ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਚੌਥਾ, ਲੇਖਾ-ਜੋਖਾ) (ਭਾਗ ਦੂਜਾ) ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ (953)
(ਵਿਸ਼ਾ-ਚੌਥਾ, ਲੇਖਾ-ਜੋਖਾ) (ਭਾਗ ਦੂਜਾ) ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ (953)
Page Visitors: 3188

                                                          (ਵਿਸ਼ਾ-ਚੌਥਾ, ਲੇਖਾ-ਜੋਖਾ)

                                                                    (ਭਾਗ ਦੂਜਾ)      

                   ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥

                   ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥   (953)            

                  ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥          
                  ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥
                  ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥
                  ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥
                  ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
                  ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥
                  ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥
                  ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ
॥1॥
           ਗੁਰੂ ਸਾਹਿਬ ਸਵਾਲ ਖੜਾ ਕਰਦੇ ਹਨ ਕਿ , ਮੂਰਖ ਦੇ ਲੱਛਣ , ਮੂਰਖ ਦੀਆਂ ਨਿਸ਼ਾਨੀਆਂ ਕੀ ਹਨ ? ਅਤੇ ਮੂਰਖ ਕਰਦਾ ਕੀ ਹੈ ?    ਫਿਰ ਆਪ ਹੀ ਸਮਝਾਉਂਦੇ ਹਨ ਕਿ , ਜੋ ਬੰਦਾ ਮਾਇਆ-ਮੋਹ ਦਾ ਠੱਗਿਆ ਹੋਇਆ ਹੋਵੇ , ਪਰ ਆਪਣੇ-ਆਪ ਨੂੰ ਅੱਤ ਸਿਆਣਾ ਸਮਝਦਾ ਹੋਇਆ , ਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ , ਉਸ ਨੂੰ ਮੂਰਖ ਆਖੀਦਾ ਹੈ । ਮੂਰਖ ਕਰਦਾ ਕੀ ਹੈ ? ਜਿਹੜਾ ਆਪ ਮੂਰਖ ਹੋਵੇ ਉਹ ਬੰਦਾ ਹੀ ਕਿਸੇ ਦੂਸਰੇ ਮੂਰਖ ਦੀਆਂ ਗੱਲਾਂ ਸੁਣਦਾ ਹੈ , ਉਸ ਦੇ ਦੱਸੇ ਰਾਹ ਤੇ ਚਲਦਾ ਹੈ ।
     (ਇਹ ਗੱਲਾਂ ਅੱਜ ਦੇ ਸਾਰੇ ਡੇਰੇਦਾਰਾਂ ਅਤੇ ਗੁਰਦਵਾਰਾ ਪ੍ਰਬੰਧਕਾਂ ਤੇ ਲਾਗੂ ਹੁੰਦੀਆਂ ਹਨ)    
    ਮਾਇਆ ਦੀ ਖੁਮਾਰੀ ਅਤੇ ਹੰਕਾਰ ਵਿਚ ਕੀਤੇ ਸਾਰੇ ਕੰਮਾਂ ਆਸਰੇ ਹਮੇਸ਼ਾ ਦੁੱਖ ਹੀ ਖਟੀਦੇ ਹਨ ਅਤੇ , ਉਨ੍ਹਾਂ ਕਾਰਨ ਹਮੇਸ਼ਾ ਦੁਖੀ ਹੀ ਰਹੀਦਾ ਹੈ । ਮਾਇਆ ਨੂੰ ਹੱਦੋਂ-ਵੱਧ ਪਿਆਰ ਕਰਨ ਵਾਲਾ , ਉਸ ਤੋਂ ਬਚਾਉ ਦਾ ਕੀ ਉੱਦਮ ਕਰ ਸਕਦਾ ਹੈ ? (ਕੋਈ ਨਹੀਂ) ਉਹ ਤਾਂ ਹਮੇਸ਼ਾ ਮਾਇਆ ਰੂਪੀ ਖੂਹ ਵਿਚ ਹੀ ਡੁੱਬਾ ਰਹਿੰਦਾ ਹੈ ।
   ਜਿਹੜਾ ਬੰਦਾ ਗੁਰਮੁਖ ਹੁੰਦਾ ਹੈ , ਉਹ ਗੁਰੂ ਦੀ ਸਿਖਿਆ ਤੇ ਵਿਚਾਰ ਕਰਦਾ ਹੋਇਆ , ਮਾਇਆ-ਮੋਹ ਤੋਂ ਦੂਰ ਹੀ ਰਹਿੰਦਾ ਹੈ । ਉਸ ਦਾ ਹਰੀ ਦੇ ਨਾਮ ਆਸਰੇ ਉਧਾਰ ਹੋ ਜਾਂਦਾ ਹੈ , ਉਸ ਦੇ ਸਤਸੰਗੀ ਵੀ , ਉਸ ਦਾ ਅਨੁਸਰਨ ਕਰਦੇ , ਪ੍ਰਭੂ ਦਾ ਨਾਮ ਜਪ ਕੇ , ਡੁਬਣੋਂ ਬਚ ਜਾਂਦੇ ਹਨ ।
    ਹੇ ਨਾਨਕ , ਪ੍ਰਭੂ ਨੂੰ ਜੋ ਕੁਝ ਭਾਉਂਦਾ ਹੈ , ਉਹ ਉਹੀ ਕੁਝ ਕਰਦਾ ਹੈ । ਕਰਤਾਰ ਜੋ ਕੁਝ ਵੀ (ਦੁਖ ਜਾਂ ਸੁਖ) ਬੰਦੇ ਨੂੰ ਦਿੰਦਾ ਹੈ , ਉਹੀ ਕੁਝ ਜੀਵ (ਆਪਣੇ ਕੀਤੇ ਅਨੁਸਾਰ) ਸਹਾਰਦਾ ਹੈ ।   

     ਮ: 1॥     ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
                  ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
                  ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
                  ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
                  ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
                  ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
॥2॥     (953)
         ਨਾਨਕ ਆਖਦਾ ਹੈ , ਹੇ ਮਨ ਤੂੰ ਸੱਚੀ ਸਿਖਿਆ ਸੁਣ । ਤੇਰੇ ਕੀਤੇ ਕਰਮਾਂ ਦੀ ਵਹੀ (ਲਿਖਤ) ਅਨੁਸਾਰ , ਰੱਬ ਤੇਰੇ ਕੋਲੋਂ ਹਿਸਾਬ ਮੰਗੇਗਾ, ਹਿਸਾਬ ਲਵੇਗਾ । ਜਿਨ੍ਹਾਂ-ਜਿਨ੍ਹਾਂ ਵੱਲ ਲੇਖਾ ਬਾਕੀ ਹੁੰਦਾ ਹੈ , ਜੋ ਆਪਣੇ ਮਨੁੱਖਾ ਜੀਵਨ ਵਿਚ , ਆਪਣਾ ਲੇਖਾ ਪੂਰਾ ਨਹੀਂ ਕਰ ਸਕੇ , ਉਨ੍ਹਾਂ ਦੀ ਪੇਸ਼ੀ ਹੋਵੇਗੀ । ਲੇਖਾ ਲੈਣ ਵਾਲਾ ਅਤੇ ਬਾਕੀ ਵਾਲਿਆਂ ਨੂੰ ਸਜ਼ਾ ਦੇਣ ਵਾਲਾ ਫਰਿਸ਼ਤਾ (ਰੱਬ) (ਜਿਸ ਨੂੰ ਮੁਸਲਮਾਨ , ਅਲਾਹ ਤੋਂ ਵੱਖਰੀ ਹਸਤੀ , ਅਜ਼ਰਾਈਲ ਕਰ ਕੇ ਮੰਨਦੇ ਹਨ) ਵੀ ਉਸ ਥਾਂ ਹੀ ਹੋਵੇਗਾ । ਉਸ ਔਖ ਦੀ ਘੜੀ ਵਿਚ , ਔਖੇ ਵੇਲੇ , ਜਿੰਦ ਨੂੰ ਕੁਝ ਨਹੀਂ ਸੁੱਝਦਾ , ਕਿ ਮੈਂ ਹੁਣ ਕਿੱਧਰ ਜਾਵਾਂ ?
     ਹੇ ਨਾਨਕ ਉਸ ਸਮੇ , ਅੰਤ ਵੇਲੇ ਮਾਇਆ-ਮੋਹ ਦਾ ਵਪਾਰ ਕਰਨ ਵਾਲੇ ਹਾਰ ਜਾਂਦੇ ਹਨ ਅਤੇ ਸੱਚ ਦਾ ਵਪਾਰ , ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਵਾਲੇ ਦੀ ਰਹ ਆਉਂਦੀ ਹੈ ।

                                          ਅਮਰ ਜੀਤ ਸਿੰਘ ਚੰਦੀ
                                               21-10-2014

                                             

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.