਡਿਆਈ ਦੀਆਂ ਕਸਮਾਂ ਆਪ ਹੀ ਖਾਈ ਜਾਵੇ , ਉਸ ਨਾਲ ਕੋਈ ਫਰਕ ਨਹੀਂ ਪੈਂਦਾ , ਉਸ ਦੀ ਜਿਹੋ-ਜਿਹੀ ਮਨ-ਬਿਰਤੀ ਹੈ , ਉਹ ਵੈਸੇ ਹੀ ਕੰਮ ਕਰਦਾ ਹੈ ।
ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥
ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ
॥4॥4॥6॥        (662)
  ਜੇ ਕੋਈ ਬੰਦਾ , ਝੂਠੀਆਂ ਅਤੇ ਵਿਅਰਥ ਗੱਲਾਂ ਨਾਲ , ਸੰਸਾਰ ਨੂੰ ਧੋਖਾ ਦੇਈ ਜਾਵੇ , ਅਤੇ ਸੰਸਾਰ ਉਸ ਨੂੰ ਚੰਗਾ ਆਖੀ ਜਾਵੇ , ਪਰ ਉਹ ਤੇਰੀ ਨਿਗਾਹ ਵਿਚ ਚੰਗਾ ਨਹੀਂ ਹੋ ਸਕਦਾ ।  
 ਹੇ ਨਾਨਕ , ਉਹ ਦਿਲਾਂ ਦੀਆਂ ਜਾਨਣ ਵਾਲਾ ਪ੍ਰਭੂ ਬਹੁਤ ਸਿਆਣਾ ਹੈ , ਉਹ ਸਭ-ਕੁਝ ਜਾਣਦਾ ਹੈ । ਝੂਠੇ ਬੰਦੇ ਨਾਲੋਂ ਉਹ ਅਕਲ-ਹੀਣ ਚੰਗਾ ਹੈ , ਜੋ ਤੈਨੂੰ ਭਾ-ਜਾਵੇ , ਤੈਨੂੰ ਚੰਗਾ ਲੱਗੇ , ਉਹ ਤੇਰੇ ਦਰ ਤੇ ਪਰਵਾਨ ਹੋ ਜਾਂਦਾ ਹੈ ।   

                                                      ਅਮਰ ਜੀਤ ਸਿੰਘ ਚੰਦੀ
                                                             24-9-2014


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.