ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!) (ਭਾਗ ਤੀਜਾ) ਮਨਮੁਖ ਅਗਿਆਨਿ ਕੁਮਾਰਗਿ ਪਾਏ ॥ ….. ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥ (230-31)
(ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!) (ਭਾਗ ਤੀਜਾ) ਮਨਮੁਖ ਅਗਿਆਨਿ ਕੁਮਾਰਗਿ ਪਾਏ ॥ ….. ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥ (230-31)
Page Visitors: 3052

                                  (ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!)

                                                     (ਭਾਗ ਤੀਜਾ) 

            ਮਨਮੁਖ ਅਗਿਆਨਿ ਕੁਮਾਰਗਿ ਪਾਏ ॥ …..

            ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥  (230-31)

            ਬ੍ਰਹਮਾ ਮੂਲੁ ਬੇਦ ਅਭਿਆਸਾ ॥ 

            ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥

            ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥1॥

            ਹਰਿ ਹਰਿ ਰਾਖੇ ਸਤਿਗੁਰੂ ਮਿਲਾਇਆ ॥

            ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥1॥ਰਹਾਉ॥           

            ਤ੍ਰੈ ਗੁਣਬਾਣੀ ਬ੍ਰਹਮ ਜੰਜਾਲਾ ॥

            ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥

            ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥2॥

            ਮਨਮੁਖ ਅਗਿਆਨਿ ਕੁਮਾਰਗਿ ਪਾਏ ॥

            ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥    

            ਭਵਜਲਿ ਡੂਬੇ ਦੂਜੇ ਭਾਏ ॥3॥

            ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥

            ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥

            ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਹੈ ॥4॥

            ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥

            ਹਉਮੈ ਦੂਜਾ ਸਬਦਿ ਜਲਵੈ ॥

            ਨਾਮੈ ਰਾਤੇ ਹਰਿ ਗੁਣ ਗਾਵੈ ॥5॥

            ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥

            ਚਰਣੀ ਲਾਗੈ ਤਾ ਮਹਲੁ ਪਾਵੈ ॥

            ਸਦ ਹੀ ਨਿਰਮਲੁ ਸਹਜਿ ਸਮਾਵੈ ॥6॥

            ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥

            ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥

            ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥7॥

            ਪੂਰੈ ਸਤਿਗੁਰਿ ਸਬਦੁ ਸੁਣਾਇਆ ॥ 

            ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥

            ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥8॥4॥       (230-31)


             ਹਰਿ ਹਰਿ ਰਾਖੇ ਸਤਿਗੁਰੂ ਮਿਲਾਇਆ ॥
             ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥1॥ਰਹਾਉ॥
    ਹੇ ਭਾਈ , ਕਰਤਾਰ ਨੇ ਸਾਨੂੰ ਸੱਚੇ ਗੁਰੂ (ਸ਼ਬਦ ਗੁਰੂ) ਨਾਲ ਮਿਲਾ ਕੇ , ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ ਹੈ ।ਗੁਰੂ ਨੇ ਸਾਨੂੰ ਹਰ ਰੋਜ਼ ਹਰੀ ਦੀ ਭਗਤੀ ਨਾਲ ਜੋੜ ਕੇ, ਉਸ ਦੇ ਨਾਮ ਨੂੰ ਸਾਡੇ ਹਿਰਦੇ ਵਿਚ ਦ੍ਰਿੜ ਕਰ ਦਿੱਤ ਹੈ , ਪੁਕਿਆਂ ਕਰ ਦਿੱਤਾ ਹੈ ।                 

            ਬ੍ਰਹਮਾ ਮੂਲੁ ਬੇਦ ਅਭਿਆਸਾ ॥
            ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥
            ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥1॥
    ਬ੍ਰਹਮਾ ਸਾਰੇ ਦੇਵਤਿਆਂ ਦਾ ਮੂਲ ਅਤੇ ਵੇਦ-ਅਭਿਆਸ ਦਾ ਰਸਤਾ ਚਲਾਉਣ ਵਾਲਾ ਮੰਨਿਆ ਜਾਂਦਾ ਹੈ । ਉਸ ਤੋਂ ਉਪਜੇ ਦੇਵਤੇ , ਮੋਹ ਵਿਚ ਫਸੇ ਹੋਏ ਹੀ ਦੱਸੇ ਜਾਂਦੇ ਹਨ । ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਭਟਕਦੇ ਰਹੇ ਅਤੇ ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਟਿਕਾਣਾ ਨਾ ਮਿਲਿਆ ।

           ਤ੍ਰੈ ਗੁਣਬਾਣੀ ਬ੍ਰਹਮ ਜੰਜਾਲਾ ॥
           ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥
           ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥2॥
    ਬ੍ਰਹਮਾ ਵਲੋਂ ਰਚੀ ਵੇਦਾਂ ਦੀ ਬਾਣੀ , ਮਾਇਆ ਦੇ ਤਿੰਨਾਂ ਗੁਣਾਂ ਦੇ ਆਸਰੇ , ਮਾਇਆ ਦੇ ਜੰਜਾਲ ਵਿਚ ਹੀ ਫਸਾਈ ਰੱਖਦੀ ਹੈ । ਜਿਸ ਨੂੰ ਪੜ੍ਹ ਕੇ ਪੰਡਿਤ ਲੋਕ , ਵਾਦ-ਵਿਵਾਦ ਹੀ ਰਚਾ ਸਕਦੇ ਹਨ , ਪਰ ਉਸ ਆਸਰੇ ਜਮ ਦੀ ਮਾਰ ਤੋਂ ਨਹੀਂ ਬਚਿਆ ਜਾ ਸਕਦਾ ।ਜਮ ਦਾ ਸਾਇਆ ਉਨ੍ਹਾਂ ਦੇ ਸਿਰ ਤੇ ਬਣਿਆ ਹੀ ਰਹਿੰਦਾ ਹੈ ।ਇਸ ਬਾਣੀ ਆਸਰੇ ਉਹ ਦੁਨੀਆ ਦੇ ਮੂਲ ਨੂੰ ਨਹੀਂ ਸਮਝ ਸਕਦੇ , ਬਲਕਿ ਉਨ੍ਹਾਂ ਦਾ ਕੰਮ ਕੁਝ ਇਵੇਂ ਹੁੰਦਾ ਹੈ ਜਿਵੇਂ , ਧਾਨ ਦੇ ਦਾਣੈ ਝਾੜ ਲੈਣ ਮਗਰੋਂ , ਬਚੀ ਪਰਾਲੀ ਦੀਆਂ ਪੰਡਾਂ ਬੰਨਣ ਦਾ ਕੰਮ ਹੋਵੇ , ਯਾਨੀ ਆਤਮਕ ਪੱਖੋਂ ਉਸ ਕੰਮ ਦਾ ਕੋਈ ਮਹੱਤਵ ਨਹੀਂ ਹੁੰਦਾ ।

             ਮਨਮੁਖ ਅਗਿਆਨਿ ਕੁਮਾਰਗਿ ਪਾਏ ॥
            ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥    
            ਭਵਜਲਿ ਡੂਬੇ ਦੂਜੇ ਭਾਏ ॥3॥
    ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਗਿਆਨ-ਹੀਣ ਹੋਣ ਕਾਰਨ ਕੁਮਾਰਗ (ਗਲਤ ਰਾਹ ਤੇ) ਪਏ ਰਹਿੰਦੇ ਹਨ । ਉਹ ਹਰੀ ਦੇ ਨਾਮ , ਕਰਤਾਰ ਦੀ ਰਜ਼ਾ ਬਾਰੇ ਤਾਂ ਜਾਣਦੇ ਨਹੀਂ , ਆਪਣੇ ਵਲੋਂ ਮਿੱਥੇ ਫੋਕਟ ਕਰਮ-ਕਾਂਡਾਂ ਨੂੰ ਹੀ , ਮਨ ਕਰ ਕੇ ਪੱਕਿਆਂ (ਸਹੀ ਰਾਹ) ਮੰਨ ਲੈਂਦੇ ਹਨ, ਅਜਿਹੇ ਮਨੁੱਖ ਪਰਮਾਤਮਾ ਨਾਲ ਪਿਆਰ ਪਾਉਣ ਦੀ ਥਾਂ, ਮਾਇਆ ਨਾਲ ਪਿਆਰ ਪਾ ਕੇ , ਸੰਸਾਰ ਸਮੁੰਦਰ ਵਿਚ ਹੀ ਡੁੱਬ ਜਾਂਦੇ ਹਨ ।  

            ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥
           ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥
           ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥4॥
     ਸਾਰੀ ਉਮਰ ਮਾਇਆ ਦੀ ਤ੍ਰਿਸ਼ਨਾ ਵਿਚ ਫਸਿਆ ਬੰਦਾ ਵੀ ਆਪਣੇ ਆਪ ਨੂੰ ਪੰਡਿਤ (ਵਿਦਵਾਨ) ਅਖਵਾਂਦਾ ਹੈ , ਜਦ ਕਿ ਅਸਲੀਅਤ ਵਿਚ ਉਹ ਮੋਹ-ਮਾਇਆ ਵਿਚ ਫਸਿਆ, ਸਾਰੀ ਉਮਰ ਦੁੱਖ ਭੋਗਦਾ ਰਹਿੰਦਾ ਹੈ। ਗਲ ਵਿਚ ਆਤਮਕ ਮੌਤ ਦੀ ਫਾਹੀ ਪਈ ਹੋਣ ਕਾਰਨ. ਆਤਕ ਮੌਤ ਉਸ ਨੂੰ ਸਦਾ ਦੁਖੀ ਰਖਦੀ ਹੈ ।   

            ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥
            ਹਉਮੈ ਦੂਜਾ ਸਬਦਿ ਜਲਵੈ ॥
            ਨਾਮੈ ਰਾਤੇ ਹਰਿ ਗੁਣ ਗਾਵੈ ॥5॥
    ਗੁਰਮੁਖਿ ਬੰਦਾ , ਪ੍ਰਭੂ ਦੇ ਨਾਮ ਵਿਚ ਹੀ ਮਸਤ , ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ । ਇਵੇਂ ਉਹ ਸ਼ਬਦ ਵਿਚਾਰ ਆਸਰੇ ਮੋਹ-ਮਾਇਆ ਅਤੇ ਉਸ ਤੋਂ ਉਪਜੀ ਹਉਮੈ ਨੂੰ ਸਾੜ ਕੇ ਖਤਮ ਕਰ ਲੈਂਦਾ ਹੈ ।ਆਤਮਕ ਮੌਤ ਅਜਿਹੇ ਬੰਦੇ ਦੇ ਨੇੜੇ ਨਹੀਂ ਆਉਂਦੀ ।

            ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥
           ਚਰਣੀ ਲਾਗੈ ਤਾ ਮਹਲੁ ਪਾਵੈ ॥
           ਸਦ ਹੀ ਨਿਰਮਲੁ ਸਹਜਿ ਸਮਾਵੈ ॥6॥
    ਮਾਇਆ, ਕਰਤਾਰ ਦੇ ਭਗਤਾਂ ਦੀ , ਪ੍ਰਭੂ ਨਾਲ ਪਿਆਰ ਕਰਨ ਵਾਲਿਆਂ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ । ਜਿਹੜਾ ਬੰਦਾ ਉਨ੍ਹਾਂ ਪ੍ਰਭੂ ਭਗਤਾਂ ਦੀ ਸੰਗਤ ਵਿਚ ਜੁੜਿਆ ਰਹਿੰਦਾ ਹੈ, ਉਹ ਵੀ ਪਰਮਾਤਮਾ ਦੀ ਨੇੜਤਾ ਪਰਾਪਤ ਕਰ ਲੈਂਦਾ ਹੈ , ਉਹ ਵੀ ਆਪਣੇ ਮਨ ਦੀ ਮੈਲ ਸਾਫ ਕਰ ਕੇ, ਹਮੇਸ਼ਾ ਸਹਜ ਵਿਚ , ਅਡੋਲਤਾ ਵਿਚ ਜੁੜਿਆ ਰਹਿੰਦਾ ਹੈ । 

            ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥
           ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥
           ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥7॥
   ਹੇ ਭਾਈ ਜਿਹੜੇ ਬੰਦੇ, ਵਾਹਿਗੁਰੂ ਦੀ ਸਿਫਤ-ਸਲਾਹ ਦੀਆਂ ਗੱਲਾਂ ਸੁਣਦੇ ਰਹਿੰਦੇ ਹਨ , ਉਹ ਸੰਸਾਰ ਵਿਚ ਧਨਵਾਨ ਜਾਪਦੇ ਹਨ, ਸਾਰੇ ਲੋਕ ਉਨ੍ਹਾਂ ਦਾ ਆਦਰ-ਮਾਣ ਕਰਦੇ, ਉਨ੍ਹਾਂ ਅੱਗੇ ਨਿੰਵਦੇ ਹਨ। ਉਹ ਸਹਜ ਵਿਚ ਟਿਕੇ ਹੀ , ਆਪਣੇ ਮਨ ਵਿਚ ਹਮੇਸ਼ਾ ਕਾਇਮ ਰਹਣ ਵਾਲੇ ਹਰੀ ਦੇ ਗੁਣ ਧਾਰਨ ਕਰੀ ਰਖਦੇ ਹਨ ।    

            ਪੂਰੈ ਸਤਿਗੁਰਿ ਸਬਦੁ ਸੁਣਾਇਆ ॥
            ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥
           ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥8॥4॥       (230-31)
    ਹੇ ਨਾਨਕ! ਜਿਸ ਮਨੁੱਖ ਨੂੰ ਸ਼ਬਦ ਗੁਰੂ ਨੇ ਆਪਣੇ ਗਿਆਨ ਨਾਲ ਜੋੜਿਆ ਹੈ , ਉਸ ਨੇ ਆਪਣੇ ਅੰਦਰੋਂ ਮਾਇਆ ਦੇ ਤਿੰਨਾ ਗੁਣਾਂ ਨੂੰ  ਦੂਰ ਕਰ ਕੇ, ਮਨ ਨੂੰ ਪ੍ਰਭੂ-ਪਿਆਰ ਨਾਲ ਜੋੜਿਆ ਹੈ । ਇਵੇਂ ਸ਼ਬਦ ਗੁਰੂ ਨੇ ਉਸ ਦੇ ਅੰਦਰੋਂ ਹਉਮੈ ਦੂਰ ਕਰ ਕੇ, ਉਸ ਨੂੰ ਵਾਹਿਗੁਰੂ ਦੀ ਰਜ਼ਾ ਨਾਲ ਜੋੜ ਦਿੱਤਾ ਹੈ । ਕਿਉਂਕਿ ,
               ਹਉਮੈ ਨਾਵੈ ਨਾਲ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥  (560)

                                            ਅਮਰ ਜੀਤ ਸਿੰਘ ਚੰਦੀ
                                               15-10-2014   

    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.